Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਆਫਤਾਂ ਨੂੰ ਸੱਦਾ ਦੇ ਰਿਹਾ ਗਲੇਸ਼ੀਅਰਾਂ ਦਾ ਪਿਘਲਣਾ

January 19, 2022 01:54 AM

-ਡਾਕਟਰ ਗੁਰਿੰਦਰ ਕੌਰ

ਲੀਡਜ਼ ਯੂਨੀਵਰਸਿਟੀ (ਇੰਗਲੈਂਡ) ਦੀ 20 ਦਸੰਬਰ 2021 ਨੂੰ ਰਿਲੀਜ਼ ਹੋਈ ਇੱਕ ਖੋਜ ਅਨੁਸਾਰ ਹਿਮਾਲਿਆ ਦੇ ਗਲੇਸ਼ੀਅਰ ਪਿਛਲੇ ਕੁਝ ਦਹਾਕਿਆਂ ਵਿੱਚ ਔਸਤ ਦਰ ਤੋਂ ਘੱਟੋ-ਘੱਟ ਦਸ ਗੁਣਾ ਤੇਜ਼ੀ ਨਾਲ ਪਿਘਲ ਰਹੇ ਹਨ। ਇਸ ਖੋਜ ਅਨੁਸਾਰ ਹਿਮਾਲਿਆ ਦੇ ਗਲੇਸ਼ੀਅਰਾਂ ਦਾ ਪਿਛਲੇ ਦਹਾਕਿਆਂ ਵਿੱਚ ਚਾਲੀ ਫੀਸਦੀ ਖੇਤਰ ਘਟ ਚੁੱਕਾ ਹੈ। ਦੁਨੀਆ ਦੇ ਹੋਰ ਹਿੱਸਿਆਂ ਤੋਂ ਇਹ ਤੇਜ਼ ਪਿਘਲਦੇ ਹਨ। ਹਿਮਾਚਲ ਕੌਂਸਲ ਫਾਰ ਸਾਇੰਸ, ਟੈਕਨਾਲੋਜੀ ਐਂਡ ਇਨਵਾਇਰਨਮੈਂਟ (ਹਿਮਕੋਸਟ) ਅਤੇ ਦਿ ਸਪੇਸ ਐਪਲੀਕੇਸ਼ਨ ਸੈਂਟਰ, ਅਹਿਮਦਾਬਾਦ ਦੇ ਸਾਂਝੇ ਅਧਿਐਨ ਅਨੁਸਾਰ ਹਿਮਾਲਿਆ ਪਰਬਤਾਂ ਦਾ ਬਰਫੀਲਾ ਖੇਤਰ 2019-20 ਦੇ ਮੁਕਾਬਲੇ 2020-21 ਵਿੱਚ 23,542 ਵਰਗ ਕਿਲੋਮੀਟਰ ਤੋਂ ਘੱਟ ਕੇ 19,183 ਵਰਗ ਕਿਲੋਮੀਟਰ ਰਹਿ ਗਿਆ ਹੈ। ਇੱਕ ਸਾਲ ਦੇ ਸਮੇਂ ਵਿੱਚ 18.52 ਫੀਸਦੀ ਘਟ ਗਿਆ। ਭਾਰਤ ਲਈ ਹਿਮਾਲਿਆ ਦਾ ਘਟਦਾ ਤੇ ਤੇਜ਼ੀ ਨਾਲ ਪਿਘਲਦਾ ਹੋਇਆ ਬਰਫੀਲਾ ਖੇਤਰ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਖੋਜ ਅਨੁਸਾਰ ਹਿਮਾਲਿਆ ਦੇ ਪੂਰਬੀ ਖੇਤਰ ਵਿਚਲੇ ਗਲੇਸ਼ੀਅਰ ਪੱਛਮੀ ਖੇਤਰ ਵਾਲੇ ਗਲੇਸ਼ੀਅਰਾਂ ਨਾਲੋਂ ਤੇਜ਼ੀ ਨਾਲ ਪਿਘਲ ਰਹੇ ਹਨ। ਹਿਮਕੋਸਟ ਅਤੇ ਦਿ ਸਪੇਸ ਐਪਲੀਕੇਸ਼ਨ ਸੈਂਟਰ, ਅਹਿਮਦਾਬਾਦ ਦੇ ਅਧਿਐਨ ਅਨੁਸਾਰ ਚਨਾਬ, ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਨੂੰ ਪਾਣੀ ਪੁਚਾਉਣ ਵਾਲੇ ਬਰਫੀਲੇ ਖੇਤਰਾਂ ਵਿੱਚ 2020-21 ਵਿੱਚ 2019-20 ਦੇ ਮੁਕਾਬਲੇ ਕ੍ਰਮਵਾਰ 8.92, 23.49, 18.54 ਅਤੇ 23.16 ਫੀਸਦੀ ਕਮੀ ਰਿਕਾਰਡ ਕੀਤੀ ਗਈ ਹੈ।

