Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਵੱਡੀ ਸੌਦੇਬਾਜ਼ੀ ਦੀ ਝਾਕ ਵਿੱਚ ਭਾਰਤ ਦੀਆਂ ਛੋਟੀਆਂ ਪਾਰਟੀਆਂ

January 03, 2019 08:48 AM

-ਪ੍ਰਸ਼ਾਂਤ ਮਿਸ਼ਰ
ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਗਣਿਤ ਬਦਲ ਦਿੱਤਾ ਹੈ। ਵੱਡੀਆਂ ਹੀ ਨਹੀਂ, ਛੋਟੀਆਂ, ਦਰਮਿਆਨੇ ਦਰਜੇ ਵਾਲੀਆਂ ਤੇ ਵਿਅਕਤੀਵਾਦੀ ਪਾਰਟੀਆਂ ਦੀ ਸੌਦੇਬਾਜ਼ੀ ਵਿੱਚ ਵਾਧਾ ਹੋਇਆ ਹੈ। ਕਾਂਗਰਸ ਨੇ ਪਹਿਲਾਂ ਤੋਂ ਇਨ੍ਹਾਂ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਨ ਦੀ ਨੀਤੀ ਬਣਾਈ ਹੋਈ ਸੀ, ਭਾਜਪਾ ਨੇ ਨਿਤਿਸ਼ ਕੁਮਾਰ ਨੂੰ ਆਪਣੀਆਂ ਜਿੱਤੀਆਂ ਹੋਈਆਂ ਪੰਜ ਸੀਟਾਂ ਦੇ ਕੇ ਉਸ ਦੀ ਨੀਤੀ ਉੱਤੇ ਅੱਗੇ ਚੱਲਣ ਦਾ ਇਸ਼ਾਰਾ ਕਰ ਦਿੱਤਾ। ਤੇਲੰਗਾਨਾ ਦੇ ਮੁੱਖ ਮੰਤਰੀ ਕੇ ਸੀ ਆਰ ਦੇ ਫੈਡਰਲ ਫਰੰਟ ਨੂੰ ਕੌਮੀ ਮੋਰਚੇ ਜਿਹੀ ਸਫਲਤਾ ਭਾਵੇਂ ਹੀ ਨਾ ਮਿਲ ਸਕੇ, ਪਰ ਖੇਤਰੀ ਪਾਰਟੀਆਂ ਦੀ ਫੈਸਲਾਕੰੁਨ ਭੂਮਿਕਾ ਨੂੰ ਨਕਾਰਨਾ ਸੰਭਵ ਨਹੀਂ।
ਚਰਨ ਸਿੰਘ, ਚੰਦਰ ਸ਼ੇਖਰ, ਐਚ ਡੀ ਦੇਵਗੌੜਾ ਅਤੇ ਇੰਦਰ ਕੁਮਾਰ ਗੁਜਰਾਲ ਨੂੰ ਪ੍ਰਧਾਨ ਮੰਤਰੀ ਬਣਾਉਣ ਜਿਹੀ ਸਥਿਤੀ ਤਾਂ ਨਹੀਂ ਬਣੀ, ਪਰ 30 ਸਾਲ ਬਾਅਦ 2014 'ਚ ਪੂਰਨ ਬਹੁਮਤ ਵਾਲੀ ਸੰਭਾਵਨਾ ਫਿਲਹਾਲ ਦਿਖਾਈ ਨਹੀਂ ਦੇ ਰਹੀ ਤੇ ਜੇ ਏਦਾਂ ਹੁੰਦਾ ਹੈ ਤਾਂ ਇਨ੍ਹਾਂ ਪਾਰਟੀਆਂ ਦਾ ਦਾਬਾ ਵਧਣਾ ਲਾਜ਼ਮੀ ਹੈ। ਬਿਹਾਰ 'ਚ ਭਾਜਪਾ ਨੇ 22 ਸੀਟਾਂ ਜਿੱਤਣ ਤੋਂ ਬਾਅਦ ਵੀ ਦੋ ਪਾਰਲੀਮੈਂਟ ਮੈਂਬਰਾਂ ਵਾਲੀ ਪਾਰਟੀ ਜਨਤਾ ਦਲ ਯੂ ਨਾਲ ਬਰਾਬਰੀ ਦਾ ਰਿਸ਼ਤਾ ਬਣਾ ਕੇ ਸਾਫ ਸੰਕੇਤ ਦੇ ਦਿੱਤਾ ਹੈ ਕਿ ਉਸ ਨੇ ਵੀ ਜ਼ਮੀਨੀ ਸੱਚਾਈ ਸਮਝ ਕੇ ਪਲਾਨ ਬੀ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਬਿਹਾਰ ਵਿੱਚ ਐਨ ਡੀ ਏ ਸਰਕਾਰ ਵਿੱਚ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਦੇ ਵੀ ਮੰਤਰੀ ਹਨ, ਪਰ ਜਦੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਦੀ ਗੱਲ ਆਈ ਤਾਂ ਸਾਰਾ ਤਿਆਗ ਭਾਜਪਾ ਨੂੰ ਹੀ ਕਰਨਾ ਪਿਆ। ਭਾਜਪਾ ਨੇ ਲੋਕ ਜਨਸ਼ਕਤੀ ਪਾਰਟੀ ਨੂੰ ਬਿਹਾਰ 'ਚ ਨਾ ਸਿਰਫ ਛੇ ਸੀਟਾਂ ਦਿੱਤੀਆਂ, ਸਗੋਂ ਆਪਣੇ ਖਾਤੇ 'ਚੋਂ ਲੋਕ ਜਨਸ਼ਕਤੀ ਪਾਰਟੀ ਦੇ ਆਗੂ ਰਾਮ ਵਿਲਾਸ ਪਾਸਵਾਨ ਨੂੰ ਰਾਜ ਸਭਾ 'ਚ ਭੇਜਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਪਹਿਲਾਂ ਉਹ ਪੂਰੇ ਪਰਵਾਰ ਨਾਲ ਮੁੰਬਈ ਜਾ ਕੇ ਬੈਠ ਗਏ ਸਨ। ਦੂਜੇ ਪਾਸੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਪੰਡਰਪੁਰ ਰੈਲੀ 'ਚ ਹਮਲਾਵਰ ਲਹਿਜ਼ੇ 'ਚ ਬੋਲ ਕੇ ਸੌਦੇਬਾਜ਼ੀ ਸ਼ੁਰੂ ਕਰ ਦਿੱਤੀ। ਲੰਬੇ ਅਰਸੇ ਤੋਂ ਭਾਜਪਾ ਤੇ ਸ਼ਿਵ ਸੈਨਾ ਦੇ ਰਿਸ਼ਤੇ ਖਰਾਬ ਹਨ। ਸ਼ਿਵ ਸੈਨਾ ਵੱਲੋਂ ਗੱਠਜੋੜ ਤੋਂ ਵੱਖ ਹੋ ਕੇ ਲੜਨ ਦੀਆਂ ਗੱਲਾਂ ਸੁਣੀਂਦੀਆਂ ਹਨ। ਉਹ ਕੇਂਦਰ ਤੇ ਮਹਾਰਾਸ਼ਟਰ ਸਰਕਾਰ 'ਚ ਸ਼ਾਮਲ ਹੋਣ ਦੇ ਬਾਵਜੂਦ ਭਾਜਪਾ ਲੀਡਰਸ਼ਿਪ ਨੂੰ ਅੱਖਾਂ ਦਿਖਾ ਰਹੀ ਹੈ, ਪਰ ਭਾਜਪਾ ਚੁੱਪ ਹੈ। ਸ਼ਾਇਦ ਇਸੇ ਕਾਰਨ ਆਪਣੀ ਪਾਰਟੀ ਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਜਿਹੀਆਂ ਪਾਰਟੀਆਂ ਵੀ ਸਿਆਸੀ ਹੈਸੀਅਤ ਤੋਂ ਜ਼ਿਆਦਾ ਵਸੂਲਣ ਦੀ ਤਾਕ 'ਚ ਹਨ।
