Welcome to Canadian Punjabi Post
Follow us on

22

March 2019
ਭਾਰਤ

ਛਤਰਪਤੀ ਕਤਲ ਕੇਸ ਦਾ ਫੈਸਲਾ 11 ਨੂੰ, ਰਾਮ ਰਹੀਮ ਦੀ ਕੋਰਟ ਵਿੱਚ ਪੇਸ਼ੀ ਹੋਵੇਗੀ!

January 04, 2019 08:18 AM

ਪੰਚਕੂਲਾ, 3 ਜਨਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਚੱਲਦੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਕੇਸ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀ ਬੀ ਆਈ ਕੋਰਟ 11 ਜਨਵਰੀ ਨੂੰ ਫੈਸਲਾ ਸੁਣਾਵੇਗੀ। ਕੋਰਟ ਨੇ ਕੱਲ੍ਹ ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ 11 ਜਨਵਰੀ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਰਾਮ ਰਹੀਮ ਨੂੰ ਪੇਸ਼ ਕਰਨ ਦੀ ਜ਼ਿੰਮੇਵਾਰੀ ਸੁਨਾਰੀਆ ਜੇਲ੍ਹ ਰੋਹਤਕ ਦੇ ਸੁਪਰਡੈਂਟ ਦੀ ਹੈ।
ਵਰਨਣ ਯੋਗ ਹੈ ਕਿ ਇਸ ਕੇਸ ਵਿੱਚ ਸੀ ਬੀ ਆਈ ਵੱਲੋਂ 46 ਗਵਾਹ ਕੋਰਟ ਵਿੱਚ ਪੇਸ਼ ਕੀਤੇ ਗਏ ਅਤੇ ਬਚਾਅ ਪੱਖ ਨੇ 21 ਗਵਾਹ ਪੇਸ਼ ਕੀਤੇ ਸਨ। ਸੀ ਬੀ ਆਈ ਦੇ ਵਕੀਲ ਐਚ ਪੀ ਐਸ ਵਰਮਾ ਦੇ ਮੁਤਾਬਕ ਕੋਰਟ ਦੇ ਸਾਹਮਣੇ ਸੀ ਬੀ ਆਈ ਨੇ ਕੱਲ੍ਹ ਆਪਣੀਆਂ ਦਲੀਲਾਂ ਰੱਖੀਆਂ ਅਤੇ ਕੋਰਟ ਨੇ ਰਾਮ ਰਹੀਮ ਨੂੰ 11 ਜਨਵਰੀ ਦੇ ਲਈ ਕੋਰਟ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਰਾਮ ਰਹੀਮ ਨੂੰ ਪੇਸ਼ ਕਰਨ ਲਈ ਜੇਲ ਸੁਪਰਡੈਂਟ ਨੂੰ ਕੋਰਟ ਨੇ ਨਿਰੇਦਸ਼ ਦਿੱਤੇ ਗਏ ਹਨ।
ਅਸਲ ਵਿੱਚ 24 ਅਕਤੂਬਰ 2002 ਨੂੰ ਸਿਰਸਾ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਉੱਤੇ ਫਾਇਰਿੰਗ ਕੀਤੀ ਗਈ ਸੀ। ਉਸ ਵਿੱਚ ਜ਼ਖਮੀ ਹੋਏ ਰਾਮਚੰਦਰ ਛਤਰਪਤੀ ਦੀ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ ਸੀ। ਇਸ ਕਤਲ ਦੇ ਚਸ਼ਮਦੀਦ ਰਾਮਚੰਦਰ ਦੇ ਬੇਟੇ ਅੰਸ਼ੁਲ ਅਤੇ ਅਦਿਰਮਨ ਸਨ, ਜਿਨ੍ਹਾਂ ਨੇ ਕੋਰਟ ਵਿੱਚ ਇਸ ਬਾਰੇ ਬਿਆਨ ਦਿੱਤਾ ਸੀ। ਇਸ ਦੇ ਇਲਾਵਾ ਕਤਲ ਦੀ ਸਾਜ਼ਿਸ਼ ਬਾਰੇ ਗਵਾਹ ਖੱਟਾ ਸਿੰਘ ਨੇ ਕੋਰਟ ਵਿੱਚ ਬਿਆਨ ਦਿੱਤੇ ਸਨ। ਬਚਾਅ ਪੱਖ ਦੀ ਦਲੀਲ ਸੀ ਕਿ ਰਾਮ ਰਹੀਮ ਦਾ ਨਾਂਅ ਪਹਿਲੀ ਵਾਰ ਇਸ ਕੇਸ ਵਿੱਚ ਸਾਲ 2007 ਵਿੱਚ ਸਾਹਮਣੇ ਆਇਆ ਸੀ। ਇਸ ਦੇ ਇਲਾਵਾ ਕਿਸੇ ਵੀ ਦੋਸ਼ੀ ਦੀ ਪਛਾਣ ਨਹੀਂ ਹੋਈ ਸੀ।
ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਆਪਣੇ ਪਿਤਾ ਦੇ ਕਤਲ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਸੀ। ਜਨਵਰੀ 2003 ਵਿੱਚ ਅੰਸ਼ੁਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੀ ਬੀ ਆਈ ਜਾਂਚ ਦੀ ਮੰਗ ਲਈ ਪਟੀਸ਼ਨ ਦਾਇਰ ਕੀਤੀ, ਜਿਸ ਉੱਤੇ ਹਾਈ ਕੋਰਟ ਨੇ ਨਵੰਬਰ 2003 ਵਿੱਚ ਸੀ ਬੀ ਆਈ ਜਾਂਚ ਦੇ ਹੁਕਮ ਦਿੱਤੇ ਸਨ। ਆਪਣੇ ਜੱਦੀ ਪਿੰਡ ਦੜਬੀ ਵਿੱਚ ਖੇਤੀ ਕਰਨ ਵਾਲਾ ਅੰਸ਼ੁਲ ਆਪਣੀ ਮਾਂ ਕੁਲਵੰਤ ਕੌਰ, ਛੋਟੇ ਭਰਾ ਅਰਿਦਮਨ ਅਤੇ ਭੈਣ ਕ੍ਰਾਂਤੀ ਅਤੇ ਸ਼੍ਰੇਅਸੀ ਨਾਲ ਆਪਣੇ ਪਿਤਾ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਿਹਾ ਹੈ। ਅੰਸ਼ੁਲ ਨੇ ਦੱਸਿਆ ਕਿ ਅਸੀਂ ਇੱਕ ਤਾਕਤਵਰ ਦੁਸ਼ਮਣ ਨਾਲ ਇਨਸਾਫ ਲਈ ਲੜਾਈ ਲੜੀ ਹੈ ਅਤੇ ਆਸ ਹੈ ਕਿ 16 ਸਾਲ ਬਾਅਦ ਸਾਨੂੰ ਇਨਸਾਫ ਮਿਲ ਜਾਏਗਾ।
ਰਾਮ ਰਹੀਮ ਦੇ ਖਿਲਾਫ ਇਹ ਕੇਸ ਲਗਭਗ 16 ਸਾਲ ਚੱਲਿਆ ਤੇ ਇੱਕ ਵਾਰ ਫਿਰ ਰਾਮ ਰਹੀਮ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ, ਕਿਉਂਕਿ ਉਨ੍ਹਾਂ ਖਿਲਾਫ ਸੀ ਬੀ ਆਈ ਵੱਲੋਂ ਕਤਲ ਦੇ ਕਈ ਸਬੂਤ ਰੱਖੇ ਗਏ ਹਨ। ਕੋਰਟ ਰਾਮ ਰਹੀਮ ਦੇ ਖਿਲਾਫ ਸਾਧਵੀ ਬਲਾਤਕਾਰ ਕੇਸ ਵਿੱਚ ਪਹਿਲਾਂ ਹੀ ਸਜ਼ਾ ਸੁਣਾ ਚੁੱਕੀ ਹੈ।
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ ਬੀ ਆਈ ਦੀ ਸਪੈਸ਼ਲ ਕੋਰਟ ਨੇ ਸਾਧਵੀ ਬਲਾਤਕਾਰ ਕੇਸ ਵਿੱਚ ਵੀਹ ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਇਸ ਬਾਰੇ ਰਾਮ ਚੰਦਰ ਛਤਰਪਤੀ ਨੇ ਸਾਧਵੀਆਂ ਦਾ ਖ਼ਤ ਆਪਣੇ ਅਖਬਾਰ ਵਿੱਚ ਛਾਪਿਆ ਸੀ। ਦੋਸ਼ ਹੈ ਕਿ ਇਸ ਮਗਰੋਂ ਰਾਮ ਰਹੀਮ ਨੇ ਸਾਜ਼ਿਸ਼ ਨਾਲ ਛਤਰਪਤੀ ਦੀ ਹੱਤਿਆ ਕਰਾਈ ਸੀ। ਅੰਸ਼ੁਲ ਛਤਰਪਤੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਰਾਮਚੰਦਰ ਛਤਰਪਤੀ ਨੇ ਸਭ ਤੋਂ ਪਹਿਲਾਂ ਸਾਲ 2002 ਵਿੱਚ ਗੁਰਮੀਤ ਰਾਮ ਰਹੀਮ ਦੇ ਖਿਲਾਫ ਓਦੋਂ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਪੀੜਤ ਸਾਧਵੀ ਦੀ ਚਿੱਠੀ ਛਾਪੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਿਅੰਕਾ ਗਾਂਧੀ ਦੇ ਖਿਲਾਫ ਯੂ ਪੀ ਵਿੱਚ ਤਿਰੰਗੇ ਦੇ ਅਪਮਾਨ ਕਰਨ ਦੀ ਸਿ਼ਕਾਇਤ
ਮੋਦੀ ਫਿਰ ਵਾਰਾਣਸੀ ਤੋਂ ਚੋਣ ਲੜਨਗੇ, ਅਮਿਤ ਸ਼ਾਹ ਗਾਂਧੀਨਗਰ ਤੋਂਦਿੱਲੀ ਦਾ ਰਾਹ ਕੱਢਣਗੇ
ਭਾਰਤ ਦੀ ਸੌ ਕਰੋੜ ਆਬਾਦੀ ਜਲ ਸੰਕਟ ਦੇ ਖੇਤਰ ਵਿੱਚ
ਜੰਮੂ-ਕਸ਼ਮੀਰ ਰਾਜਨੀਤੀ: ਦੋ ਸੀਟਾਂ ਕਾਂਗਰਸ, ਇੱਕ ਨੈਸ਼ਨਲ ਕਾਨਫਰੰਸ, ਤਿੰਨ ਤੋਂ ਦੋਸਤਾਨਾ ਮੁਕਾਬਲਾ ਹੋਵੇਗਾ
ਐਨ ਜੀ ਟੀ ਨੇ ਆਵਾਜ਼ ਪ੍ਰਦੂਸ਼ਣ ਨੂੰ ਵੀ ਗੰਭੀਰ ਅਪਰਾਧ ਕਿਹਾ
ਸੀ ਆਰ ਪੀ ਐਫ ਜਵਾਨ ਨੇ ਗੋਲੀਆਂ ਮਾਰ ਕੇ ਤਿੰਨ ਸਾਥੀ ਮਾਰੇ
ਸੈਫਈ ਵਿੱਚ ਹੋਲੀ ਮੌਕੇ ਦੋ ਪਲੇਟਫਾਰਮ ਸਜੇ, ਪਰਿਵਾਰ ਨੇ ਵੱਖ-ਵੱਖ ਹੋਲੀ ਮਨਾਈ
ਕੇਜਰੀਵਾਲ ਨੂੰ ਕਿਹਾ ਗਿਆ ਸੀ: ਦਿੱਲੀ ਤੱਕ ਤਾਂ ਠੀਕ ਹੈ, ਓਦੋਂ ਅੱਗੇ ਗਏ ਤਾਂ ਮੋਦੀ ਦਾ ਪਤੈ
ਮਨਜੀਤ ਸਿੰਘ ਜੀ ਕੇ ਕਹਿੰਦੈ: ਸਿੱਖ ਨੀਤੀ ਤੇ ਰਾਜਨੀਤੀ ਇਕੱਠੇ ਨਹੀਂ ਚੱਲ ਸਕਦੇ
ਚੋਣਾਂ ਨਾ ਲੜਨ ਬਹਾਨੇ ਮਾਇਆ ਨੇ ਪ੍ਰਧਾਨ ਮੰਤਰੀ ਲਈ ਦਾਅਵੇ ਦਾ ਇਸ਼ਾਰਾ ਕੀਤਾ