ਹਿਮਾਲਿਆ ਦੇ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣ ਦਾ ਮੁੱਖ ਕਾਰਨ ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਨਾਲ ਮੌਸਮੀ ਤਬਦੀਲੀਆਂ ਨਾਲ ਹੋਣ ਵਾਲੀਆਂ ਕੁਦਰਤੀ ਆਫਤਾਂ ਨੂੰ ਮੰਨਿਆ ਜਾਂਦਾ ਹੈ, ਪਰ ਤਾਪਮਾਨ ਅਤੇ ਕੁਦਰਤੀ ਆਫਤਾਂ ਦੇ ਵਾਧੇ ਲਈ ਸਾਡਾ ਦੇਸ਼ ਦਾ ਆਰਥਿਕ ਵਿਕਾਸ ਮਾਡਲ ਵੀ ਜ਼ਿੰਮੇਵਾਰ ਹੈ। ਆਰਥਿਕ ਵਿਕਾਸ ਦੇ ਨਾਂਅ ਉੱਤੇ ਹਿਮਾਲਿਆ ਖੇਤਰ ਵਿੱਚ ਵੱਸੇ ਰਾਜਾਂ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਕਸ਼ਮੀਰ ਦੇ ਲੇਹ ਲੱਦਾਖ ਖੇਤਰ ਵਿੱਚ ਸੈਰ ਸਪਾਟਾ ਵਧਾਉਣ ਲਈ ਸੜਕਾਂ ਬਣਾਉਣ, ਪਣ ਬਿਜਲੀ ਉਤਪਾਦਨ ਤੇ ਬਾਗਬਾਨੀ ਲਈ ਜੰਗਲਾਂ ਤੇ ਪਹਾੜਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾਂਦੀ ਹੈ। ਇਸ ਲਈ ਇਨ੍ਹਾਂ ਖੇਤਰਾਂ ਦੀਆਂ ਰਾਜ ਸਰਕਾਰਾਂ ਤੇ ਕੇਂਦਰ ਸਰਕਾਰ ਵਾਤਾਵਰਨ ਨਿਯਮਾਂ ਦੀ ਅਣਦੇਖੀ ਕਰ ਰਹੀਆਂ ਹਨ, ਸਿੱਟੇ ਵਜੋਂ ਕੁਦਰਤੀ ਆਫਤਾਂ ਆ ਰਹੀਆਂ ਹਨ।

ਉਤਰਾਖੰਡ 2000 ਵਿੱਚ ਬਣਿਆ ਸੀ, ਉਸ ਸਮੇਂ ਇੱਥੋਂ ਦੀਆਂ ਸੜਕਾਂ ਦੀ ਲੰਬਾਈ ਸਿਰਫ 8000 ਕਿਲੋਮੀਟਰ ਸੀ। ਇਸ ਨੂੰ ਸੈਰਗਾਹ ਵਜੋਂ ਉਭਾਰਨ ਤੇ ਆਰਥਿਕ ਲਾਭ ਲਈ ਇੱਥੋਂ ਦੇ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਕੇ ਅਤੇ ਜੰਗਲਾਂ ਦੀ ਕਟਾਈ ਕਰ ਕੇ 2013 ਤੱਕ ਰਾਜ ਵਿੱਚ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ। ਹਿੰਦੂਆਂ ਦੇ ਚਾਰ ਧਾਮ ਕੇਦਾਰਨਾਥ, ਬਦਰੀਨਾਥ, ਯਮਨੋਤਰੀ ਅਤੇ ਗੰਗੋਤਰੀ ਨੂੰ ਸੜਕਾਂ ਨਾਲ ਜੋੜ ਕੇ ਸੜਕਾਂ ਦੀ ਲੰਬਾਈ 24000 ਕਿਲੋਮੀਟਰ ਕਰ ਦਿੱਤੀ ਗਈ। ਸੜਕਾਂ ਬਣਾਉਣ ਵੇਲੇ ਨਾ ਸਥਾਨਕ ਲੋਕਾਂ ਅਤੇ ਭੂ-ਵਿਗਿਆਨੀਆਂ ਦੀ ਰਾਇ ਲਈ ਗਈ ਅਤੇ ਨਾ ਹੀ ਵਾਤਾਵਰਣ ਨਿਯਮਾਂ ਦੀ ਪਾਲਣਾ ਹੋਈ। ਇਸ ਨਾਲ 16 ਜੂਨ 2013 ਵਿੱਚ ਬੱਦਲ ਫਟਣ ਨਾਲ ਰਾਜ ਵਿੱਚ ਭਿਆਨਕ ਹੜ੍ਹ ਆਇਆ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਰੇ ਗਏ। ਸੱਤ ਫਰਵਰੀ 2021 ਨੂੰ ਚਮੌਲੀ ਵਿੱਚ ਗਲੇਸ਼ੀਅਰ ਗਿਰਨ ਨਾਲ ਵਾਪਰੀ ਭਿਆਨਕ ਤਰਾਸਦੀ ਤੇ ਅਕਤੂਬਰ 2021 ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ ਦੇਸ਼ ਦੀ ਸੁਰੱਖਿਆ ਦੀ ਆੜ ਵਿੱਚ ਚਾਰ ਧਾਮ ਸੜਕ ਦੇ ਨੌਂ ਸੌ ਕਿਲੋਮੀਟਰ ਹਿੱਸੇ ਨੂੰ ਜੋ ਵਾਤਾਵਰਨ ਸੰਵੇਦਨਸ਼ੀਲ ਹਿੱਸੇ ਵਿੱਚੋਂ ਗੁਜ਼ਰਦਾ ਹੈ, ਬਣਾਉਣ ਦੀ ਮਨਜ਼ੂਰੀ ਲੈ ਲਈ। ਚਮੌਲੀ ਘਟਨਾ ਦੇ ਮਸਾਂ ਇੱਕ ਮਹੀਨੇ ਬਾਅਦ ਹੀ 15 ਮਾਰਚ 2021 ਨੂੰ ਕੇਂਦਰ ਸਰਕਾਰ ਨੇ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿੱਚ ਪੈਂਦੇ ਸੱਤ-ਪਣ ਬਿਜਲੀ ਪ੍ਰੋਜੈਕਟਾਂ ਨੂੰ ਚੱਲਦੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ। ਸਾਲ 2021 ਵਿੱਚ ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਅਤੇ ਫੋਰੈਸਟ ਰਾਈਟਸ 2006 ਦੇ ਨਿਯਮਾਂ ਦੀ ਅਣਦੇਖੀ ਕਰਦਿਆਂ 465 ਪ੍ਰੋਜੈਕਟ ਚਾਲੂ ਰੱਖਣ ਦੀ ਆਗਿਆ ਦੇ ਦਿੱਤੀ।

