Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਕੁਵੈਤ ਵਿੱਚ ਤਿੰਨ ਮਹੀਨੇ ਨਰਕ ਭੁਗਤਦੀ ਰਹੀ ਮੁੰਬਈ ਦੀ ਸਮਾਜ ਸੇਵਿਕਾ

January 04, 2019 08:26 AM

-ਐੱਨ ਟਾਟੂ
ਮੰੁਬਈ ਵਿੱਚ ਬਾਂਦ੍ਰਾ ਦੀ ਇੱਕ ਸਮਾਜ ਸੇਵਿਕਾ ਨੂੰ ਕੁਵੈਤ ਵਿੱਚ ਤਿੰਨ ਮਹੀਨੇ ਨਰਗ ਵਰਗੀਆਂ ਸਥਿਤੀਆਂ 'ਚ ਗੁਜ਼ਾਰਨੇ ਪਏ, ਜਿੱਥੇ ਉਸ ਨੂੰ ਰੋਜ਼ ਲਗਾਤਾਰ 15 ਘੰਟਿਆਂ ਤੱਕ ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਤੇ ਤਸੀਹੇ ਦਿੱਤੇ ਗਏ। ਆਪਣੇ ਮਾਲਕ ਦੇ ਘਰੋਂ ਭੱਜਣ ਅਤੇ ਕੁਵੈਤ 'ਚ ਭਾਰਤੀ ਦੂਤਘਰ ਤੋਂ ਮਦਦ ਮੰਗਣ ਤੋਂ ਬਾਅਦ ਆਖਿਰ ਉਹ ਆਪਣੇ ਘਰ ਪਰਤ ਸਕੀ। ਇੱਕ ਏਜੰਟ, ਜਿਸ ਨੇ ਉਸ ਦੀਆਂ ਨਗਨ ਅਵਸਥਾ ਵਿੱਚ ਫੋਟੋਆਂ ਖਿੱਚੀਆਂ ਸਨ, ਕੁਵੈਤ 'ਚ ਗ੍ਰਿਫਤਾਰ ਹੋ ਗਿਆ ਸੀ।
ਤਿੰਨ ਬੱਚਿਆਂ ਦੀ ਮਾਂ ਸਾਇਰਾ ਸ਼ੇਖ (38) ਇੱਕ ਕਮਿਊਨਿਟੀ ਵਿਆਹ ਲਈ ਚੰਦਾਂ ਇੱਕਠਾ ਕਰ ਰਹੀ ਸੀ, ਜਦੋਂ ਉਸ ਦੀ ਮੁਲਾਕਾਤ ਇੱਕ ਪਲੇਸਮੈਂਟ ਏਜੰਸੀ ਦੇ ਮਾਲਕ ਕਾਸਿਮ ਐਸ ਨਾਲ ਕਰਾਈ ਗਈ। ਕਾਸਿਮ ਨੇ ਸਾਇਰਾ ਸ਼ੇਖ ਤੋਂ ਪੁੱਛਿਆ ਕਿ ਕੀ ਉਹ ਅਤੇ ਉਸ ਦਾ ਪਤਾ ਹੈਦਰ ਕੁਵੈਤ ਵਿੱਚ ਕੰਮ ਕਰਨਾ ਪਸੰਦ ਕਰਨਗੇ? ਸਾਇਰਾ ਸ਼ੇਖ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਕਿ ਉਥੇ ਗੈਰ-ਸੰਗਠਿਤ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਦਾ ਕੰਮ ਹੈ। ਉਨ੍ਹਾਂ ਨੇ ਹੈਦਰਾਬਾਦ ਹਵਾਈ ਅੱਡੇ ਤੋਂ ਕੁਵੈਤ ਦੀ ਉਡਾਣ ਭਰਨੀ ਸੀ, ਪਰ ਜਦੋਂ ਜਾਣ ਦੀ ਤਰੀਕ ਆਈ, ਹੈਦਰ ਦਾ ਵੀਜ਼ਾ ਤਿਆਰ ਨਹੀਂ ਸੀ, ਜਦ ਕਿ ਉਸ ਦੇ ਵੀਜ਼ੇ ਉੱਤੇ ਜਹਾਜ਼ ਵਿੱਚ ਸਵਾਰ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਮੋਹਰ ਲੱਗੀ ਸੀ। ਛੇ ਸਤੰਬਰ ਨੂੰ ਉਹ ਭਾਰਤ ਤੋਂ ਬਹੁਤ ਸਾਰੀਆਂ ਔਰਤਾਂ ਨਾਲ ਕੁਵੈਤ ਪਹੁੰਚ ਗਈ। ਅਲੀ ਨਾਂਅ ਦਾ ਏਜੰਟ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ ਕਿ ਉਹ ਉਨ੍ਹਾਂ ਦੇ ਦਸਤਾਵੇਜ਼ ਅੱਗੇ ਵਧਾਏਗਾ।
ਉਸ ਨੂੰ ਉਦੋਂ ਬਹੁਤ ਵੱਡਾ ਝਟਕਾ ਲੱਗਾ, ਜਦੋਂ ਏਜੰਟ ਨੇ ਉਸ ਨੂੰ ਇੱਕ ਅਰਬ ਪਰਵਾਰ ਲਈ ਘਰੇਲੂ ਨੌਕਰਾਣੀ ਵਜੋਂ ਕਰਨ ਲਈ ਇੱਕ ਮੈਂਸ਼ਨ ਵਿੱਚ ਭੇਜ ਦਿੱਤਾ। ਇਸ ਵਿੱਚ 25 ਪਰਵਾਰਕ ਮੈਂਬਰ ਅਤੇ ਇਕ ਦਰਜਨ ਤੋਂ ਵੱਧ ਕਮਰੇ ਸਨ। ਉਸ ਨੂੰ ਖਾਣਾ ਬਣਾਉਣ ਅਤੇ ਸਾਫ-ਸਫਾਈ ਦਾ ਕੰਮ ਸੌਂਪਿਆ ਗਿਆ। ਸਾਇਰਾ ਸ਼ੇਖ, ਜਿਸ ਨੇ ਉਥੇ ਇੱਕ ਮਹੀਨਾ ਕੰਮ ਕੀਤਾ, ਨੇ ਦੱਸਿਆ ਕਿ ਉਸ ਦਾ ਕੰਮ ਸਵੇਰੇ ਲਗਭਗ ਛੇ ਵਜੇ ਸ਼ੁਰੂ ਹੁੰਦਾ ਤੇ ਬਿਨਾਂ ਰੁਕੇ ਰਾਤ 11 ਵਜੇ ਤੱਕ ਚੱਲਦਾ ਸੀ। ਉਸ ਦਾ ਪਾਸਪੋਰਟ ਰੱਖ ਲਿਆ ਗਿਆ ਸੀ। ਕੁਝ ਫੋਨ ਕਾਲਜ਼ ਕਰਨ ਲਈ ਆਪਣੇ ਮਾਲਕ ਕੋਲ ਮਿੰਨਤਾਂ ਕਰਨ ਤੋਂ ਬਾਅਦ ਉਸ ਨੇ ਅਲੀ ਨਾਲ ਸੰਪਰਕ ਕੀਤਾ ਤੇ ਕਿਹਾ ਇਹ ਉਹ ਕੰਮ ਨਹੀਂ, ਜਿਸ ਦਾ ਵਾਅਦਾ ਕੀਤਾ ਗਿਆ ਸੀ। ਅਲੀ ਨੇ ਉਸ ਦੇ ਮਾਲਕ ਤੋਂ ਉਸ ਦੀ ਤਨਖਾਹ ਲਈ ਤੇ ਸਾਇਰਾ ਨੂੰ ਆਪਣੇ ਘਰ ਲੈ ਗਿਆ। ਅਗਲੇ 22 ਦਿਨ ਉਸ ਨੂੰ ਅਲੀ ਦੇ ਘਰ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਵਿਰੋਧ ਕਰਨ 'ਤੇ ਕੁੱਟਿਆ ਗਿਆ ਤੇ ਇੱਕ ਵਾਰ ਉਸ ਦੀ ਪੂਰੇ ਕੱਪੜੇ ਉਤਾਰ ਕੇ ਤਲਾਸ਼ੀ ਲਈ ਗਈ। ਜਦੋਂ ਉਸ ਦੇ ਕੱਪੜੇ ਉਤਾਰੇ ਗਏ ਤਾਂ ਅਲੀ ਨੇ ਆਪਣੇ ਸੈਲੀਫੋਨ 'ਤੇ ਉਸ ਦੀਆਂ ਫੋਟੋਆਂ ਖਿੱਚੀਆਂ ਅਤੇ ਉਸ ਦਾ ਮੋਬਾਈਲ ਵੀ ਉਸ ਤੋਂ ਖੋਹ ਲਿਆ ਗਿਆ।
