Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਮੈਂ ਹਮੇਸ਼ਾ ਤੋਂ ਸਪੋਰਟਸ ਪਰਸਨ ਸੀ : ਸਾਕਿਬ ਸਲੀਮ

January 25, 2022 09:22 PM

ਬਾਲੀਵੁੱਡ ਐਕਟਰ ਸਾਕਿਬ ਸਲੀਮ ਦੀ ਇਨ੍ਹੀਂ ਦਿਨੀਂ ਆਪਣੀ ਰਿਲੀਜ਼ ਹੋਈ ‘83’ ਨੂੰ ਅਤੇ ਫਿਲਮ ਵਿੱਚ ਉਸ ਦੀ ਅਦਾਕਾਰੀ ਨੂੰ ਖੂਬ ਪ੍ਰਸ਼ੰਸਾ ਮਿਲ ਰਹੀ ਹੈ। ਫਿਲਮ 1983 ਕ੍ਰਿਕਟ ਵਰਲਡ ਕੱਪ ਵਿੱਚ ਟੀਮ ਇੰਡੀਆ ਦੀ ਜਿੱਤ ਅਤੇ ਇਸ ਦੇ ਹੀਰੋਜ਼ ਦੀ ਕਹਾਣੀ ਉੱਤੇ ਆਧਾਰਤ ਹੈ। ਸਾਕਿਬ ਨੇ ਫਿਲਮ ਵਿੱਚ ਮਸ਼ਹੂਰ ਕ੍ਰਿਕਟਰ ਮਹਿੰਦਰ ਅਮਰਨਾਥ ਦਾ ਕਿਰਦਾਰ ਨਿਭਾਇਆ ਹੈ। ਉਸ ਨੇ ਗੱਲਬਾਤ ਵਿੱਚ ਇਸ ਫਿਲਮ ਦੇ ਅਨੁਭਵ ਤੇ ਇਸ ਨੂੰ ਮਿਲੀ ਪ੍ਰਸ਼ੰਸਾ ਦੇ ਨਾਲ ਬਾਕਸ ਆਫਿਸ ਉੱਤੇ ਫਿੱਕੇ ਕਲੈਕਸ਼ਨ ਦੀ ਵੀ ਗੱਲਬਾਤ ਕੀਤੀ। ਉਸ ਦਾ ਕਹਿਣਾ ਹੈ ਕਿ ਲੋਕਾਂ ਨੇ ‘83’ ਨੂੰ ਜੋ ਪਿਆਰ ਦਿੱਤਾ ਹੈ, ਉਹ ਬਾਕਸ ਆਫਿਸ ਦੀ ਕਮਾਈ ਤੋਂ ਪਰੇ ਹੈ। ਪੇਸ਼ ਹਨ ਸਾਕਿਬ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਮ ‘83’ ਅਤੇ ਤੁਹਾਡੀ ਸਾਰਿਆਂ ਦੀ ਐਕਟਿੰਗ ਦੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ। ਤੁਹਾਨੂੰ ਖੁਦ ਮਹਿੰਦਰ ਅਮਰਨਾਥ ਨੇ ਆਪਣਾ ਰੁਮਾਲ ਗਿਫਟ ਕਰ ਦਿੱਤਾ। ਕਿਸ ਤਰ੍ਹਾਂ ਦਾ ਅਨੁਭਵ ਰਿਹਾ?
