Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਨਿਊਹੋਪ ਸੀਨੀਅਰਜ਼ ਸਿਟੀਜਨ ਕਲੱਬ:ਸ਼ੰਭੂ ਦੱਤ ਸ਼ਰਮਾ ਪੰਜਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

January 03, 2019 09:59 AM

(ਬਰੈਂਪਟਨ/ਬਾਸੀ ਹਰਚੰਦ) ਦਸੰਬਰ 28, 2018 ਨੂੰ ਸੀਨੀਅਰ ਸਿਟੀਜਨਜ਼ ਕਲੱਬ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ ਗੋਰਮੀਡੋ ਕਮਿਉਨਿਟੀ ਸੈਂਟਰ ਦੇ ਹਾਲ ਵਿੱਚ ਕੀਤੀ ਗਈ।ਇਸ ਮੀਟਿੰਗ ਵਿੱਚ ਸੱਠ ਤੋਂ ਵੱਧ ਮੈਂਬਰ ਹਾਜ਼ਰ ਸਨ। ਕਲੱਬ ਦੇ ਸੰਵਿਧਾਨ ਮੁਤਾਬਕ ਹਰ ਦੋ ਸਾਲ ਬਾਅਦ ਕਲੱਬ ਦੇ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਮੀਟਿਗ ਦੀ ਕਾਰਵਾਈ ਦੇ ਸ਼ੁਰੂ ਵਿੱਚ ਮਜੂਦਾ ਪਧਾਨ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ। ਉਸ ਤੋਂ ਪਿੱਛੋਂ ਨਵੇ ਪ੍ਰਧਾਨ ਦੀ ਚੋਣ ਪ੍ਰੀਕਿਰਿਆ ਸ਼ਰੂ ਹੁੰਦੀ ਹੈ। ਇਸ ਮੁਤਾਬਕ ਮਜੂਦਾ ਪ੍ਰਧਾਨ ਸੰਭੂ ਦੱਤ ਸ਼ਰਮਾ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਅਤੇ ਮੈਂਬਰਾਂ ਨੂੰ ਨਵਾਂ ਪ੍ਰਧਾਨ ਆਪਣੀ ਇੱਛਾ ਨਾਲ ਚੁਨਣ ਦਾ ਹੱਕ ਮਿਲ ਗਿਆ। ਮੈਂਬਰਾਂ ਵਿਚੋਂ ਸੰਭੂ ਦੱਤ ਦੀ ਨਿਰਵਿਵਾਦ ਸਖਸ਼ੀਅਤ ਅਤੇ ਨਿਸ਼ਕਾਮ ਸੇਵਾ ਨੂੰ ਮੁੱਖ ਰੱਖ ਕੇ ਰਾਮ ਮੂਰਤੀ ਜੋਸ਼ੀ ਨੇ ਮੁੜ ਅਗਲੇ ਦੋ ਸਾਲਾਂ ਦਸੰਬਰ 2020 ਤੱਕ ਲਈ ਸੰਭੂ ਦੱਤ ਸ਼ਰਮਾ ਦਾ ਨਾਂ ਮੈਂਬਰਾਂ ਸਾਹਮਣੇ ਤਜ਼ਵੀਜ਼ ਕੀਤਾ ਜਿਸ ਨੂੰ ਸੱਭ ਮੈਂਬਰਾਂ ਨੇ ਹਰਸ਼ੋ ਧਵਨੀ ਨਾਲ ਤਾਈਦ ਕੀਤਾ।