Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਕਹਾਣੀ : ਓਏ ਤੂੰ ਚਿੱਟਾ ਵੇਚਦੈਂ...

January 25, 2022 09:28 PM

-ਪ੍ਰਗਟ ਸਿੰਘ ਸਮਾਧ ਭਾਈ
ਅੱਜ ਬੰਟੀ ਜਦੋਂ ਸਕੂਲੋਂ ਪੜ੍ਹ ਕੇ ਆ ਰਿਹਾ ਸੀ ਤਾਂ ਉਸ ਨੇ ਰਸਤੇ ਵਿੱਚ ਪਿੰਡ ਦੀ ਸੱਥ ਵਿੱਚ ਦਮ ਲੈਣਾ ਬਿਹਤਰ ਸਮਝਿਆ। ਉਸੇ ਸਮੇਂ ਸੱਥ ਵਿੱਚ ਕਰਤਾਰਾ ਤੇ ਜਰਨੈਲ ਆਪੋ ਵਿੱਚ ਗੱਲਾਂ ਕਰ ਰਹੇ ਸਨ। ਕਰਤਾਰੇ ਨੇ ਜਰਨੈਲ ਨੂੰ ਕਿਹਾ, ‘‘ਮੈਂ ਸੁਣਿਆ ਖੀਰ ਖਾਣਿਆਂ ਦਾ ਛਿੰਡਾ ਚਿੱਟਾ ਵੇਚਦਾ ਏ।” ਅੱਗਿਓਂ ਜਰਨੈਲ ਨੇ ਜਵਾਬ ਦਿੱਤਾ, ‘‘ਤੈਨੂੰ ਅੱਜ ਪਤਾ ਲੱਗਾ ਉਹ ਤਾਂ ਦੋ ਮਹੀਨਿਆਂ ਦਾ ਵੇਚਦਾ ਏ।” ਬੰਟੀ ਨੇ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਕਰਤਾਰਾ ਤੇ ਜਰਨੈਲ ਗੱਲਾਂ ਕਰਦਿਆਂ-ਕਰਦਿਆਂ ਹੋਰ ਗੱਲਾਂ ਕਰਨ ਲੱਗ ਪਏ ਤਾਂ ਬੰਟੀ ਨੇ ਵੀ ਆਪਣਾ ਬਸਤਾ ਚੁੱਕਿਆ ਤੇ ਆਪਣੇ ਘਰ ਨੂੰ ਤੁਰ ਪਿਆ। ਬੰਟੀ ਨੇ ਘਰ ਜਾ ਕੇ ਪਾਣੀ-ਧਾਣੀ ਪੀਤਾ ਤੇ ਆਪਣੀ ਮਾਂ ਦੀ ਗੋਡੇ ਕੋਲ ਬੈਠ ਕੇ ਹੌਲੀ-ਹੌਲੀ ਆਖਣ ਲੱਗਾ, ‘‘ਬੇਬੇ ਬੇਬੇ, ਤੈਨੂੰ ਇੱਕ ਗੱਲ ਦੱਸਾਂ, ਜਿਹੜੀ ਮੈਂ ਤਾਏ ਕਰਤਾਰੇ ਤੇ ਜਰਨੈਲ ਕੋਲੋਂ ਸੁਣੀ ਆ।”
ਉਸ ਦੀ ਮਾਂ ਪਾਲੋ ਨੇ ਕਿਹਾ, ‘‘ਹਾਂ ਹਾਂ ਦੱਸ ਇਹੋ ਜੀ ਕਿਹੜੀ ਗੱਲ ਜੋ ਤੂੰ ਸੁਣ ਕੇ ਆਇਆਂ।”
