Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸਿਖਿਆ ਦਿੱਤੀ ਨਹੀਂ ਜਾ ਰਹੀ, ਵੇਚੀ ਜਾ ਰਹੀ ਹੈ

January 03, 2019 08:53 AM

-ਪ੍ਰਿੰ. ਡਾਕਟਰ ਮੋਹਨ ਲਾਲ ਸ਼ਰਮਾ
ਸ਼ਰਧਾ ਗਿਆਨ ਦੇਤੀ ਹੈ, ਨਮਰਤਾ ਮਾਨ ਦੇਤੀ ਹੈ,
ਯੋਗਯਤਾ ਸਥਾਨ ਦੇਤੀ ਹੈ
ਪਰ ਤੀਨੋਂ ਮਿਲ ਜਾਏਂ ਤੋ,
ਵਿਅਕਤੀ ਕੋ ਹਰ ਜਗਹ ਸਨਮਾਨ ਦੇਤੀ ਹੈਂ।
ਕਿੰਨੀ ਸੱਚਾਈ ਨਜ਼ਰ ਆਉਂਦੀ ਹੈ ਇਸ ਗੱਲ 'ਚ, ਪਰ ਇਹ ਗੱਲ ਪੁਰਾਣੀ ਹੋ ਚੁੱਕੀ ਹੈ ਕਿਉਂਕਿ ਗੁਰੂਕੁਲ 'ਚ ਜੋ ਸਿਖਿਆ ਦਿੱਤੀ ਜਾਂਦੀ ਸੀ, ਉਸ ਵਿੱਚ ਅਧਿਆਪਕ ਤੇ ਵਿਦਿਆਰਥੀ ਦਾ ਇੱਕ ਅਨੋਖਾ ਰਿਸ਼ਤਾ ਸੀ, ਪਿਆਰ ਸੀ, ਭਰੋਸਾ ਸੀ, ਪਰ ਕਿਤੇ ਨਾ ਕਿਤੇ ਅੱਜ ਇਹ ਸਾਰੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਹਨ। ਅੱਜ ਸਿਖਿਆ ਦਾ ਉਹ ਸਥਾਨ ਨਹੀਂ ਰਿਹਾ, ਜੋ ਕਹਿਣਾ ਚਾਹੀਦਾ ਸੀ। ਸਿਖਿਆ ਦਾ ਲਗਾਤਾਰ ਵਪਾਰੀਕਰਨ ਹੋ ਰਿਹਾ ਹੈ।
ਜ਼ਰੂਰੀ ਨਹੀਂ ਚਿਰਾਗੋਂ ਸੇ ਹੀ ਹੋ
ਸਿ਼ਕਸ਼ਾ ਸੇ ਭੀ ਘਰ ਰੋਸ਼ਨ ਹੋਤੇ ਹੈਂ।
ਪੜ੍ਹੇ ਲਿਖੇ ਲੋਕਾਂ ਨੂੰ ਸਿਖਿਆ ਦੀ ਗੁਣਵੱਤਾ 'ਤੇ ਸਵਾਲ ਕਰਨਾ ਅਤੇ ਸਿਖਿਆ ਦੀ ਵਿਗੜਦੀ ਸਥਿਤੀ ਨੂੰ ਸੁਧਾਰਨ ਲਈ ਯਤਨ ਕਰਨਾ, ਅੱਜ ਦੇ ਇਸ ਪੂੰਜੀਵਾਦ ਦੇ ਦੌਰ 'ਚ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਵਿੱਚ ਹਰ ਚੀਜ਼ ਨੂੰ ਵੇਚਿਆ ਜਾ ਰਿਹਾ ਹੈ, ਇਸ ਲਈ ਸਿਖਿਆ ਵੀ ਆਮਦਨ ਦਾ ਸਾਧਨ ਹੋ ਗਈ ਹੈ। ਜਿਸ ਰਫਤਾਰ ਨਾਲ ਪ੍ਰਾਈਵੇਟ ਸਕੂਲਾਂ ਦੀ ਗਿਣਤੀ ਤੇ ਕਾਰੋਬਾਰ ਵਧ ਰਿਹਾ ਹੈ, ਉਸੇ ਰਫਤਾਰ ਨਾਲ ਸਰਕਾਰੀ ਸਕੂਲਾਂ ਦਾ ਢਾਂਚਾ ਡਿੱਗ ਰਿਹਾ ਹੈ। ਆਖਿਰ ਕੌਣ ਜ਼ਿੰਮੇਵਾਰ ਹੈ ਇਸ ਵਿਗੜਦੀ ਸਥਿਤੀ ਲਈ। ਸਰਕਾਰ, ਅਦਾਲਤ, ਅਧਿਆਪਕ, ਪ੍ਰਸ਼ਾਸਨ ਜਾਂ ਜਨਤਾ?
