Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਅੰਤਰਰਾਸ਼ਟਰੀ

ਪਾਕਿ ਨੇ ਪੰਜ ਤੀਰਥ ਮੰਦਰ ਨੂੰ ‘ਨੈਸ਼ਨਲ ਹੈਰੀਟੇਜ` ਐਲਾਨਿਆ

January 04, 2019 07:27 AM

ਪੇਸ਼ਾਵਰ, 3 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਮਨਜ਼ੂਰੀ ਮਗਰੋਂ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੀ ਸਰਕਾਰ ਨੇ ਪੇਸ਼ਾਵਰ ਦੇ ਹਿੰਦੂ ਧਾਰਮਿਕ ਸਥਾਨ ਪੰਜ ਤੀਰਥ ਨੂੰ ਨੈਸ਼ਨਲ ਹੈਰੀਟੇਜ ਐਲਾਨ ਕਰ ਦਿੱਤਾ ਹੈ। ਪੰਜ ਤੀਰਥ, ਜਿਸ ਦਾ ਨਾਂ ਇਥੋਂ ਦੇ ਪੰਜ ਤਲਾਬਾਂ ਦੇ ਨਾਂ ਉੱਤੇ ਰੱਖਿਆ ਗਿਆ ਹੈ, ਵਿੱਚ ਮੰਦਰ ਤੇ ਇਕ ਪਾਰਕ ਹੈ, ਜਿਥੇ ਕੁਝ ਰੁੱਖ ਲੱਗੇ ਹੋਏ ਹਨ। ਇਹ ਧਾਰਮਿਕ ਸਥਾਨ ਚਾਚਾ ਯੂਨਸ ਪਾਰਕ, ਖੈਬਰ ਪਖਤੂਨਖਵਾ ਚੈਂਬਰ ਆਫ ਕਾਮਰਸ ਤੇ ਇੰਡਸਟ੍ਰੀ ਦੇ ਦਾਇਰੇ ਵਿੱਚ ਆ ਗਿਆ ਹੈ। 

ਇਸ ਸੰਬੰਧ ਵਿੱਚ ਪਾਕਿਸਤਾਨ ਦੇ ਕੇ ਪੀ ਡਾਇਰੈਕਟੋਰੇਟ ਆਫ ਆਰਕਿਓਲੋਜੀ ਐਂਡ ਮਿਊਜ਼ੀਅਮ ਨੇ ਕੇ ਪੀ ਐਂਟਿਕਸ ਐਕਟ 2016 ਹੇਠ ਇਸ ਦਾ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਪੰਜ ਤੀਰਥ ਪਾਰਕ ਨੂੰ ਨੈਸ਼ਨਲ ਹੈਰੀਟੇਜ ਕਰਾਰ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਧਾਰਮਿਕ ਸਥਾਨ ਦਾ ਸਬੰਧ ਮਹਾਭਾਰਤ ਨਾਲ ਹੈ ਤੇ ਉਸ ਵੇਲੇ ਲੋਕ ਇਨ੍ਹਾਂ ਤਲਾਬਾਂ ਵਿੱਚ ਇਸ਼ਨਾਨ ਕਰਦੇ ਤੇ ਪੂਜਾ ਕਰਦੇ ਸਨ। ਕਿਹਾ ਜਾਂਦਾ ਹੈ ਕਿ ਇਹ ਮੰਦਰ 1747 ਵਿੱਚ ਅਫਗਾਨਾਂ ਦੀ ਹਕੂਮਤ ਦੌਰਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਤੇ ਫਿਰ ਸਿੱਖ ਰਾਜ ਵੇਲੇ ਸਥਾਨਕ ਲੋਕਾਂ ਨੇ ਇਸ ਮੰਦਰ ਦੀ ਦੁਬਾਰਾ ਉਸਾਰੀ ਕਰਾਈ ਤੇ ਇਥੇ ਪੂਜਾ ਸ਼ੁਰੂ ਕੀਤੀ ਸੀ। ਇਸ ਮੌਕੇ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇ ਕੋਈ ਵਿਅਕਤੀ ਇਸ ਹੈਰੀਟੇਜ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 20 ਲੱਖ ਰੁਪਏ ਤੱਕ ਦਾ ਜੁਰਮਾਨਾ ਤੇ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