Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਸਕੂਲਾਂ ਵਿੱਚ 30 ਫੀ ਸਦੀ ਗੈਰਹਾਜ਼ਰੀ ਮਗਰੋਂ ਹੀ ਹੈਲਥ ਯੂਨਿਟਸ ਨੂੰ ਪ੍ਰਿੰਸੀਪਲ ਦੇਣਗੇ ਕੋਵਿਡ-19 ਆਊਟਬ੍ਰੇਕ ਦੀ ਜਾਣਕਾਰੀ : ਲਿਚੇ

January 13, 2022 02:24 PM

ਓਨਟਾਰੀਓ, 13 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਕੋਵਿਡ-19 ਆਊਟਬ੍ਰੇਕ ਬਾਰੇ ਉਸ ਸਮੇਂ ਹੀ ਪਬਲਿਕ ਹੈਲਥ ਯੂਨਿਟਸ ਨੂੰ ਰਿਪੋਰਟ ਕਰਨ ਦੀ ਲੋੜ ਹੋਵੇਗੀ ਜਦੋਂ 30 ਫੀ ਸਦੀ ਵਿਦਿਆਰਥੀ ਤੇ ਅਧਿਆਪਕ ਸਕੂਲ ਵਿੱਚੋਂ ਕਿਸੇ ਆਊਟਬ੍ਰੇਕ ਕਾਰਨ ਗੈਰਹਾਜ਼ਰ ਹੋਣਗੇ। ਇਹ ਖੁਲਾਸਾ ਬੁੱਧਵਾਰ ਨੂੰ ਸਿੱਖਿਆ ਮੰਤਰਾਲੇ ਵੱਲੋਂ ਓਨਟਾਰੀਓ ਵਾਸੀਆਂ ਲਈ ਕੀਤਾ ਗਿਆ।
ਪ੍ਰੋਵਿੰਸ ਨੇ ਆਖਿਆ ਕਿ ਭਾਵੇਂ ਪਬਲਿਕ ਹੈਲਥ ਯੂਨਿਟਸ ਨੂੰ ਸਕੂਲਾਂ ਵਿੱਚ ਗੈਰਹਾਜ਼ਰੀ 30 ਫੀ ਸਦੀ ਹੋਣ ਉੱਤੇ ਜਾਣਕਾਰੀ ਦਿੱਤੀ ਜਾਵੇਗੀ ਪਰ ਇਹ ਜਾਣਕਾਰੀ ਫਿਰ ਵੀ ਇਸ ਮੁਕਾਮ ਉੱਤੇ ਪਹੁੰਚਣ ਤੋਂ ਪਹਿਲਾਂ ਮੰਤਰਾਲੇ ਰਾਹੀਂ ਹੀ ਦਿੱਤੀ ਜਾਵੇਗੀ।ਇਹ ਪੁੱਛੇ ਜਾਣ ਉੱਤੇ ਕਿ ਸਕੂਲ ਵਿੱਚ ਬੱਚਿਆਂ ਦੇ ਸਟੇਟਸ (ਆਊਟਬ੍ਰੇਕਸ) ਤੋਂ ਮਾਪਿਆਂ ਨੂੰ ਹਨ੍ਹੇਰੇ ਵਿੱਚ ਹੀ ਰੱਖਿਆ ਜਾਵੇਗਾ ਤਾਂ ਸਿੱਖਿਆ ਮੰਤਰੀ ਸਟੀਫਨ ਲਿਚੇ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਪ੍ਰਿੰਸੀਪਲਜ਼ ਨੂੰ ਰੋਜ਼ਾਨਾਂ ਗੈਰਹਾਜ਼ਰ ਰਹਿਣ ਵਾਲੇ ਵਿਦਿਆਰਥੀਆਂ ਤੇ ਸਟਾਫ ਬਾਰੇ ਸਿਹਤ ਮੰਤਰਾਲੇ ਨੂੰ ਜਾਣੂ ਕਰਵਾਉਣਾ ਹੋਵੇਗਾ।
ਲਿਚੇ ਦੇ ਆਫਿਸ ਵੱਲੋਂ ਆਖਿਆ ਗਿਆ ਕਿ ਇਹ ਪ੍ਰੋਵਿੰਸ ਦੀ ਵੈੱਬਸਾਈਟ ਉੱਤੇ ਨਵੀਂ ਰਿਪੋਰਟਿੰਗ ਦੇ ਹਿੱਸੇ ਵਜੋਂ ਦਰਜ ਹੋਵੇਗਾ।ਇਸ ਰਿਪੋਰਟਿੰਗ ਮੁਤਾਬਕ 30 ਫੀ ਸਦੀ ਗੈਰਹਾਜ਼ਰੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਮਾਪਿਆਂ ਦੀ ਡਾਟਾ ਤੱਕ ਪਹੁੰਚ ਹੋ ਜਾਇਆ ਕਰੇਗੀ। ਇਸ ਤੋਂ ਇਲਾਵਾ ਲਿਚੇ ਨੇ ਇਹ ਵੀ ਆਖਿਆ ਕਿ 17 ਜਨਵਰੀ ਨੂੰ ਵਿਦਿਆਰਥੀਆਂ ਤੇ ਸਟਾਫ ਦੇ ਸਕੂਲਾਂ ਵਿੱਚ ਪਰਤਣ ਨੂੰ ਧਿਆਨ ਵਿੱਚ ਰੱਖਦਿਆਂ ਕਈ ਮਾਪਦੰਡ ਅਪਣਾਏ ਜਾ ਰਹੇ ਹਨ। ਇਨ੍ਹਾਂ ਤਹਿਤ ਤੇਜ਼ੀ ਨਾਲ ਟੈਸਟ ਕਰਨ, ਵੈਂਟੀਲੇਸ਼ਨ ਵਿੱਚ ਸੁਧਾਰ ਕਰਨ ਤੇ ਵੈਕਸੀਨੇਸ਼ਨਜ਼ ਤੱਕ ਜਿ਼ਆਦਾ ਪਹੁੰਚ ਤੋਂ ਇਲਾਵਾ ਵੱਧ ਤੋਂ ਵੱਧ ਪੀਪੀਈ ਕਿੱਟਾਂ ਦੀ ਵਰਤੋਂ ਆਦਿ ਸ਼ਾਮਲ ਹਨ।

 
Have something to say? Post your comment