ਪਹਾੜੀ ਇਲਾਕਿਆਂ ਵਿੱਚ ਇੱਕ ਕਿਲੋਮੀਟਰ ਸੜਕ ਬਣਾਉਣ ਲਈ 30,000 ਤੋਂ 40,000 ਘਣ ਮੀਟਰ ਮਿੱਟੀ ਤੇ ਪੱਥਰ ਕੱਢਣਾ ਪੈਂਦਾ ਹੈ ਜਿਸ ਨਾਲ ਪਹਾੜ ਆਪਣਾ ਸੰਤੁਲਨ ਗੁਆ ਬਹਿੰਦੇ ਹਨ। ਜ਼ਿਆਦਾ ਮੀਂਹ ਅਤੇ ਬਰਫਬਾਰੀ ਹੋਣ ਦੀ ਸੂਰਤ ਵਿੱਚ ਪਹਾੜ ਥੱਲੇ ਖਿਸਕਣ ਲੱਗਦੇ ਹਨ, ਜਿਸ ਨਾਲ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ ਆਫਤ ਪ੍ਰਬੰਧਨ ਵਿਭਾਗਾਂ ਦੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਅਗਸਤ 2021 ਤੱਕ ਭਾਵੇਂ ਉਤਰਖੰਡ ਵਿੱਚ ਔਸਤ ਨਾਲੋਂ ਪੰਜ ਫੀਸਦੀ ਘੱਟ ਮੀਂਹ ਪਿਆ, ਪਰ ਪਹਾੜ ਖਿਸਕਣ ਤੇ ਢਿੱਗਾਂ ਡਿੱਗਣ ਵਿੱਚ 32 ਫੀਸਦੀ ਵਾਧਾ ਹੋਇਆ, ਜਿਨ੍ਹਾਂ ਵਿੱਚ 135 ਲੋਕ ਮਾਰੇ ਗਏ। ਹਿਮਾਚਲ ਪ੍ਰਦੇਸ਼ ਵਿੱਚ ਅਗਸਤ ਤੱਕ 44 ਫੀਸਦੀ ਘੱਟ ਮੀਂਹ ਪਿਆ, ਪਰ ਪਹਾੜ ਖਿਸਕਣ ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਿੱਚ ਸੱਠ ਫੀਸਦੀ ਵਾਧਾ ਰਿਕਾਰਡ ਕੀਤਾ ਗਿਆ ਜਿਨ੍ਹਾਂ ਵਿੱਚ 150 ਵਿਅਕਤੀਆਂ ਦੀ ਮੌਤ ਹੋ ਗਈ।

ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੇ ਜਾ ਰਹੇ ਇਹੋ ਜਿਹੇ ਵਿਕਾਸ ਪ੍ਰੋਜੈਕਟ ਜੰਗਲਾਂ ਅਤੇ ਪਹਾੜਾਂ ਵਰਗੇ ਕੁਦਰਤੀ ਸਰੋਤਾਂ ਦਾ ਅੰਨ੍ਹਾ ਉਜਾੜਾ ਕਰਦੇ ਹਨ। ਜੰਗਲਾਂ ਦੀ ਕਟਾਈ ਨਾਲ ਵਾਤਾਵਰਨ ਵਿੱਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧ ਜਾਂਦੀ ਹੈ, ਜੋ ਸਥਾਨਕ ਤਾਪਮਾਨ ਦਾ ਵਾਧਾ ਕਰਦੀ ਹੈ। ਸੜਕਾਂ ਅਤੇ ਪਣ ਬਿਜਲੀ ਪ੍ਰੋਜੈਕਟ ਨੂੰ ਬਣਾਉਣ ਲਈ ਜਦੋਂ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾਇਆ ਜਾਂਦਾ ਹੈ ਤਾਂ ਵਿਸਫੋਟਕ ਸਮੱਗਰੀ ਵੀ ਸਥਾਨਕ ਤਾਪਮਾਨ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਧਰਤੀ ਦੇ ਔਸਤ ਤਾਪਮਾਨ ਦੇ ਵਾਧੇ ਨਾਲ ਹਰ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਜਿਵੇਂ ਥੋੜ੍ਹੇ ਸਮੇਂ ਵਿੱਚ ਜ਼ਿਆਦਾ ਮੀਂਹ ਅਤੇ ਬਰਫ ਪੈਣ, ਹੜ੍ਹ ਅਤੇ ਸੋਕਾ, ਬੱਦਲਾਂ ਦੇ ਫਟਣ, ਅਸਮਾਨ ਬਿਜਲੀ ਡਿੱਗਣ ਆਦਿ ਵਰਗੀਆਂ ਘਟਨਾਵਾਂ ਵਿੱਚ ਵਾਧਾ ਹੋਣਾ ਸੁਭਾਵਿਕ ਹੈ। ਹਿਮਾਲਿਆ ਦੇ ਗਲੇਸ਼ੀਅਰਾਂ ਦਾ ਤਾਪਮਾਨ ਦੇ ਵਾਧੇ ਨਾਲ ਪਿਘਲਮਾ ਵੀ ਇਨ੍ਹਾਂ ਕੁਦਰਤੀ ਆਫਤਾਂ ਦਾ ਇੱਕ ਹਿੱਸਾ ਹੈ।

 ਉੱਤਰੀ ਭਾਰਤ ਦੇ ਸਾਰੇ ਦਰਿਆਵਾਂ ਦੇ ਸਰੋਤ ਹਿਮਾਲਿਆ ਦੇ ਗਲੇਸ਼ੀਅਰਾਂ ਤੋਂ ਨਿਕਲਦੇ ਹਨ। ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲਦੇ ਹਨ ਤਾਂ ਦਰਿਆਵਾਂ ਵਿੱਚ ਵੱਧ ਪਾਣੀ ਆਉਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਹੜ੍ਹ ਆਉਣ ਦੀਆਂ ਘਟਨਾਵਾਂ ਵਿੱਚ ਕਈ ਗੁਣਾ ਵਾਧਾ ਹੋ ਜਾਵੇਗਾ, ਫਸਲਾਂ ਬਰਬਾਦ ਹੋਣ ਦੇ ਨਾਲ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਵੇਗਾ। ਫਸਲਾਂ ਦੇ ਤਬਾਹ ਹੋਣ ਨਾਲ ਅਨਾਜ ਦੀ ਥੁੜ੍ਹ ਪੈਦਾ ਹੋਵੇਗੀ।

ਲੀਡਜ਼ ਯੂਨੀਵਰਸਿਟੀ ਦੀ ਖੋਜ ਅਨੁਸਾਰ ਹਿਮਾਲਿਆ ਦੇ ਪੂਰਬੀ ਖੇਤਰ ਦੇ ਗਲੇਸ਼ੀਅਰ ਪੱਛਮੀ ਖੇਤਰ ਤੋਂ ਤੇਜ਼ੀ ਨਾਲ ਪਿਘਲ ਰਹੇ ਹਨ। ਇਨ੍ਹਾਂ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਦੇਸ਼ ਦੇ ਕਈ ਰਾਜਾਂ ਜਿਵੇਂ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ ਨੂੰ ਮੀਂਹ ਤੋਂ ਬਿਨਾਂ ਵੀ ਕਈ ਵਾਰ ਹੜ੍ਹਾਂ ਦੀ ਮਾਰ ਸਹਿਣੀ ਪੈਂਦੀ ਹੈ। ਗਲੇਸ਼ੀਅਰਾਂ ਦੇ ਤੇਜ਼ੀ ਨਾਲ ਘਟਣ ਕਾਰਨ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਕਈ ਖੇਤਰਾਂ ਨੂੰ ਪਾਣੀ ਦੀ ਕਮੀ ਝੱਲਣੀ ਪੈ ਸਕਦੀ ਹੈ। ਇਸ ਦੀ ਲਪੇਟ ਵਿੱਚ ਦੇਸ਼ ਦੇ ਮੈਦਾਨੀ ਇਲਾਕੇ ਵੀ ਆ ਜਾਣਗੇ।