ਇਸ ਤਰਾਂ ਸੰਭੂ ਦੱਤ ਸ਼ਰਮਾ ਪੰਜਵੀਂ ਵਾਰ ਕਲੱਬ ਦੇ ਸਰਵਸੰਮਤੀ ਨਾਲ ਪ੍ਰਧਾਨ ਚੁਣੇ ਗਏ। ਇਸ ਕਲੱਬ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਉਹ ਲੱਗ ਪੱਗ 15 ਸਾਲ ਤੋਂ ਹਿੰਦੂ ਮਹਾਂ ਸਭਾ ਕਲੱਬ ਦੇ ਸਰਵ ਸੰਤੀ ਨਾਲ ਪ੍ਰਧਾਨ ਰਹੇ ਹਨ। ਮੈਂਬਰਾਂ ਨੇ ਪ੍ਰਧਾਂਨ ਨੂੰ ਕਾਰਜਕਰਨੀ ਚੁਨਣ ਦਾ ਹੱਕ ਦੇ ਦਿਤਾ ਜਿਸ ਦੀ ਵਰਤੋ ਕਰਦਿਆਂ ਉਹਨਾਂ ਕਾਰਜਕਰਨੀ ਦੀ ਲਿਸਟ ਰੀਲੀਜ਼ ਕੀਤੀ ਜੋ ਇਸ ਪਰਕਾਰ ਹੈ।ਸ੍ਰੀ ਹਰਭਗਾਨ ਮੱਕੜ ਸੀਨੀਅਰ ਵਾਈਸ ਪ੍ਰੈਜ਼ੀਦੈਂਟ, ਮਿਸਜ਼ ਰਿੰਪਲ ਠੱਕਰ ਵਾਈਸ ਪ੍ਰੇਜ਼ੀਦੈਂਟ, ਸਰਵ ਸ੍ਰੀ ਪਰਫੁਲੱ ਭਵਸਾਰ ਵਾਈਸ ਪ੍ਰੈਜ਼ੀਡੈਂਟ, ਰਾਮ ਮੂਰਤੀ ਜੋਸ਼ੀ ਕੈਸ਼ੀਅਰ, ਬੀ ਐਸ ਕਾਲੀਆ ਜਨਰਲ ਸੈਕਟਰੀ, ਕ੍ਰਿਸ਼ਨ ਕੁਮਾਰ ਸਲਵਾਨ ਜਾਇੰਟ ਸੈਕਟਰੀ, ਰਛਪਾਲ ਸ਼ਰਮਾ ਐਡੀਟਰ, ਰਾਜਿੰਦਰ ਸਿੰਘ ਸਰਾਂ ਇਨਚਾਰਜ ਪਰਚੇਜ਼, ਰਾਮ ਪਰਕਾਸ਼ ਪਾਲ ਆਰਗੇਨਾਈਜ਼ਰ, ਦਲੀਪ ਪਾਰਿਖ,ਪੌਟੋਗਰਾਫਰ, ਮਿਸਜ਼ ਰਾਸ਼ੀ ਬਜਾਜ਼ ਇਨਚਾਰਜ ਲੇਡੀ ਵਿੰਗ, ਮਿਸਜ਼ ਸੁਨੀਤਾ , ਵਰਮਾਨੀ ਐਂਕਰ ਥਾਪੇ ਗਏ। ਇਸ ਤੋਂ ਇਲਾਵਾ ਬੋਰਡ ਆਫ ਡਿਰੈਕਟਰ ਦੀ ਨਿਯੁਕਤੀ ਇਸ ਤਰਾਂ ਹੈ ਪੂਰਨ ਸਿੰਘ ਪਾਂਧੀ, ਦਿਨੇਸ਼ ਪਰਮਾਰ, ਹਰਚੰਦ ਸਿੰਘ ਬਾਸੀ, ਭਾਗਵਤ ਪਾਂਡਿਆ, ਡਾ: ਗੁਰੁ ਦੱਤ ਵੈਦ , ਸੁਭਾਸ਼ ਸ਼ਰਮਾ ਫੋਟੋਗਰਾਫਰ, ਡਾ: ਓਮ ਸਤੀਜਾ, ਪ੍ਰਮੋਦ ਸ਼ਰਮਾ, ਧਰਮਵੀਰ ਛਿੱਬਰ।
