Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਰੋਜ਼ਗਾਰ ਘਟਾਓ-ਬੇਰੋਜ਼ਗਾਰੀ ਵਧਾਓ ਸੰਮੇਲਨ

January 03, 2019 08:50 AM

-ਅਜੇ ਮੂਰਖ
ਮਸ਼ਹੂਰ ਠੱਗ ਨਟਵਰ ਲਾਲ ਦੀ 40ਵੀਂ ਬਰਸੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਦਿੱਲੀ ਰਾਮ ਲੀਲਾ ਮੈਦਾਨ 'ਚ ਅੱਧੀ ਰਾਤ ਕੀਤਾ ਗਿਆ, ਜਿਸ ਵਿੱਚ ਕਰੀਬ 40 ਕਰੋੜ ਵਿਹਲੜ, ਦਲਿੱਦਰ, ਕੰਮ-ਚੋਰ, ਆਰਾਮ-ਪਸੰਦ ਅਤੇ ਆਮ ਤੌਰ 'ਤੇ ਲੰਗਰਾਂ ਦੀ ਭੀੜ ਨੂੰ ਵਧਾਉਣ ਵਾਲੇ ਪ੍ਰੇਮੀ ਜੋੜਿਆਂ ਨੇ ਹਿੱਸਾ ਲਿਆ। ਇਹ ਸੰਮੇਲਨ ਰੋਜ਼ਗਾਰ ਘਟਾਓ-ਬੇਰੋਜ਼ਗਾਰੀ ਵਧਾਓ ਦੇ ਬੈਨਰ ਹੇਠ ਖਾਓ-ਪੀਓ ਨੈਸ਼ਨਲ ਫਰੰਟ ਨੇ ਕੀਤਾ ਸੀ ਅਤੇ ਇਸ ਸੰਮੇਲਨ ਨੂੰ ਵਿਦੇਸ਼ਾਂ ਤੋਂ ਆਏ ਘੱਟ ਦਿਮਾਗ, ਸਵਾਰਥੀ ਲੀਡਰਾਂ ਤੋਂ ਇਲਾਵਾ ਖਾਓ-ਪੀਓ ਨੈਸ਼ਨਲ ਫਰੰਟ ਦੇ ਪ੍ਰਧਾਨ ਰਜਿੰਦਰ ਆਬਾਦੀ, ਜਨਰਲ ਸੈਕਟਰੀ ਰੇਖਾ ਵਿਹਲੀ ਨੇ ਵੀ ਸੰਬੋਧਨ ਕੀਤਾ।
ਰੇਖਾ ਵਿਹਲੀ ਦੇ ਵਿਚਾਰ ਸੁਣ ਕੇ ਪੰਡਾਲ ਵਿੱਚ ਬੈਠੇ ਸਾਰੇ ਲੋਕ ਖੁਸ਼ੀ ਦੀ ਲਹਿਰ `ਚ ਝੂਮ ਉਠੇ। ਇਸ ਮੁਬਾਰਕ ਮੌਕੇ 'ਤੇ ਬੋਲਦਿਆਂ ਰੇਖਾ ਵਿਹਲੀ ਨੇ ਕਿਹਾ ਕਿ ਸਾਡੇ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੀ ਆਬਾਦੀ 130 ਕਰੋੜ ਹੋਵੇ ਤੇ ਬੇਰੋਜ਼ਗਾਰਾਂ ਦੀ ਗਿਣਤੀ ਸਿਰਫ 16 ਕਰੋੜ ਹੀ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਉਦੋਂ ਤੱਕ ਚੈਨ ਨਾਲ ਨਹੀਂ ਬੈਠੇਗੀ, ਜਦੋਂ ਤੱਕ ਦੇਸ਼ ਵਿੱਚ ਸਾਰੀਆਂ ਉਦਯੋਗਿਕ ਯੂਨਿਟਾਂ ਬੰਦ ਨਹੀਂ ਹੋ ਜਾਣਗੀਆਂ, ਸਰਕਾਰੀ ਹਸਪਤਾਲ, ਸਰਕਾਰੀ ਸਕੂਲ ਕਿਸੇ ਕੀਮਤ 'ਤੇ ਖੁੱਲ੍ਹਣ ਨਹੀਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਇਹ ਅੰਦੋਲਨ ਪੂਰੇ ਦੇਸ਼ ਦੇ ਹਰ ਪਿੰਡ ਹਰ ਸ਼ਹਿਰ ਵਿੱਚ ਪੂਰੀ ਤਰ੍ਹਾਂ ਜੋਸ਼ੋ-ਖਰੋਸ਼ ਨਾਲ ਪਹੁੰਚਾਵਾਂਗੇ ਤੇ ਨਾਲ ਅਸੀਂ ਵਾਅਦਾ ਵੀ ਕਰਦੇ ਹਾਂ ਕਿ 2019 ਵਿੱਚ ਸਾਡੀ ਸਰਕਾਰ ਆਏਗੀ ਤਾਂ ਰੋਜ਼ਗਾਰ ਦੇ ਮੌਕੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣਗੇ ਤੇ ਬੇਰੋਜ਼ਗਾਰਾਂ ਦੀ ਲੰਬੀ ਚੌੜੀ ਫੌਜ ਏਦਾਂ ਦੀ ਤਿਆਰ ਕੀਤੀ ਜਾਵੇਗੀ ਕਿ ਕਿਸੇ ਨੌਜਵਾਨ ਕੋਲ ਰੋਜ਼ਗਾਰ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜ਼ਿਆਦਾਤਰ ਬੇਰੋਜ਼ਗਾਰ ਨੌਜਵਾਨ ਹੀ ਗੁੰਡੇ, ਗੈਂਗਸਟਰ, ਅੱਤਵਾਦੀ ਤੇ ਹੋਰ ਕਈ ਤਰ੍ਹਾਂ ਦੇ ਗਲਤ ਕੰਮਾਂ ਵਿੱਚ ਭੀੜ ਦਾ ਹਿੱਸਾ ਬਣਦੇ ਹਨ। ਇਸ ਲਈ ਬੇਰੋਜ਼ਗਾਰਾਂ ਦੀ ਗਿਣਤੀ ਹਰ ਰੋਜ਼ ਵਧਣੀ ਬਹੁਤ ਜ਼ਰੂਰੀ ਹੈ। ਕਿਉਂਕਿ ਦੰਗੇ ਸਾਡੇ ਮੁਲਕ ਦੀ ਰਾਸ਼ਟਰੀ ਖੇਡ ਬਣ ਚੁੱਕੇ ਹਨ, ਇਸ ਖੇਡ ਨੂੰ ਅਸੀਂ ਆਪਣੀ ਰਾਜਨੀਤੀ ਚਮਕਾਉਣ ਲਈ ਹੋਰ ਤੇਜ਼ੀ ਨਾਲ ਅੱਗੇ ਵਧਾਵਾਂਗੇ।
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਸ ਸਮੇਂ ਮੌਜੂਦਾ ਸਰਕਾਰ ਅਤੇ ਵਿਰਧੀ ਧਿਰ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਭਟਕਾਉਣ 'ਚ ਕਾਫੀ ਹੱਦ ਤੱਕ ਕਾਮਯਾਬ ਹਨ, ਪਰ ਜਿੰਨੀ ਕਸਰ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਰਹਿ ਜਾਵੇਗੀ, ਉਹ ਸਾਡੀ ਪਾਰਟੀ ਪੂਰੀ ਕਰੇਗੀ। ਰੇਖਾ ਵਿਹਲੀ ਨੇ ਕਿਹਾ ਕਿ ਚੋਣਾਂ ਹਮੇਸ਼ਾ ਮੁੱਦੇ ਤੋਂ ਪਰ੍ਹੇ ਹੋਣੀਆਂ ਚਾਹੀਦੀਆਂ ਹਨ, ਇਹ ਸਾਡੀ ਰਾਏ ਹੈ, ਯਕੀਨ ਹੈ ਤੇ ਇਹੀ ਸਾਡਾ ਧਰਮ ਹੈ। ਇਸ ਲਈ ਅਗਲੀਆਂ ਚੋਣਾਂ ਲਈ ਅਸੀਂ ਆਪਣੀ ਪਾਰਟੀ ਵੱਲੋਂ ਆਪਣਾ ਹੀ ਮੀਡੀਆ ਤਿਆਰ ਕੀਤਾ ਹੈ, ਜਿਹੜਾ ਲੋਕਾਂ ਨੂੰ ਅਸਲੀ ਮੁੱਦਿਆਂ ਵੱਲ ਜਾਣ ਦੀ ਬਜਾਏ ਬੇਸਿਰ ਪੈਰ ਦੇ ਮੁੱਦਿਆਂ 'ਤੇ ਧੱਕੀ ਰੱਖੇਗਾ। ਇਸ ਮੌਕੇ ਬੋਲਦਿਆਂ ਰਜਿੰਦਰ ਆਬਾਦੀ ਨੇ ਕਿਹਾ ਕਿ ਅਸੀਂ ਹਰ ਪਿੰਡ ਵਿੱਚ ਭਵੀਸ਼ਣ ਅਤੇ ਦੁਸ਼ਾਸ਼ਨ ਦਾ ਮੰਦਰ ਬਣਾਵਾਂਗੇ ਤਾਂ ਜੋ ਲੋਕਾਂ ਨੂੰ ਗੱਦਾਰੀ ਅਤੇ ਚਰਿੱਤਰਹੀਣ ਹੋਣ ਦੀ ਪ੍ਰੇਰਨਾ ਮਿਲੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਵਿਜੇ ਜ਼ਾਲਮ, ਸੁਨੀਤਾ ਬੇਦਰਦੀ, ਵਿਵੇਕ ਅਵਾਰਾ, ਪ੍ਰਵੀਨ ਬੇਸਹਾਰਾ, ਕੁਲਵੀਰ ਸ਼ਰੀਫ, ਜਸਪਾਲ ਚਲਾਕ, ਸੋਨੂੰ ਪ੍ਰੇਮੀ, ਰਾਜਨ ਠੀਕ-ਠਾਕ, ਪਿੰਕਾ ਦਿਮਾਗੀ, ਸੰਨੀ ਸ਼ਾਂਤ, ਮਨੀਸ਼ ਬੇਫਿਕਰ, ਓਮੀ ਗਿੱਠਾ ਅਤੇ ਅਜੇ ਮੂਰਖ ਆਦਿ ਸ਼ਾਮਲ ਸਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”