Welcome to Canadian Punjabi Post
Follow us on

29

March 2024
 
ਕੈਨੇਡਾ

ਕੈਨੇਡਾ ਪੋਸਟ ਨੇ ਪੋਸਟਲ ਆਪਰੇਸ਼ਨਜ਼ ਵਿੱਚ ਹੋਣ ਵਾਲੀ ਦੇਰ ਤੋਂ ਕੈਨੇਡੀਅਨਜ਼ ਨੂੰ ਕੀਤਾ ਆਗਾਹ

January 12, 2022 08:54 AM

ਓਟਵਾ, 11 ਜਨਵਰੀ (ਪੋਸਟ ਬਿਊਰੋ) : ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤ ਕਾਰਨ ਕੈਨੇਡਾ ਪੋਸਟ ਨੇ ਸਾਰੇ ਕੈਨੇਡੀਅਨਜ਼ ਨੂੰ ਅਪੀਲ ਕੀਤੀ ਹੈ ਕਿ ਪੋਸਟਲ ਆਪਰੇਸ਼ਨਜ਼ ਵਿੱਚ ਹੋਣ ਵਾਲੀ ਦੇਰ ਲਈ ਸਾਰੇ ਹਲੀਮੀ ਵਰਤਣ ਤੇ ਉਨ੍ਹਾਂ ਨੂੰ ਦਰਪੇਸ਼ ਦਿੱਕਤਾਂ ਨੂੰ ਸਮਝਣ ਦੀ ਕੋਸਿ਼ਸ਼ ਕਰਨ।
ਕੈਨੇਡਾ ਪੋਸਟ ਨੇ ਆਖਿਆ ਕਿ ਤੇਜ਼ੀ ਨਾਲ ਬਦਲ ਰਹੇ ਹਾਲਾਤ ਕਾਰਨ ਉਨ੍ਹਾਂ ਨੂੰ ਸਟਾਫ ਦੀ ਘਾਟ ਨਾਲ ਵੀ ਨਜਿੱਠਣਾ ਪੈ ਰਿਹਾ ਹੈ। ਇੱਕ ਨਿਊਜ਼ ਰਲੀਜ਼ ਵਿੱਚ ਪੋਸਟਲ ਆਪਰੇਟਰ ਨੇ ਆਖਿਆ ਕਿ ਅਸੀਂ ਕੈਨੇਡੀਅਨਜ਼ ਦੀ ਸੇਵਾ ਲਈ ਹਾਜ਼ਰ ਹਾਂ ਪਰ ਸਾਨੂੰ ਲੋੜ ਪੈਣ ਉੱਤੇ ਅਹਿਤਿਆਤ ਤੋਂ ਵੀ ਕੰਮ ਲੈਣਾ ਪੈ ਰਿਹਾ ਹੈ। ਦੇਸ਼ ਭਰ ਵਿੱਚ ਮੌਜੂਦਾ ਹਾਲਾਤ ਕਾਰਨ ਕੈਨੇਡੀਅਨਜ਼ ਨੂੰ ਅਗਲੇ ਕੁੱਝ ਹੋਰ ਹਫਤਿਆਂ ਤੱਕ ਡਾਕ ਮਿਲਣ ਵਿੱਚ ਦੇਰ ਦੇ ਮਸਲੇ ਨਾਲ ਸਿੱਝਣਾ ਪੈ ਸਕਦਾ ਹੈ।
ਕੈਨੇਡਾ ਪੋਸਟ ਨੇ ਇਹ ਵੀ ਆਖਿਆ ਕਿ ਆਪਣੇ ਕੁਝ ਪੋਸਟ ਆਫਿਸਿਜ਼ ਦਾ ਸਮਾਂ ਵੀ ਉਨ੍ਹਾਂ ਨੂੰ ਘਟਾਉਣਾ ਪੈ ਰਿਹਾ ਹੈ। ਅਸੀਂ ਜਿਨ੍ਹਾਂ ਲੋਕਾਂ ਤੇ ਕਮਿਊਨਿਟੀਜ਼ ਦੀ ਸੇਵਾ ਕਰਦੇ ਹਾਂ ਉਨ੍ਹਾਂ ਦੀ ਸਿਹਤ ਤੇ ਸੇਫਟੀ ਵੀ ਸਾਡੇ ਲਈ ਬੇਹੱਦ ਜ਼ਰੂਰੀ ਹੈ। ਜਿ਼ਕਰਯੋਗ ਹੈ ਕਿ ਕ੍ਰਿਸਮਸ ਤੋਂ ਪਹਿਲਾਂ ਕੈਨੇਡਾ ਪੋਸਟ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੀਜ਼ਨਲ ਵਰਕਰਜ਼ ਨੂੰ ਹਾਇਰ ਕੀਤਾ ਸੀ ਤੇ ਡਲਿਵਰੀਜ਼ ਦੀ ਵੱਧ ਡਿਮਾਂਡ ਨੂੰ ਵੇਖਦਿਆਂ ਹੋਇਆਂ ਆਪਣੇ ਫਲੀਟ ਵਿੱਚ ਵੀ ਵਾਧਾ ਕੀਤਾ ਸੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