Welcome to Canadian Punjabi Post
Follow us on

22

March 2019
ਭਾਰਤ

ਨਸੀਰੁਦੀਨ ਸ਼ਾਹ ਫਿਰ ਬੋਲਿਆ : ਮਜਹਬ ਦੇ ਨਾਂਅ ਉਤੇ ਖੜੀ ਕੀਤੀ ਜਾ ਰਹੀ ਹੈ ਨਫਰਤ ਦੀ ਕੰਧ

January 06, 2019 12:35 AM

ਨਵੀਂ ਦਿੱਲੀ, 5 ਜਨਵਰੀ (ਪੋਸਟ ਬਿਊਰੋ)- ਐਮਨੈਸਟੀ ਇੰਡੀਆ ਦੇ ਇਕ ਵੀਡੀਓ ਵਿੱਚ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਕਿਹਾ ਹੈ ਕਿ ਧਰਮ ਦੇ ਨਾਮ 'ਤੇ ਨਫਰਤ ਦੀ ਕੰਧ ਖੜੀ ਕੀਤੀ ਜਾ ਰਹੀ ਹੈ।
ਮਨੁੱਖੀ ਅਧਿਕਾਰਾਂ ਉੱਤੇ ਨਜ਼ਰ ਰੱਖਣ ਵਾਲੀ ਸੰਸਥਾ ਐਮਨੈਸਟੀ ਲਈ 2.13 ਮਿੰਟ ਦੇ ਵੀਡੀਓ ਵਿੱਚ ਸ਼ਾਹ ਨੇ ਇਕ ਵਾਰ ਫਿਰ ਮੋਰਚਾ ਖੋਲ੍ਹਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਨੁੱਖੀ ਅਧਿਕਾਰਾਂ ਦੀ ਮੰਗ ਕੀਤੀ, ਉਨ੍ਹਾਂ ਨੂੰ ਜੇਲ੍ਹ ਵਿੱਚ ਪਾਇਆ ਜਾ ਰਿਹਾ ਹੈ। ਨਸੀਰੁਦੀਨ ਸ਼ਾਹ ਨੇ ਇਸ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਕਲਾਕਾਰਾਂ, ਅਭਿਨੇਤਾਵਾਂ, ਖੋਜੀਆਂ, ਕਵੀਆਂ ਸਾਰਿਆਂ ਨੂੰ ਦਬਾਇਆ ਜਾ ਰਿਹਾ ਹੈ। ਪੱਤਰਕਾਰਾਂ ਨੂੰ ਵੀ ਚੁੱਪ ਕਰਾਇਆ ਜਾ ਰਿਹਾ ਹੈ। ਉਨ੍ਹਾ ਨੇ ਦਾਅਵਾ ਕੀਤਾ ਕਿ ਧਰਮ ਦੇ ਨਾਮ ਉੱਤੇ ਨਿਰਦੋਸ਼ਾਂ ਦੀ ਹੱਤਿਆ ਕੀਤੀ ਜਾਂਦੀ ਹੈ ਅਤੇ ਦੇਸ਼ ਭਿਆਨਕ ਨਫਰਤ ਅਤੇ ਕਰੂਰਤਾ ਨਾਲ ਭਰ ਗਿਆ ਹੈ। ਐਮਨੈਸਟੀ ਦੇ ਵੀਡੀਓ ਵਿੱਚ ਸ਼ਾਹ ਨੇ ਇਕ ਵਾਰ ਫਿਰ ਕਿਹਾ ਕਿ ਜੋ ਇਸ ‘ਅੰਨਿਆ' ਖਿਲਾਫ ਖੜੇ ਹੁੰਦੇ ਹਨ, ਉਨ੍ਹਾਂ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਦੇ ਦਫਤਰਾਂ ਵਿੱਚ ਛਾਪੇ ਮਾਰੇ ਜਾਂਦੇ ਹਨ, ਲਾਇਸੈਂਸ ਰੱਦ ਕੀਤੇ ਜਾਂਦੇ ਹਨ ਅਤੇ ਬੈਂਕ ਖਾਤੇ ਫਰੀਜ਼ ਕੀਤੇ ਜਾਂਦੇ ਹਨ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਸਾਡਾ ਦੇਸ਼ ਕਿੱਥੇ ਜਾ ਰਿਹਾ ਹੈ, ਕੀ ਅਸੀਂ ਅਜਿਹੇ ਦੇਸ਼ ਦਾ ਸੁਪਨਾ ਦੇਖਿਆ ਸੀ, ਜਿਥੇ ਬੇਚੈਨੀ ਦੀ ਕੋਈ ਜਗ੍ਹਾ ਨਹੀਂ, ਜਿਥੇ ਕੇਵਲ ਅਮੀਰ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਸੁਣਿਆ ਜਾਂਦਾ ਹੈ। ਐਮਨੈਸਟੀ ਨੇ ‘ਅਬ ਕੀ ਬਾਰ ਮਾਨਵ ਅਧਿਕਾਰ' ਹੈਸ਼ਟੈਗ ਦੇ ਤਹਿਤ ਦਾਅਵਾ ਕੀਤਾ ਕਿ ਭਾਰਤ ਵਿੱਚ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ
ਕੇਜਰੀਵਾਲ ਨੂੰ ਕਿਹਾ ਗਿਆ ਸੀ: ਦਿੱਲੀ ਤੱਕ ਤਾਂ ਠੀਕ ਹੈ, ਓਦੋਂ ਅੱਗੇ ਗਏ ਤਾਂ ਮੋਦੀ ਦਾ ਪਤੈ
ਮਨਜੀਤ ਸਿੰਘ ਜੀ ਕੇ ਕਹਿੰਦੈ: ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲ ਸਕਦੇ
ਚੋਣਾਂ ਨਾ ਲੜਨ ਬਹਾਨੇ ਮਾਇਆ ਨੇ ਪ੍ਰਧਾਨ ਮੰਤਰੀ ਲਈ ਦਾਅਵੇ ਦਾ ਇਸ਼ਾਰਾ ਕੀਤਾ