Welcome to Canadian Punjabi Post
Follow us on

22

March 2019
ਪੰਜਾਬ

ਪੰਜਾਬ ਦੀ ਮਹਿਲਾ ਕਾਂਗਰਸੀ ਵਿਧਾਇਕ ਦੀ ਗੱਡੀ ਦਾ ਚਲਾਨ ਕੱਟ ਦਿੱਤਾ ਗਿਆ

January 06, 2019 12:23 AM

ਚੰਡੀਗੜ੍ਹ, 5 ਜਨਵਰੀ (ਪੋਸਟ ਬਿਊਰੋ)- ਦੋਂਹ ਰਾਜਾਂ ਦੀ ਰਾਜਧਾਨੀ ਵਾਲੇ ਇਸ ਸ਼ਹਿਰ ਦੀ ਟਰੈਫਿਕ ਪੁਲਸ ਦੇ ਦਬੰਗ ਏ ਐਸ ਆਈ ਸਰਵਣ ਕੁਮਾਰ ਨੇ ਹਾਈ ਕੋਰਟ ਦੇ ਜੱਜ ਤੋਂ ਬਾਅਦ ਪੰਜਾਬ ਦੀ ਮਹਿਲਾ ਕਾਂਗਰਸੀ ਵਿਧਾਇਕ ਦੀ ਗੱਡੀ ਦਾ ਵੀ ਗਲਤ ਪਾਰਕਿੰਗ ਕਾਰਨ ਚਲਾਨ ਕੱਟ ਦਿੱਤਾਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਏ ਐਸ ਆਈ ਸਰਵਣ ਕੁਮਾਰ ਨੇ ਗੱਡੀ ਦਾ ਚਲਾਨ ਕੀਤਾ ਤਾਂ ਚਾਲਕ ਨੇ ਕਿਹਾ ਕਿ ਇਹ ਗੱਡੀ ਵਿਧਾਇਕ ਦੀ ਹੈ। ਇਸ ਉੱਤੇ ਏ ਐਸ ਆਈ ਨੇ ਗੱਡੀ ਚਾਲਕ ਤੋਂ ਦਸਤਾਵੇਜ਼ ਮੰਗੇ ਤਾਂ ਗੱਡੀ ਦਾ ਚਾਲਕ ਪੂਰੇ ਦਸਤਾਵੇਜ਼ ਵੀ ਨਹੀਂ ਦਿਖਾ ਸਕਿਆ। ਏ ਐਸ ਆਈ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਗੱਡੀ 2017 ਮਾਡਲ ਦੀ ਹੈ ਅਤੇ ਅਜੇ ਤੱਕ ਟੈਂਪਰੇਰੀ ਨੰਬਰ ਉੱਤੇ ਹੀ ਚਲਾਈ ਜਾ ਰਹੀ ਸੀ। ਇਸ ਉੱਤੇ ਏ ਐਸ ਆਈ ਨੇ ਫਿਰੋਜ਼ਪੁਰ ਦੀ ਮਹਿਲਾ ਵਿਧਾਇਕ ਸਤਿਕਾਰ ਕੌਰ ਦੀ ਮਹਿੰਦਰਾ ਥਾਰ ਗੱਡੀ ਦਾ ਚਲਾਨ ਕੱਟ ਕੇ ਗੱਡੀ ਕਬਜ਼ੇ ਵਿੱਚ ਲੈ ਲਈ। ਇਹ ਮਾਮਲਾ ਕੱਲ੍ਹ ਦੁਪਹਿਰ ਬਾਅਦ ਸੈਕਟਰ 34 ਦੀ ਪਿਕਾਡਲੀ ਨੇੜਲੀ ਸਲਿਪ ਰੋਡ ਦਾ ਹੈ। ਜਦੋਂ ਗੱਡੀ ਉਥੋਂ ਲੰਘ ਰਹੀ ਸੀ ਤਾਂ ਸਰਵਣ ਕੁਮਾਰ ਇਥੇ ਗਲਤ ਸਾਈਡ ਉੱਤੇ ਖੜੀਆਂ ਗੱਡੀਆਂ ਦਾ ਚਲਾਨ ਕੱਟ ਰਹੇ ਸਨ। ਮਹਿਲਾ ਵਿਧਾਇਕ ਦੀ ਗੱਡੀ ਉਸ ਸਮੇਂ ਗਲਤ ਸਾਈਡ ਉੱਤੇ ਪਾਰਕ ਕੀਤੀ ਹੋਈ ਸੀ। ਇਸ ਦੇ ਬਾਅਦ ਵਟਸਐਪ 'ਤੇ ਦਿਨ ਭਰ ਚਰਚਾ ਚੱਲਦੀ ਰਹੀ। ਚਲਾਨ ਦਾ ਵੀਡੀਓ ਵਟਸਐਪ ਗਰੁੱਪਾਂ ਵਿੱਚ ਦੇਰ ਸ਼ਾਮ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਏ ਐਸ ਆਈ ਸਰਵਣ ਕੁਮਾਰ ਦੇ ਨਾਂ ਦੀ ਚਰਚਾ ਹਰ ਪਾਸੇ ਹੋਣ ਲੱਗੀ। ਐਸ ਐਸ ਪੀ ਟ੍ਰੈਫਿਕ ਨੂੰ ਜਦੋਂ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਆਪਣੇ ਏ ਐਸ ਆਈ ਵੱਲੋਂ ਪਾਰਕਿੰਗ ਵਿਵਸਥਾ ਨੂੰ ਲੈ ਕੇ ਕੀਤੀ ਕਾਰਵਾਈ ਦੀ ਤਾਰੀਫ ਕੀਤੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ
ਵਿਧਾਇਕ ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਂਦੇ ਪੁਲਸ ਵਾਲੇ ਘੇਰੇ