ਭਾਜਪਾ ਨੇ ਆਪਣੀਆਂ ਸਹਿਯੋਗੀ ਪਾਰਟੀਆਂ ਨੂੰ ਹੱਦ ਤੋਂ ਵੱਧ ਸੀਟਾਂ ਦਿੱਤੀਆਂ ਤਾਂ ਸਾਫ ਹੋ ਜਾਵੇਗਾ ਕਿ ਛੋਟੀਆਂ ਤੇ ਦਰਮਿਆਨੇ ਦਰਜੇ ਦੀਆਂ ਪਾਰਟੀਆਂ ਆਪਣੀ ਅਸਲ ਸ਼ਕਤੀ ਤੋਂ ਜ਼ਿਆਦਾ ਸੌਦੇਬਾਜ਼ੀ ਕਰਨ 'ਚ ਸਫਲ ਰਹੀਆਂ ਹਨ। ਬੀਤੇ ਦਿਨਾਂ 'ਚ ਛੋਟੀਆਂ ਪਾਰਟੀਆਂ ਵੱਲੋਂ ਜਿਹੋ ਜਿਹੇ ਬਿਆਨ ਆਏ ਹਨ, ਉਹ ਦਰਸਾਉਂਦੇ ਤੇ ਚੇਤੰਨ ਵੀ ਕਰਦੇ ਹਨ ਕਿ ਜਨਤਾ ਨੇ ਵੋਟ ਦੇਣ 'ਚ ਸਮਝਦਾਰੀ ਨਾ ਦਿਖਾਈ ਤਾਂ ਸ਼ਾਸਨ ਪ੍ਰਸ਼ਾਸਨ ਦੇ ਪੱਖੋਂ ਚੰਗੀ ਗੱਲ ਨਹੀਂ। ਇਸ ਦੀ ਥਾਂ ਦਬਾਅ ਦੀ ਰਾਜਨੀਤੀ ਤੇ ਮਜਬੂਰ ਪ੍ਰਸ਼ਾਸਨ ਦੇ ਦਿਨ ਸ਼ੁਰੂ ਹੋ ਸਕਦੇ ਹਨ। ਛੋਟੀਆਂ ਤੇ ਦਰਮਿਆਨੇ ਦਰਜੇ ਦੀਆਂ ਪਾਰਟੀਆਂ 'ਚੋਂ ਸਿਰਫ ਸੀ ਪੀ ਐਮ ਅਤੇ ਬਸਪਾ ਹੀ ਕੌਮੀ ਪਾਰਟੀਆਂ ਹਨ। ਇਨ੍ਹਾਂ ਦੀ ਪ੍ਰਤੀਨਿਧਤਾ ਜਿੰਨੀ ਵੀ ਹੋਵੇ, ਇਨ੍ਹਾਂ ਦਾ ਆਧਾਰ ਖੇਤਰੀ ਪਾਰਟੀਆਂ ਤੋਂ ਵੱਡਾ ਹੈ। ਬਾਕੀ ਸਾਰੀਆਂ ਪਾਰਟੀਆਂ ਦਾ ਦਾਇਰਾ ਆਪੋ ਆਪਣੇ ਸੂਬੇ ਤੱਕ ਸਿਮਟਿਆ ਹੋਇਆ ਹੈ। ਖੱਬੇ ਪੱਖੀ ਪਾਰਟੀਆਂ ਦਾ ਵੱਖਰੀ ਰਾਹ ਉੱਤੇ ਚੱਲਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕੋਲ ਸਿਰਫ ਇਕੋ ਕੇਰਲ ਬਚਿਆ ਹੈ ਅਤੇ ਉਥੇ ਕਾਂਗਰਸ ਨਾਲ ਸਮਝੌਤਾ ਕਰਨਾ ਆਤਮਘਾਤੀ ਹੋਵੇਗਾ। ਇਹੋ ਕਾਰਨ ਹੈ ਕਿ ਉਨ੍ਹਾਂ ਵੱਲੋਂ ਵਾਰ-ਵਾਰ ਬਿਆਨ ਆਉਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਗੱਠਜੋੜ ਦੇ ਕੋਈ ਮਾਅਨੇ ਨਹੀਂ।