- ਸੱਚ ਕਹਾਂ ਤਾਂ ਜਿਮੀ ਸਰ (ਮਹਿੰਦਰ ਅਮਰਨਾਥ) ਨੇ ਉਹ ਜੋ ਲਾਲ ਰੁਮਾਲ ਮੈਨੂੰ ਦਿੱਤਾ, ਉਸ ਤੋਂ ਵੱਡਾ ਕੋਈ ਐਵਾਰਡ ਮੇਰੇ ਲਈ ਨਹੀਂ ਹੋ ਸਕਦਾ। ਮੈਂ ਬਹੁਤ ਨਰਵਸ ਸੀ ਕਿ ਜਦ ਉਹ ਫਿਲਮ ਦੇਖਣਗੇ ਤਾਂ ਉਨ੍ਹਾਂ ਨੂੰ ਕਿੱਦਾਂ ਲੱਗੇਗਾ, ਕਿਉਂਕਿ ਮੈਂ ਉਨ੍ਹਾਂ ਦਾ ਰੋਲ ਕਰ ਰਿਹਾ ਹਾਂ। ਮੇਰਾ ਦਿਲ ਮੇਰੇ ਮੂੰਹ ਵਿੱਚ ਸੀ, ਜਦ ਉਹ ਫਿਲਮ ਦੇਖ ਰਹੇ ਸਨ। ਜਦ ਫਿਲਮ ਖਤਮ ਹੋਈ ਤਾਂ ਮੈਂ ਉਨ੍ਹਾਂ ਕੋਲ ਗਿਆ, ਪਤਾ ਨਹੀਂ ਕਿਉਂ ਮੇਰੀਆਂ ਅੱਖਾਂ ਵਿੱਚ ਅੱਥਰੂ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਪਲੀਜ਼ ਮੈਨੂੰ ਮੁਆਫ ਕਰ ਦਿਓ, ਜੇ ਮੈਂ ਕੁਝ ਗਲਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤੂੰ ਪਾਗਲ ਏਂ ਅਤੇ ਉਨ੍ਹਾਂ ਨੇ ਉਹ ਲਾਲ ਰੁਮਾਲ ਕੱਢ ਕੇ ਮੇਰੇ ਜੇਬ ਵਿੱਚ ਪਾ ਦਿੱਤਾ ਅਤੇ ਕਿਹਾ ਕਿ ਅੱਜ ਤੂੰ ਮੈਨੂੰ ਦਸ ਸਾਲ ਜਵਾਨ ਕਰ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਕੋਈ ਐਵਾਰਡ ਮੈਨੂੰ ਉਹ ਫੀਲਿੰਗ ਦੇ ਸਕੇਗਾ, ਜੋ ਉਸ ਦਿਨ ਮੈਨੂੰ ਮਹਿਸੂਸ ਹੋਇਆ। ਇੱਕ ਐਕਟਰ ਦੇ ਤੌਰ ਉੱਤੇ ਮੈਨੂੰ ਇੰਨੀ ਖੁਸ਼ੀ ਕਦੇ ਨਹੀਂ ਹੋਈ।
* ਤੁਸਾਂ ਦੱਸਿਆ ਸੀ ਕਿ ਇਹ ਰੋਲ ਕਰਨ ਦੀ ਇੱਕ ਵੱਡੀ ਵਜ੍ਹਾ ਇਹ ਵੀ ਸੀ ਕਿ ਮਹਿੰਦਰ ਅਮਰਨਾਥ ਤੁਹਾਡੇ ਪਾਪਾ ਦੇ ਫੇਵਰੇਟ ਕ੍ਰਿਕਟਰ ਹਨ। ਤੁਹਾਡੇ ਪਾਪਾ ਦੀ ਕੀ ਪ੍ਰਤੀਕਿਰਿਆ ਰਹੀ?
