Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਸੰਪਾਦਕੀ

ਜਿ਼ਮਨੀ ਚੋਣਾਂ ਨਾਲ ਲੱਗਿਆ ਐਨ ਡੀ ਪੀ ਦਾ ਵੱਕਾਰ ਦਾਅ ਉੱਤੇ

January 04, 2019 07:43 AM

ਪੰਜਾਬੀ ਪੋਸਟ ਸੰਪਾਦਕੀ

ਜਾਪਦਾ ਹੈ ਕਿ ਸਾਲ 2019 ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਲਈ 2018 ਨਾਲੋਂ ਵੀ ਵਧੇਰੇ ਚੁਣੌਤੀਆਂ ਭਰਪੂਰ ਹੋਣ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆਂ ਦੀ ਨਾਨਾਈਮੋ ਲੇਡੀਸਮਿਥ ਰਾਈਡਿੰਗ ਤੋਂ ਐਨ ਡੀ ਪੀ ਦੀ ਐਮ ਪੀ ਸ਼ੀਲਾ ਮੈਲਕਮਸਨ ਨੇ ਆਪਣੀ ਸੀਟ ਛੱਡ ਕੇ ਸੂਬਾਈ ਪਾਰਲੀਮੈਂਟ ਵਿੱਚ ਐਮ ਐਲ ਏ ਬਣਨ ਲਈ ਕਿਸਮਤ ਅਜ਼ਮਾਈ ਕਰਨ ਨੂੰ ਤਰਜੀਹ ਦਿੱਤੀ ਹੈ। ਪਾਰਟੀ ਦੇ ਐਮ ਪੀ ਮੁਰੇਅ ਰੈਨਕਿਨ ਵੱਲੋਂ ਵੀ ਆਪਣੀ ਸੀਟ ਛੱਡਣ ਦੀ ਗੱਲ ਆਖੀ ਜਾ ਰਹੀ ਹੈ। ਇੱਕ ਹੋਰ ਐਮ ਪੀ ਫਿਨ ਡੌਨਲੀ 2019 ਦੀਆਂ ਆਮ ਚੋਣਾਂ ਨਾ ਲੜਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ। ਵੈਨਕੂਵਰ ਕਿੰਗਜ਼ਵੇਅ ਰਾਈਡਿੰਗ ਤੋਂ ਐਨ ਡੀ ਪੀ ਐਮ ਪੀ ਡੌਨ ਡੇਵੀਜ਼ ਵੱਲੋਂ ਵੀ 2019 ਦੀਆਂ ਆਮ ਚੋਣਾਂ ਨਾ ਲੜਨ ਦੀ ਉਮੀਦ ਹੈ।

 

ਚੇਤੇ ਰਹੇ ਕਿ ਅਲਬਰਟਾ ਤੋਂ ਲਿੰਡਾ ਡੰਕਨ ਅਤੇ ਲੰਡਨ ਉਂਟੇਰੀਓ ਤੋਂ ਆਈਰੀਨ ਮੈਥੇਸਨ, ਡੇਵਿਡ ਕ੍ਰਿਸੋਫਰਸਨ, ਰੌਮੀੲ ਸਾਗਾਨੈਸ਼ ਅਤੇ ਹੈਲੀਨ ਲੇਵਰਦੀਏ ਵੀ ਅਗਲੀਆਂ ਚੋਣਾਂ ਨਾਲ ਲੜਨ ਦਾ ਫੈਸਲਾ ਕਰ ਚੁੱਕੇ ਹਨ। ਆਮ ਕਰਕੇ ਕਿਸੇ ਮਜ਼ਬੂਤ ਸਿਆਸੀ ਪਾਰਟੀ ਵਿੱਚੋਂ ਦੋ ਚਾਰ ਐਮ ਪੀਆਂ ਦਾ ਛੱਡ ਕੇ ਜਾਣਾ ਕੋਈ ਵੱਡੀ ਗੱਲ ਨਹੀਂ ਸਮਝਿਆ ਜਾਂਦਾ ਪਰ ਜਿੰਨੀ ਵੱਡੀ ਗਿਣਤੀ ਵਿੱਚ ਲੋਕ ਐਨ ਡੀ ਪੀ ਦੀ ਕਿਸ਼ਤੀ ਵਿੱਚੋਂ ਛਾਲਾਂ ਮਾਰ ਰਹੇ ਹਨ, ਉਹ ਸ਼ਰਤੀਆਂ ਹੀ ਚੁਣੌਤੀ ਪੇਸ਼ ਕਰਦੀ ਹੈ।

 

ਇੱਕ ਚੁਣੌਤੀ ਤਾਂ ਇਸ ਜਾਂ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚਾਰ ਫੈਡਰਲ ਸੀਟਾਂ ਲਈ ਜਿ਼ਮਨੀ ਚੋਣਾਂ ਕਰਾਉਣ ਦਾ ਐਲਾਨ ਕਰਦੇ ਸਾਰ ਆਰੰਭ ਹੋ ਜਾਵੇਗੀ। ਨਾਨਾਈਮੋ ਲੇਡੀਸਮਿਥ ਤੋਂ ਇਲਾਵਾ ਬਰਨਬੀ ਸਾਊਥ (ਜਗਮੀਤ ਸਿੰਘ ਦੀ ਉਮੀਦਵਾਰੀ ਵਾਲੀ) ਕੈਨੇਡੀ ਸਟੀਵਾਰਟ ਨੇ ਵੈਨਕੂਵਰ ਦਾ ਮੇਅਰ ਬਣਨ ਲਈ ਖਾਲੀ ਕੀਤੀ ਸੀ ਜਦੋਂ ਕਿ ਮਾਂਟਰੀਅਲ ਵਿੱਚ ਆਊਟਰਮੌਂਟ ਸੀਟ ਸਾਬਕਾ ਐਨ ਡੀ ਪੀ ਲੀਡਰ ਟੌਮ ਮੁਲਕੇਅਰ ਨੇ ਖਾਲੀ ਕੀਤੀ ਹੈ। ਚੌਥੀ ਰਾਈਡਿੰਗ ਯੌਰਕ ਸਿਮਕੋ ਹੈ ਜਿੱਥੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਜਿੱਤ ਲੱਗਭੱਗ ਯਕੀਨੀ ਹੀ ਕਹੀ ਜਾ ਸਕਦੀ ਹੈ। ਜੇ ਪ੍ਰਧਾਨ ਮੰਤਰੀ ਟਰੂਡ ਨੇ ਚੋਣ ਐਲਾਨ ਕਰਨ ਅਤੇ ਚੋਣ ਤਾਰੀਕ ਦਰਮਿਆਨ ਬਣਦਾ ਸਮਾਂ ਨਾ ਦਿੱਤਾ ਤਾਂ ਐਨ ਡੀ ਪੀ ਲੀਡਰ ਜਗਮੀਤ ਸਿੰਘ ਲਈ ਸਮੱਸਿਆ ਖੜੀ ਹੋ ਸਕਦੀ ਹੈ। ਕਾਰਣ ਇਹ ਕਿ ਉਸਨੂੰ ਆਪਣੀ ਸੀਟ ਪਾਰਲੀਮੈਂਟ ਵਿੱਚ ਯਕੀਨੀ ਬਣਾਉਣ ਲਈ ਲੱਗਭੱਗ ਪੂਰਾ ਸਮਾਂ ਬਰਨਬੀ ਸਾਊਥ ਵਿੱਚ ਬੱਝਿਆ ਰਹਿਣਾ ਪੈ ਸਕਦਾ ਹੈ। ਸਿੱਟੇ ਵਜੋਂ ਉਸ ਵਾਸਤੇ ਬਾਕੀ ਤਿੰਨ ਰਾਈਡਿੰਗਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਸਮਾਂ ਕੱਢਣਾ ਕਾਫੀ ਮੁਸ਼ਕਲ ਹੋ ਸਕਦਾ ਹੈ ਖਾਸ ਕਰਕੇ ਜਦੋਂ ਇਹ ਚਾਰ ਸੀਟਾਂ ਤਿੰਨ ਪ੍ਰੋਵਿੰਸਾਂ ਬੀ ਸੀ, ਕਿਉਬਿੱਕ ਅਤੇ ਉਂਟੇਰੀਓ ਦੀ ਲੰਬੀ ਦੂਰ ਕਾਰਣ ਖਿੰਡਰੀਆਂ ਹੋਈਆਂ ਹਨ।

 