ਗੱਠਜੋੜ ਚੋਣਾਂ ਤੋਂ ਬਾਅਦ ਹੀ ਬਣਾਉਣਾ ਠੀਕ ਹੋਵੇਗਾ, ਪਰ ਦੂਜੀਆਂ ਕਈ ਪਾਰਟੀਆਂ ਹਨ, ਜੋ ਚੋਣਾਂ ਤੋਂ ਪਹਿਲਾਂ ਗੱਠਜੋੜ ਚਾਹੁੰਦੀਆਂ ਹਨ। ਇਨ੍ਹਾਂ ਖੇਤਰੀ ਪਾਰਟੀਆਂ ਦਾ ਇਕ ਧੜਾ ਕੇ ਸੀ ਆਰ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਮਮਤਾ ਬੈਨਰਜੀ ਅਤੇ ਨਵੀਨ ਪਟਨਾਇਕ ਵਰਗੇ ਆਗੂਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ। ਇਸ ਤੋਂ ਪਹਿਲਾਂ ਚੰਦਰਬਾਬੂ ਨਾਇਡੂ ਨੇ ਵੀ ਅਜਿਹੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਇਸੇ ਤਰ੍ਹਾਂ ਦੀ ਕਵਾਇਦ 'ਚ ਜੁਟੀ ਸੀ। ਇਸ ਤੋਂ ਇਹੋ ਸਾਫ ਹੁੰਦਾ ਹੈ ਕਿ ਖੇਤਰੀ ਪਾਰਟੀਆਂ ਦੀ ਖਾਹਿਸ਼ ਵਧੀ ਹੈ।
ਆਪੋ ਆਪਣੇ ਸੂਬੇ ਤੱਕ ਸਿਮਟੇ ਹੋਣ ਦੇ ਬਾਵਜੂਦ ਖੇਤਰੀ ਪਾਰਟੀਆਂ ਕੌਮੀ ਪੱਧਰ ਉਤੇ ਆਪਣੀ ਪਕੜ ਮਜ਼ਬੂਤ ਕਰਕੇ ਖੇਤਰੀ ਖਾਹਿਸ਼ਾਂ ਨੂੰ ਸਾਧਣਾ ਚਾਹੰੁਦੀਆਂ ਹਨ। ਇਸ ਲਈ ਫੈਡਰਲ ਫਰੰਟ ਦੀ ਕੋਸਿ਼ਸ਼ ਸ਼ੁਰੂ ਹੋਈ ਹੈ, ਪਰ ਇਹ ਵੀ ਸੱਚਾਈ ਹੈ ਕਿ ਫੈਡਰਲ ਫਰੰਟ ਤਦੇ ਬਣ ਸਕਦਾ ਹੈ ਜੇ ਉਤਰ ਪ੍ਰਦੇਸ਼ ਦੀ ਵੱਡੀ ਪਾਰਟੀ ਯਾਨੀ ਬਸਪਾ ਅਤੇ ਸਮਾਜਵਾਦੀ ਪਾਰਟੀ ਵੀ ਇਸ ਵਿੱਚ ਸ਼ਾਮਲ ਹੋ ਜਾਣ। ਹਾਲੇ ਤੱਕ ਜੋ ਕੁਝ ਦਿਸ ਰਿਹਾ ਹੈ, ਉਸ ਵਿੱਚ ਇਸ ਦੀ ਜ਼ਿਆਦਾ ਗੁੰਜਾਇਸ਼ ਨਹੀਂ। ਬਸਪਾ ਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਤੋਂ ਭਾਵੇਂ ਹੀ ਦੂਰੀ ਬਣਾ ਰੱਖੀ ਹੈ, ਪਰ ਉਨ੍ਹਾਂ ਵੱਲੋਂ ਵਾਰ-ਵਾਰ ਯਾਦ ਕਰਵਾਇਆ ਜਾ ਰਿਹਾ ਹੈ ਕਿ ਕਾਂਗਰਸ ਹੰਕਾਰੀ ਹੈ। ਹਾਲੇ ਇਹ ਦੋਵੇਂ ਪਾਰਟੀਆਂ ਫੈਡਰਲ ਫਰੰਟ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਵੀ ਨਹੀਂ ਦਿੱਸਦੀਆਂ। ਸੱਚਾਈ ਇਹ ਹੈ ਕਿ ਫੈਡਰਲ ਫਰੰਟ ਵੀ ਸੌਦੇਬਾਜ਼ੀ ਦਾ ਇਕ ਮੋਰਚਾ ਹੋਵੇਗਾ। ਨਤੀਜੇ ਤੋਂ ਬਾਅਦ ਜੇ ਕਿਸੇ ਧੜੇ ਨੂੰ ਜ਼ਰੂਰਤ ਹੋਈ ਤਾਂ ਇਕਜੁੱਟ ਹੋ ਕੇ ਜ਼ਿਆਦਾ ਮੁੱਲ ਭਾਅ ਕੀਤਾ ਜਾ ਸਕਦਾ ਹੈ।
