Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

January 04, 2019 10:45 AM

(ਬਰੈਂਪਟਨ/ਬਾਸੀ ਹਰਚੰਦ) ਸਰਹੰਦ, ਰੋਪੜ, ਅਨੰਦਪੁਰ ਸਾਹਿਬ, ਖੁਮਾਣੋ, ਮਾਛੀਵਾੜਾ ਇਲਾਕੇ ਦੀਆਂ ਸੰਗਤਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜ਼ਰੀ ਜੀ ਅਤੇ ਅਨੇਕ ਸਿੰਘ ਸ਼ਹੀਦੀਆਂ ਪਾ ਗਏ ਸਨ ਉਹਨਾਂ ਦੀ ਯਾਦ ਵਿੱਚ ਗੁਰੂਦੁਆਰਾ ਸਿੱਖ ਹੈਰੀਟੇਜ ਵਿਖੇ ਧਾਰਮਿਕ ਸਮਾਗਮ ਕਰਾਇਆ ਗਿਆ। 21 ਦਸੰਬਰ ਨੂੰ ਸੀ ਅਖੰਡਪਾਠ ਸਾਹਿਬ ਦਾ ਪ੍ਰਾਅਰੰਭ ਹੋਇਆਂ ਅਤੇ 23 ਦਸੰਬਰ ਨੂੰ ਅਖੰਡ ਸਾਹਿਬ ਦੀ ਸੰਪੂਰਨਤਾ ਤੇ ਸੰਗਤਾਂ ਵੱਲੋਂ ਮਿਲ ਕੇ ਅਰਦਾਸ ਕੀਤੀ ਗਈ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ। ਗੁਰੂਦੁਆਰੇ ਦੇ ਹੈਡ ਗਰੰਥੀ ਭਾਈ ਬਲਵਿੰਦਰ ਸਿੰਘ ਵੱਲੋਂ ਸਾਕੇ ਸਬੰਧੀ ਬੜੇ ਸੁਚੱਜੇ ਸ਼ਬਦਾਂ ਵਿੱਚ ਵਿਆਖਿਆ ਨਾਲ ਕਥਾ ਕੀਤੀ ਗਈ।ਇਸ ਸਾਕੇ ਨੂੰ ਨੂੰ ਕੌਣ ਭੁਲਿਆ ਹੈ। ਸਿੱਖ ਸੰਗਤਾਂ ਇਸ ਸਾਕੇ ਨੂੰ ਯਾਦ ਕਰਕੇ ਅਤਿ ਪੀੜਤ ਹੋ ਉਠਦੀਆਂ ਹਨ। ਅਨੰਦ ਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਮੁਗਲ ਫੌਜਾਂ ਨੇ ਗੁਰੂ ਸਾਹਿਬਾਨ ਅਤੇ ਸਿੰਘਾਂ ਦਾ ਕਸਮਾਂ ਤੋੜ ਕੇ ਪਿੱਛਾ ਕੀਤਾ।ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਾਮਲ ਹੋ ਕੇ ਆਪਣੀ ਸ਼ਰਧਾ ਅਰਪਣ ਕੀਤੀ। ਇਹ ਗੱਲ ਬਹੁਤ ਅੱਛੀ ਸੀ ਕਿ ਇਸ ਸਮਾਗਮ ਵਿੱਚ ਚੋਖੀ ਗਿਣਤੀ ਵਿੱਚ ਬੁਧੀਜੀਵੀ,ਸਮਾਜ ਸੇਵਕ ਅਤੇ ਚੰਗੀ ਸੋਚ ਰੱਖਣ ਵਾਲੀਆਂ ਸੰਗਤਾਂ ਸਨ। ਕਥਾ ਤੋਂ ਉਪਰੰਤ ਪ੍ਰੋ: ਨਿਰਮਲ ਸਿੰਘ ਧਾਰਨੀ ਅਤੇ ਮੱਲ ਸਿੰਘ ਬਾਸੀ ਨੇ ਸਟੇਜ ਦੀ ਖੁਬਸੂਰਤੀ ਨਾਲ ਜੁੰਮੇਵਾਰੀ ਨਿਭਾਈ। ਧਾਰਨੀ ਸਾਹਿਬ ਨੇ ਸੰਗਤਾਂ ਨੂੰ ਆਪਣੇ ਜੀ ਆਇਆਂ ਕਹਿਣ ਵਾਲੇ ਸਮੇਂ ਸਾਕਾ ਸਰਹੰਦ ਅਤੇ ਸਮੁੱਚੇ ਸਿੱਖ ਇਤਿਹਾਸ ਦੀ ਪਰਮਾਣਤਾ ਜਾਨਣ ਤੇ ਜ਼ੋਰ ਦਿੱਤਾ। ਰਾਗੀਆਂ,ਢਾਡੀਆਂ ਦੀਆਂ ਕਥਾ ਕਥਾਵਾਂ ਨੂੰ ਹੀ ਇਤਿਹਾਸ ਨਾ ਸਮਝਣ ਤੇ ਜ਼ੋਰ ਦਿਤਾ। ਪ੍ਰੋ: ਜਗੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਹੁੰਦਿਆਂ ਨਿਰਮਲ ਸਿੰਘ ਦੇ ਵਿਚਾਰਾਂ ਦੀ ਪਰੜਤਾ ਕਰਦਿਆ ਕੁੱਝ ਉਦਾਹਰਨਾਂ ਦੇ ਕਿਹਾ ਕਿ ਬਿਨਾਂ ਜਾਣਕਾਰੀ ਤੋਂ ਅਸੀਂ ਕੁੱਝ ਨੂੰ ਕੁੱਝ ਸਮਝ ਲੈਂਦੇ ਹਾਂ ਕਥਾ ਕੀਰਤਨ ਆਪਣੇ ਥਾਂ ਜਰੂਰੀ ਹੈ ਪਰ ਇਤਿਹਾਸ ਨੂੰ ਰਲਗੱਡ ਨਾ ਕੀਤਾ ਜਾਵੇ। ਹਰਚੰਦ ਸਿੰਘ ਬਾਸੀ ਇਸ ਨੂੰ ਕਲਮ ਤੇ ਤਲਵਾਰ ਵਿੱਚ ਜੰਗ ਦਾ ਨਾਂ ਦਿੱਤਾ। ਇਸ ਸਾਕੇ ਦੇ ਬੀਜ ਤਾਂ ਉਸ ਵੇਲੇ ਹੀ ਬੀਜੇ ਗਏ ਸਨ ਜਦ ਹਿੰਦੋਸਤਾਨ ਵਿੱਚ ਭਗਤੀ ਲਹਿਰ ਸ਼ੁਰੂ ਹੋ ਗਈ ਸੀ। ਇਸ ਮੌਕੇ ਸਾਰਾ ਸਿੰਘ ਐੱਮ ਪੀ ਪੀ ਨੇ ਆਪਣੀ ਸ਼ਰਧਾ ਵਿੱਚ ਗੁਰੂ ਸਾਹਿਬ ਦੇ ਮਿਸ਼ਨ ਅਤੇ ਕੁਰਬਾਨੀਆਂ ਨੂੰ ਸੀਸ ਝੁਕਾਇਆ। ਰਣਦੀਪ ਸੰਧੂ ਨੇ ਕਿਹਾ ਬੇਇਨਸਾਫੀਆਂ ਦਾ ਵਿਰੋਧ ਕਰਨਾ ਬਹੁਤ ਜਰੂਰੂੀ ਹੈ। ਅੱਜ ਤਲਵਾਰ ਚੁਕਣ ਦੀ ਲੋੜ ਨਹੀਂ ਇਸ ਦੇ ਹੋਰ ਬੜੇ ਢੰਗ ਹਨ। ਮੱਲ ਸਿੰਘ ਬਾਸੀ ਅਤੇ ਗੁਰਦੇਵ ਸਿੰਘ ਰੱਖੜਾ ਨੇ ਕਵਿਤਾਵਾਂ ਪੜ੍ਹੀਆਂ। ਲਾਭ ਸਿੰਘ ਸੋਹਲ ਨੇ ਆੲਅਿਾਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।