- ਮੇਰੇ ਪੂਰੇ ਪਰਵਾਰ ਲਈ ਇਹ ਬਹੁਤ ਭਾਵੁਕ ਪਲ ਸੀ, ਕਿਉਂਕਿ ਬਚਪਨ ਤੋਂ ਮੇਰਾ ਸਿਰਫ ਇੱਕ ਹੀ ਸੁਫਨਾ ਸੀ, ਦੇਸ਼ ਲਈ ਕ੍ਰਿਕਟ ਖੇਡਣਾ। ਉਹ ਅਧੂਰਾ ਰਹਿ ਗਿਆ। ਮੈਨੂੰ ਯਾਦ ਹੈ ਕਿ ਮੇਰੀ ਮਾਂ ਮੈਨੂੰ ਰੋਜ਼ ਪ੍ਰੈਕਟਿਸ ਲਈ ਲੈ ਕੇ ਜਾਂਦੀ ਸੀ। ਤੁਸੀਂ ਸਹੀ ਕਿਹਾ, ਮਹਿੰਦਰ ਅਮਰਨਾਥ ਮੇਰੇ ਪਾਪਾ ਦੇ ਫੇਵਰੇਟ ਕ੍ਰਿਕਟਰ ਸਨ। ਉਨ੍ਹਾਂ ਨੂੰ ‘83’ ਵਰਲਡ ਕੱਪ ਪੂਰਾ ਯਾਦ ਹੈ। ਉਨ੍ਹਾਂ ਦੱਸਿਆ ਕਿ ਉਹ ਰੇਡੀਓ ਉੱਤੇ ਸੁਣਦੇ ਸਨ। ਤਦ ਟੀ ਵੀ ਨਹੀਂ ਸੀ। ਸਭ ਲਈ ਬਹੁਤ ਇਮੋਸ਼ਨਲ ਮੌਕਾ ਸੀ। ਸਾਰਿਆਂ ਦੀਆਂ ਅੱਖਾਂ ਵਿੱਚ ਅੱਥਰੂ ਸਨ। ਮੈਨੂੰ ਯਾਦ ਹੈ ਕਿ ਮੇਰੇ ਪਾਪਾ ਨੇ ਇਸ ਤੋਂ ਜ਼ਿਆਦਾ ਜ਼ੋਰ ਨਾਲ ਮੈਨੂੰ ਕਦੇ ਗਲੇ ਲਾਇਆ ਹੋਵੇਗਾ।
* ਫਿਲਮ ਨੂੰ ਲੋਕਾਂ ਦੀ ਕਾਫੀ ਪ੍ਰਸ਼ੰਸਾ ਮਿਲੀ ਹੈ, ਪਰ ਬਾਕਸ ਆਫਿਸ ਕਲੈਕਸ਼ਨ ਉਮੀਦ ਮੁਤਾਬਕ ਨਹੀਂ ਰਹੇ। ਇਸ ਤੋਂ ਤੁਹਾਨੂੰ ਨਿਰਾਸ਼ਾ ਹੋਈ?
-ਮੈਂ ਤੁਹਾਨੂੰ ਇੱਕ ਚੀਜ਼ ਇਮਾਨਦਾਰੀ ਨਾਲ ਦੱਸਦਾ ਹਾਂ। ਇਹ ਅਜਿਹੀਆਂ ਚੀਜ਼ਾਂ ਹਨ, ਜੋ ਸਾਡੇ ਕੰਟਰੋਲ ਤੋਂ ਬਾਹਰ ਹਨ। ਜਿਵੇਂ ਮਹਾਮਾਰੀ ਚੱਲ ਰਹੀ ਹੈ, ਉਸ ਦਾ ਕੁਝ ਅਸਰ ਹੁੰਦਾ ਹੈ। ਅਸੀਂ ਸਭ ਉਸ ਵਿੱਚੋਂ ਲੰਘ ਰਹੇ ਹਾਂ, ਪ੍ਰੰਤੂ ਇਹ ਫਿਲਮ ਨੰਬਰਾਂ ਤੋਂ ਪਰੇ ਹੈ। ਇਹ ਫਿਲਮ ਇੱਕ ਅਹਿਸਾਸ ਹੈ। ਇਹ ਜਸ਼ਨ ਹੈ ਉਸ ਪ੍ਰਾਪਤੀ ਦਾ, ਜਦ ਪਹਿਲੀ ਵਾਰ ਹਿੰਦੁਸਤਾਨ ਦੁਨੀਆ ਦੇ ਨਕਸ਼ੇ ਉੱਤੇ ਆਇਆ ਸੀ। ਜਦ ਅਸੀਂ ਪਹਿਲੀ ਵਾਰ ਚੈਂਪੀਅਨ ਬਣੇ ਤਾਂ ਇਹ ਫਿਲਮ ਅੰਕੜਿਆਂ ਤੋਂ ਪਰੇ ਹੈ। ਮੈਂ ਪਿਛਲੇ 10-12 ਸਾਲਾਂ ਤੋਂ ਇਸ ਇੰਡਸਟਰੀ ਵਿੱਚ ਹਾਂ। ਮੈਂ ਚੰਗਾ ਕੰਮ ਵੀ ਕੀਤਾ ਹੈ, ਥੋੜ੍ਹਾ ਬੇਕਾਰ ਕੰਮ ਵੀ ਕੀਤਾ, ਪ੍ਰੰਤੂ ਇੰਨਾ ਪਿਆਰ, ਇੰਨੀ ਮੁਹੱਬਤ ਮੈਨੂੰ ਕਦੇ ਨਹੀਂ ਮਿਲੀ। ਮੇਰਾ ਮੰਨਣਾ ਹੈ ਕਿ ਇਹ ਫਿਲਮ ਲੋਕਾਂ ਨਾਲ ਕਨੈਕਟ ਕਰ ਗਈ ਹੈ। ਅਜੇ ਹਰ ਜਗ੍ਹਾ ਲਾਕਡਾਊਨ ਲੱਗਦਾ ਹੈ। ਨਾਈਟ ਕਰਫਿਊ ਲੱਗਦੇ ਹਨ ਤਾਂ ਇਸ ਤੋਂ ਯਕੀਨਨ ਬਾਕਸ ਆਫਿਸ ਕਲੈਕਸ਼ਨ ਉੱਤੇ ਫਰਕ ਪਵੇਗਾ, ਪਰ ਇਹ ਫਿਲਮ ਜ਼ਿੰਦਗੀ ਭਰ ਰਹੇਗੀ। ਚਾਹੇ ਇਹ ਓ ਟੀ ਟੀ ਉਤੇ ਆਏ, ਚਾਹੇ ਕਿਤੇ ਵੀ ਆਏ, ਇਸ ਨੂੰ ਓਨਾ ਹੀ ਪਿਆਰ ਮਿਲੇਗਾ। ਅਸੀਂ ਬਾਕਸ ਆਫਿਸ ਵੱਲ ਦੇਖ ਹੀ ਨਹੀਂ ਰਹੇ। ਮੈਂ ਤਾਂ ਬਸ ਲੋਕਾਂ ਦਾ ਪਿਆਰ ਖਟ ਰਿਹਾ ਹਾਂ। ਲੋਕ ਬਹੁਤ ਸਾਰੀਆਂ ਪਾਬੰਦੀਆਂ ਦੇ ਵਿੱਚ ਫਿਲਮ ਦੇਖ ਰਹੇ ਹਨ, ਉਸ ਨੂੰ ਇੰਨਾ ਪਿਆਰ ਦੇ ਰਹੇ ਹਨ। ਮੈਨੂੰ ਲੱਗਦਾ ਹੈ ਕਿ ਇਹ ਸਾਡੀ ਜਿੱਤ ਹੈ।
* ਤੁਹਾਡੀ ਅਗਲੀ ਫਿਲਮ ‘ਕਾਕੁੜਾ’ ਅਤੇ ਬਾਕੀ ਪ੍ਰੋਜੈਕਟਾਂ ਦਾ ਕੀ ਸਟੇਟਸ ਹੈ?
