Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰਫੀਲੇ ਤੂਫਾਨ ਕਾਰਨ ਪੀਲ ਵਿੱਚ ਸਕੂਲ ਕੀਤੇ ਗਏ ਬੰਦ, ਨਹੀਂ ਲਾਈਆਂ ਜਾਣਗੀਆਂ ਵਰਚੂਅਲ ਕਲਾਸਾਂ

January 17, 2022 06:33 PM

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਸੋਮਵਾਰ ਨੂੰ ਆਏ ਬਰਫੀਲੇ ਤੂਫਾਨ ਕਾਰਨ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਸ ਵੱਲੋਂ ਨਾ ਹੀ ਇਨ ਪਰਸਨ ਤੇ ਨਾ ਹੀ ਵਰਚੂਅਲ ਕਲਾਸਾਂ ਲਾਈਆਂ ਜਾਣਗੀਆਂ।ਇਸ ਦੌਰਾਨ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਤੈਅ ਕੀਤਾ ਗਿਆ ਹੈ ਕਿ ਇਸ ਤੂਫਾਨ ਕਾਰਨ ਇਨ ਪਰਸਨ ਕਲਾਸਾਂ ਨਹੀਂ ਲਾਈਆਂ ਜਾਣਗੀਆਂ ਪਰ ਆਨਲਾਈਨ ਕਲਾਸਾਂ ਲਾਈਆਂ ਜਾਣਗੀਆਂ।
ਪੀਲ ਵਿੱਚ ਸਾਰੀਆਂ ਸਕੂਲ ਫੈਸਿਲਿਟੀਜ਼ ਬੰਦ ਰਹਿਣਗੀਆਂ ਤੇ ਕੋਈ ਸਕੂਲ ਬੱਸ ਸਰਵਿਸ ਵੀ ਨਹੀਂ ਹੋਵੇਗੀ। ਪੀਡੀਐਸਬੀ ਨੇ ਆਖਿਆ ਕਿ ਸਿਸਟਮ ਬੰਦ ਕਰਨ ਦਾ ਮਤਲਬ ਹੈ ਕਿ ਸਕੂਲ ਵਿੱਚ ਕੀਤੀਆਂ ਜਾਣ ਵਾਲੀਆਂ ਸਾਰੀਆਂ ਗਤੀਵਿਧੀਆਂ, ਜਿਨ੍ਹਾਂ ਵਿੱਚ ਚਾਈਲਡਕੇਅਰ, ਨਾਈਟ ਸਕੂਲਜ਼ ਤੇ ਪਰਮਿਟਸ ਵੀ ਰੱਦ ਕੀਤੇ ਜਾਣਗੇ।
ਖਰਾਬ ਮੌਸਮ ਕਾਰਨ ਯੂਨੀਵਰਸਿਟੀ ਆਫ ਟੋਰਾਂਟੋ-ਮਿਸੀਸਾਗਾ ਤੇ ਪੀਲ ਸਥਿਤ ਸ਼ੈਰੀਡਨ ਕਾਲਜ ਕੈਂਪਸ ਵੀ ਬੰਦ ਰਹਿਣਗੇ ਪਰ ਵਰਚੂਅਲ ਕਲਾਸਾਂ ਨਿਰਧਾਰਤ ਸ਼ਡਿਊਲ ਅਨੁਸਾਰ ਜਾਰੀ ਰਹਿਣਗੀਆਂ।ਪੀਲ ਰੀਜਨ, ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਤਹਿਤ ਹੈੇ। ਐਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਤਹਿਤ ਸੋਮਵਾਰ ਨੂੰ ਇੱਥੇ 25 ਤੋਂ 35 ਸੈਂਟੀਮੀਟਰ ਤੱਕ ਸਨੋਅਫਾਲ ਹੋ ਸਕਦੀ ਹੈ।
ਮੌਸਮ ਵਿੱਚ ਸੁਧਾਰ ਹੋਣ ਤੱਕ ਲੋਕਾਂ ਨੂੰ ਗੈਰ ਜ਼ਰੂਰੀ ਟਰੈਵਲ ਤੋਂ ਬਚਣ ਲਈ ਆਖਿਆ ਗਿਆ ਹੈ। ਖਰਾਬ ਮੌਸਮ ਕਾਰਨ ਹੀ ਮੈਟਰੋਲਿੰਕਸ ਦੀ ਤਰਜ਼ਮਾਨ ਐਨ ਮੈਰੀ ਆਈਕਿਨਜ਼ ਨੇ ਆਖਿਆ ਕਿ ਗੋ ਬੱਸਾਂ ਵਿੱਚ ਵੀ 15 ਤੋਂ 45 ਮਿੰਟ ਦੀ ਦੇਰ ਹੋ ਸਕਦੀ ਹੈ। ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਵੀ ਟਰੈਵਲਰਜ਼ ਨੂੰ ਪੀਅਰਸਨ ਦੀ ਵੈੱਬਸਾਈਟ ਤੇ ਏਅਰਲਾਈਨ ਦੀ ਵੈੱਬਸਾਈਟ ਉੱਤੇ ਆਪਣੀਆਂ ਉਡਾਨਾਂ ਦਾ ਸਟੇਟਸ ਚੈੱਕ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

 

 

 
Have something to say? Post your comment