Welcome to Canadian Punjabi Post
Follow us on

29

March 2024
 
ਭਾਰਤ

ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਦੇਸ਼ ਦੇ ਅਰਥਚਾਰੇ ਵਿੱਚ ਕਈ ਕਾਲੇ ਧੱਬੇ ਦੱਸੇ

January 25, 2022 01:26 AM

ਨਵੀਂ ਦਿੱਲੀ, 24 ਜਨਵਰੀ (ਪੋਸਟ ਬਿਊਰੋ)- ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਹੈ ਕਿ ਭਾਰਤੀ ਅਰਥਚਾਰੇ ਵਿੱਚ ਕੁਝ ਚਮਕਦਾਰ ਸਥਾਨਾਂ ਦੇ ਨਾਲ ਕੁਝ ਕਾਲੇ ਧੱਬੇ ਹਨ ਅਤੇ ਸਰਕਾਰ ਨੂੰ ਆਪਣੇ ਖਰਚ ਸਾਵਧਾਨੀ ਨਾਲ ਕਰਨ ਦੀ ਲੋੜ ਹੈ ਤਾਂ ਜੋ ਵਿੱਤੀ ਘਾਟੇ ਨੂੰ ਹੋਰ ਉਪਰ ਜਾਣ ਤੋਂ ਰੋਕਿਆ ਜਾ ਸਕੇ।
ਆਪਣੇ ਖੁੱਲ੍ਹੇ ਵਿਚਾਰਾਂ ਲਈ ਜਾਣੇ ਜਾਂਦੇ ਰਾਜਨ ਨੇ ਕਿਹਾ ਕਿ ਸਰਕਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਨਾਲ ਝੰਬੇ ਹੋਏ ਅਰਥਚਾਰੇ ਦੀ ‘ਕੇ' ਆਕਾਰ ਰਿਕਵਰੀ ਨੂੰ ਰੋਕਣ ਲਈ ਹੋਰ ਯਤਨ ਕਰਨ ਦੀ ਲੋੜ ਹੈ। ਆਮ ਤੌਰ ਉੱਤੇ ਕੇ-ਆਕਾਰ ਦੀ ਰਿਕਵਰੀ ਵਿੱਚ ਤਕਨਾਲੋਜੀ ਅਤੇ ਵੱਡੀਆਂ ਰਜਿਸਟਰਡ ਕੰਪਨੀਆਂ ਦੀ ਹਾਲਤ ਮਹਾਮਾਰੀ ਤੋਂ ਵਧੇਰੇ ਪ੍ਰਭਾਵਤ ਛੋਟੇ ਕਾਰੋਬਾਰੀ ਅਤੇ ਸਨਅਤਕਾਰਾਂ ਦੇ ਮੁਕਾਬਲੇ ਵਿੱਚ ਤੇਜ਼ੀ ਨਾਲ ਸੁਧਰਦੀ ਹੈ।ਖਬਰ ਏਜੰਸੀ ਨੂੰ ਈ-ਮੇਲ ਰਾਹੀਂ ਦਿੱਤੀ ਇੰਟਰਵਿਊ ਵਿੱਚ ਰਾਜਨ ਨੇ ਕਿਹਾ, ‘‘ਅਰਥਚਾਰੇ ਬਾਰੇ ਮੇਰੀ ਸਭ ਤੋਂ ਵੱਧ ਚਿੰਤਾ ਮੱਧ ਵਰਗ, ਛੋਟੇ ਅਤੇ ਦਰਮਿਆਨੇ ਖੇਤਰ ਤੇ ਸਾਡੇ ਬੱਚਿਆਂ ਦੀ ਜ਼ਹਿਨੀਅਤ ਉੱਤੇ ਪੈਣ ਵਾਲੇ ਮਾੜੇ ਅਸਰ ਬਾਰੇ ਹੈ, ਜੋ ਦੱਬੀ ਹੋਈ ਮੰਗ ਵਿੱਚ ਮੁੱਢਲੇ ਤੌਰ ਉੱਤੇ ਸੁਧਾਰ ਆਉਣ ਤੋਂ ਬਾਅਦ ਨਜ਼ਰ ਆਵੇਗਾ। ਇਸ ਦਾ ਇੱਕ ਲੱਛਣ ਕਮਜ਼ੋਰ ਖਪਤ ਵਿੱਚ ਸਾਹਮਣੇ ਆਵੇਗਾ, ਖਾਸ ਕਰ ਕੇ ਵੱਡੀ ਪੱਧਰ ਉੱਤੇ ਖਪਤ ਹੋਣ ਵਾਲੀਆਂ ਵਸਤਾਂ ਵਿੱਚ।''
