Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਛੁਰੇਬਾਜ਼ੀ ਵਿੱਚ 2 ਟੀਨੇਜਰ ਗੰਭੀਰ ਜ਼ਖ਼ਮੀ

January 24, 2022 08:53 AM

ਓਨਟਾਰੀਓ, 23 ਜਨਵਰੀ (ਪੋਸਟ ਬਿਊਰੋ) : ਐਤਵਾਰ ਰਾਤ ਨੂੰ ਨੌਰਥ ਯੌਰਕ ਦੇ ਮਾਲ ਵਿੱਚ ਛੁਰੇਬਾਜ਼ੀ ਦੀ ਘਟਨਾ ਵਾਪਰਨ ਮਗਰੋਂ ਦੋ ਟੀਨੇਜਰਜ਼ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੂੰ ਇਹ ਰਿਪੋਰਟਾਂ ਮਿਲੀਆਂ ਕਿ ਕਿਸੇ ਨੂੰ ਚਾਕੂ ਮਾਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼ਾਮੀਂ 5:00 ਵਜੇ ਪੁਲਿਸ ਨੇ ਆਖਿਆ ਕਿ ਉਨ੍ਹਾਂ ਨੂੰ ਡੌਨ ਮਿੱਲਜ਼ ਰੋਡ ਤੇ ਫੇਅਰਵਿਊ ਮਾਲ ਡਰਾਈਵ ਏਰੀਆ ਵਿੱਚ ਸੱਦਿਆ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਨੂੰ ਦੋ ਟੀਨੇਜਰਜ਼ ਜ਼ਖ਼ਮੀ ਹਾਲਤ ਵਿੱਚ ਮਿਲੇ। ਦੋਵਾਂ ਨੂੰ ਨੇੜਲੇ ਟਰੌਮਾ ਸੈਂਟਰ ਲਿਜਾਇਆ ਗਿਆ।
ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਟੀਨੇਜਰ ਦੇ ਜ਼ਖ਼ਮ ਮਾਮੂਲੀ ਸਨ ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਕੁੱਝ ਸਮੇਂ ਬਾਅਦ ਹੀ ਪੁਲਿਸ ਨੇ ਤਿੰਨ ਹੋਰਨਾਂ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤੇ ਉਨ੍ਹਾਂ ਕੋਲੋਂ ਦੋ ਚਾਕੂ ਅਤੇ ਇੱਕ ਹੈਂਡਗੰਨ ਦੀ ਨਕਲ ਵੀ ਬਰਾਮਦ ਕੀਤੀ ਗਈ।ਪੁਲਿਸ ਨੇ ਆਖਿਆ ਕਿ ਸਕਾਰਬਰੋ ਤੇ ਦਰਹਾਮ ਰੀਜਨ ਵਿੱਚ ਵਾਪਰੀਆਂ ਕੁੱਝ ਹੋਰਨਾਂ ਘਟਨਾਵਾਂ ਵਿੱਚ ਵੀ ਉਨ੍ਹਾਂ ਨੂੰ ਇਨ੍ਹਾਂ ਤਿੰਨ ਟੀਨੇਜਰਜ਼ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਪਰ ਪੁਲਿਸ ਨੇ ਇਸ ਸਬੰਧ ਵਿੱਚ ਹੋਰ ਵੇਰਵੇ ਨਹੀਂ ਦਿੱਤੇ।

 

 

 
Have something to say? Post your comment