ਵਿਦਿਆ ਨਿਮਰਤਾ ਦੀ ਕੁੰਜੀ ਹੈ। ਵਿਦਿਆ ਦਾ ਧਨ ਅਜਿਹੀ ਪੂੰਜੀ ਹੈ, ਜੋ ਵੰਡਣ ਨਾਲ ਵਧਦੀ ਹੈ। ਵਿਦਿਆ ਹਾਸਲ ਕਰਨ ਨਾਲ ਨਾ ਸਿਰਫ ਸਾਡੀ ਸ਼ਖਸੀਅਤ 'ਚ ਨਿਖਾਰ ਆਉਂਦਾ ਹੈ, ਸਗੋਂ ਸਾਡੇ ਭਵਿੱਖੀ ਨਿਰਮਾਣ 'ਚ ਵੀ ਇਹ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਭਾਰਤ 'ਚ ਗੁਰੂ-ਚੇਲੇ ਦੀ ਪ੍ਰੰਪਰਾ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਗੁਰੂਕੁਲ 'ਚ ਜਿੱਥੇ ਇੱਕ ਪਾਸੇ ਗੁਰੂ ਆਪਣੇ ਚੇਲਿਆਂ ਨੂੰ ਭਵਿੱਖ ਦੇ ਜੀਵਨ ਲਈ ਸਰਵਗੁਣ ਸੰਪੰਨ ਬਣਾਉਂਦਾ ਸੀ, ਉਥੇ ਹੀ ਦੂਜੇ ਪਾਸੇ ਮਿਸਾਲ ਪੇਸ਼ ਕਰਦਾ ਸੀ, ਪਰ ਅੱਜ ਦੇ ਸਮੇਂ 'ਚ ਇਹ ਗੱਲਾਂ ਝੂਠੀਆਂ ਲੱਗਦੀਆਂ ਹਨ। ਅੱਜ ਦੀ ਸਿਖਿਆ ਨੇ ਇਸ ਪਰਿਭਾਸ਼ਾ ਨੂੰ ਬਦਲ ਕੇ ਰੱਖ ਦਿੱਤਾ ਹੈ। ਅੱਜ ਦੀ ਸਿਖਿਆ 'ਚ ਇਨ੍ਹਾਂ ਗੱਲਾਂ ਦਾ ਕੋਈ ਮਹੱਤਵ ਨਜ਼ਰ ਨਹੀਂ ਆਉਂਦਾ। ਪੁਰਾਣੇ ਸਮੇਂ ਵਿੱਚ ਸਿਖਿਆ ਗਿਆਨ ਦਾਨ ਦੀ ਪੁੰਨ ਵਾਲੀ ਪਰੰਪਰਾ ਸੀ, ਜੋ ਅੱਜ ਸਿਰਫ ਪੈਸਾ ਇਕੱਠਾ ਕਰਨ ਦੀ ਯੋਜਨਾ ਬਣ ਗਈ ਹੈ। ਪਹਿਲਾਂ ਸਿਖਿਆ ਸੁਆਰਥ ਰਹਿਤ ਸੇਵਾ ਸੀ, ਜੋ ਸਭ ਦੇ ਹਿੱਤਾਂ ਨੂੰ ਦਰਸਾਉਂਦੀ ਸੀ। ਇਹੋ ਕਾਰਨ ਸੀ ਕਿ ਉਨ੍ਹਾਂ ਦਿਨਾਂ ਵਿੱਚ ਯੋਗ ਦੇ ਵਿਦਿਆਰਥੀਆਂ ਦੀ ਬਹੁਤਾਤ ਸੀ, ਜੋ ਆਪਣੇ ਦੇਸ਼ ਅਤੇ ਸਮਾਜ ਨੂੰ ਆਪਣੇ ਆਪਣੇ ਮਜ਼ਬੂਤ ਮੋਢਿਆਂ ਦਾ ਸਹਾਰਾ ਦਿੰਦੇ ਸਨ। ਪਹਿਲਾਂ ਸਿਖਿਆ ਤੋਹਫੇ ਦਾ ਰੂਪ ਸੀ, ਅੱਜ ਉਹ ਸਿਰਫ ਤੇ ਸਿਰਫ ਕਾਰੋਬਾਰ ਦਾ ਸੋਮਾ ਹੈ। ਅੱਜ ਸਿਖਿਆ ਵਿਸ਼ਵ ਬਾਜ਼ਾਰ 'ਚ ਇੰਨੇ ਵੱਡੇ ਕਾਰੋਬਾਰ ਦੇ ਰੂਪ ਵਿੱਚ ਤਬਦੀਲ ਹੋ ਗਈ ਹੈ, ਜੋ ਅਸਲ ਵਿੱਚ ਇੱਕ ਕ੍ਰਿਸ਼ਮਾ ਲੱਗਦਾ ਹੈ।
ਭਾਰਤ ਵਿੱਚ ਸਿਖਿਆ ਦਾ ਕੀ ਮਹੱਤਵ ਹੈ, ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਭਾਰਤ ਦੇ ਕਰੋੜਾਂ ਬੱਚੇ ਹਰੇਕ ਸਵੇਰ ਆਪਣਾ ਬਸਤਾ ਲੈ ਕੇ ਸਕੂਲ ਜਾਂਦੇ ਹਨ। ਹਰੇਕ ਮਾਤਾ ਪਿਤਾ ਦੀ ਤਮੰਨਾ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਇੱਕ ਕਾਬਿਲ ਇਨਸਾਨ ਬਣੇ। ਉਨ੍ਹਾਂ ਦੇ ਸੁਫਨਿਆਂ ਨੂੰ ਪੂਰਾ ਕਰਨ ਲਈ ਸਕੂਲ ਅਤੇ ਸਾਡੇ ਦੇਸ਼ ਦੀ ਸਿਖਿਆ ਪ੍ਰਣਾਲੀ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ‘ਫੈਲੇ ਵਿਦਿਆ ਚਾਨਣ ਹੋਏ' ਦਾ ਮਹਾਨ ਆਦਰਸ਼ ਲੈ ਕੇ ਚੱਲਦੀਆਂ ਵਿਦਿਅਕ ਸੰਸਥਾਵਾਂ ਦਾ ਸਰੂਪ ਲਾਭਦਾਇਕ ਸੀ ਕਿਉਂਕਿ ਸੁਆਰਥ, ਫਰੇਬ, ਧੋਖਾ, ਲਾਲਚ ਆਦਿ ਤੋਂ ਦੂਰ ਹੋ ਕੇ ਸੱਚਾਈ, ਨੇਕੀ, ਭਲਾਈ, ਈਮਾਨਦਾਰੀ ਅਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੁੜਿਆ ਸੀ। ਵਿਦਿਅਕ ਸੰਸਥਾਵਾਂ ਸਿਖਿਆ ਦੇਣ ਦੀ ਮੁੱਢਲੀ ਭੂਮਿਕਾ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੀਆਂ ਸਨ। ਇਸ ਮਹਾਨ ਕੰਮ 'ਚ ਜੁੜੇ ਗੁਰੂ ਜਾਂ ਅਧਿਆਪਕ ਵੀ ਪੂਰੀ ਈਮਾਨਦਾਰੀ ਨਾਲ ਜਾਤ ਪਾਤ, ਊਚ-ਨੀਚ, ਲਿੰਗ, ਧ੍ਰਮ, ਨਸਲ ਦੇ ਵਿਰੋਧ ਦੇ ਭੇਦ ਤੋਂ ਉਪਰ ਉਠ ਕੇ ਆਪਣਾ ਫਰਜ਼ ਨਿਭਾਉਂਦੇ ਸਨ ਤੇ ਸਿਖਿਆ ਨੀਤੀ ਨਵੇਂ ਦਰੱਖਤ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ, ਪਰ ਅੱਜ ਸਿਖਿਆ ਪ੍ਰਣਾਲੀ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਸਿਖਿਆ ਇੱਕ ਬਾਜ਼ਾਰ ਵਿੱਚ ਵੇਚੀ ਜਾਣ ਵਾਲੀ ਚੀਜ਼ ਬਣ ਗਈ ਹੈ। ਜੋ ਚੀਜ਼ ਵੇਚੀ ਨਹੀਂ ਜਾਣੀ ਚਾਹੀਦੀ ਸੀ, ਉਹ ਵੀ ਅੱਜ ਬਾਜ਼ਾਰ ਵਿੱਚ ਮਾਲ ਦੇ ਭਾਅ ਵਿਕ ਰਹੀ ਹੈ। ਬਹੁਤ ਦੁੱਖ ਹੁੰਦਾ ਹੈ ਅਜਿਹੀ ਤਰਸਯੋਗ ਸਥਿਤੀ ਨੂੰ ਦੇਖ ਕੇ।
ਦੇਖੋ ਲੋਗੋ ਯਹ ਪਾਪ ਹੋ ਰਹਾ ਹੈ,
ਦੁਰਾਚਾਰ ਹੋ ਰਹਾ ਹੈ,
ਦੁਨੀਆ ਕਾ ਤੋ ਕਿਆ ਬਨੇਗਾ,
ਜਹਾਂ ਪਰ ਸਿ਼ਕਸ਼ਾ ਕਾ ਭੀ ਵਪਾਰ ਹੋ ਰਹਾ ਹੈ।
ਵਪਾਰ ਤੋਂ ਭਾਵ ਵਸਤੂਆਂ ਨੂੰ ਵੇਚਣਾ ਜਾਂ ਖਰੀਦਣਾ ਹੈ, ਪਰ ਕੀ ਸਿਖਿਆ ਕੋਈ ਵੇਚਣ ਵਾਲੀ ਚੀਜ਼ ਹੈ? ਜੀ ਹਾਂ, ਇਹ ਗੱਲ ਸੁਣਨ 'ਚ ਅਜੀਬ ਲੱਗ ਰਹੀ ਹੈ, ਪਰ ਅਸਲ ਵਿੱਚ ਇਹ ਅੱਜ ਦਾ ਕੌੜਾ ਸੱਚ ਹੈ। ਅੰਗਰੇਜ਼ਾਂ ਦੇ ਸਮੇਂ ਤੋਂ ਹੀ ਭਾਰਤ ਵਿੱਚ ‘ਗੁਰੂ-ਚੇਲਾ' ਪਰੰਪਰਾ ਦੀ ਉਲੰਘਣਾ ਸ਼ੁਰੂ ਹੋ ਗਈ ਸੀ। ਅੰਗਰੇਜ਼ਾਂ ਦੀ ਨੀਤੀ ਉਦੋਂ ਸਫਲ ਹੋਈ, ਜਦੋਂ ਉਨ੍ਹਾਂ ਨੇ ਭਾਰਤ 'ਚ ਆਪਣੇ ਲਾਭ ਲਈ ਸਕੂਲ ਕਾਲਜ ਖੋਲ੍ਹਣੇ ਸ਼ੁਰੂ ਕੀਤੇ ਕਿਉਂਕਿ ਉਨ੍ਹਾਂ ਨੂੰ ਪੜ੍ਹੇ ਲਿਖੇ ਕਲਰਕ ਚਾਹੀਦੇ ਸਨ। ਇਸ ਤਰ੍ਹਾਂ ਸਿਖਿਆ ਦਾ ਵਪਾਰੀਕਰਨ ਸ਼ੁਰੂ ਹੋ ਗਿਆ, ਜੋ ਹਾਲੇ ਵੀ ਜਾਰੀ ਹੈ ਅਤੇ ਵਧਦਾ ਹੀ ਜਾ ਰਿਹਾ ਹੈ। ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਅੱਜਕੱਲ੍ਹ ਸਿਖਿਆ ਦਿੱਤੀ ਨਹੀਂ ਜਾ ਰਹੀ, ਸਗੋਂ ਕਿਹਾ ਜਾ ਸਕਦਾ ਹੈ ਕਿ ਵੇਚੀ ਜਾ ਰਹੀ ਹੈ।
