Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਡੰਡਸ ਸਟਰੀਟ ਦੇ ਮੁੜ ਨਾਮਕਰਣ ਖਿਲਾਫ ਮਿਸੀਸਾਗਾ ਸਿਟੀ ਕਾਊਂਸਲ ਨੇ ਮਤਾ ਕੀਤਾ ਪਾਸ

January 21, 2022 08:34 AM

ਟੋਰਾਂਟੋ 20 ਜਨਵਰੀ (ਪੋਸਟ ਬਿਊਰੋ) : ਮਿਸੀਸਾਗਾ ਸਿਟੀ ਕਾਉਂਸਲ ਵੱਲੋਂ ਸਰਬਸੰਮਤੀ ਨਾਲ ਡੰਡਸ ਸਟਰੀਟ ਦਾ ਮੁੜ ਨਾਮਕਰਣ ਕੀਤੇ ਜਾਣ ਖਿਲਾਫ ਮਤਾ ਪਾਸ ਕੀਤਾ ਗਿਆ।
ਜਿ਼ਕਰਯੋਗ ਹੈ ਕਿ ਹੈਨਰੀ ਡੰਡਸ, ਸਕੌਟਿਸ਼ ਮੰਤਰੀ ਸੀ ਜਿਸ ਦੀ ਮੌਤ 1811 ਵਿੱਚ ਹੋਈ ਸੀ। ਉਸ ਨੇ ਬ੍ਰਿਟਿਸ਼ ਰਾਜ ਦੀ ਗੁਲਾਮ ਪ੍ਰਥਾ ਨੂੰ ਖ਼ਤਮ ਕਰਨ ਵਿੱਚ ਦੇਰ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ। ਇਸ ਕਾਰਨ ਇਹ ਮੁੱਦਾ ਭਖਵੀਂ ਬਹਿਸ ਦਾ ਕਾਰਨ ਰਿਹਾ। ਜੁਲਾਈ ਵਿੱਚ ਟੋਰਾਂਟੋ ਸਿਟੀ ਕਾਊਂਸਲ ਨੇ ਡੰਡਸ ਸਟਰੀਟ ਦਾ ਨਾਂ ਬਦਲਣ ਲਈ ਮਤਾ ਪਾਸ ਕੀਤਾ ਸੀ।ਇਸ ਤੋਂ ਇਲਾਵਾ ਹੋਰਨਾਂ ਸਿਵਿਕ ਐਸੈਟਸ, ਜਿਵੇਂ ਕਿ ਯੰਗ ਡੰਡਸ ਸਕੁਏਅਰ ਤੇ ਡੰਡਸ ਸਬਵੇਅ ਸਟੇਸ਼ਨ ਆਦਿ ਤੋਂ ਉਸ ਦਾ ਨਾਂ ਹਟਾਏ ਜਾਣ ਉੱਤੇ ਸਹਿਮਤੀ ਬਣੀ ਸੀ।
ਪਰ ਮਿਸੀਸਾਗਾ ਨੇ ਵੱਖਰੀ ਦਿਸ਼ਾ ਵੱਲ ਜਾਣ ਦਾ ਫੈਸਲਾ ਕੀਤਾ ਹੈ। ਕਾਊਂਸਲਰ ਕੈਰੋਲਿਨ ਪੈਰਿਸ਼ ਵੱਲੋਂ ਪੇਸ਼ ਕੀਤੇ ਮਤੇ ਵਿੱਚ ਆਖਿਆ ਗਿਆ ਕਿ ਸਾਨੂੰ ਆਧੁਨਿਕ ਲੈਂਜ਼ ਵਿੱਚੋਂ ਇਤਿਹਾਸ ਦੀ ਵਿਆਖਿਆ ਕਰਨੀ ਚਾਹੀਦੀ ਹੈ, ਇਸ ਤੋਂ ਇਲਾਵਾ ਇਸ ਪੋ੍ਰਜੈਕਟ ਉੱਤੇ ਆਉਣ ਵਾਲੀ ਲਾਗਤ ਤੇ ਕਮਿਊਨਿਟੀ ਦੇ ਸਮਰਥਨ ਆਦਿ ਵਰਗੇ ਮੁੱਦੇ ਵਿਚਾਰਨ ਲਈ ਵੀ ਆਖਿਆ ਗਿਆ। ਕਾਊਂਸਲਰ ਪੈਟ ਸਾਇਤੋ ਨੇ ਇਸ ਮਤੇ ਨੂੰ ਮੁਲਤਵੀ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਕਮਿਊਨਿਟੀ ਦੇ ਹੋਰ ਗਰੁੱਪ ਇਸ ਮੁੱਦੇ ਉੱਤੇ ਵੋਟ ਕਰ ਸਕਣ।
ਇਸ ਉੱਤੇ ਮੇਅਰ ਬੌਨੀ ਕ੍ਰੌਂਬੀ, ਜੋ ਕਿ ਵੋਟ ਦੌਰਾਨ ਮੌਜੂਦ ਨਹੀਂ ਸੀ, ਨੇ ਆਖਿਆ ਕਿ ਉਹ ਵੋਟ ਦੌਰਾਨ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੀ ਹੈ ਪਰ ਉਹ ਚਾਹੁੰਦੀ ਹੈ ਕਿ ਇਸ ਮਾਮਲੇ ਦਾ ਮੁਲਾਂਕਣ ਜਾਰੀ ਰਹੇ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