ਇਸ ਕਲੱਬ ਨੇ ਹੋਰ ਕਲੱਬਾਂ ਤੋਂ ਵਖਰਾ ਫੈਸਲਾ ਲੈਂਦਿਆਂ ਕਮਿਉਨਿਟੀ ਦੇ ਆਗੂਆਂ ਦਾ ਇੱਕ ਅਡਵਾਈਜ਼ਰੀ ਬੋਰਡ ਬਣਾਇਆ ਹੈ। ਜਿਸ ਵਿੱਚ ਮਿਸ ਰਾਕੇਸ਼ ਜੋਸ਼ੀ ਲਾਅ ਆਫਿਸ, ਸਤੀਸ਼ ਟੱਕਰ ਅਕਾਊਂਟਸ ਮਨੇਜਮੈਂਟ, ਸੁਧੀਰ ਅਨੰਦ ਮਾਲਕ ਦੀ ਵਾਇਸ, ਲਾਜ ਪ੍ਰਾਸ਼ਰ ਬੈਲ ਕਨੇਡਾ, ਡਾ:ਵੀ ਆਈ ਲਕਸ਼ਮੰਨਣ ਲੱਕੀ ਸਾਇੰਟਿਸਟ, ਸੁਧੀਰ ਕੁਮਾਰ ਹਾਂਡਾ, ਗੁਰਦੇਵ ਸਿੰਘ ਮਾਨ, ਮੇਜਰ ਨੱਤ ਮਾਲਕ ਏਸ਼ੀਅਨ ਫੂਡ, ਅਮਰ ਐਰੀ ਆਰੀਆ ਸਮਾਜ ਮਾਰਖਮ, ਮਧੂ ਸੂਦਨ ਲਾਮਾ ਇੰਨਸੋਰਿਸ ਅਤੁ ਟੈਕਸ, ਯੁਧਵੀਰ ਜੈਸਵਾਲ ਮਿਡਵੀਕ, ਰਵੀ ਪਾਂਡੇ ਹਿੰਦੀ ਅਬਰਾਡ, ਬਲਰਾਜ ਦਿਉਲ ਮਾਲਕ ਖਬਰਨਾਮਾ, ਕਸ਼ਮੀਰੀ ਲਾਲ ਸਵੈਨ ਪ੍ਰੈਸ,ਮਨਨ ਗੁਪਤਾ ਰੋਡ ਟੂ ਡੇ,ਜੈਕ ਧੀਰ ਰੋਜਰ,ਨਵਲ ਬਜਾਜ,ਸੱਤ ਪਾਲ ਜੌਹਲ ਜਨਰਲਿਸਟ, ਲਲਿਤ ਸੋਨੀ ਗੁਜਰਾਤੀ ਨਿਊਜ਼ ਲਾਈਨ ਅਖਬਾਰ, ਡਾ: ਰਣਵੀਰ ਸ਼ਾਰਧਾ ਨੂੰ ਮਾਨ ਪ੍ਰਾਪਤ ਹੈ। ਕਲੱਬ ਆਪਣੀਆਂ ਸਰਗਰਮੀਆਂ ਕਰਨ ਵਿੱਚ ਆਪਣੀ ਕਲੱਬ ਦੇ ਹਰ ਇੱਕ ਅਹੁਦੇਦਾਰ ਅਤੇ ਮੈਂਬਰਾਂ ਦਾ ਭਰੋਸਾ ਅਤੇ ਸਹਿਯੋਗ ਲੈਂਦਾ ਹੈ। ਅੰਤ ਵਿੱਚ ਨਵੇਂ ਚੁਣੇ ਪ੍ਰਧਾਂਨ ਸੰਭੂ ਦੱਤ ਸ਼ਰਮਾ ਨੇ ਆਪਣੇ ਵਿੱਚ ਅਥਾਹ ਭਰੋਸਾ ਪ੍ਰਗਟ ਕਰਨ ਲਈ ਹਾਰਦਿਕ ਧੰਨਵਾਦ ਕੀਤਾ। ਸੱਭ ਮੈਂਬਰਾਂ ਨੇ ਰਲ ਮਿਲ ਕੇ ਚਾਹ ਸਨੈਕਸ ਦਾ ਅਨੰਦ ਮਾਣਿਆਂ ਅਤੇ ਨਵੇਂ ਸਾਲ ਦੀਆਂ ਸ਼ੂਭ ਇਛਾਵਾਂ ਦਿਦਿੰਆਂ ਰੁਖਸਤ ਹੋਏ। ਕਲੱਬ ਵੱਲੋਂ ਛਪਾਈ ਜਾ ਰਹੀ ਨਵੇਂ ਸਾਲ ਦੀ ਡਾਇਰੀ ਵਿੱਚ ਕਾਰਜਕਰਨੀ, ਬੋਰਡ ਆਫ ਡਾਇਰੈਟਰ,ਅਤੇ ਅਡਵਾਈਜਰੀ ਬੋਰਡ ਦੀਆਂ ਫੋਟੋ ਪਾਈਆਂ ਜਾ ਰਹੀਆਂ ਹਨ ਇਹ ਜਲਦੀ ਛਪ ਕੇ ਆ ਰਹੀ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