Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੈਸੀਕੈਂਬਲ ਸੀਨੀਅਰਜ਼ ਕਲੱਬ ਨੇ ਕ੍ਰਿਸਮਿਸ ਦਾ ਤਿਉਹਾਰ ਮਨਾਇਆ

January 04, 2019 10:43 AM

(ਬਰੈਂਪਟਨ/ਬਾਸੀ ਹਰਚੰਦ) ਕਨੇਡਾ ਵਿੱਚ ਦਸੰਬਰ ਮਹੀਨਾ ਬੜੇ ਉਤਸ਼ਾਹ ਅਤੇ ਉਮਾਹ ਵਾਲਾ ਹੁੰਦਾ ਹੈ। ਘਰ ਰੌਸ਼ਨੀਆਂ ਨਾਲ ਸਜਾਏ ਜਾਂਦੇ ਹਨ। ਤੋਹਫਿਆਂ ਦਾ ਅਦਾਨ ਪਰਦਾਨ ਹੁੰਦਾ ਹੈ।ਪ੍ਰੀਵਾਰ,ਸੰਸਥਾਵਾਂ ,ਮਿਤਰ ਮੰਡਲੀਆਂ ਪ੍ਰੀਤੀ ਭੋਜਨ ਸਾਂਝਾ ਕਰਦੀਆਂ ਹਨ। ਇਸੇ ਤਹਿਤ ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ 21 ਦਸੰਬਰ ਨੂੰ ਰਲ ਮਿਲ ਕੇ ਪਾਰਟੀ ਦਾ ਆਯੋਜਨ ਕੀਤਾ। ਖੂਬ ਖਾਣ ਪੀਣ ਚਾਹ,ਕਈ ਕਿਸਮ ਦੀ ਮਠਿਆਈ,ਸਮੋਸੇ ,ਪਕੌੜੇ ਆਦਿ ਦਾ ਪਰਬੰਧ ਕੀਤਾ। ਇਸ ਮੌਕੇ ਤੇ ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਸਕੱਤਰ ਸੁਖਦੇਵ ਸਿੰਘ ਧਾਲੀਵਾਲ ਅਤੇ ਹਰਚੰਦ ਸਿੰਘ ਬਾਸੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿਤਾ ਗਿਆ। ਕਲੱਬ ਦੇ ਪ੍ਰਧਾਨ ਸੁਭਾਸ਼ ਖੁਰਮੀ ਨੇ ਸੱਭ ਮੈਂਬਰਾਂ ਨੂੰ ਜੀ ਆਇਆਂ ਕਿਹਾ ਅਤੇ ਕ੍ਰਿਸਮਿਸ ਦੀਆਂ ਵਧਾਈਆਂ ਦਿਤੀਆਂ। ਬਲਦੇਵ ਸਿੰਘ ਸਹਿਦੇਵ ਨੇ ਕ੍ਰਿਸਮਿਸ ਦੀ ਯਾਦ ਵਿੱਚ ਇਕੱਤਰ ਮੈੰਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੀਨੀਅਰ ਸਾਥੀ ਆਪਣੀ ਸਿਹਤ ਦਾ ਧਿਆਨ ਰੱਖਣ, ਮਨੋਰੰਜਨ ਕਰਨ ਅਤੇ ਇਸ ਦੇ ਨਾਲ ਸਮਾਜ ਦੇ ਸਾਰਥਕ ਕੰਮਾਂ ਵਿੱਚ ਸਹਿਯੋਗ ਦੇਣ। ਹਰਚੰਦ ਸਿੰਘ ਬਾਸੀ ਨੇ ਕ੍ਰਿਸਮਿਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਦੀ ਧਰਤੀ ਤੇ ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਅਨੇਕਾਂ ਸਿੰਘ ਅਨਿਆ ਵਿਰੁਧ ਲੜਦੇ ਸ਼ਹੀਦੀਆਂ ਪਾ ਗਏ ਸਨ। ਉਹਨਾਂ ਦੀ ਯਾਦ ਨੂੰ ਵੀ ਅਸੀਂ ਆਪਣੇ ਵਿਰਸੇ ਦਾ ਹਿੱਸਾ ਬਣਾਉਣਾ ਹੈ। ਸਾਡੇ ਤੰਦ ਦੋਹਾਂ ਥਾਵਾਂ ਨਾਲ ਜੁੜੇ ਹਨ। ਅਨਿਆ ਕਿਤੇ ਵੀ ਹੋਵੇ ਅਸੀਂ ਆਪਣੀ ਅਵਾਜ਼ ਅਨਿਆ ਵਿਰੁਧ ਉੱਚੀ ਕਰਨੀ ਹੈ। ਕਲੱਬ ਦੇ ਸਕੱਤਰ ਸਰਜਿੰਦਰ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਆਏ ਸੱਭ ਮੈਂਬਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

 
Have something to say? Post your comment