ਭਾਰਤੀ ਮੌਸਮ ਵਿਭਾਗ ਦੇ ਰਿਕਾਰਡ ਅਨੁਸਾਰ ਉਤਰਾਖੰਡ ਵਿੱਚ 2015 ਤੋਂ 2021 ਦੌਰਾਨ ਘੱਟ ਸਮੇਂ ਵਿੱਚ ਵੱਧ ਮੀਂਹ ਕਾਰਨ 7750 ਘਟਨਾਵਾਂ ਵਾਪਰੀਆਂ ਹਨ ਅਤੇ ਰਾਜ ਵਿੱਚ ਜੰਗਲੀ ਖੇਤਰ ਵਿੱਚ ਕੋਈ ਵਾਧਾ ਨਹੀਂ ਹੋਇਆ। ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਵਿੱਚ ਝਰਨਿਆਂ ਅਤੇ ਚਸ਼ਮਿਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇੱਕ ਪਾਸੇ ਪਹਾੜੀ ਰਾਜ ਵੱਧ ਮੀਂਹ ਦੀ ਮਾਰ ਝੱਲਦੇ ਹਨ ਅਤੇ ਦੂਜੇ ਪਾਸੇ ਝਰਨਿਆਂ ਤੇ ਚਸ਼ਮਿਆਂ ਦੇ ਘਟਣ ਨਾਲ ਪੀਣ ਵਾਲੇ ਪਾਣੀ ਦੀ ਕਮੀ ਨਾਲ ਲੋਕ ਪੀੜਤ ਹੋ ਰਹੇ ਹਨ। ਮੈਦਾਨੀ ਖੇਤਰ ਹੜ੍ਹਾਂ ਦੀ ਮਾਰ ਹੇਠਾਂ ਆ ਕੇ ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਨਾਲ ਫਸਲਾਂ ਖਰਾਬ ਹੋਣ ਕਾਰਨ ਖੁਰਾਕੀ-ਪਦਾਰਥਾਂ ਦੀ ਘਾਟ ਵੀ ਝੱਲਣਗੇ। 

ਦੁਨੀਆ ਭਰ ਦੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਸਮੁੰਦਰ ਦੇ ਜਲ ਪੱਧਰ ਵਿੱਚ 0.98 ਮਿਲੀਮੀਟਰ ਤੋਂ 1.38 ਮਿਲੀਲੀਟਰ ਤੱਕ ਵਾਧਾ ਹੋ ਚੁੱਕਾ ਹੈ। ਸਾਡਾ ਦੇਸ਼ ਤਿੰਨ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ ਜਿਸ ਨਾਲ ਦੇਸ਼ ਦੇ 10 ਰਾਜਾਂ ਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁਝ ਖੇਤਰ ਵਧਦੇ ਸਮੰੁਦਰੀ ਜਲ ਪੱਧਰ ਕਾਰਨ ਪਾਣੀ ਵਿੱਚ ਡੁੱਬ ਰਹੇ ਹਨ। ਅਗਲੇ ਸਮੇਂ ਵਿੱਚ ਉਨ੍ਹਾਂ ਦਾ ਵੱਡਾ ਹਿੱਸਾ ਸਮੁੰਦਰ ਵਿੱਚ ਸਮਾਅ ਜਾਵੇਗਾ ਅਤੇ ਸਮੁੰਦਰੀ ਆਫਤਾਂ ਦੀ ਗਿਣਤੀ ਵੀ ਵਧੇਗੀ। ਪਣ ਬਿਜਲੀ ਪ੍ਰੋਜੈਕਟਾਂ ਲਈ ਵੀ ਗਲੇਸ਼ੀਅਰਾਂ ਦਾ ਤੇਜ਼ ਨਾਲ ਪਿਘਲਣਾ ਖਤਰੇ ਦਾ ਸੁਨੇਹਾ ਹੈ, ਇਨ੍ਹਾਂ ਦੇ ਤੇਜ਼ੀ ਨਾਲ ਖਤਮ ਹੋਣ ਤੋਂ ਬਾਅਦ ਦਰਿਆਵਾਂ ਵਿੱਚ ਪਾਣੀ ਨਾ ਹੋਣ ਦੀ ਸ਼ੂਰਤ ਵਿੱਚ ਇੱਕ ਤਾਂ ਨਵਿਆਉਣਯੋਗ ਊਰਜਾ ਪੈਦਾ ਕਰਨ ਵਾਲੇ ਸਰੋਤ ਖਤਮ ਹੋ ਜਾਣਗੇ ਅਤੇ ਦੂਜਾ ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ।