ਕਾਂਗਰਸ ਨੇ ਹਾਲ ਹੀ 'ਚ ਤਿੰਨ ਸੂਬਿਆਂ 'ਚ ਸਰਕਾਰ ਬਣਾਈ ਹੈ। ਇਸ ਤੋਂ ਬਾਅਦ ਉਸ ਨੂੰ ਉਮੀਦ ਸੀ ਕਿ ਉਹ ਆਸਾਨੀ ਨਾਲ ਵਿਰੋਧੀ ਧਿਰ ਦਾ ਧੁਰਾ ਬਣ ਜਾਵੇਗੀ, ਪਰ ਹਾਲੇ ਅਜਿਹਾ ਹੋ ਨਹੀਂ ਸਕਿਆ। ਉਲਟਾ ਕੁੜੱਤਣ ਥੋੜ੍ਹੀ ਹੋਰ ਵਧਣ ਲੱਗੀ ਹੈ। ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਕੁਝ ਦਿਨ ਪਹਿਲਾਂ ਇਸ ਦਾ ਇਜ਼ਹਾਰ ਵੀ ਕੀਤਾ। ਉਨ੍ਹਾਂ ਦਾ ਜੋ ਮੌਜੂਦਾ ਰੁਖ ਹੈ, ਉਸ 'ਚ ਕਾਂਗਰਸ ਨੂੰ ਹੀ ਤਾਲਮੇਲ ਬਿਠਾਉਣਾ ਹੋਵੇਗਾ।
ਖੇਤਰੀ ਪਾਰਟੀਆਂ ਦੀ ਵਧੀ ਹੋਈ ਸ਼ਕਤੀ ਨਾਲ ਤਾਲਮੇਲ ਬਿਠਾਉਣ 'ਚ ਭਾਜਪਾ ਤੇ ਕਾਂਗਰਸ ਦੋਵਾਂ ਨੂੰ ਸਮੱਸਿਆ ਹੋਵੇਗੀ। ਕਾਂਗਰਸ ਨੂੰ ਪਤਾ ਹੈ ਕਿ ਜਿਨ੍ਹਾਂ ਸਿਆਸੀ ਪਾਰਟੀਆਂ ਨੂੰ ਲੈ ਕੇ ਉਹ ਸੱਤਾ 'ਚ ਵਾਪਸ ਆਉਣਾ ਚਾਹੁੰਦੀ ਹੈ, ਉਹ ਉਸ ਨੂੰ ਸਹਾਰਾ ਬਣਾ ਕੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀਆਂਹਨ। ਵਰਨਾ ਕੋਈ ਕਾਰਨ ਨਹੀਂ ਸੀ ਕਿ ਮਮਤਾ ਬੈਨਰਜੀ ਇਹ ਤਜ਼ਵੀਜ਼ ਰੱਖ ਦੇਂਦੀ ਕਿ ਜਿਸ ਸੂਬੇ 'ਚ ਜੋ ਪਾਰਟੀਆਂ ਮਜ਼ਬੂਤ ਹਨ, ਬਾਕੀ ਪਾਰਟੀਆਂ ਇਕੱਠੀਆਂ ਹੋ ਕੇ ਉਸ ਨੂੰ ਵਧਾਉਣ। ਜੇ ਇਹ ਤਜਵੀਜ਼ ਮੰਨੀ ਗਈ ਤਾਂ ਪੱਛਮੀ ਬੰਗਾਲ ਵਿੱਚ ਖੁਦ ਤਿ੍ਰਣਮੂਲ ਕਾਂਗਰਸ, ਉਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਬਸਪਾ, ਤਾਮਿਲ ਨਾਡੂ ਵਿੱਚ ਡੀ ਐਮ ਕੇ, ਬਿਹਾਰ 'ਚ ਐਨ ਡੀ ਏ, ਓਡੀਸ਼ਾ 'ਚ ਬੀਜੂ ਜਨਤਾ ਦਲ ਆਦਿ ਪਾਰਟੀਆਂ ਦਾ ਦਬਦਬਾ ਹੋਵੇਗਾ। ਫਿਰ ਕਾਂਗਰਸ ਲੜੇਗੀ ਕਿੱਥੋਂ ਤੇ ਕਿੰਨੀਆਂ ਸੀਟਾਂ ਜਿੱਤੇਗੀ? ਸੱਚਾਈ ਇਹ ਹੈ ਕਿ ਭਾਜਪਾ ਖਿਲਾਫ ਖੜੀਆਂ ਦਿਸ ਰਹੀਆਂ ਪਾਰਟੀਆਂ ਵੀ ਕਾਂਗਰਸ ਨੂੰ ਮਜ਼ਬੂਤ ਹੁੰਦਿਆਂ ਨਹੀਂ ਦੇਖਣਾ ਚਾਹੁੰਦੀਆਂ।
