Welcome to Canadian Punjabi Post
Follow us on

22

March 2019
ਪੰਜਾਬ

ਸੱਚਾ ਸੌਦਾ ਡੇਰੇ ਨੇ ਦਿੱਤੇ ਸਨ ਬੇਅਦਬੀ ਕਰਨ ਦੇ ਹੁਕਮ

January 06, 2019 12:27 AM

ਬਠਿੰਡਾ, 5 ਜਨਵਰੀ (ਪੋਸਟ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ ਅਤੇ ਇਸ ਦੇ ਬੇਅਦਬੀਆਂ ਦੀਆਂ ਘਟਨਾਵਾਂ ਪਿੱਛੇ ਡੇਰਾ ਸੱਚਾ ਸੌਦਾ ਦੇ ਪ੍ਰਬੰਧਕਾਂ ਦਾ ਹੱਥ ਸੀ। ਉਨ੍ਹਾਂ ਨੇ ਡੇਰੇ ਦੇ ਸੂਬਾ ਕਮੇਟੀ ਮੈਂਬਰ ਪ੍ਰਿਥੀ ਸਿੰਘ ਨੂੰ ਇੰਜ ਕਰਨ ਦੇ ਹੁਕਮ ਦਿੱਤੇ ਸਨ। ਇਹ ਭੇਦ ਕੱਲ੍ਹ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸ ਆਈ ਟੀ ਵੱਲੋਂ ਪੇਸ਼ ਚਲਾਨ 'ਚ ਖੁੱਲ੍ਹਾ ਹੈ। ਬੇਅਦਬੀ ਦੇ ਮਾਮਲਿਆਂ 'ਚ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ ਹੈ।
ਬਠਿੰਡਾ ਜ਼ਿਲੇ ਦੀ ਫੂਲ ਵਾਲੀ ਅਦਾਲਤ ਅਤੇ ਮੋਗਾ ਜ਼ਿਲੇ ਦੇ ਬਾਘਾਪੁਰਾਣਾ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਮੁਤਾਬਕ ਡੇਰਾ ਸੱਚਾ ਸੌਦਾ ਦੇ ਹੁਕਮਾਂ ਤੋਂ ਬਾਅਦ ਬੇਅਦਬੀ ਦੀਆਂ ਵਾਰਦਾਤਾਂ ਲਈ ਯੋਜਨਾ ਬਣਾਈ ਗਈ। ਸਟੇਟ ਕਮੇਟੀ ਮੈਂਬਰ ਅਤੇ ਡੇਰਾ ਮੁਖੀ ਦੇ ਖਾਸ ਬੰਦੇ ਪ੍ਰਿਥੀ ਸਿੰਘ ਨੇ ਇਸ ਕੰਮ ਲਈ ਆਪਣੇ ਨੇੜਲੇ ਅਮਰਦੀਪ ਸਿੰਘ ਤੇ ਮਿੱਠੂ ਸਿੰਘ ਦੀ ਡਿਊਟੀ ਲਾਈ ਸੀ। ਇਸ ਸੰਬੰਧ ਵਿੱਚ ਬਠਿੰਡਾ ਜ਼ਿਲੇ ਦੇ ਪਿੰਡ ਗੁਰੂਸਰ ਜਲਾਲ ਅਤੇ ਮੋਗਾ ਦੇ ਪਿੰਡ ਮੱਲਕੇ ਤੋਂ ਗ੍ਰਿਫਤਾਰ ਦੋਸ਼ੀਆਂ ਦੇ ਬਿਆਨਾਂ ਉੱਤੇ ਚਲਾਨ 'ਚ ਇਹ ਕਿਹਾ ਗਿਆ ਹੈ ਕਿ ਇਕ ਜੂਨ 2015 ਨੂੰ ਫਰੀਦਕੋਟ ਜ਼ਿਲੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਡੇਰਾ ਪ੍ਰੇਮੀ ਦਵਿੰਦਰ ਸਿੰਘ ਤੇ ਸੱਤਾ ਨੇ ਹੀ ਚੋਰੀ ਕੀਤੀ ਸੀ। ਇਸੇ ਗ੍ਰੰਥ ਸਾਹਿਬ ਦੇ ਪੰਨੇ ਨਵੰਬਰ 2015 ਵਿੱਚ ਮੋਗਾ ਤੋਂ ਬਰਾਮਦ ਹੋਏ ਸਨ। ਇਸ ਤੋਂ ਬਾਅਦ 12 ਅਕਤੂਬਰ 2015 ਨੂੰ ਉਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਗ ਪਾੜ ਕੇ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰੇ ਗਏ ਸਨ। ਐਸ ਆਈ ਟੀ ਨੇ ਪ੍ਰਿਥੀ ਸਿੰਘ ਅਤੇ ਜਤਿੰਦਰਵੀਰ ਸਿੰਘ ਜਿੰਮੀ ਅਤੇ ਹੋਰਨਾਂ ਖਿਲਾਫ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ, ਪਰ ਬਠਿੰਡਾ ਜ਼ਿਲੇ ਦੇ ਪਿੰਡ ਗੁਰੂਸਰ ਜਲਾਲ ਵਿੱਚ ਬੇਅਦਬੀ ਦੀ ਵਾਪਰੀ ਘਟਨਾ 'ਚ ਅਜੇ ਪ੍ਰਦੀਪ ਕਲੇਰ, ਸੰਦੀਪ ਬਰੇਟਾ ਤੇ ਹਰਸ਼ ਧੂਰੀ ਫਰਾਰ ਹਨ। ਐਸ ਆਈ ਟੀ ਪਹਿਲਾਂ ਉਕਤ ਤਿੰਨਾਂ ਡੇਰਾ ਪ੍ਰੇਮੀਆਂ ਦੇ ਗ੍ਰਿਫਤਾਰੀ ਵਾਰੰਟ ਫੂਲ ਦੀ ਅਦਾਲਤ ਤੋਂ ਲੈ ਚੁੱਕੀ ਹੈ ਅਤੇ ਤਿੰਨਾਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਗੁਰੂਸਰ ਕਾਂਡ 'ਚ ਮੁੱਖ ਮੁਲਜ਼ਮ ਪ੍ਰਿਥੀ ਸਿੰਘ, ਜਤਿੰਦਰਵੀਰ ਅਰੋੜਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ
ਵਿਧਾਇਕ ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਂਦੇ ਪੁਲਸ ਵਾਲੇ ਘੇਰੇ