ਭਾਵੇਂ ਇਹ ਸਮੱਸਿਆ ਤਾਪਮਾਨ ਦੇ ਵਾਧੇ ਅਤੇ ਮੌਸਮੀ ਤਬਦੀਲੀਆਂ ਨਾਲ ਸੰਬੰਧਤ ਹੈ, ਪਰ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਵਿੱਚ ਵਾਧਾ ਕਰਨ ਵਾਲੀਆਂ ਕਾਰਵਾਈਆਂ ਕਰਨ ਤੋਂ ਗੁਰੇਜ਼ ਕਰੇ। ਪਹਾੜੀ ਖੇਤਰਾਂ ਵਿੱਚ ਆਰਥਿਕ ਵਿਕਾਸ ਦੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਉਥੇ ਭੂਗੋਲਿਕ ਹਾਲਤ ਦੀ ਭੂ-ਵਿਗਿਆਨੀਆਂ ਤੋਂ ਜਾਂਚ ਕਰਾਵੇ। ਗਲੇਸ਼ੀਅਰ ਤੇ ਦਰਿਆਵਾਂ ਦੇ ਸਰੋਤਾਂ ਦੀ ਨਿਗਰਾਨੀ ਰੱਖੇ ਅਤੇ ਪਹਾੜੀ ਖੇਤਰਾਂ ਵਿੱਚ ਛੇੜਛਾੜ ਘੱਟ ਤੋਂ ਘੱਟ ਕਰੇ। ਪਹਾੜੀ ਖੇਤਰਾਂ ਵਿੱਚ ਸੜਕਾਂ ਓਨੀਆਂ ਚੌੜੀਆ ਹੋਣ, ਜਿੰਨੀ ਲੋੜ ਹੈ ਜਿਸ ਨਾਲ ਉਥੋਂ ਦੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।

ਗਲੇਸ਼ੀਅਰਾਂ ਦੇ ਪਿਘਲਣ ਨਾਲ ਸੰਭਾਵਿਤ ਆਫਤਾਂ ਤੋਂ ਹੁੰਦੇ ਨੁਕਸਾਨ ਤੋਂ ਬਚਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ। ਪਹਾੜੀ ਖੇਤਰ ਵਿੱਚ ਜੰਗਲਾਂ ਥੱਲੇ ਰਕਬਾ ਵਧਾਇਆ ਜਾਵੇ। ਵਾਤਾਵਰਨ ਸੰਵੇਦਨਸ਼ੀਲ ਖੇਤਰਾਂ ਵਿੱਚ ਆਰਥਿਕ ਵਿਕਾਸ ਦੇ ਪ੍ਰੋਜੈਕਟਾਂ ਉੱਤੇ ਪੂਰਨ ਰੋਕ ਲਾਈ ਜਾਵੇ। ਮੈਦਾਨੀ ਖੇਤਰਾਂ ਵਿੱਚ ਹੜ੍ਹਾਂ ਤੋਂ ਬਚਾਅ ਲਈ ਯੋਜਨਾਬੱਧ ਤਰੀਕੇ ਨਾਲ ਉਪਰਾਲੇ ਕਰਨ ਦੀ ਸਖਤ ਲੋੜ ਹੈ।

 

   

afPqF ƒ swdf dy irhf glyÈIarF df ipGlxf

-zfktr guirµdr kOr

lIzË XUnIvristI (ieµglYNz) dI 20 dsµbr 2021 ƒ irlIË hoeI iewk Koj anusfr ihmfilaf dy glyÈIar ipCly kuJ dhfikaF ivwc aOsq dr qoN Gwto-Gwt ds guxf qyËI nfl ipGl rhy hn. ies Koj anusfr ihmfilaf dy glyÈIarF df ipCly dhfikaF ivwc cflI PIsdI Kyqr Gt cuwkf hY. dunIaf dy hor ihwisaF qoN ieh qyË ipGldy hn. ihmfcl kONsl Pfr sfieµs, tYknflojI aYNz ienvfiernmYNt (ihmkost) aqy id spys aYplIkyÈn sYNtr, aihmdfbfd dy sFJy aiDaYn anusfr ihmfilaf prbqF df brPIlf Kyqr 2019-20 dy mukfbly 2020-21 ivwc 23,542 vrg iklomItr qoN Gwt ky 19,183 vrg iklomItr rih igaf hY. iewk sfl dy smyN ivwc 18[52 PIsdI Gt igaf. Bfrq leI ihmfilaf df Gtdf qy qyËI nfl ipGldf hoieaf brPIlf Kyqr gµBIr smwisafvF pYdf kr skdf hY. Koj anusfr ihmfilaf dy pUrbI Kyqr ivcly glyÈIar pwCmI Kyqr vfly glyÈIarF nfloN qyËI nfl ipGl rhy hn. ihmkost aqy id spys aYplIkyÈn sYNtr, aihmdfbfd dy aiDaYn anusfr cnfb, rfvI, ibafs aqy sqluj dirafvF ƒ pfxI pucfAux vfly brPIly KyqrF ivwc 2020-21 ivwc 2019-20 dy mukfbly kRmvfr 8[92, 23[49, 18[54 aqy 23[16 PIsdI kmI irkfrz kIqI geI hY.

ihmfilaf dy glyÈIarF df qyËI nfl ipGlx df muwK kfrn DrqI dy aOsq qfpmfn dy vfDy nfl mOsmI qbdIlIaF nfl hox vflIaF kudrqI afPqF ƒ mµinaf jFdf hY, pr qfpmfn aqy kudrqI afPqF dy vfDy leI sfzf dyÈ df afriQk ivkfs mfzl vI i˵myvfr hY. afriQk ivkfs dy nFa AuWqy ihmfilaf Kyqr ivwc vwsy rfjF ihmfcl pRdyÈ, AuqrfKµz aqy jµmU kÈmIr dy lyh lwdfK Kyqr ivwc sYr spftf vDfAux leI sVkF bxfAux, px ibjlI Auqpfdn qy bfgbfnI leI jµglF qy phfVF dI aµnHyvfh ktfeI kIqI jFdI hY. ies leI ienHF KyqrF dIaF rfj srkfrF qy kyNdr srkfr vfqfvrn inXmF dI axdyKI kr rhIaF hn, iswty vjoN kudrqI afPqF af rhIaF hn.