, ਇਸ ਸਮੇਂ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ, ਨਰਿੰਦਰ ਸਿੰਘ ਮੱਟੂ, ਹਰਭਜਨ ਸਿੰਘ ਨਜਲੀਆਂ,ਰਣਧੀਰ ਸਿੰਘ , ਸਤਵੰਤ ਸਿੰਘ ਬੋਪਾਰਾਇ, ਪਿਆਰਾ ਸਿੰਘ ਹੰਸਰਾ, ਜਸਬੀਰ ਸਿੰਘ ਭੁਲਰ ਆਦਿ ਸਮਾਗਮ ਵਿੱਚ ਸ਼ਾਮਲ ਹੋਏ। ਗੁਰਿੰਦਰ ਸਿੰਘ ਦੇ ਪ੍ਰੀਵਾਰ ਨੇ ਸੰਗਤਾਂ ਦੇ ਲੰਗਰ ਵਾਸਤੇ ਸਾਰੀ ਮਾਇਕ ਸੇਵਾ ਕੀਤੀ। ਸਿਕੰਦਰ ਸਿੰਘ ਜਿਸ ਨੇ ਸੰਗਤਾਂ ਲਈ ਲਜ਼ੀਜ਼ ਲੰਗਰ ਤਿਆਰ ਕੀਤਾ, ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਮੱਲ ਸਿੰਘ ਬਾਸੀ ਅਤੇ ਗੁਰਿੰਦਰ ਸਿੰਘ ਨੂੰ ਸਮੁਚੇ ਪ੍ਰਬੰਧ ਕਰਨ ਲਈ ਸਿਰੋਪਾ ਦੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਉਪਰਮਤ ਸੰਗਤਾਂ ਨੇ ਗੁਰੁ ਕਾ ਲੰਗਰ ਛਕਿਆ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਮਾਗਾਟਾਮਾਰੂ ਪਾਰਕ ਦਾ ਕੀਤਾ ਗਿਆ ਰਸਮੀ ਉਦਘਾਟਨ
ਮਨਦੀਪ ਸਿੰਘ ਚੀਮਾ ਦੀ ਯਾਦ ਵਿਚ ਬਰੈਂਪਟਨ ਵਿਚ ਹੋਵੇਗੀ ਰਾਜਾ ਸਟਰੀਟ
ਕੈਨਸਿੱਖ ਕਲਚਰਲ ਸਂੈਟਰ ਵਲੋਂ 35ਵਾਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
ਪਾਕਿਸਤਾਨੀ ਪੰਜਾਬ ਦੇ ਗਵਰਨਰ ਦਾ ਸੁਨੇਹਾ: ਸਿੱਖ ਸ਼ਰਧਾਲੂਆਂ ਨੂੰ ਅਸੀਂ ਹਰ ਸੁਵਿਧਾ ਪ੍ਰਦਾਨ ਕਰਾਂਗੇ
ਕੈਨੇਡਾ ਡੇ ਮੇਲਾ ਐਂਡ ਟਰੱਕ ਸ਼ੋਅ ਉਤੇ ਐਸਐਮਐਸ ਲਾਜਿਸਟਿਕ ਖਿਡੌਣਿਆਂ ਦੇ ਵੰਡੇਗਾ ਦੋ 53 ਫੁੱਟੇ ਟਰੇਲਰ
ਰਾਈਡ ਫਾਰ ਰਾਜਾ ਨੂੰ ਪ੍ਰੀਮੀਅਰ ਡੱਗ ਫੋਰਡ ਨੇ ਦਿੱਤੀ ਹਰੀ ਝੰਡੀ
ਕੜਿਆਲਵੀ ਦੀ ਪੁਸਤਕ 'ਸਾਰੰਗੀ ਦੀ ਮੌਤ ਤੇ ਹੋਰ ਕਹਾਣੀਆਂ' ਲੋਕ ਅਰਪਣ
ਅਸੀਸ ਮੰਚ ਟਰਾਂਟੋ ਵੱਲੋਂ ਗੁਰਮੀਤ ਕੜਿਆਲਵੀ ਦਾ ਸਨਮਾਨ
ਸਫਲ ਰਿਹਾ ਏਬਿਲਿਟੀ ਚੈਲੇਂਜ
ਫੋਰਡ ਸਰਕਾਰ ਦੇ ਮੈਬਰਾਂ ਨੇ ਕੈਨੇਡੀਅਨ ਪੰਜਾਬ ਬਰਾਡਕਾਸਟਰਜ਼ ਐਸੋਸੀਏਸ਼ਨ ਨਾਲ ਸਾਂਝੀ ਕੀਤੀ ਆਪਣੀ ਇਕ ਸਾਲ ਦੀ ਕਾਰਗੁਜ਼ਾਰੀ