ਭਾਜਪਾ ਦੀ ਸਥਿਤੀ ਵੱਖਰੀ ਹੈ ਤੇ ਇਸ ਦਾ ਇਕ ਕਾਰਨ ਇਹ ਹੈ ਕਿ ਆਂਧਰਾ ਪ੍ਰਦੇਸ਼, ਓਡੀਸ਼ਾ ਤੇ ਪੱਛਮੀ ਬੰਗਾਲ 'ਚ ਭਾਜਪਾ ਕਾਂਗਰਸ ਨੂੰ ਪਿੱਛੇ ਧੱਕਣ 'ਚ ਕਾਮਯਾਬ ਹੋਈ ਹੈ। ਪੱਛਮੀ ਬੰਗਾਲ ਤੇ ਓਡੀਸ਼ਾ 'ਚ ਉਸ ਨੇ ਮੁੱਖ ਵਿਰੋਧੀ ਧਿਰ ਦੀ ਹੈਸੀਅਤ ਹਾਸਲ ਕਰ ਲਈ ਹੈ। ਇਸੇ ਕਾਰਨ ਟੀ ਡੀ ਪੀ, ਬੀਜੂ ਜਨਤਾ ਦਲ ਤੇ ਤਿ੍ਰਣਮੂਲ ਕਾਂਗਰਸ ਨੂੰ ਭਾਜਪਾ ਨਾਲ ਸਮਝੌਤਾ ਕਰਨ 'ਚ ਮੁਸ਼ਕਲ ਹੋ ਰਹੀ ਹੈ। ਜਿਨ੍ਹਾਂ ਸੂਬਿਆਂ 'ਚ ਭਾਜਪਾ ਹੈ, ਉਥੇ ਸਹਿਯੋਗੀ ਪਾਰਟੀਆਂ ਬਦਲੇ ਹੋਏ ਮਾਹੌਲ ਦਾ ਲਾਭ ਲੈਣਾ ਚਾਹੁੰਦੀਆਂ ਹਨ। ਇਹ ਸਾਫ ਦਿੱਸਦਾ ਹੈ ਕਿ ਭਾਜਪਾ ਨੂੰ ਜਾਰਜ ਫਰਨਾਂਡਿਜ਼ ਜਿਹੇ ਯੋਗ ਲੀਡਰ ਦੀ ਕਮੀ ਸਤਾ ਰਹੀ ਹੈ। ਉਨ੍ਹਾਂ ਵਰਗੀ ਪੈਰਵੀ ਕਰਨ ਵਾਲੀ ਅਜਿਹੀ ਕੋਈ ਹਸਤੀ ਖੜੀ ਨਹੀਂ ਹੋ ਸਕੀ, ਜੋ ਤਾਮਿਲ ਨਾਡੂ ਤੋਂ ਲੈ ਕੇ ਕਸ਼ਮੀਰ ਤੱਕ ਸੰਭਾਵਿਤ ਸਹਿਯੋਗੀ ਪਾਰਟੀਆਂ ਨਾਲ ਸਿੱਧੀ ਗੱਲ ਕਰ ਸਕੇ ਤੇ ਜਿਸ 'ਤੇ ਸਹਿਯੋਗੀ ਪਾਰਟੀਆਂ ਵੀ ਭਰੋਸਾ ਕਰ ਸਕਣ। ਪਿੱਛੇ ਜਿਹੇ ਭਾਜਪਾ ਨੇ 17 ਸੂਬਿਆਂ ਦੇ ਇੰਚਾਰਜ ਬਣਾਏ ਹਨ, ਪਰ ਅਜਿਹੇ ਘੱਟ ਹਨ, ਜੋ ਸਬੰਧਤ ਸੂਬਿਆਂ 'ਚ ਪਾਰਟੀ ਦੇ ਆਗੂਆਂ ਦੇ ਵੀ ਦਿਲ ਜਿੱਤ ਸਕਣ। ਕਾਂਗਰਸ 'ਚ ਵੀ ਇਹੋ ਹਾਲ ਹੈ। ਛੋਟੀਆਂ ਪਾਰਟੀਆਂ ਵੱਲੋਂ ਆਪਣਾ ਰੁਤਬਾ ਵਧਾਉਣ ਦੀ ਕੋਸ਼ਿਸ਼ ਹੈਰਾਨੀ ਜਨਕ ਨਹੀਂ ਪਰ ਕੌਮੀ ਰਾਜਨੀਤੀ ਲਈ ਉਨ੍ਹਾਂ ਦਾ ਦਬਦਬਾ ਚੰਗਾ ਨਹੀਂ ਹੋਵੇਗਾ।

 

Have something to say? Post your comment