Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਭਾਰਤ ਵੰਸ਼ੀ ਨੇ ਵਰਲਡ ਮੈਮੋਰੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ

January 04, 2019 07:36 AM

ਸਿੰਗਾਪੁਰ, 3 ਜਨਵਰੀ (ਪੋਸਟ ਬਿਊਰੋ)- ਹਾਂਗਕਾਂਗ ਵਿੱਚ ਹੋਈ ਵਰਲਡ ਮੈਮੋਰੀ ਚੈਂਪੀਅਨਸ਼ਿਪ ਵਿੱਚ ਸਿੰਗਾਪੁਰ ਵਾਸੀ ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਨੇ ਸੋਨ ਤਮਗਾ ਜਿੱਤਿਆ ਹੈ। ਬੱਚਿਆਂ ਦੀ ਸ਼੍ਰੇਣੀ ਵਿੱਚ ਧਰੁਵ ਮਨੋਜ ਨੇ ਨੇਮਸ ਐਂਡ ਫੇਸੇਜ ਅਤੇ ਰੈਂਡਮ ਵਰਡਸ ਵਿੱਚ 56 ਹੋਰਨਾਂ ਮੁਕਾਬਲੇਬਾਜ਼ਾਂ ਨੂੰ ਪਿੱਛੇ ਛੱਡਦੇ ਹੋਏ ਜਿੱਤ ਹਾਸਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦਾ ਆਯੋਜਨ 20 ਤੋਂ 22 ਦਸੰਬਰ ਦੇ ਵਿਚਾਲੇ ਕੀਤਾ ਗਿਆ। ਧਰੁਵ ਨੇ ਸੱਤ ਤੋਂ ਵੱਧ ਡੈਕਸ ਆਫ ਸ਼ਲਫਡ ਕਾਰਡ ਨੂੰ ਇੱਕ ਘੰਟੇ ਵਿੱਚ ਯਾਦ ਕਰ ਲਿਆ। ਸਿੰਗਾਪੁਰ ਦੇ ਇਸ ਮੁਕਾਬਲੇ ਵਿੱਚ ਕੇਵਲ ਧਰੁਵ ਨੇ ਹਿੱਸਾ ਲਿਆ ਸੀ। ਚੀਨ, ਰੂਸ, ਭਾਰਤ, ਤਾਈਵਾਨ ਅਤੇ ਮਲੇਸ਼ੀਆ ਤੋਂ 260 ਤੋਂ ਵੱਧ ਮੁਕਾਬਲੇਬਾਜ਼ਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਸਿੰਗਾਪੁਰ ਦੇ ਅਖਬਾਰ ਨਿਊਜ਼ ਪੇਪਰ ਟੂਡੇ ਨੇ ਧਰੁਵ ਦੇ ਹਵਾਲੇ ਨਾਲ ਕਿਹਾ, ਸਭ ਤੋਂ ਮੁਸ਼ਕਲ ਕੰਮ ਧਿਆਨ ਕੇਂਦਰਿਤ ਕਰਨਾ ਸੀ, ਮੇਰੇ ਜ਼ਿਆਦਾ ਦੋਸਤ ਪੀ ਐਸ ਐਲ ਈ ਤੋਂ ਅੱਗੇ ਨਹੀਂ ਜਾ ਸਕੇ, ਮੇਰਾ ਉਥੇ ਬੈਠਣਾ ਅਤੇ ਹਿੱਸਾ ਲੈਣਾ ਮੁਸ਼ਕਲ ਸੀ, ਪ੍ਰੰਤੂ ਮੈਂ ਇਸ ਨੂੰ ਕਰਨ ਦੇ ਲਈ ਕਾਮਯਾਬ ਰਿਹਾ। ਧਰੁਵ ਦੇ ਪਿਤਾ ਮਨੋਜ ਪ੍ਰਭਾਕਰ ਨੇ ਕਿਹਾ, ਮੈਂ ਦੇਖਿਆ ਕਿ ਧਰੁਵ ਨੰ ਅਜਿਹਾ ਕਰਨ ਵਿੱਚ ਮਜ਼ਾ ਆ ਰਿਹਾ ਹੈ ਅਤੇ ਉਹ ਵਧੀਆ ਕਰ ਰਿਹਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੇਡੀਓ ਐਕਟਿਵ ਪ੍ਰਦੂਸ਼ਣ ਨਾਲ ਪੇਂਟਿੰਗਜ਼ ਦੀ ਠੱਗੀ ਪਤਾ ਲੱਗੇਗੀ
ਮਾਊਂਟ ਐਵਰੈਸਟ ਫਤਹਿ ਦਾ ਹਰਿਆਣਵੀ ਟੀਮ ਦਾ ਦਾਅਵਾ ਝੂਠ
ਮਹਿੰਗਾਈ ਕਾਰਨ ਬੇਹਾਲ ਪਾਕਿ ਵਿੱਚ ਕੀਮਤਾਂ ਹੋਰ ਵਧਣਗੀਆਂ
ਬ੍ਰਿਟੇਨ ਦੇਪ੍ਰਧਾਨ ਮੰਤਰੀ ਦੀ ਚੋਣ ਲਈ ਪਹਿਲੇ ਦੌਰ ਵਿੱਚ ਬੋਰਿਸ ਜੌਨਸਨ ਸਭ ਤੋਂ ਅੱਗੇ ਰਹੇ
ਅਸਾਂਜੇ ਦੀ ਹਵਾਲਗੀ ਉੱਤੇ ਬ੍ਰਿਟੇਨ ਸਰਕਾਰ ਨੇ ਪ੍ਰਵਾਨਗੀ ਦਿੱਤੀ
ਐੱਸ ਸੀ ਓ ਸੰਮੇਲਨ: ਇੱਕੋ ਸਮਾਗਮ ਹਾਲ ਵਿੱਚ ਨਰਿੰਦਰ ਮੋਦੀ ਤੇ ਇਮਰਾਨ ਖਾਨ, ਨਾ ਮਿਲੇ ਹੱਥ, ਨਾ ਅੱਖ ਮਿਲੀ
ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਕੇਂਦਰੀ ਬਜਟ ਵਿੱਚ ਸੌ ਕਰੋੜ ਰੁਪਏ ਰੱਖੇ
ਚੀਨ ਵਿੱਚ ਭਾਰੀ ਮੀਂਹ ਨਾਲ 16 ਮੌਤਾਂ, 12 ਲਾਪਤਾ
5ਜੀ ਦੀ ਮਦਦ ਨਾਲ 200 ਕਿਲੋਮੀਟਰ ਦੂਰ ਬੈਠੇ ਆਪਰੇਸ਼ਨ ਕਰ ਦਿੱਤਾ
ਹਵਾਲਗੀ ਕਾਨੂੰਨ ਦੇ ਖ਼ਿਲਾਫ਼ ਹਾਂਗਕਾਂਗ ਵਿੱਚ ਲੋਕਾਂ ਦਾ ਗੁੱਸਾ ਫਿਰ ਭੜਕਿਆ