ਜਗਮੀਤ ਸਿੰਘ ਦੇ ਲੀਡਰ ਚੁਣੇ ਜਾਣ ਤੋਂ ਬਾਅਦ ਐਨ ਡੀ ਪੀ ਅੱਠ ਜਿ਼ਮਨੀ ਚੋਣਾਂ ਵਿੱਚ ਹਾਰ ਚੁੱਕੀ ਹੈ। ਅਗਲੇ ਮਹੀਨੇ ਚੋਣ ਹੋਣ ਵਾਲੀਆਂ ਚਾਰ ਸੀਟਾਂ ਵਿੱਚ ਹਾਰ ਪਾਰਟੀ ਦੇ ਭੱਵਿਖ ਉੱਤੇ ਸੁਆਲੀਆ ਚਿੰਨ ਲਾ ਸਕਦੀ ਹੈ, ਖਾਸ ਕਰਕੇ ਜੇ ਜਗਮੀਤ ਸਿੰਘ ਆਪਣੀ ਵੀ ਸੀਟ ਹਾਰ ਜਾਂਦੇ ਹਨ। ਤਕਰੀਬਨ 3.1 ਮਿਲੀਅਨ ਡਾਲਰ ਘਾਟੇ ਵਿੱਚ ਜਾ ਚੁੱਕੀ ਐਨ ਡੀ ਪੀ ਲਈ ਘੱਟਦੇ ਜਾਂਦੇ ਫੰਡਾਂ ਦੇ ਨਾਲ 2 ਮਕਬੂਲੀਅਤ ਦਾ ਡਿੱਗਦਾ ਜਾਂਦਾ ਗਰਾਫ ਅਤੇ ਲੀਡਰਸਿ਼ੱਪ ਵਿੱਚ ਬੇਭਰੋਸਗੀ ਵੀ ਚਿੰਤਨ ਦਾ ਵਿਸ਼ਾ ਹੈ। ਐਨ ਡੀ ਪੀ ਦੇ ਇੱਕ ਅੰਦਰੂਨੀ ਸ੍ਰੋਤ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ ਪੰਜਾਬੀ ਪੋਸਟ ਨਾਲ ਸਾਂਝਾ ਕੀਤਾ ਹੈ ਕਿ ਪਾਰਟੀ ਐਮ ਪੀ ਨੇਥਨ ਕੱਲਨ, ਮੇਗਨ ਲੈਸਲੀ, ਅਲੈਗਜ਼ੈਂਡ ਬੂਲਰਾਈਸ ਵਰਗੇ ਇਸ ਤਾਕ ਵਿੱਚ ਬੈਠੇ ਹਨ ਕਿ ਕਦੋਂ ਜਗਮੀਤ ਸਿੰਘ ਆਪਣੀ ਸੀਟ ਹਾਰੇ ਅਤੇ ਅਸੀਂ ਪਾਰਟੀ ਲੀਡਰਸਿ਼ੱਪ ਲਈ ਨਾਮਜ਼ਦਗੀ ਦਾਖ਼ਲ ਕਰੀਏ। ਇਸ ਸਥਿਤੀ ਨੂੰ ਪਾਰਟੀ ਲਈ ਕਿਵੇਂ ਸਿਹਤਮੰਦ ਕਿਹਾ ਜਾ ਸਕਦਾ।

 

ਸਿਆਸੀ ਵਿਸ਼ਲੇਸ਼ਕਾਂ ਦਾ ਇਹ ਵੀ ਖਿਆਲ ਹੈ ਕਿ ਪਾਰਟੀ ਨੂੰ ਫੰਡਾਂ ਦੀ ਗਰਦਸ਼ ਤੋਂ ਬਾਹਰ ਕੱਢਣ ਲਈ ਜਗਮੀਤ ਸਿੰਘ ਨੂੰ ਫੰਡ ਰੇਜ਼ ਕਰਨ ਲਈ ਉਸ ਦਾਇਰੇ ਵੱਲ ਮੋੜਾ ਪਾਉਣ ਦੀ ਲੋੜ ਹੈ ਜਿਸ ਨੇ ਉਸਨੂੰ ਲੀਡਰਸਿ਼ੱਪ ਚੋਣ ਲਈ ਫੰਡ ਮੁਹਈਆ ਕਰਵਾਏ ਸਨ। ਉਸ ਸ੍ਰੋਤ ਦਾ ਇਸ਼ਾਰਾ ਸਿੱਖ ਭਾਈਚਾਰੇ ਵਿੱਚੋਂ ਫੰਡ ਰੇਜ਼ ਕਰਨ ਬਾਰੇ ਸੀ। ਸ਼ਾਇਦ ਜਗਮੀਤ ਸਿੰਘ ਅਜਿਹਾ ਨਹੀਂ ਕਰ ਪਾਵੇਗਾ ਕਿਉਂਕਿ ਪੰਜਾਬੀ ਸਿੱਖ ਭਾਈਚਾਰੇ ਨਾਲ ਜ਼ਮੀਨੀ ਪੱਧਰ ਉੱਤੇ ਸਬੰਧਾਂ ਨੂੰ ਇੱਕ ਵਾਰ ਦੁਬਾਰਾ ਮਜ਼ਬੂਤ ਕਰਨ ਦੀ ਰਣਨੀਤੀ ਰਾਸ਼ਟਰੀ ਪੱਧਰ ਕੌਮੀ ਪੱਧਰ ਦੇ ਦਾਈਏ ਉੱਤੇ ਸਹੀ ਨਾ ਬੈਠੇ? ਮਾਹਰ ਇਹ ਵੀ ਖਿਆਲ ਰੱਖਦੇ ਹਨ ਕਿ ਹੁਣ ਜਗਮੀਤ ਸਿੰਘ ਸਿਆਸੀ ਦਾਈਏ ਦੀ ਉਹ ਸੀਮਾ ਪਾਰ ਕਰ ਚੁੱਕਾ ਹੈ ਜਿੱਥੇ ਕਮਿਉਨਿਟੀ ਸਮਰਥੱਨ ਸਹਾਈ ਹੋ ਸਕਦਾ ਹੋਵੇ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?