- ਉਸ ਫਿਲਮ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਉਹ ਪੋਸਟ ਪ੍ਰੋਡਕਸ਼ਨ ਵਿੱਚ ਹੈ। ਥੋੜ੍ਹਾ ਵੀ ਐੱਫ ਐਕਸ ਦਾ ਕੰਮ ਹੈ। ਇਹ ਇੱਕ ਹਾਰਰ ਕਾਮੇਡੀ ਹੈ। ਜਲਦੀ ਹੀ ਉਸ ਦੀ ਰਿਲੀਜ ਡੇਟ ਅਨਾਊਂਸ ਹੋ ਜਾਏਗੀ। ਉਸ ਦੇ ਬਾਅਦ ‘ਕ੍ਰੈਕਡਾਊਨ 2’ ਦੀ ਸ਼ੂਟਿੰਗ ਕਰ ਰਿਹਾ ਹਾਂ। ਉਹ ਵੀ ਇਸ ਸਾਲ ਵਿੱਚ ਆ ਜਾਏਗੀ। ਇਸ ਦੇ ਇਲਾਵਾ ਐਮਾਜੋਨ ਪਰਾਈਮ ਲਈ ਵੀ ਇੱਕ ਕੰਮ ਕੀਤਾ ਹੈ, ਜੋ ਜਲਦੀ ਰਿਲੀਜ਼ ਹੋਵੇਗਾ ਤਾਂ ਥੋੜ੍ਹਾ ਬਹੁਤ ਕੰਮ ਕਰ ਰਿਹਾ ਹਾਂ ਤੇ ਕਰਦਾ ਰਹਾਂਗਾ ਕਿਉਂਕਿ ਇਹੀ ਮੈਨੂੰ ਆਉਂਦਾ ਹੈ। ‘83’ ਤੋਂ ਪਹਿਲਾਂ ਮੇਰੇ ਪਾਪਾ ਮੈਨੂੰ ਨਾਲਾਇਕ ਮੰਨਦੇ ਸਨ, ਅੱਜਕੱਲ੍ਹ ਉਨ੍ਹਾਂ ਨੇ ਥੋੜ੍ਹੀ ਇੱਜ਼ਤ ਦੇਣੀ ਸ਼ੁਰੂ ਕੀਤੀ ਹੈ, ਤਾਂ ਲੱਗਦਾ ਹੈ ਕਿ ਲਾਈਫ ਵਿੱਚ ਇਹੀ ਕਰਾਂਗਾ।
* ਜਦ ਤੁਸੀਂ ਫਿਲਮ ਸ਼ੂਟ ਕਰ ਰਹੇ ਸੀ, ਤਦ ਕੀ ਚੁਣੌਤੀਆਂ ਸਨ? ਇਸ ਕਿਰਦਾਰ ਨੂੰ ਨਿਭਾਉਣ ਬਾਰੇ ਮਨ ਵਿੱਚ ਕੀ ਚੱਲ ਰਿਹਾ ਸੀ?
- ਮੈਂ ਹਮੇਸ਼ਾ ਤੋਂ ਸਪੋਰਟਸ ਪਰਸਨ ਸੀ, ਪ੍ਰੰਤੂ ਇਹ ਚੁਣੌਤੀ ਵੱਡੀ ਸੀ। ਮੈਂ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਕੰਪੈਟੇਟਿਵ ਇਨਸਾਨ ਹਾਂ, ਮੈਨੂੰ ਲੱਗਾ ਕਿ ਜੇ ਚੁਣੌਤੀ ਹੈ, ਤਾਂ ਮੈਨੂੰ ਇਸ ਤੋਂ ਡਰਨਾ ਨਹੀਂ ਹੈ। ਇਸ ਨੂੰ ਇੰਜੁਆਏ ਕਰਨਾ ਹੈ। ਜੇ ਮੈਂ ਇੰਜੁਆਏ ਕਰਾਂਗਾ ਤਾਂ ਵੀ ਸਕਰੀਨ ਉੱਤੇ ਦਿਸੇਗਾ। ਇੱਕ ਵਾਰ ਮੈਂ ਇਹੀ ਸਵਾਲ ਜਿਮੀ ਸਰ ਤੋਂ ਪੁੱਛਿਆ ਸੀ ਕਿ ਸਰ, ਤੁਹਾਡੇ ਦਿਮਾਗ ਵਿੱਚ ਕੀ ਚੱਲਦਾ ਸੀ, ਜਦ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਤੁਹਾਨੂੰ 150 ਦੀ ਸਪੀਡ ਨਾਲ ਗੇਂਦ ਸੁੱਟ ਰਹੇ ਹੁੰਦੇ ਸਨ। ਉਨ੍ਹਾਂ ਨੇ ਆਪਣੇ ਸਟਾਈਲ ਵਿੱਚ ਕਿਹਾ ਕਿ ਬੇਟਾ, ਜੇ ਦਿਮਾਗ ਚਲਾਉਣ ਜਾਂਦਾ ਤਾਂ ਓਨੀ ਦੇਰ ਵਿੱਚ ਗੇਂਦ ਨਿਕਲ ਜਾਂਦੀ। ਤਦ ਮੈਨੂੰ ਅਹਿਸਾਸ ਹੋਇਆ ਕਿ ਇਹ ਆਦਮੀ ਸਿਰਫ ਇਸ ਗੱਲ ਵਿੱਚ ਯਕੀਨ ਕਰਦਾ ਹੈ ਕਿ ਤੁਸੀਂ ਮਿਹਨਤ ਕਰੋ, ਇਹ ਨਾ ਸੋਚੋ ਕਿ ਉਸ ਦਾ ਨਤੀਜਾ ਕੀ ਹੋਵੇਗਾ। ਉਸ ਦਿਨ ਮੇਰੇ ਦਿਮਾਗ ਵਿੱਚ ਜੋ ਵੀ ਸ਼ੰਕਾ ਸੀ, ਸਭ ਖਤਮ ਹੋ ਗਈ। ਸਿਰਫ ਇੱਕੋ ਗੱਲ ਸੀ ਕਿ ਜਿੰਨੀ ਇਮਾਨਦਾਰੀ ਮੇਰੇ ਅੰਦਰ ਹੈ ਉਸ ਤੋਂ ਇਹ ਕਿਰਦਾਰ ਨਿਭਾਉਣ ਦੀ ਕੋਸ਼ਿਸ਼ ਕਰਾਂ। ਜਿਮੀ ਅਮਰਨਾਥ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰਾਂ, ਜਿਮੀ ਅਮਰਨਾਥ ਬਣਾਂ। ਇੱਕ ਸਾਲ ਮਿਹਨਤ ਕੀਤੀ। ਇੱਕ ਸਾਲ ਸਾਡੀ ਟਰੇਨਿੰਗ ਹੋਈ, ਜਿਸ ਦਾ ਕਰੈਡਿਟ ਸਾਡੇ ਡਾਇਰੈਕਟਰ ਕਬੀਰ ਖਾਨ ਨੂੰ ਜਾਂਦਾ ਹੈ। ਉਨ੍ਹਾਂ ਨੇ ਸਾਨੂੰ ਕਿਹਾ ਕਿ ਇਹ ਇੱਕ ਇਨਸਾਨ ਦੀ ਜਿੱਤ ਨਹੀਂ ਹੈ, ਪੂਰੀ ਟੀਮ ਦੀ ਜਿੱਤ ਹੈ। ਮੈਨੂੰ ਯਾਦ ਹੈ ਕਿ ਜਦ ਅਸੀਂ ਲੰਡਨ ਜਾ ਰਹੇ ਸੀ, ਤਦ ਅਜਿਹਾ ਨਹੀਂ ਲੱਗਦਾ ਸੀ ਕਿ ਅਸੀਂ ਐਕਟਿੰਗ ਕਰਨ ਜਾ ਰਹੇ ਹਾਂ। ਅਜਿਹਾ ਲੱਗ ਰਿਹਾ ਸੀ ਕਿ ਅਸੀਂ ਸੱਚ ਵਿੱਚ ਵਰਲਡ ਕੱਪ ਦੇ ਲਈ ਜਾ ਰਹੇ ਹਾਂ, ਕਿਉਂਕਿ ਅਸੀਂ ਇੰਨੇ ਦਿਨ ਤੋਂ ਪ੍ਰੈਕਟਿਸ ਕਰ ਰਹੇ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