ਸੱਚੀ ਬਾਤੋਂ ਕੋ ਜਾਨ ਲੇਨੇ ਕਾ ਨਾਮ ਗਿਆਨ ਹੈ,
ਜੋ ਅਪਨੀ ਮੇਹਨਤ ਸੇ ਕਰ ਦਿਖਾਏ ਵਹੀ ਮਹਾਨ ਹੈ।
ਅੱਜਕੱਲ੍ਹ ਸਿਖਿਆ ਪ੍ਰਾਪਤ ਕਰਨ ਲਈ ਦਿਮਾਗ ਤੋਂ ਵੱਧ ਪੈਸਾ ਮਹੱਤਵ ਰੱਖਦਾ ਹੈ। ਅਮੀਰ ਲੋਕ ਬਿਨਾਂ ਮਿਹਨਤ ਕੀਤੇ ਹੀ ਸਿਖਿਆ ਲੈ ਰਹੇ ਹਨ। ਉਹ ਆਪਣੇ ਬੱਚਿਆਂ ਨੂੰ ਪੈਸਿਆਂ ਨਾਲ ਡਿਗਰੀਆਂ ਖਰੀਦ ਕੇ ਦਿੰਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਭਿ੍ਰਸ਼ਟਾਚਾਰ ਹੈ। ਕਈ ਯੂਨੀਵਰਸਿਟੀਆਂ ਬਿਨਾਂ ਪੜ੍ਹੇ ਪੈਸਿਆਂ ਦੇ ਬਦਲੇ ਡਿਗਰੀਆਂ ਦੇ ਦਿੰਦੀਆਂ ਹਨ। ਇਨ੍ਹਾਂ ਵਲੋਂ ਜਗ੍ਹਾ ਜਗ੍ਹਾ 'ਤੇ ਆਪਣੇ ਸਿਖਿਆ ਕੇਂਦਰ ਖੋਲ੍ਹੇ ਜਾ ਰਹੇ ਹਨ, ਜੋ ਬਿਨਾਂ ਰੋਕ ਟੋਕ ਦੇ ਚਲਾਏ ਜਾਂਦੇ ਹਨ। ਇਹ ਸਭ ਕੁਝ ਸਿਖਿਆ ਨੂੰ ਕਾਰੋਬਾਰੀ ਬਣਾ ਰਿਹਾ ਹੈ। ਸਰਕਾਰ ਵੱਲੋਂ 8ਵੀਂ ਤੱਕ ਫੇਲ੍ਹ ਨਾ ਕਰਨ ਤੇ ਬਿਨਾਂ ਕਿਸੇ ਸ਼ਰਤ ਪਾਸ ਕਰਨ ਨਾਲ ਬੱਚਿਆਂ ਦਾ ਭਵਿੱਖ ਖਤਰੇ 'ਚ ਜਾ ਰਿਹਾ ਹੈ। ਅੱਜ ਵਿਦਿਆ ਹਾਸਲ ਕਰਨ ਦਾ ਮਕਸਦ ਸਿਰਫ ਕਲਾਸਾਂ ਪਾਸ ਕਰਨਾ ਬਣ ਗਿਆ ਹੈ। ਗਿਆਨ ਹਾਸਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦਾ। ਵਿਦਿਆ ਦੇ ਵਪਾਰੀ ਇਸੇ ਕਾਰਨ ਦਿਨੋ ਦਿਨ ਅਮੀਰ ਬਣਦੇ ਜਾ ਰਹੇ ਹਨ ਕਿਉਂਕਿ ਉਹ ਬੱਚਿਆਂ ਨੂੰ ਕਿਸੇ ਵੀ ਹਾਲਤ 'ਚ ਪਾਸ ਕਰਵਾਉਣ ਲਈ ਮੋਟੀ ਰਕਮ ਲੈ ਰਹੇ ਹਨ। ਨਿੱਜੀ ਵਿਦਿਅਕ ਸੰਸਥਾ ਦੇ ਸੰਚਾਲਕ ਮਰਜ਼ੀ ਨਾਲ ਪੈਸੇ ਵਸੂਲ ਰਹੇ ਹਨ। ਇੱਕ ਪਾਸੇ ਉਨ੍ਹਾਂ ਦੀ ਫੀਸ ਵਧਦੀ ਜਾਂਦੀ ਹੈ, ਦੂਸਰੇ ਪਾਸੇ ਸਿਖਿਆ ਦਾ ਪੱਧਰ ਡਿੱਗਦਾ ਜਾਂਦਾ ਹੈ। ਪਹਿਲਾਂ ਮੋਂਟੇਸਰੀ ਵਰਗੇ ਛੋਟੇ ਛੋਟੇ ਨਿੱਜੀ ਸਕੂਲ ਖੁੱਲ੍ਹਣੇ ਸ਼ੁਰੂ ਹੋਏ, ਫਿਰ ਉਨ੍ਹਾਂ ਦੀ ਥਾਂ ਵੱਡੀਆਂ-ਵੱਡੀਆਂ ਗਗਨਚੁੰਬੀ ਇਮਾਰਤਾਂ ਨੇ ਲੈ ਲਈ। ਨਿੱਜੀ ਸਕੂਲਾਂ ਦਾ ਜਿਵੇਂ ਹੜ੍ਹ ਜਿਹਾ ਆ ਗਿਆ ਹੈ। ਅਨੇਕ ਪੱਧਰਾਂ 'ਤੇ ਨਗਰਾਂ-ਮਹਾਨਗਰਾਂ ਦੇ ਹੋਟਲਾਂ ਵਾਂਗ ਸਾਧਾਰਨ, ਇੱਕ ਸਿਤਾਰਾ, ਦੋ ਸਿਤਾਰਾ ਅਤੇ ਪੰਜ ਸਿਤਾਰਾ ਵਰਗੇ ਸਕੂਲ ਖੁੱਲ੍ਹੇ ਸ਼ੁਰੂ ਹੋ ਗਏ ਹਨ। ਵੱਡੇ ਵੱਡੇ ਡਾਕਟਰ, ਰਾਜਨੇਤਾਵਾਂ ਨੇ ਆਪਣੇ ਧੰਦਿਆਂ ਨੂੰ ਛੱਡ ਕੇ ਸਕੂਲ ਖੋਲ੍ਹ ਲਏ ਹਨ, ਪਰ ਇਸ ਤਰਸਯੋਗ ਹਾਲਤ ਦੇ ਪਿੱਛੇ ਆਖਿਰ ਜ਼ਿੰਮੇਵਾਰ ਕੌਣ ਹੈ?
ਇਨ੍ਹਾਂ ਦੇ ਪਿੱਛੇ ਜ਼ਿੰਮੇਵਾਰ ਹੈ ਮੈਕਾਲੇ ਦਾ ਉਹ ਬ੍ਰਿਟਿਸ਼ ਪਾਰਲੀਮੈਂਟ ਵਿੱਚ ਦਿੱਤਾ ਗਿਆ ਭਾਸ਼ਣ ਜਿਸ 'ਚ ਉਨ੍ਹਾਂ ਕਿਹਾ ਸੀ; ਮੈਂ ਪੂਰੇ ਭਾਰਤ ਦੀ ਯਾਤਰਾ ਕੀਤੀ ਅਤੇ ਦੇਖਿਆ ਕਿ ਉਥੇ ਕੋਈ ਅਧਿਕਾਰੀ ਜਾਂ ਚੋਰ ਨਹੀਂ। ਉਥੇ ਸਾਰੇ ਉਚ ਨੈਤਿਕ ਆਦਰਸ਼ ਵਾਲੇ ਲੋਕ ਵਸਦੇ ਹਨ। ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਦੇਸ਼ ਨੂੰ ਜਿੱਤ ਸਕਦੇ ਹਾਂ, ਜਦੋਂ ਤੱਕ ਅਸੀਂ ਉਸ ਦੇਸ਼ ਦੀ ਰੀੜ੍ਹ ਦੀ ਹੱਡੀ, ਭਾਵ ਉਸ ਦੀ ਸੰਸਕ੍ਰਿਤਕ ਅਤੇ ਅਧਿਆਤਮਕ ਵਿਰਾਸਤ ਉਤੇ ਵਾਰ ਨਹੀਂ ਕਰਾਂਗੇ। ਮੈਂ ਪ੍ਰਸਤਾਵਿਤ ਕਰਦਾ ਹਾਂ ਕਿ ਸਾਨੂੰ ਭਾਰਤ ਦਾ ਪੁਰਾਣਾ ਮਜ਼ਬੂਤ ਸਿਖਿਆ ਤੰਤਰ ਬਦਲਣਾ ਹੋਵੇਗਾ। ਭਾਰਤ ਦੀ ਜਨਤਾ ਨੂੰ ਇਹ ਸੋਚਣ ਲਈ ਮਜਬੂਰ ਕਰਨਾ ਹੋਵੇਗਾ ਕਿ ਵਿਦੇਸ਼ੀ ਤੇ ਅੰਗਰੇਜ਼ ਉਨ੍ਹਾਂ ਤੋਂ ਵਧੀਆ ਹਨ, ਫਿਰ ਉਹ ਆਪਣਾ ਸਵੈਮਾਣ ਅਤੇ ਸੰਸਕ੍ਰਿਤੀ ਭੁੱਲ ਜਾਣਗੇ ਤੇ ਫਿਰ ਅਸੀਂ ਜਿਵੇਂ ਚਾਹਾਂਗੇ, ਉਵੇਂ ਹੀ ਭਾਰਤ 'ਤੇ ਸ਼ਾਸਨ ਕਰ ਸਕਾਂਗੇ।
ਅੱਜ ਮੈਕਾਲੇ ਦੀ ਧਾਰਨਾ ਸਹੀ ਹੁੰਦੀ ਜਾਂਦੀ ਹੈ। ਵਪਾਰੀ ਲੋਕ ਸਾਡੇ 'ਤੇ ਵਪਾਰ ਕਰਦੇ ਅਤੇ ਆਪਣੀ ਮਰਜ਼ੀ ਨਾਲ ਸਾਨੂੰ ਨਚਾ ਰਹੇ ਹਨ। ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਸਭ ਤੋਂ ਵੱਡਾ ਕਾਰਨ ਜੋ ਮੈਨੂੰ ਨਜ਼ਰ ਆਉਂਦਾ ਹੈ, ਉਹ ਸਰਕਰਾ ਦੀ ਲਾਪਰਵਾਹੀ ਹੈ ਕਿਉਂਕਿ ਵਿਦਿਆ ਦੇ ਅਜਿਹੇ ਹਾਲਾਤ ਬਣ ਗਏ ਹਨ ਕਿ ਅੱਜ ਵਿਦਿਆ ਵੰਡਣ ਦੀ ਥਾਂ 'ਤੇ ਵਿਕਣ ਲੱਗੀ ਹੈ, ਜਿਸ ਨੂੰ ਵਿਦਿਆਰਥੀ ਗ੍ਰਹਿਣ ਕਰਨ ਦੀ ਥਾਂ 'ਤੇ ਖਰੀਦਣ ਲੱਗ ਪਏ ਹਨ। ਇਸ ਦੇ ਲਈ ਨਵੇਂ ਕਾਨੂੰਨ ਬਣਾਏ ਤਾਂ ਗਏ ਹਨ, ਪਰ ਉਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਅਖੀਰ ਵਿੱਚ ਮੈਂ ਕਹਿ ਰਿਹਾ ਹਾਂ ਕਿ ਅੱਜਕੱਲ੍ਹ ਸਿਖਿਆ ਦਿੱਤੀ ਨਹੀਂ ਜਾ ਰਹੀ, ਵੇਚੀ ਜਾ ਰਹੀ ਹੈ।
ਮੈਂ ਇਸ ਸਥਿਤੀ ਨੂੰ ਦੇਖ ਕੇ ਚਿੰਤਤ ਹਾਂ ਕਿਉਂਕਿ ਮੈਨੂੰ ਆਪਣਾ ਸਮਾਂ ਯਾਦ ਆ ਜਾਂਦਾ ਹੈ ਅਤੇ ਮੈਂ ਅਜੇ ਵੀ :
ਅਪਨੇ ਗੁਰੂ ਕੋ ਪ੍ਰਣਾਮ ਕਰਤਾ ਹੂੰ,
ਜਿਸ ਸੇ ਮੈਨੇ ਯਹ ਗਿਆਨ ਪਾਇਆ ਹੈ,
ਮਾਤਾ-ਪਿਤਾ ਔਰ ਗੁਰੂ ਕੇ ਚਰਣੋਂ ਮੇਂ,
ਅਪਨਾ ਸ਼ੀਸ਼ ਝੁਕਾਇਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’