Welcome to Canadian Punjabi Post
Follow us on

24

March 2019
ਕੈਨੇਡਾ

ਪੰਜਾਬ ਵਿੱਚੋਂ 200 ਮੀਟਰਕ ਟਨ ਕਿਨੂੰ ਯੂ ਏ ਈ ਨੂੰ ਐਕਸਪੋਰਟ ਕੀਤਾ ਜਾਵੇਗਾ

January 04, 2019 07:44 AM

ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ)- ‘ਇਨਵੈਸਟ ਪੰਜਾਬ` ਵੱਲੋਂ ਇਸ ਰਾਜ ਵਿੱਚ ਵਿਦੇਸ਼ੀ ਨਿਵੇਸ਼ ਲਿਆਉਣ ਲਈ ਨਿਵੇਸ਼ਕਾਂ ਤੱਕ ਕੀਤੀ ਗਈ ਪਹੁੰਚ ਸਦਕਾ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਨੂੰ ਪੰਜਾਬ ਤੋਂ 200 ਮੀਟਰਕ ਟਨ ਤਾਜ਼ਾ ਕਿਨੂੰ ਐਕਸਪੋਰਟ ਕਰਨ ਦਾ ਆਰਡਰ ਪੰਜਾਬ ਐਗਰੋ ਨੂੰ ਮਿਲਿਆ ਹੈ।
ਇਸ ਸੰਬੰਧ ਵਿੱਚ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਸਿਬਿਨ ਸੀ. ਨੇ ਦੱਸਿਆ ਕਿ ਰਿਟੇਲ ਵਿੱਚ ਵਿਕਦੇ ਮਾਲ ਦੇ ਏਸ਼ੀਆ ਵਿੱਚ ਵੱਡੇ ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਐਗਰੋ ਨਾਲ ਇਸ ਆਰਡਰ ਨੂੰ ਅੰਤਮ ਰੂਪ ਦਿੱਤਾ ਹੈ, ਜਿਹੜਾ ਛੇਤੀ ਭੇਜਿਆ ਜਾਵੇਗਾ। ਉਨਾਂ ਦੱਸਿਆ ਕਿ ਪਿੱਛੇ ਜਿਹੇ ਲੁਲੁ ਗਰੁੱਪ ਦਾ ਉਚ ਪੱਧਰੀ ਵਫ਼ਦ ਪੰਜਾਬ ਆਇਆ ਸੀ, ਜਿੱਥੇ ਪੰਜਾਬ ਐਗਰੋ ਦੇ ਅਫਸਰਾਂ ਨੇ ਆਪਣੇ ਉਤਪਾਦਾਂ ਬਾਰੇ ਉਨਾਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਸੀ। ਲੁਲੁ ਗਰੁੱਪ ਦੇ ਵਫ਼ਦ ਨੇ ਤਾਜ਼ਾ ਫਲਾਂ ਦੇ ਨਮੂਨੇ ਮੰਗੇ ਸਨ, ਜਿਸ ਪਿੱਛੋਂ ਇਹ ਆਰਡਰ ਮਿਲਿਆ ਹੈ। ਸਿਬਿਨ ਨੇ ਦੱਸਿਆ ਕਿ ਪੰਜਾਬ ਐਗਰੋ ਜੂਸ ਲਿਮਟਿਡ (ਪੀ ਏ ਜੇ ਐਲ) ਵੱਲੋਂ ਚਾਲੂ ਸੀਜ਼ਨ ਦੌਰਾਨ 200 ਮੀਟਰਕ ਟਨ ਕਿਨੂੰ ਪ੍ਰਾਸੈਸ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਪੀ ਏ ਜੇ ਐਲ ਵੱਲੋਂ ਸਾਊਦੀ ਅਰਬ ਅਤੇ ਦੁਬਈ ਨੂੰ 2.52 ਕਰੋੜ ਰੁਪਏ ਕੀਮਤ ਦੀਆਂ ਮਿਰਚਾਂ ਦੀ ਪੇਸਟ ਵਾਲੇ 26 ਤੋਂ ਵੱਧ ਕੰਟੇਨਰ ਐਕਸਪੋਰਟ ਕੀਤੇ ਗਏ ਹਨ। ਇਰਾਨ, ਮੌਰਸ਼ੀਅਸ਼, ਦੁਬਈ ਆਦਿ ਦੇਸ਼ਾਂ ਤੋਂ ਮਿਰਚਾਂ ਦੀ ਪੇਸਟ ਬਾਰੇ ਕਾਰੋਬਾਰੀ ਪੁੱਛਗਿੱਛ ਵੀ ਚੱਲ ਰਹੀ ਹੈ। ਅਗਲੇ ਸੀਜ਼ਨ ਵਿੱਚ ਇਹ ਪੇਸਟ ਐਕਸਪੋਰਟ ਕਰਨ ਲਈ ਕੱਚਾ ਮਾਲ ਪੰਜਾਬ ਤੋਂ ਲਿਆ ਜਾਵੇਗਾ।
ਪੰਜਾਬ ਐਗਰੋ ਵੱਲੋਂ ਆਪਣੇ ਹੁਸ਼ਿਆਰਪੁਰ ਪਲਾਂਟ ਤੋਂ ਜੈਵਿਕ ਆਂਵਲਾ ਵੀ ਪ੍ਰਾਸੈਸ ਕੀਤਾ ਜਾਂਦਾ ਹੈ। ਵਰਨਣ ਯੋਗ ਹੈ ਕਿ ਪੰਜਾਬ ਐਗਰੋ ਵੱਲੋਂ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਫਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ ਅਤੇ ਪ੍ਰੋਸੈਸ ਕੀਤਾ ਮਾਲ ਸਾਰੀਆਂ ਵੱਡੀਆਂ ਕੰਪਨੀਆਂ/ ਬਹੁ-ਕੌਮੀ ਕੰਪਨੀਆਂ ਨੂੰ ਵੇਚਣ ਦੇ ਨਾਲ ਪ੍ਰਚੂਨ ਮਾਰਕੀਟ ਵਿੱਚ ਤਾਜ਼ਾ ਪਦਾਰਥ ਵੀ ਸਪਲਾਈ ਕੀਤੇ ਜਾਂਦੇ ਹਨ। ਏਜੰਸੀ ਵੱਲੋਂ ਈ-ਮਾਰਕੀਟਿੰਗ ਨਾਲ ਤਾਜ਼ਾ ਫਲਾਂ ਤੇ ਸਬਜ਼ੀਆਂ ਦਾ ਮੰਡੀਕਰਨ ਘਰੇਲੂ ਮਾਰਕੀਟ ਵਿੱਚ ਸਿੱਧੇ ਤੌਰ ਉੱਤੇ ਕਰਨ ਤੋਂ ਇਲਾਵਾ ਐਕਸਪੋਰਟ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ ਜਿਸ ਨਾਲ ਸੂਬੇ ਦੇ ਕਿਸਾਨਾਂ ਨੂੰ ਪੈਦਾਵਾਰ ਦਾ ਲਾਹੇਵੰਦ ਭਾਅ ਮਿਲਦਾ ਹੈ। ਇਨਾਂ ਪਲਾਂਟਾਂ ਵਿੱਚ ਕਿਨੂੰ ਤੋਂ ਇਲਾਵਾ ਟਮਾਟਰ, ਗਾਜਰ, ਅਨਾਰ, ਪਪੀਤਾ, ਅਮਰੂਦ, ਨਾਸ਼ਪਾਤੀ, ਪੇਠਾ, ਖਰਬੂਜ਼ਾ, ਮਿਰਚ, ਜਾਮੁਨ, ਅੰਬ, ਸਟਰਾਬੇਰੀ, ਲਿਚੀਆਂ, ਆਉਲਾ ਅਤੇ ਕੁਆਰ ਗੰਦਲ ਵਰਗੇ ਫਲ ਤੇ ਸਬਜ਼ੀਆਂ ਨੂੰ ਪ੍ਰੋਸੈਸ ਕਰਨ ਦੀ ਸਮਰਥਾ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