‘‘ਬੇਬੇ ਉਹ ਕਹਿੰਦੇ ਸੀ ਕਿ ਖੀਰ ਖਾਣਿਆਂ ਦਾ ਛਿੰਦਾ ਚਿੱਟਾ ਵੇਚਦਾ ਏ।”
ਪਾਲੋ ਤਾਂ ਲੋਹਾਰ ਦੇ ਲੋਹੇ ਵਾਂਗ ਤਪ ਗਈ ਤੇ ਚਾਬੀ ਵਾਲੇ ਖਿਡੌਣੇ ਵਾਂਗ ਚੱਲ ਪਈ, ‘‘ਹਾਏ ਹਾਏ ਸੱਚੀਂ ਬਹਿ ਜੇ ਬੇੜਾ ਛਿੰਦੇ ਦਾ, ਜਿਹੜਾ ਪਿੰਡ ਦੇ ਮੁੰਡਿਆਂ ਨੂੰ ਨਸ਼ੇ ਉੱਤੇ ਲਾ ਰਿਹਾ ਏ। ਚੱਲ ਪੁੱਤ ਤੂੰ ਰੋਟੀ ਖਾਹ, ਉਨ੍ਹਾਂ ਦੇ ਜਵਾਕਾਂ ਨਾਲ ਨਾ ਖੇਡਣ ਜਾਇਆ ਕਰ।” ਜਿੰਨੀ ਵਾਰ ਪਾਲੋ ਗੋਹਾ ਕੂੜਾ ਬਾਹਰ ਸੁੱਟਣ ਜਾਂਦੀ ਜਾਂ ਉਸ ਦੇ ਘਰ ਕੋਈ ਜਨਾਨੀ ਆਉਂਦੀ ਤਾਂ ਪਾਲੋ ਉਸ ਨੂੰ ਇਹ ਗੱਲ ਦੱਸਣਾ ਨਾ ਭੁੱਲਦੀ ਕਿ ਖੀਰ ਖਾਣਿਆਂ ਦਾ ਛਿੰਦਾ ਚਿੱਟਾ ਵੇਚਦਾ ਏ। ਛਿੰਦੇ ਦੇ ਚਿੱਟੇ ਵੇਚਣ ਦੀ ਗੱਲ ਪਾਲੋ ਨੇ ਸਾਰੇ ਪਿੰਡ ਵਿੱਚ ਪੁਰੇ ਦੀ ਹਵਾ ਵਾਂਗ ਫੈਲਾ ਦਿੱਤੀ ਸੀ।
ਚਿੱਟਾ ਵੇਚਣ ਦੀ ਗੱਲ ਉਡਦੀ ਉਡਦੀ ਪੁਲਸ ਦੇ ਮੁਖਬਰ ਭਾਨੇ ਕੋਲ ਵੀ ਆ ਗਈ ਸੀ। ਭਾਨੇ ਪੈਸਿਆਂ ਦੇ ਲਾਲਚ ਵਿੱਚ ਪੁਲਸ ਨੂੰ ਜਾਣਕਾਰੀ ਦੇਣਾ ਆਪਣਾ ਫਰਜ਼ ਸਮਝਿਆ। ਫਿਰ ਕੀ ਸੀ ਭਾਨੇ ਚੁੁੱਕਿਆ ਆਪਣਾ ਸਾਈਕਲ ਅਤੇ ਖਿੱਚ ਦਿੱਤੀ ਤਿਆਰੀ ਥਾਣੇ ਵੱਲ ਨੂੰ। ਭਾਨਾ ਵੱਡੀਆਂ ਵੱਡੀਆਂ ਵਿਉਂਤਾਂ ਬਣਾਉਂਦਾ ਜਾਂਦਾ ਸੀ ਕਿ ਵੱਡੀ ਮੁਰਗੀ ਫਸ ਗਈ ਏ ਤੇ ਸਾਹਬ ਨੂੰ ਕਹਿ ਦੇਣਾ ਕਿ ਮੈਨੂੰ ਵੀ ਕੋਈ ਮੋਟਰ ਸਾਈਕਲ ਲੈ ਕੇ ਦੇਵੇ। ਮਨ ਵਿੱਚ ਵਿਉਂਤਾਂ ਘੜਦਾ-ਘੜਦਾ ਭਾਨਾ ਥਾਣੇ ਪਹੁੰਚ ਗਿਆ। ਭਾਨੇ ਨੇ ਸੰਤਰੀ ਨੂੰ ਇੰਨਾ ਹੀ ਪੁੱਛਿਆ, ‘‘ਕਿਉਂ ਬਈ ਸਾਹਬ ਬੈਠੇ ਨੇ।” ਸੰਤਰੀ ਨੇ ਵੀ ਭਾਨੇ ਨੂੰ ਹਾਂ-ਹਾਂ ਹੈਗਾ-ਹੈਗਾ ਮਿਲ ਲੇ ਮਿਲ ਲੇ, ਕਹਿ ਕੇ ਅੱਗੇ ਤੋਰ ਦਿੱਤਾ। ਭਾਨੇ ਨੇ ਅੱਧਾ ਕੁ ਬੂਹਾ ਖੋਲਦਿਆਂ ਦੋਵੇਂ ਹੱਥ ਜੋੜ ਕੇ ਮੱਥੇ ਨੂੰ ਲਾਉਂਦਿਆਂ ਲੰਮੀ ਸਾਰੀ ਹੇਕ ਵਿੱਚ ਕਿਹਾ, ‘‘ਸਾਸਰੀ ਕਾਲ ਜੀ।”
ਥਾਣੇਦਾਰ ਨੇ ਅਖਬਾਰ ਪੜ੍ਹਦਿਆਂ ਪੜ੍ਹਦਿਆਂ ਐਨਕਾਂ ਦੇ ਉੱਤੋਂ ਦੀ ਵੇਖਦਿਆਂ ਕਿਹਾ, ‘‘ਆ ਭਾਨਿਆ ਲਿਆਇਆਂ ਕੋਈ ਖਬਰ ਖੁਬਰ।”
ਭਾਨੇ ਨੇ ਮੌਕਾ ਸਾਂਭਦਿਆ ਕਿਹਾ, ‘‘ਹਾਂ ਜੀ ਹਾਂ ਜੀ, ਕਿਉਂ ਨਹੀਂ ਅੱਜ ਤਾਂ ਮੈਂ ਤੁਹਾਡੇ ਲਈ ਲੱਖਾਂ ਰੁਪਏ ਵਾਲੀ ਮੁਰਗੀ ਲੱਭੀ ਏ।”
“ਓ ਦਸੇਂਗਾ ਵੀ ਕੁਝ ਕਿ ਐਵੇਂ ਟੁੱਟੇ ਛਿੱਤਰ ਵਾਂਗ ਵਧਦਾ ਜਾਨਾ ਭੈਣ ਦਿਆ...।”
ਥਾਣੇਦਾਰ ਗੱਜਣ ਸਿੰਘ ਨੇ ਆਪਣੇ ਥਾਣੇਦਾਰੀ ਲਹਿਜ਼ੇ ਵਿੱਚ ਮੁੱਛਾਂ ਨੂੰ ਮਰੋੜ ਕੇ ਨੱਕ ਨਾਲ ਲਾਉਂਦਿਆਂ ਕਿਹਾ, ‘‘ਦੱਸ, ਫੁੱਟ ਪੈ, ਪ੍ਰਾਹੁਣਾ ਬਣਿਆ ਬੈਠਾਂ ਏਂ।”
‘‘ਲਓ ਸੁਣੋ ਜੀ'' ਭਾਨਾ ਸਾਹਿਬ ਦੇ ਮੇਜ਼ ਉਪਰ ਕੋਡਾ ਹੋ ਕੇ ਕਹਿਣ ਲੱਗਾ, ‘‘ਸਾਡੇ ਪਿੰਡ ਖੀਰ ਖਾਣਿਆਂ ਦਾ ਛਿੰਦਾ ਚਿੱਟਾ ਵੇਚਦਾ ਏ।”
‘‘ਹੈਂ, ਕਮਾਲ ਹੋ ਗਈ ਐਡੀ ਵੱਡੀ ਖਬਰ ਦੀ ਮੇਰੇ ਕੋਲ ਕੋਈ ਸੂਹ ਨਹੀਂ ਆਈ, ਚੱਲ ਖਬਰ ਤਾਂ ਪੱਕੀ ਏ ਨਾ।”
