Welcome to Canadian Punjabi Post
Follow us on

22

March 2019
ਟੋਰਾਂਟੋ/ਜੀਟੀਏ

ਐਸੋਸੀਏਸ਼ਨ ਆਫ ਸੀਨੀਅਰਜ ਦੀ ਐੱਮ ਪੀ ਪੀ ਸੰਧੂ ਨਾਲ ਮੀਟਿੰਗ

January 03, 2019 09:58 AM

(ਹਰਜੀਤ ਬੇਦੀ): ਐਸੋਸੀਏਸ਼ਨ ਆਫ ਸਂੀਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਲੋਕ ਨੁਮਾਇੰਦਿਆਂ ਨੂੰ ਮਿਲਣ ਦੀ ਲੜੀ ਦੇ ਪਰੋਗਰਾਮ ਤਹਿਤ ਪਿਛਲੇ ਦਿਨੀ ਐਸੋਸੀਏਸ਼ਨ ਦੀ ਕਾਰਜਕਾਰਣੀ ਕਮੇਟੀ ਦੀ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਅਮਰਜੋਤ ਸੰਧੂ ਨਾਲ ਮੀਟਿੰਗ ਹੋਈ। ਇਸ ਵਿੱਚ ਸੀਨੀਅਰਜ਼ ਦੀ ਪਹਿਲੀ ਮੰਗ ਕਿ 65 ਸਾਲ ਉਮਰ ਪੂਰੀ ਕਰ ਚੁੱਕੇ ਉਹਨਾਂ ਸੀਨੀਅਰਜ਼ ਨੂੰ ਜਿਹਨਾਂ ਦੀ ਠਹਿਰ 10 ਸਾਲ ਤੋਂ ਘੱਟ ਹੈ ਨੂੰ ਘੱਟ ਤੋਂ ਘੱਟ 500 ਡਾਲਰ ਗੁਜਾਰਾ ਭੱਤਾ ਦਿੱਤਾ ਜਾਵੇ ਦੇ ਸਬੰਧ ਵਿੱਚ ਉਸ ਨੇ ਕਿਹਾ ਕਿ ਮੈਂ ਇਸ ਨਾਲ ਸਹਿਮਤ ਹਾਂ ਤੇ ਦੂਜੇ ਪਰੋਵਿੰਸਾਂ ਦਾ ਧਿਆਨ ਕਰ ਕੇ ਪਾਰਟੀ ਵਿੱਚ ਗੱਲ ਕਰਾਂਗਾ। ਆਟੋ ਇੰਸ਼ੋਰੈਨਸ਼ ਘੱਟ ਕਰਨ ਅਤੇ ਇਸ ਨੂੰ ਪੋਸਟਲ ਕੋਡ ਨਾਲੋਂ ਡੀ-ਲਿੰਕ ਬਾਰੇ ਉਸ ਦੇ ਦੱਸਣ ਮੁਤਾਬਿਕ ਮਾਰਚ ਅਪਰੈਲ ਤੱਕ ਇਸ ਦਾ ਕੁੱਝ ਨਾ ਕੁੱਝ ਹੱਲ ਕੀਤਾ ਜਾਵੇਗਾ। ਸੀਨੀਅਰਜ਼ ਲਈ ਫਰੀ ਡੈਂਟਲ ਸੇਵਾਵਾਂ ਬਾਰੇ ਐਮ ਪੀ ਪੀ ਦਾ ਕਹਿਣਾ ਸੀ ਕਿ ਅਪਰੈਲ ਮਈ ਤੱਕ ਇਸ ਮੰਗ ਨੂੰ ਲਾਗੂ ਕਰਨ ਦੀ ਪੂਰੀ ਸੰਭਾਵਨਾ ਹੈ।
ਸੀਨੀਅਰਜ਼ ਲਈ ਸਸਤੀ ਟਰਾਂਜਿਟ ਅਤੇ ਸਾਲਾਨਾ ਬੱਸ ਪਾਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਪਰੋਵਿੰਸਲ ਸਰਕਾਰ ਇਸ ਬਾਰੇ ਫੰਡਿੰਗ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਸਿਟੀ ਇਸ ਬਾਰੇ ਪਹਿਲ ਕਰੇ। ਬਰੈਂਪਟਨ ਵਿੱਚ ਇੱਕ ਹੋਰ ਨਵਾਂ ਹਸਪਤਾਲ ਅਤੇ ਮੈਡੀਕਲ ਯੁਨਵਿਰਸਿਟੀ ਦੀ ਅਤਿਅੰਤ ਲੋੜ ਬਾਰੇ ਗੱਲਬਾਤ ਦੌਰਾਨ ਐਮ ਪੀ ਪੀ ਦਾ ਤਰਕ ਸੀ ਕਿ ਪਰੋਵਿੰਸ ਦੀ ਵਿਤੀ ਹਾਲਤ ਮੁਤਾਬਕ ਇਹ ਕੰਮ ਕਾਫੀ ਮੁਸ਼ਕਲ ਹੈ। ਇਸ ਤੇ ਜੋਰ ਪਾਉਂਦਿਆਂ ਐਸੋਸੀਏਸ਼ਨ ਨੇ ਵਿਚਾਰ ਦਿੱਤਾ ਕਿ ਇਹ ਪਰੋਵਿੰਸ ਦੇ ਲੋਕਾਂ ਦੀ ਭਖਦੀ ਲੋੜ ਹੈ ਇਸ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ। ਇਸ ਤੇ ਉਸ ਨੇ ਕਿਹਾ ਕਿ ਪੁਰਾਣੇ ਪੀਲ ਮੈਮੋਰੀਅਲ ਹਸਪਤਾਲ ਵਿੱਚ 200-250 ਬੈੱਡ ਕਰਨ ਦੀ ਯੋਜਨਾ ਹੈ। ਇਸੇ ਤਰ੍ਹਾਂ ਸੀਨੀਅਰਜ਼ ਲਈ ਛੋਟੇ ਘਰਾਂ ਦੇ ਨਵੇਂ ਕੰਪਲੈਕਸ ਉਸਾਰਨ ਬਾਰੇ ਮੰਗ ਰੱਖੀ ਗਈ। ਉਸ ਨੇ ਕਿਹਾ ਕਿ ਮੈਂ ਇਸ ਬਾਰੇ ਅਧਿਅਨ ਕਰਾਂਗਾ। ਜਿਸਤਰ੍ਹਾਂ ਵੀ ਠੀਕ ਹੋਇਆ ਇਸ ਬਾਰੇ ਕੋਸਿ਼ਸ਼ ਕਰਾਂਗਾ।
ਇਸ ਮੀਟਿੰਗ ਵਿੱਚ ਪਰਮਜੀਤ ਬੜਿੰਗ ਦੇ ਨਾਲ ਪ੍ਰੀਤਮ ਸਿੰਘ ਸਰਾਂ, ਬਲਵਿੰਦਰ ਬਰਾੜ, ਅਮਰੀਕ ਸਿੰਘ ਕੁਮਰੀਆ, ਪ੍ਰੋ: ਨਿਰਮਲ ਧਾਰਨੀ ਅਤੇ ਦੇਵ ਸੂਦ ਹਾਜ਼ਰ ਸਨ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ ਨਾਲ 419 -833 0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