ਰਘੂਰਾਮ ਰਾਜਨ ਇਸ ਸਮੇਂ ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਉਨ੍ਹਾਂ ਕਿਹਾ ਕਿ ਚਮਕਦਾਰ ਖੇਤਰਾਂ ਵਿੱਚ ਸਿਹਤ ਨਾਲ ਜੁੜੀਆਂ ਵੱਡੀਆਂ ਕੰਪਨੀਆਂ ਹਨ। ਇਨ੍ਹਾਂ ਤੋਂ ਇਲਾਵਾ ਸੂਚਨਾ ਤਕਨਾਲੋਜੀ (ਆਈ ਟੀ) ਤੇ ਉਸ ਨਾਲ ਜੁੜੇ ਸੈਕਟਰ ਜ਼ੋਰਦਾਰ ਕਾਰੋਬਾਰ ਕਰ ਰਹੇ ਹਨ। ਵਿੱਤੀ ਸੈਕਟਰ ਦੇ ਕੁਝ ਹਿੱਸੇ ਮਜ਼ਬੂਤ ਹੋਏ ਹਨ। ਰਾਜਨ ਨੇ ਕਿਹਾ, ‘ਕਾਲੇ ਧੱਬੇ ਵਜੋਂ ਬੇਰੁਜ਼ਗਾਰੀ, ਘੱਟ ਖਰੀਦਦਾਰੀ (ਖਾਸ ਕਰ ਕੇ ਹੇਠਲੇ ਮੱਧ ਵਰਗ ਵਿੱਚ), ਛੋਟੇ ਤੇ ਦਰਮਿਆਨੇ ਆਕਾਰ ਦੀਆਂ ਕੰਪਨੀਆਂ ਦਾ ਵਿੱਤੀ ਦਬਾਅ ਆਉਂਦਾ ਹੈ।'' ਇਸ ਤੋਂ ਇਲਾਵਾ ਕਾਲੇ ਧੱਬਿਆਂ ਵਿੱਚ ਕਰਜ਼ੇ ਦੀ ਸੁਸਤ ਰਫਤਾਰਤੇ ਸਾਡੇ ਸਮੁੱਚੇ ਅਰਥਚਾਰੇ ਦੀ ਮਾੜੀ ਹਾਲਤ ਆਉਂਦੀ ਹੈ। ਰਾਜਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਨੇ ਮੈਡੀਕਲੀ ਤੇ ਆਰਥਿਕ ਸਰਗਰਮੀਆਂ ਦੋਵਾਂ ਨੂੰ ਝਟਕਾ ਦਿੱਤਾ ਹੈ। ਮੌਜੂਦਾ ਸਾਲ ਵਿੱਚ ਜੀ ਡੀ ਪੀ 9 ਫੀਸਦੀ ਰਹਿਣ ਦਾ ਅਨੁਮਾਨ ਹੈ। ਬੀਤੇ ਵਿੱਤੀ ਵਰ੍ਹੇ ਵਿੱਚ ਭਾਰਤੀ ਅਰਥਚਾਰੇ ਵਿੱਚ 7.3 ਫੀਸਦੀ ਦੀ ਗਿਰਾਵਟ ਆਈ ਸੀ। ਸਾਲ 2022-23 ਦਾ ਆਮ ਬਜਟ ਪਹਿਲੀ ਫਰਵਰੀ ਨੂੰ ਪੇਸ਼ ਹੋਣਾ ਹੈ। ਰਾਜਨ ਨੇ ਕਿਹਾ ਕਿ ਜਿੱਥੇ ਲੋੜ ਹੈ, ਉਥੇ ਸਰਕਾਰ ਖਰਚ ਕਰੇ, ਪਰ ਖਰਚੇ ਸਾਵਧਾਨੀ ਨਾਲ ਕਰਨ ਦੀ ਲੋੜ ਹੈ ਤਾਂ ਜੋ ਵਿੱਤੀ ਘਾਟਾ ਨਾ ਵਧੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