‘‘ਹਾਂ ਜੀ ਜਵਾਂ ਇੱਟ ਵਾਂਗ ਪੱਕੀ ਆ ਤੁਹਾਨੂੰ ਪਤਾ ਏ ਜੀ ਮੈਂ ਕੋਈ ਕੱਚੀ ਖਬਰ ਨਹੀਂ ਦਿੰਦਾ।”
‘‘ਚੱਲ ਭਾਨਿਆਂ ਤੂੰ ਖੀਰ ਖਾਣਿਆਂ ਦੇ ਛਿੰਦੇ ਦਾ ਐਡਰੈਸ ਲਿਖਵਾ ਅਤੇ ਪਿੰਡ ਪਹੁੰਚ। ਮੈਂ ਉਸ ਨੂੰ ਇੱਕ ਘੰਟੇ ਦੇ ਅੰਦਰ ਅੰਦਰ ਚੁੱਕ ਲਿਆਉਣਾ।”
ਥਾਣੇਦਾਰ ਨੇ ਆਪਣੇ ਨਾਲ ਇੱਕ ਏ ਐੱਸ ਆਈ ਅਤੇ ਇੱਕ ਹੌਲਦਾਰ ਤੇ ਦੋ ਸਿਪਾਹੀ ਲੈ ਕੇ ਆਪਣੀ ਗੱਡੀ ਖੀਰ ਖਾਣਿਆਂ ਦੇ ਛਿੰਦੇ ਦੇ ਘਰ ਅੱਗੇ ਲਾ ਦਿੱਤੀ। ਛਿੰਦਾ ਸੱਥ ਵਿੱਚ ਆਪਣੀ ਕੰਧ ਨਾਲ ਬਣੀ ਥੜ੍ਹੀ ਉਪਰ ਹੀ ਬੈਠਾ ਸੀ। ਸੱਥ ਵਿੱਚ ਪੁਲਸ ਦੀ ਗੱਡੀ ਰੁਕਣ ਕਰ ਕੇ ਜਿੰਨੇ ਵੀ ਸੱਥ ਵਿੱਚ ਬੈਠੇ ਸਨ ਸਾਰੇ ਸਾਸਰੀਕਾਲ-ਸਾਸਰੀਕਾਲ ਕਹਿਣ ਲੱਗ ਪਏ। ਥਾਣੇਦਾਰ ਨੇ ਗੱਡੀ ਵਿੱਚੋਂ ਉਤਰ ਕੇ ਆਪਣੀ ਤਿਲਕ ਰਹੀ ਪੈਂਟ ਨੂੰ ਢਿੱਡ ਵੱਲ ਚੜ੍ਹਾਉਂਦਿਆਂ ਸਾਰਿਆਂ ਨੂੰ ਛਿੰਦੇ ਦੇ ਘਰ ਬਾਰੇ ਪੁੱਛਿਆ ਤਾਂ ਛਿੰਦੇ ਨੇ ਝੱਟ ਕਿਹਾ, ‘‘ਹਾਂ ਜਨਾਬ, ਮੇਰਾ ਨਾਂ ਹੀ ਛਿੰਦਾ ਏ ਜੀ।”
ਥਾਣੇਦਾਰ ਨੇ ਕਿਹਾ, ‘‘ਮੈਂ ਸੁਣਿਆ ਤੂੰ ਚਿੱਟਾ ਵੇਚਦਾਂ ਏਂ।”
ਅੱਗੋਂ ਛਿੰਦੇ ਨੇ ਆਪਣਾ ਸਿਰ ਉਤਲਾ ਦੁਪੱਟਾ ਠੀਕ ਕਰਦਿਆਂ ਕਿਹਾ, ‘‘ਹਾਂ ਜੀ ਵੇਚਣਾ ਈ ਏ।”
ਥਾਣੇਦਾਰ ਨੇ ਦਬਕਾ ਮਾਰਦਿਆਂ ਕਿਹਾ ‘‘ਓਏ ਇਹ ਕੀ ਮਤਲਬ ਤੇਰਾ?”