AuqrfKµz 2000 ivwc bixaf sI, Aus smyN iewQoN dIaF sVkF dI lµbfeI isrP 8000 iklomItr sI. ies ƒ sYrgfh vjoN AuBfrn qy afriQk lfB leI iewQoN dy phfVF ƒ ivsPotk smwgrI nfl Auzf ky aqy jµglF dI ktfeI kr ky 2013 qwk rfj ivwc sVkF df jfl ivCf idwqf igaf. ihµdUaF dy cfr Dfm kydfrnfQ, bdrInfQ, XmnoqrI aqy gµgoqrI ƒ sVkF nfl joV ky sVkF dI lµbfeI 24000 iklomItr kr idwqI geI. sVkF bxfAux vyly nf sQfnk lokF aqy BU-ivigafnIaF dI rfie leI geI aqy nf hI vfqfvrx inXmF dI pflxf hoeI. ies nfl 16 jUn 2013 ivwc bwdl Ptx nfl rfj ivwc iBafnk hVH afieaf aqy hËfrF dI igxqI ivwc lok mfry gey. swq PrvrI 2021 ƒ cmOlI ivwc glyÈIar igrn nfl vfprI iBafnk qrfsdI qy akqUbr 2021 ivwc afey iBafnk hVHF qoN bfad vI kyNdr srkfr ny suprIm kort qoN dyÈ dI surwiKaf dI afV ivwc cfr Dfm sVk dy nON sO iklomItr ihwsy ƒ jo vfqfvrn sµvydnÈIl ihwsy ivwcoN guËrdf hY, bxfAux dI mnËUrI lY leI. cmOlI Gtnf dy msF iewk mhIny bfad hI 15 mfrc 2021 ƒ kyNdr srkfr ny vfqfvrn sµvydnÈIl Kyqr ivwc pYNdy swq-px ibjlI pRojYktF ƒ cwldy rwKx dI mnËUrI dy idwqI. sfl 2021 ivwc suprIm kort ny ihmfcl pRdyÈ srkfr ƒ PorYst kµËrvyÈn aYkt 1980 aqy PorYst rfeIts 2006 dy inXmF dI axdyKI kridaF 465 pRojYkt cflU rwKx dI afigaf dy idwqI.

phfVI ielfikaF ivwc iewk iklomItr sVk bxfAux leI 30,000 qoN 40,000 Gx mItr imwtI qy pwQr kwZxf pYNdf hY ijs nfl phfV afpxf sµquln guaf bihµdy hn. iËafdf mINh aqy brPbfrI hox dI sUrq ivwc phfV Qwly iKskx lwgdy hn, ijs nfl bhuq iËafdf jfnI aqy mflI nuksfn ho jFdf hY. ihmfcl pRdyÈ qy AuqrfKµz dy afPq pRbµDn ivBfgF dy jfrI kIqy aµkiVaF anusfr agsq 2021 qwk BfvyN AuqrKµz ivwc aOsq nfloN pµj PIsdI Gwt mINh ipaf, pr phfV iKskx qy iZwgF izwgx ivwc 32 PIsdI vfDf hoieaf, ijnHF ivwc 135 lok mfry gey. ihmfcl pRdyÈ ivwc agsq qwk 44 PIsdI Gwt mINh ipaf, pr phfV iKskx qy iZwgF izwgx dIaF GtnfvF ivwc swT PIsdI vfDf irkfrz kIqf igaf ijnHF ivwc 150 ivakqIaF dI mOq ho geI.

AuqrfKµz aqy ihmfcl pRdyÈ ivwc kIqy jf rhy ieho ijhy ivkfs pRojYkt jµglF aqy phfVF vrgy kudrqI sroqF df aµnHf AujfVf krdy hn. jµglF dI ktfeI nfl vfqfvrn ivwc kfrbn zfieafksfeIz dI mfqrf vD jFdI hY, jo sQfnk qfpmfn df vfDf krdI hY. sVkF aqy px ibjlI pRojYkt ƒ bxfAux leI jdoN phfVF ƒ ivsPotk smwgrI nfl Auzfieaf jFdf hY qF ivsPotk smwgrI vI sQfnk qfpmfn ƒ vDfAux ivwc afpxf Xogdfn pfAuNdI hY. DrqI dy aOsq qfpmfn dy vfDy nfl hr qrHF dIaF kudrqI afPqF ijvyN QoVHy smyN ivwc iËafdf mINh aqy brP pYx, hVH aqy sokf, bwdlF dy Ptx, asmfn ibjlI izwgx afid vrgIaF GtnfvF ivwc vfDf hoxf suBfivk hY. ihmfilaf dy glyÈIarF df qfpmfn dy vfDy nfl ipGlmf vI ienHF kudrqI afPqF df iewk ihwsf hY.