ਸਾਇਰਾ ਸ਼ੇਖ ਨੇ ਦੋਸ਼ ਲਾਇਆ ਕਿ ਉਸ ਨੂੰ ਕਈ ਵਾਰ ਬੇਹੋਸ਼ੀ ਦੀ ਦਵਾਈ ਮਿਲਾ ਕੇ ਡਰਿੰਕ ਪਿਲਾਇਆ ਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਈ। ਘਰੇਲੂ ਨੌਕਰਾਣੀ ਦੇ ਤੌਰ 'ਤੇ ਕੰਮ ਕਰਨ ਲਈ ਰਾਜ਼ੀ ਹੋਣ 'ਤੇ ਅਲੀ ਨੇ ਉਸ ਦੇ ਲਈ ਇੱਕ ਹੋਰ ਅਰਬ ਪਰਵਾਰ ਵਿੱਚ ਕੰਮ ਲੱਭ ਲਿਆ। ਉਸ ਦਾ ਨਵਾਂ ਮਾਲਕ ਉਸ ਨੂੰ ਕੁੱਟਦਾ ਨਹੀਂ ਸੀ, ਪਰ ਕੰਮ ਕਰਨ ਦੇ ਘੰਟੇ ਬੜੇ ਸਖਤ ਸਨ। ਉਹ ਭੱਜਣ ਦਾ ਰਾਹ ਲੱਭਣ ਲਈ ਰੋਜ਼ ਛੱਤ ਉਤੇ ਜਾ ਕੇ ਆਸਪਾਸ ਦੀਆਂ ਗਲੀਆਂ ਤੇ ਸੜਕਾਂ ਦਾ ਮੁਆਇਨਾ ਕਰਦੀ ਸੀ, ਪਰ ਉਸ ਨੂੰ ਸਥਾਨਕ ਭਾਸ਼ਾ, ਕਰੰਸੀ ਜਾਂ ਭੂਗੋਲਿਕ ਸਥਿਤੀ ਦੀ ਜਾਣਕਾਰੀ ਨਹੀਂ ਸੀ।
ਇਸੇ ਦੌਰਾਨ ਉਹ ਮੁੰਬਈ ਵਿੱਚ ਆਪਣੇ ਪਤੀ ਨੂੰ ਫੋਨ ਕਰਨ 'ਚ ਸਫਲ ਰਹੀ। ਉਸ ਦੇ ਪਤੀ ਨੇ ਸਾਂਤਾ ਕਰੂਜ਼ 'ਚ ਹਾਰਮਨੀ ਫਾਊਂਡੇਸ਼ਨ ਨਾਲ ਸੰਪਰਕ ਕੀਤਾ, ਜਿਸ 'ਚ ਉਹ ਕੰਮ ਕਰ ਚੁੱਕਾ ਸੀ। ਫਾਊਂਡੇਸ਼ਨ ਦੇ ਚੇਅਰਮੈਨ ਅਬਰਾਹਮ ਮਥਾਈ ਨੇ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਤੇ ਅਗਾਂਹ ਉਸ ਨੇ ਕੁਵੈਤ 'ਚ ਭਾਰਤੀ ਦੂਤਘਰ ਨਾਲ ਉਨ੍ਹਾਂ ਦੀ ਗੱਲ ਕਰਵਾ ਦਿੱਤੀ। ਮਥਾਈ ਨੇ ਸਾਇਰਾ ਨੂੰ ਸੁਨੇਹਾ ਭਿਜਵਾ ਦਿੱਤਾ ਕਿ ਉਸ ਨੂੰ ਭੱਜ ਕੇ ਸੁਰੱਖਿਆ ਲਈ ਭਾਰਤੀ ਦੂਤਘਰ ਤੱਕ ਪਹੁੰਚਣਾ ਪਵੇਗਾ। ਦੋ ਦਸੰਬਰ ਨੂੰ ਉਹ ਉਥੋਂ ਭੱਜੀ ਤੇ ਇੱਕ ਟੈਕਸੀ ਫੜ ਲਈ। ਉਹ ਬਹੁਤ ਡਰੀ ਹੋਈ ਸੀ ਕਿਉਂਕਿ ਉਸ ਕੋਲ ਕੋਈ ਦਸਤਾਵੇਜ਼ ਨਹੀਂ ਸੀ। ਡਰਾਈਵਰ ਚੰਗਾ ਬੰਦਾ ਸੀ, ਜਿਸ ਨੇ ਸਾਇਰਾ ਤੋਂ ਕੋਈ ਪੈਸਾ ਵੀ ਨਹੀਂ ਲਿਆ। ਦੂਤਘਰ 'ਚ ਉਸ ਨੂੰ 60 ਹੋਰ ਔਰਤਾਂ ਮਿਲੀਆਂ, ਜੋ ਉਸੇ ਵਰਗੀ ਸਥਿਤੀ 'ਚੋਂ ਬਚ ਕੇ ਆਈਆਂ ਸਨ।
ਦੂਤਘਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਤੇ ਅਲੀ ਨੂੰ ਫੜ ਲਿਆ ਗਿਆ। ਉਸ ਵਿਰੁੱਧ ਪਹਿਲਾਂ ਵੀ ਚਾਰ ਕੇਸ ਦਰਜ ਸਨ। ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਅਧਿਕਾਰੀਆਂ ਨੇ ਉਸ ਦੇ ਪਹਿਲੇ ਮਾਲਕ ਤੋਂ ਸਾਇਰਾ ਦਾ ਪਾਸਪੋਰਟ ਲੈ ਲਿਆ। 16 ਦਿਨਾਂ ਬਾਅਦ ਸਾਇਰਾ ਵਾਪਸ ਆਈ ਅਤੇ 18 ਦਸੰਬਰ ਨੂੰ ਆਪਣੇ ਪਰਵਾਰ ਕੋਲ ਪਹੁੰਚ ਗਈ। ਕੁਵੈਤ ਦੇ ਭਾਰਤੀ ਦੂਤਘਰ ਦੇ ਦੂਜੇ ਸਕੱਤਰ (ਪ੍ਰਸੋਨਲ) ਯੂ ਐੱਸ ਸਿਬੀ ਨੇ ਦੱਸਿਆ ਕਿ ਜੇ ਮੁਲਾਜ਼ਮ ਆਪਣੇ ਸਪਾਂਸਰ ਦੇ ਘਰੋਂ ਭੱਜ ਕੇ ਨਿਕਲੇ ਤਾਂ ਸਪਾਂਸਰ ਆਮ ਤੌਰ 'ਤੇ ਉਨ੍ਹਾਂ ਦਾ ਪਾਸਪੋਰਟ ਮੋੜ ਦਾ ਚਾਹਵਾਨ ਨਹੀਂ ਹੁੰਦਾ। ਉਨ੍ਹਾਂ ਨੂੰ ਕੁਵੈਤ 'ਚ ਘਰੇਲੂ ਮੁਲਾਜ਼ਮ ਦਫਤਰ 'ਚ ਹਵਾਲਗੀ ਦੀ ਪ੍ਰਕਿਰਿਆ ਚਲਾਉਣੀ ਪੈਂਦੀ ਹੈ, ਜਿਸ 'ਚ ਲਗਭਗ ਇੱਕ ਮਹੀਨਾ ਲੱਗ ਜਾਂਦਾ ਹੈ।
ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਲੋਕਾਂ ਦੀ ਰਜਿਸਟਰੇਸ਼ਨ ਲਈ ਇੱਕ ਆਨਲਾਈਨ ਪਲੇਟਫਾਰਮ ਤਿਆਰ ਕੀਤਾ ਹੈ, ਜੋ ‘ਗਲਫ ਕੋਆਪ੍ਰੇਸ਼ਨ ਕੌਂਸਲ’ (ਜੀ ਸੀ ਸੀ) ਦੇਸ਼ਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ। ਸਿਬੀ ਨੇ ਦੱਸਿਆ ਕਿ ਜੇ ਕੋਈ ਕਿਸੇ ਹੋਰ ਏਜੰਸੀ ਦੇ ਜ਼ਰੀਏ ਉਥੇ ਜਾਂਦਾ ਹੈ ਤਾਂ ਉਨ੍ਹਾਂ ਕੋਲ ਉਸ ਦੇ ਸਪਾਂਸਰ ਬਾਰੇ ਸੂਚਨਾ ਨਹੀਂ ਹੁੰਦੀ ਤੇ ਸਪਾਂਸਰ ਦੀ ਪਛਾਣ ਹੋਣ ਤੱਕ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾ ਸਕਦੀ।

Have something to say? Post your comment