ਛਿੰਦੇ ਨੇ ਫਿਰ ਕਿਹਾ, ‘‘ਜਨਾਬ ਪਹਿਲਾਂ ਅਸੀਂ ਆਪਦੀ ਆਪਣੀ ਪੈਲੀ ਕੱਢਦੇ ਸੀ, ਅੱਜਕੱਲ੍ਹ ਜਵਾਕਾਂ ਨੇ ਦਸ ਕਿੱਲੇ ਵਾਹਣ ਹੋਰ ਠੇਕੇ ਉੱਤੇ ਲੈ ਲਿਆ ਏ। ਛੋਟੇ ਟਰੈਕਟਰਾਂ ਦੀ ਵਾਹੀ ਨਹੀਂ ਰਹੀ, ਨਾ ਚਿੱਟਾ ਰੋਟਾਵੈਟਰ ਖਿੱਚਦਾ ਤੇ ਨਾ ਜਨਰੇਟਰ ਚਲਾਉਂਦਾ, ਇਸ ਕਰ ਕੇ ਨਵਾਂ ਸਵਰਾਜ 855 ਟਰੈਕਟਰ ਲਿਆਂਦਾ। ਅਸੀਂ ਚਿੱਟੇ ਤੋਂ ਕੀ ਕਰਾਉਣਾ ਏ। ਜੇ ਤੁਸੀਂ ਲੈਣਾ ਤਾਂ ਤੁਹਾਨੂੰ ਹੋਰ ਦੋ ਚਾਰ ਹਜ਼ਾਰ ਦੀ ਰਿਆਇਤ ਕਰ ਦੇਵਾਂਗੇ।”
ਛਿੰਦੇ ਦਾ ਜਵਾਬ ਸੁਣ ਕੇ ਥਾਣੇਦਾਰ ਨੂੰ ਧਰਤੀ ਘੁੰਮਦੀ ਨਜ਼ਰ ਆਈ। ਥਾਣੇਦਾਰ ਆਪਣੀ ਪੈਂਟ ਤੇ ਹਲਕੀ ਹਲਕੀ ਬੈਂਤ ਮਾਰਦਾ ਹੋਇਆ ਕਹਿ ਰਿਹਾ ਸੀ, ‘‘ਜਾ ਯਾਰ, ਮੈਂ ਤਾਂ ਹੋਰ ਈ ਭੁਲੇਖੇ ਵਿੱਚ ਤੇਰੇ ਘਰ ਆ ਗਿਆ।” ਥਾਣੇਦਾਰ ਬੁੜ ਬੁੜ ਕਰਦਾ ਆਪਣੀ ਜਿਪਸੀ ਵਿੱਚ ਜਾ ਬੈਠਾ ਅਤੇ ਨਾਲ ਦੇ ਸਟਾਫ ਨੂੰ ਕਹਿਣ ਲੱਗਾ, ‘‘ਭੈਣ ਦੇ ਖਸਮ ਭਾਨੇ ਨੂੰ ਨਾ ਥਾਣੇ ਵਿੱਚ ਵੜਨ ਦਿਆ ਕਰੋ, ਮੇਰਾ ਸਾਲਾ ਉਦੋਂ ਪੱਕੀ ਇੱਟ ਵਰਗੀ ਖਬਰ ਦੱਸਦਾ ਸੀ।”
ਜਿਪਸੀ ਵਿੱਚ ਪਿੱਛੇ ਬੈਠਾ ਬਿੱਕਰ ਹੌਲਦਾਰ ਵੀ ਕਹਿ ਰਿਹਾ ਸੀ, ‘‘ਸਾਹਿਬ ਬਹਾਦਰ, ਇਹ ਤਾਂ ਉਹ ਗੱਲ ਹੋਈ ਪੁੱਟਿਆ ਪਹਾੜ ਤੇ ਨਿਕਲਿਆ ਚੂਹਾ।” ਹੁਣ ਪੁਲਸ ਦੀ ਜਿਪਸੀ ਵੀ ਧੂੰਆਂ ਰੋਲ ਕਰਦੀ ਹੋਈ ਥਾਣੇ ਦੇ ਰਾਹ ਪੈ ਗਈ ਸੀ ਤੇ ਸੱਥ ਵਿੱਚ ਬੈਠੇ ਲੋਕਾਂ ਦੇ ਹੱਸ ਹੱਸ ਢਿੱਡ ਦੁਖਣ ਲੱਗ ਗਏ ਸਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