 AuWqrI Bfrq dy sfry dirafvF dy sroq ihmfilaf dy glyÈIarF qoN inkldy hn. ieh glyÈIar qyËI nfl ipGldy hn qF dirafvF ivwc vwD pfxI afAux kfrn mYdfnI ielfikaF ivwc hVH afAux dIaF GtnfvF ivwc keI guxf vfDf ho jfvygf, PslF brbfd hox dy nfl bhuq iËafdf jfnI qy mflI nuksfn hovygf. PslF dy qbfh hox nfl anfj dI QuVH pYdf hovygI.

lIzË XUnIvristI dI Koj anusfr ihmfilaf dy pUrbI Kyqr dy glyÈIar pwCmI Kyqr qoN qyËI nfl ipGl rhy hn. ienHF glyÈIarF dy ipGlx kfrn dyÈ dy keI rfjF ijvyN AuqrfKµz, AuWqr pRdyÈ, ibhfr, JfrKµz qy pwCmI bµgfl ƒ mINh qoN ibnF vI keI vfr hVHF dI mfr sihxI pYNdI hY. glyÈIarF dy qyËI nfl Gtx kfrn afAux vfly smyN ivwc Bfrq dy keI KyqrF ƒ pfxI dI kmI JwlxI pY skdI hY. ies dI lpyt ivwc dyÈ dy mYdfnI ielfky vI af jfxgy.

BfrqI mOsm ivBfg dy irkfrz anusfr AuqrfKµz ivwc 2015 qoN 2021 dOrfn Gwt smyN ivwc vwD mINh kfrn 7750 GtnfvF vfprIaF hn aqy rfj ivwc jµglI Kyqr ivwc koeI vfDf nhIN hoieaf. ihmfcl pRdyÈ qy AuqrfKµz ivwc JrinaF aqy cÈimaF dI igxqI lgfqfr GtdI jf rhI hY. iewk pfsy phfVI rfj vwD mINh dI mfr Jwldy hn aqy dUjy pfsy JrinaF qy cÈimaF dy Gtx nfl pIx vfly pfxI dI kmI nfl lok pIVq ho rhy hn. mYdfnI Kyqr hVHF dI mfr hyTF af ky jfnI aqy mflI nuksfn dy nfl nfl PslF Krfb hox kfrn KurfkI-pdfrQF dI Gft vI Jwlxgy.

dunIaf Br dy glyÈIarF dy ipGlx kfrn smuµdr dy jl pwDr ivwc 0[98 imlImItr qoN 1[38 imlIlItr qwk vfDf ho cuwkf hY. sfzf dyÈ iqµn pfisaF qoN smuµdr nfl iGiraf hoieaf hY ijs nfl dyÈ dy 10 rfjF qy cfr kyNdr Èfisq pRdyÈF dy kuJ Kyqr vDdy smµudrI jl pwDr kfrn pfxI ivwc zuwb rhy hn. agly smyN ivwc AunHF df vwzf ihwsf smuµdr ivwc smfa jfvygf aqy smuµdrI afPqF dI igxqI vI vDygI. px ibjlI pRojYktF leI vI glyÈIarF df qyË nfl ipGlxf Kqry df sunyhf hY, ienHF dy qyËI nfl Kqm hox qoN bfad dirafvF ivwc pfxI nf hox dI ÈUrq ivwc iewk qF nivafAuxXog AUrjf pYdf krn vfly sroq Kqm ho jfxgy aqy dUjf lwKF lok byruËgfr ho jfxgy.

BfvyN ieh smwisaf qfpmfn dy vfDy aqy mOsmI qbdIlIaF nfl sµbµDq hY, pr kyNdr srkfr ƒ cfhIdf hY ik ienHF ivwc vfDf krn vflIaF kfrvfeIaF krn qoN guryË kry. phfVI KyqrF ivwc afriQk ivkfs dy pRojYkt ÈurU krn qoN pihlF AuQy BUgoilk hflq dI BU-ivigafnIaF qoN jFc krfvy. glyÈIar qy dirafvF dy sroqF dI ingrfnI rwKy aqy phfVI KyqrF ivwc CyVCfV Gwt qoN Gwt kry. phfVI KyqrF ivwc sVkF EnIaF cOVIaf hox, ijµnI loV hY ijs nfl AuQoN dy vfqfvrn ƒ koeI nuksfn nhIN phuµcdf.

glyÈIarF dy ipGlx nfl sµBfivq afPqF qoN huMdy nuksfn qoN bcx leI loVINdy Auprfly kIqy jfx. phfVI Kyqr ivwc jµglF Qwly rkbf vDfieaf jfvy. vfqfvrn sµvydnÈIl KyqrF ivwc afriQk ivkfs dy pRojYktF AuWqy pUrn rok lfeI jfvy. mYdfnI KyqrF ivwc hVHF qoN bcfa leI XojnfbwD qrIky nfl Auprfly krn dI sKq loV hY.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