Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਪੰਜਾਬੀ ਨੌਜਵਾਨ ਦੀ ਲਾਸ਼ ਨਿਊਜ਼ੀਲੈਂਡ ਤੋਂ ਭਾਰਤ ਆਵੇਗੀ

January 25, 2022 12:59 AM

ਆਕਲੈਂਡ, 24 ਜਨਵਰੀ (ਪੋਸਟ ਬਿਊਰੋ)- ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਵਿੱਚ ਪੈਂਦੇ ਕ੍ਰਾਈਸਟਚਰਚ ਸ਼ਹਿਰ ਵਿੱਚ ਪਿਛਲੇ ਦਿਨੀਂ ਸੜਕ ਹਾਦਸੇ ਵਿੱਚ ਮਾਰੇ ਗਏ 31 ਸਾਲਾ ਪੰਜਾਬੀ ਨੌਜਵਾਨ ਸਿਕੰਦਰਪਾਲ ਸਿੰਘ ਦੀ ਮ੍ਰਿਤਕਦੇਹ ਅਗਲੇ ਵੀਰਵਾਰ ਨੂੰ ਭਾਰਤ ਲਈ ਰਵਾਨਾ ਕੀਤੀ ਜਾਵੇਗੀ।
ਕ੍ਰਾਈਸਟਚਰਚ ਸਿਟੀ ਤੋਂ ਲੇਬਰ ਪਾਰਟੀ ਤੇ ਪੰਜਾਬੀ ਕਮਿਊਨਿਟੀ ਦੇ ਆਗੂ ਨਰਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਪੋਸਟਮਾਰਟਮ ਪਿੱਛੋਂ ਸਿਕੰਦਰਪਾਲ ਦੀ ਲਾਸ਼ ਭਾਰਤ ਭੇਜਣ ਦੇ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਹੈ ਅਤੇ ਇਹ ਸਿੰਗਾਪੁਰ ਏਅਰਲਾਈਨ ਦੇ ਕਾਰਗੋ ਜਹਾਜ਼ ਰਾਹੀਂ 27 ਜਨਵਰੀ ਵੀਰਵਾਰ ਨੂੰ ਕ੍ਰਾਈਸਟਚਰਚ ਏਅਰਪੋਰਟ ਤੋਂ ਦੁਪਹਿਰ 12 ਵਜੇ ਰਵਾਨਾ ਕੀਤੀ ਜਾਵੇਗੀ, ਜੋ 28 ਜਨਵਰੀ ਸ਼ੁੱਕਰਵਾਰ ਸ਼ਾਮ 7.45 ਉੱਤੇ ਨਵੀਂ ਦਿੱਲੀ ਦੇ ਇੰਟਰਨੈਸ਼ਨਲ ਹਵਾਈ ਅੱਡੇ ਉੱਤੇ ਪਹੁੰਚ ਜਾਵੇਗੀ। ਪਿੰਡ ਬਰਿਆਰ ਦੇ ਵਾਸੀ ਹਰਦਿਆਲ ਸਿੰਘ ਤੇ ਕੁਲਦੀਪ ਕੌਰ ਦਾ ਪੁੱਤਰ ਸਿਕੰਦਰਪਾਲ ਸਿੰਘ ਸਾਲ 2018 ਵਿੱਚ ਨਿਊਜ਼ੀਲੈਂਡ ਆਇਆ ਸੀ। ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। 17 ਜਨਵਰੀ ਸੋਮਵਾਰ ਨੂੰ ਸਵੇਰੇ ਰੋਲਸਟਨ ਵਿੱਚ ਮੇਨ ਸਾਊਥ ਰੋਡ (ਸਟੇਟ ਹਾਈਵੇਅ-1) ਅਤੇ ਰੋਲਸਟਨ ਡਰਾਈਵ ਦੇ ਇੰਟਰਸੈਕਸ਼ਨ ਉੱਤੇਵਾਪਰੇ ਹਾਦਸੇ ਵਿੱਚ ਸਿਕੰਦਰਪਾਲ ਸਿੰਘ ਦੀ ਮੌਕੇ ਉੱਤੇਮੌਤ ਹੋ ਗਈ।ਉਸ ਵੇਲੇ ਟਰੱਕ ਵਿੱਚ ਇਕੱਲਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