Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਪੰਜਾਬ

ਸਾਲ ਦੇ 12 ਹਜ਼ਾਰ ਸੜਕ ਹਾਦਸਿਆਂ ਨਾਲ ਪੰਜਾਬ ਕੰਬ ਜਾਂਦੈ

January 04, 2019 08:04 AM

ਮੁਕਤਸਰ ਸਾਹਿਬ, 3 ਜਨਵਰੀ (ਪੋਸਟ ਬਿਊਰੋ)- ਪੰਜਾਬ `ਚ ਹਰ ਸਾਲ 12 ਹਜ਼ਾਰ ਦੇ ਕਰੀਬ ਸੜਕ ਹਾਦਸੇ ਵਾਪਰਦੇ ਹਨ, ਜੋ ਥਾਣਿਆਂ `ਚ ਦਰਜ ਨਹੀਂ ਹੁੰਦੇ ਅਤੇ ਕਈਆਂ ਹਾਦਸਿਆ ਦਾ ਨਿਪਟਾਰਾ ਬਾਹਰ ਹੀ ਹੋ ਜਾਂਦਾ ਹੈ।
ਸਾਲ 1997 ਤੋਂ ਲੈ ਕੇ ਇਨ੍ਹਾਂ ਦੋ ਦਹਾਕਿਆਂ ਦੌਰਾਨ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਦੁਨੀਆ ਤਰੱਕੀ ਕਰ ਗਈ ਹੈ। ਪੜ੍ਹਿਆ-ਲਿਖਿਆ ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਲੋਕ ਕਾਨੂੰਨ ਅਨੁਸਾਰ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਸੜਕ ਆਵਾਜਾਈ ਬਹੁਤ ਵਧ ਗਈ ਹੈ ਤੇ ਕੁਝ ਗਰੀਬ ਪਰਿਵਾਰਾਂ ਨੂੰ ਛੱਡ ਕੇ ਹਰ ਘਰ `ਚ ਕਈ ਵਾਹਨ ਹਨ। ਸ਼ਰਾਬ ਪੀ ਕੇ ਜਾਂ ਹੋਰ ਨਸ਼ੇ ਦੀ ਵਰਤੋਂ ਕਰਕੇ ਗੱਡੀ ਚਲਾਉਣ ਨਾਲ ਸੜਕਾਂ ਉੱਤੇ ਟੱਕਰ ਹੋ ਜਾਂਦੀ ਤੇ ਬੇਕਸੂਰ ਲੋਕ ਮਾਰੇ ਜਾਂਦੇ ਹਨ। ਇਸ ਤੋਂ ਇਲਾਵਾ ਡਰਾਈਵਿੰਗ ਸਮੇਂ ਮੋਬਾਇਲ ਦੀ ਵਰਤੋਂ ਵੀ ਹਾਦਸੇ ਦਾ ਕਾਰਨ ਬਣਦੀ ਹੈ। ਪੁਲਸ ਵਿਭਾਗ ਦੇ ਟਰੈਫ਼ਿਕ ਸੈੱਲ ਦੀ ਲੋਕ ਪ੍ਰਵਾਹ ਨਹੀਂ ਕਰਦੇ। ਸੂਰਜ ਦੀ ਟਿੱਕੀ ਚੜ੍ਹਨੋਂ ਪਹਿਲਾਂ ਹਨੇਰੇ ਵਿੱਚ ਬੱਸਾਂ, ਕਾਰਾਂ, ਟਰੱਕਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੀ ਗੂੰਜ ਸ਼ੁਰੂ ਹੋ ਜਾਂਦੀ ਅਤੇ ਸੜਕਾਂ ਭਰ ਜਾਂਦੀਆਂ ਹਨ।
ਇਕ ਸਰਵੇਖਣ ਅਨੁਸਾਰ 1990 ਦੇ ਮੁਕਾਬਲੇ ਅੱਜ ਕੱਲ੍ਹ ਵਾਹਨਾਂ ਦੀ ਗਿਣਤੀ 3 ਗੁਣਾ ਵੱਧ ਹੈ, ਪਰ ਉਸ ਦੇ ਹਿਸਾਬ ਨਾਲ ਸੜਕਾਂ ਦੀ ਗਿਣਤੀ ਘੱਟ ਹੈ। ਆਪਣੀ ਮੰਜ਼ਿਲ ਉੱਤੇ ਜਲਦੀ ਪਹੁੰਚਣ ਲਈ ਲੋਕ ਵਾਹਨਾਂ ਨੂੰ ਤੇਜ਼ ਚਲਾਉਂਦੇ ਹਨ, ਜਿਸ ਕਾਰਨ ਕਈ ਲੋਕਾਂ ਦੀਆਂ ਮੌਤਾਂ ਹੁੰਦੀਆਂ ਅਤੇ ਕਈ ਲੋਕ ਜ਼ਖ਼ਮੀ ਹੁੰਦੇ ਹਨ। ਜ਼ਖ਼ਮੀਆਂ ਦੇ ਇਲਾਜ ਉੱਤੇ ਲੱਖਾਂ ਰੁਪਏ ਖਰਚ ਹੁੰਦੇ ਹਨ। ਪੰਜਾਬ ਵਿੱਚ ਹਰ ਸਾਲ ਹਾਦਸਿਆਂ ਨਾਲ 4500 ਤੋਂ ਵੱਧ ਮੌਤਾਂ ਹੁੰਦੀਆਂ ਤੇ ਹਰ ਮਹੀਨੇ ਕਰੀਬ 360 ਅਤੇ ਰੋਜ਼ 10 ਤੋਂ 12 ਮੌਤਾਂ ਔਸਤ ਹੋ ਜਾਂਦੀਆਂ ਹਨ। ਇਸ ਤੋਂ ਬਿਨਾਂ ਸੂਬੇ ਦੇ 22 ਜ਼ਿਲਿਆਂ `ਚ 20 ਹਜ਼ਾਰ ਤੋਂ ਵਧ ਲੋਕ ਸੜਕ ਹਾਦਸਿਆਂ `ਚ ਫ਼ੱਟੜ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ 2000 ਲੋਕ ਅਜਿਹੇ ਹਨ, ਜੋ ਹਾਦਸਿਆਂ ਦੌਰਾਨ ਸਰੀਰ ਦੇ ਅੰਗ ਗੁਆ ਲੈਂਦੇ ਤੇ ਸਦਾ ਲਈ ਅੰਗਹੀਣ ਜਾਂਦੇ ਅਤੇ ਸਿਰ ਦੀਆਂ ਸੱਟਾਂ ਨਾਲ ਮਾਨਸਿਕ ਰੋਗੀ ਬਣ ਜਾਂਦੇ ਹਨ। ਕਈ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ ਹਨ ਅਤੇ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ। ਨੌਜਵਾਨਾਂ ਅਤੇ ਬੱਚਿਆਂ ਦੀਆਂ ਮੌਤਾਂ ਦੇ ਅੰਕੜੇ ਵੱਧ ਦੱਸੇ ਜਾਂਦੇ ਹਨ।

Have something to say? Post your comment
 
ਹੋਰ ਪੰਜਾਬ ਖ਼ਬਰਾਂ
ਅੱਤਵਾਦ ਫੰਡਿੰਗ ਕੇਸ ਵਿੱਚ ਜੱਗੀ ਜੌਹਲ ਤੇ ਤਲਜੀਤ ਦੀ ਜ਼ਮਾਨਤ
ਪੰਜਾਬ ਦਾ ਥਾਣੇਦਾਰ ਦਸ ਹਜ਼ਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਸੈਸ਼ਨ ਜੱਜ ਦੀ ਸੇਵਾ ਮੁਕਤੀ ਬਾਰੇ ਹਾਈ ਕੋਰਟ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਦੀ ਮੋਹਰ
ਪੰਜਾਬ ਦੇ 2.60 ਲੱਖ ਖੇਤੀ ਮਜ਼ਦੂਰਾਂ ਦਾ ਕਰਜ਼ਾ ਮੁਆਫ ਹੋਵੇਗਾ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨੂੰ ਹਲਕੇ ਲਈ ਮੋਟਾ ਫੰਡ ਮਿਲੇਗਾ
ਐਮ ਪੀ ਹਰਿੰਦਰ ਸਿੰਘ ਖਾਲਸਾ ਛੇਤੀ ਭਾਜਪਾ ਦਾ ਪੱਲਾ ਫੜਨਗੇ
‘ਰਾਕ ਗਾਰਡਨ` ਵਿੱਚ ਵਿਆਹਾਂ ਦੀ ਇਜਾਜ਼ਤ ਦੇਣ ਉੱਤੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ
ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ 30 ਸਤੰਬਰ ਤੱਕ ਨੌਕਰੀ ਦੀ ਐਕਸਟੈਂਸ਼ਨ ਮਿਲੀ
ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਅਕਾਲੀ ਦਲ ਵਿੱਚ ਸ਼ਾਮਲ
ਕੁਵੈਤ ਭੇਜਣ ਦੇ ਬਹਾਨੇ 1.90 ਲੱਖ ਠੱਗਣ ਵਾਲਾ ਏਜੰਟ ਫੜਿਆ