ਪਿਤਾ (ਬੇਟੇ ਨੂੰ ਫੋਨ ਉੱਤੇ), ‘‘ਕਿੱਥੇ ਏਂ ਬੇਟਾ?”
ਬੇਟਾ, ‘‘ਹੋਸਟਲ ਵਿੱਚ ਹਾਂ, ਪਾਪਾ, ਪ੍ਰੀਖਿਆਵਾਂ ਹੋਣ ਵਾਲੀਆਂ ਹਨ, ਇਸ ਲਈ ਦਿਨ-ਰਾਤ ਪੜ੍ਹ ਰਿਹਾ ਹਾਂ, ਵੈਸੇ ਤੁਸੀਂ ਕਿੱਥੇ ਹੋ?”
ਪਿਤਾ, ‘‘ਬੇਟਾ, ਜਿਸ ਠੇਕੇ ਉੱਤੇ ਤੂੰ ਖੜ੍ਹਾ ਹੈਂ ਨਾ, ਮੈਂ ਵੀ ਠੀਕ ਤੇਰੇ ਪਿੱਛੇ ਖੜਾ ਹਾਂ।”
********
ਸ਼ਹਿਰ ਤੋਂ ਗਏ ਇੱਕ ਬਾਬੂ ਸਾਹਿਬ ਰਾਜਸਥਾਨ ਦੇ ਰੇਤਲੇ ਪਿੰਡ ਦੇ ਚੌਧਰੀ ਸਾਹਿਬ ਨੂੰ ਬੋਲੇ, ‘‘ਮੈਂ ਇੱਥੇ ਗਰਾਮ ਸੇਵਾ ਕਰਨ ਆਇਆ ਹਾਂ। ਮੈਨੂੰ ਕੋਈ ਵੱਡਾ ਸਾਰਾ ਕੰਮ ਦੱਸੋ।”
‘‘ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਸਾਹਮਣੇ ਖੜੇ ਇਸ ਊਠ ਨੂੰ ਨਵ੍ਹਾਓ।” ਚੌਧਰੀ ਸਾਹਿਬ ਬੋਲੇ।
********
ਅਭੈ ਜ਼ੋਰ-ਜ਼ੋਰ ਨਾਲ ਆਪਣਾ ਵਿਗਿਆਨ ਦਾ ਸਬਕ ਪੜ੍ਹ ਰਿਹਾ ਸੀ, ‘‘ਜਦੋਂ ਸੇਬ ਦਰੱਖਤ ਤੋਂ ਹੇਠਾਂ ਡਿੱਗਿਆ ਤਾਂ ਨਿਊਟਨ ਬਹੁਤ ਹੈਰਾਨ ਹੋਇਆ।”
‘‘ਇਸ ਵਿੱਚ ਹੈਰਾਨੀ ਦੀ ਕੀ ਗੱਲ ਸੀ? ਹੈਰਾਨੀ ਦੀ ਗੱਲ ਤਾਂ ਉਦੋਂ ਹੁੰਦੀ, ਜਦੋਂ ਸੇਬ ਹੇਠਾਂ ਤੋਂ ਉਪਰ ਜਾਂਦਾ।” ਛੋਟੀ ਭੈਣ ਅੰਸ਼ੁਲਾ ਨੇ ਵਿਚਾਲੇ ਹੀ ਟੋਕ ਕੇ ਕਿਹਾ।