Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਪੰਜਾਬ

ਇੱਕ ਵੀ ਸੀ ਕਹਿੰਦੈ: ਕੌਰਵ ਤਾਂ ਟੈਸਟ ਟਿਊਬ ਬੇਬੀ ਸਨ ਤੇ ਰਾਵਣ ਦੇ ਕੋਲ 24 ਕਿਸਮਾਂ ਦੇ ਜਹਾਜ਼ ਹੁੰਦੇ ਸਨ

January 06, 2019 12:25 AM

ਜਲੰਧਰ, 5 ਜਨਵਰੀ (ਪੋਸਟ ਬਿਊਰੋ)- ਮਹਾਂਭਾਰਤ ਦੇ ਸਮੇਂ ਧ੍ਰਿਤਰਾਸ਼ਟਰ ਦੇ ਘਰ ਸੌ ਕੌਰਵ ਪੁੱਤਰਾਂ ਦਾ ਜਨਮ ਸਟੈਮ ਸੈਲ ਤੇ ਟੈਸਟ ਟਿਊਬ ਤਕਨੀਕ ਨਾਲ ਹੋਇਆ ਸੀ। ਪ੍ਰਾਚੀਨ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਗਾਈਡਿਡ ਮਿਸਾਈਲਾਂ ਦੀ ਤਕਨੀਕ ਹੁੰਦੀ ਸੀ। ਇਹ ਅਜੀਬੋ ਗਰੀਬ ਦਾਅਵੇ ਕੱਲ੍ਹ ਜਲੰਧਰ ਵਿੱਚ ਇੰਡੀਅਨ ਸਾਇੰਸ ਕਾਂਗਰਸ ਵਿੱਚ ਆਂਧਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ. ਨਾਗੇਸ਼ਵਰ ਰਾਓ ਨੇ ਕੀਤੇ ਹਨ।
ਨਾਗੇਸ਼ਵਰ ਰਾਓ ਨੇ ਦਾਅਵਾ ਕੀਤਾ ਕਿ ਭਗਵਾਨ ਵਿਸ਼ਣੂ ਦੇ ਦਸ ਅਵਤਾਰ (ਦਸ਼ਾਵਤਾਰ) ਮਹਾਨ ਵਿਗਿਆਨੀ ਚਾਰਲਸ ਡਾਰਵਿਨ ਦੇ ਵਿਕਾਸ ਦੇ ਸਿਧਾਂਤ ਦੀ ਭਵਿੱਖਬਾਣੀ ਕਰਦੇ ਹਨ। ਕੱਲ੍ਹ ਇਕ ਪ੍ਰੈਜੇਂਟੇਸ਼ਨ ਵਿੱਚ ਰਾਓ ਨੇ ਕਿਹਾ ਕਿ ਭਗਵਾਨ ਰਾਮ ਨੇ ‘ਅਸਤਰ' ਅਤੇ ‘ਸ਼ਾਸਤਰ' ਦੀ ਵਰਤੋਂ ਕੀਤਾ ਅਤੇ ਭਗਵਾਨ ਵਿਸ਼ਣੂ ਦੇ ਟੀਚੇ ਦਾ ਪਿੱਛਾ ਕਰਨ ਲਈ ਇਕ ਸੁਦਰਸ਼ਨ ਚੱਕਰ ਭੇਜਿਆ, ਜੋ ਮਾਰਨ ਦੇ ਬਾਅਦ ਵਾਪਸ ਆ ਜਾਂਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਗਾਈਡਿਡ ਮਿਸਾਈਲ ਦੀ ਤਕਨੀਕ ਭਾਰਤ ਲਈ ਨਵੀਂ ਨਹੀਂ, ਇਹ ਹਜ਼ਾਰਾਂ ਸਾਲ ਪਹਿਲਾ ਮੌਜੂਦ ਸੀ। ਰਾਓ ਨੇ ਇਹ ਵੀ ਕਿਹਾ ਕਿ ਰਾਮਾਇਣ ਵਿੱਚ ਕਿਹਾ ਗਿਆ ਹੈ ਕਿ ਰਾਵਣ ਦੇ ਕੋਲ ਸਿਰਫ ਪੁਸ਼ਪਕ ਜਹਾਜ਼ ਨਹੀਂ, ਵੱਖ-ਵੱਖ ਆਕਾਰ ਅਤੇ ਸਮਰੱਥਾ ਵਾਲੇ 24 ਕਿਸਮਾਂ ਦੇ ਜਹਾਜ਼ ਸਨ ਅਤੇ ਉਨ੍ਹਾਂ ਕੋਲ ਲੰਕਾ ਵਿੱਚ ਕਈ ਹਵਾਈ ਅੱਡੇ ਵੀ ਸਨ ਅਤੇ ਉਸ ਨੇ ਉਦੇਸ਼ਾਂ ਲਈ ਇਨ੍ਹਾਂ ਜਹਾਜਾਂ ਦੀ ਵਰਤੋਂ ਕੀਤੀ ਸੀ। ਰਾਓ ਨੇ ਕਿਹਾ ਕਿ ਜਿਵੇਂ ਡਾਰਵਿਨ ਨੇ ਕਿਹਾ ਕਿ ਜੀਵਨ ਪਾਣੀ ਤੋਂ ਸ਼ੁਰੂ ਹੋਇਆ ਸੀ, ਭਗਵਾਨ ਵਿਸ਼ਣੂ ਦਾ ਪਹਿਲਾ ਅਵਤਾਰ ਵੀ ਇਕ ਮੱਛੀ (ਮਤੱਸਯ) ਸੀ। ਦੂਸਰੇ ਅਵਤਾਰ ਲਈ ਉਨ੍ਹਾਂ ਨੇ ਕੱਛੂ-ਕੁੰਮਾ (ਕੂਰਮ) ਦੇ ਰਾਹੀਂ ਜਾਨਵਰ ਦਾ ਆਕਾਰ ਲਿਆ। ਤੀਸਰਾ ਅਵਤਾਰ ਇਕ ਸੂਰ ਦੇ ਸਿਰ ਤੇ ਇਕ ਮਨੁੱਖੀ ਸਰੀਰ (ਵਰਾਹ) ਵਾਲਾ ਸੀ। ਚੌਥਾ ਅਵਤਾਰ ਸ਼ੇਰ ਅਤੇ ਮਨੁੱਖੀ ਸਰੀਰ ਦੇ ਸਿਰ ਦੇ ਨਾਲ ਨਰਸਿੰਘ ਅਵਤਾਰ ਸੀ। ਉਨ੍ਹਾਂ ਨੇ ਪੰਜਵੇਂ ਅਵਤਾਰ ਵਿੱਚ ਵਾਮਨ ਦਾ ਮਨੁੱਖ ਰੂਪ ਧਾਰਨ ਕੀਤਾ। ਜਦੋਂ ਨਾਗੇਸ਼ਵਰ ਰਾਓ ਤੋਂ ਪੁੱਛਿਆ ਗਿਆ ਕਿ ਕੌਰਵਾਂ ਦੀ ਮਾਂ ਗਾਂਧਾਰੀ 100 ਬੱਚਿਆਂ ਨੂੰ ਕਿਵੇਂ ਜਨਮ ਦੇ ਸਕਦੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਕੋਈ ਸੋਚਦਾ ਹੈ ਅਤੇ ਕੋਈ ਵਿਸ਼ਵਾਸ ਨਹੀਂ ਕਰਦਾ, ਪਰ ਮਹਾਭਾਰਤ ਦੇ ਅਨੁਸਾਰ 100 ਅੰਡਿਆਂ ਨੂੰ ਜੰਤਰ ਵਿੱਚ ਲਾਇਆ ਗਿਆ ਤੇ ਉੱਨ ਦੇ 100 ਬਰਤਨਾਂ ਵਿੱਚ ਪਾਇਆ ਗਿਆ ਸੀ, ਕੀ ਇਹ ਟੈਸਟ ਟਿਊਬ ਬੱਚੇ ਨਹੀਂ ਸਨ?

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਵਿਸ਼ਵ ਓਰਲ ਹੈਲਥ ਦਿਵਸ ਸਬੰਧੀ ਸਿਹਤ ਵਿਭਾਗ ਵੱਲੋਂ ਬਿਰਧ ਆਸ਼ਰਮ ਸ਼੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਸਮਾਗਮ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਈਡੀ ਦੀ ਸਾਧੂ ਸਿੰਘ ਧਰਮਸੋਤ `ਤੇ ਕਾਰਵਾਈ, 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਡਾ. ਰਾਜ ਕੁਮਾਰ ਚੱਬੇਵਾਲ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