Welcome to Canadian Punjabi Post
Follow us on

22

March 2019
ਕੈਨੇਡਾ

ਓਨਟਾਰੀਓ ਅਪੀਲ ਕੋਰਟ ਨੇ ਊਬਰ ਖਿਲਾਫ ਕਲਾਸ ਐਕਸ਼ਨ ਲਾਅਸੂਟ ਚਲਾਉਣ ਲਈ ਦਿੱਤੀ ਹਰੀ ਝੰਡੀ

January 03, 2019 08:06 AM

ਟੋਰਾਂਟੋ, 2 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੀ ਅਪੀਲ ਕੋਰਟ ਨੇ ਊਬਰ ਕੰਪਨੀ ਖਿਲਾਫ ਪ੍ਰਸਤਾਵਿਤ ਕਲਾਸ ਐਕਸ਼ਨ ਕੇਸ ਨੂੰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਊਬਰ ਖਿਲਾਫ ਇਹ ਪ੍ਰਸਤਾਵਿਤ ਕਲਾਸ ਐਕਸ਼ਨ ਲਾਅਸੂਟ ਉਸ ਦੇ ਹੀ ਡਰਾਈਵਰਾਂ ਵਿੱਚੋਂ ਕਿਸੇ ਇੱਕ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸ ਸਬੰਧੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਓਨਟਾਰੀਓ ਦੀ ਸਰਬਉੱਚ ਅਦਾਲਤ ਵੱਲੋਂ ਬਦਲ ਦਿੱਤਾ ਗਿਆ।
ਬੁੱਧਵਾਰ ਨੂੰ ਇਸ ਸਬੰਧ ਵਿੱਚ ਸੁਣਾਏ ਗਏ ਫੈਸਲੇ ਵਿੱਚ ਓਨਟਾਰੀਓ ਦੇ ਕੋਰਟ ਆਫ ਅਪੀਲ ਨੇ ਫੈਸਲਾ ਸੁਣਾਉਂਦਿਆਂ ਆਖਿਆ ਕਿ ਊਬਰ ਦੇ ਸਰਵਿਸਿਜ਼ ਅਗਰੀਮੈਂਟ ਵਿੱਚ ਦਰਜ ਕਲਾਜ਼ ਵਿੱਚ ਇਹ ਸ਼ਰਤ ਰੱਖੀ ਗਈ ਹੈ ਕਿ ਹਰ ਕਿਸਮ ਦੇ ਵਿਵਾਦ ਨੂੰ ਨੀਦਰਲੈਂਡਜ਼ ਵਿੱਚ ਵਿਚੋਲਗੀ ਰਾਹੀਂ ਹੱਲ ਕੀਤੇ ਜਾਣ ਦੀ ਼ਸਰਤ ਬੇਤੁਕੀ ਹੈ ਤੇ ਕੋਈ ਮਾਇਨੇ ਨਹੀਂ ਰੱਖਦੀ। ਇਸ ਤੋਂ ਇਲਾਵਾ ਇਸ ਕਲਾਜ਼ ਵਿੱਚ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਇਸ ਵਿਚੋਲਗੀ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਹੀ ਸਬੰਧਤ ਵਿਅਕਤੀ ਨੂੰ 14,5000 ਅਮਰੀਕੀ ਡਾਲਰ ਫੀਸ ਅਦਾ ਕਰਨੀ ਹੋਵੇਗੀ ਫਿਰ ਭਾਵੇਂ ਵਿਵਾਦ ਵਿੱਚ ਕੋਈ ਵੀ ਰਕਮ ਦਾਅ ਉੱਤੇ ਲੱਗੀ ਹੋਵੇ।
ਅਪੀਲ ਕੋਰਟ ਨੇ ਆਪਣੇ ਫੈਸਲੇ ਵਿੱਚ ਆਖਿਆ ਕਿ ਇਸ ਤਰ੍ਹਾਂ ਦਾ ਕਲਾਜ਼ ਊਬਰ ਨੇ ਇਸ ਲਈ ਚੁਣਿਆ ਤਾਂ ਕਿ ਉਹ ਆਪ ਪੱਕੇ ਪੈਰੀਂ ਹੋ ਸਕੇ ਤੇ ਆਪਣੇ ਡਰਾਈਵਰਾਂ ਦਾ ਲਾਹਾ ਲੈ ਸਕੇ। ਇਸ ਤਰ੍ਹਾਂ ਊਬਰ ਦੀ ਮਾਰਕਿਟ ਵਿੱਚ ਪੈਠ ਦੀ ਮਾਰ ਸਿੱਧੇ ਤੌਰ ਉੱਤੇ ਉਸ ਦੇ ਡਰਾਈਵਰਾਂ ਨੂੰ ਹੀ ਸਹਿਣੀ ਪਵੇਗੀ। ਅਦਾਲਤ ਨੇ ਇਹ ਵੀ ਆਖਿਆ ਕਿ ਊਬਰ ਨੇ ਇਹ ਸੱਭ ਜਾਣਬੁੱਝ ਕੇ ਤੇ ਸੋਚਸਮਝ ਕੇ ਹੀ ਕੀਤਾ ਹੈ। ਤਿੰਨ ਜੱਜਾਂ ਦੇ ਅਪੀਲ ਪੈਨਲ ਨੇ ਆਖਿਆ ਕਿ ਹੇਠਲੀ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਊਬਰ ਦੇ ਪੱਖ ਵਿੱਚ ਸੁਣਾਇਆ ਗਿਆ ਫੈਸਲਾ ਸਹੀ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਉਹ ਫੈਸਲਾ ਨਾਰਮਲ ਕਮਰਸ਼ੀਅਲ ਕਾਂਟਰੈਕਟਸ, ਜਿਨ੍ਹਾਂ ਵਿੱਚ ਦੋਵੇਂ ਧਿਰਾਂ ਤਾਕਤ ਦੇ ਮਾਮਲੇ ਵਿੱਚ ਬਰਾਬਰ ਹੁੰਦੀਆਂ ਹਨ, ਦੇ ਆਧਾਰ ਉੱਤੇ ਹੀ ਸੁਣਾਇਆ ਸੀ।
ਇਸ ਦੌਰਾਨ ਊਬਰ ਕੈਨੇਡਾ ਦੇ ਤਰਜ਼ਮਾਨ ਨੇ ਆਖਿਆ ਕਿ ਕੰਪਨੀ ਅਪੀਲ ਕੋਰਟ ਦੇ ਫੈਸਲੇ ਦਾ ਮੁਲਾਂਕਣ ਕਰੇਗੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਊਬਰ ਖਿਲਾਫ ਇਹ ਮਾਮਲਾ ਊਬਰਈਟਜ਼ ਲਈ ਕੰਮ ਕਰਨ ਵਾਲੇ 35 ਸਾਲਾ ਡਰਾਈਵਰ ਡੇਵਿਡ ਹੈਲਰ ਵੱਲੋਂ ਕੀਤਾ ਗਿਆ ਹੈ। ਇਸ ਸੇਵਾ ਤਹਿਤ ਡਰਾਈਵਰ ਊਬਰ ਦੇ ਕਸਟਮਰਜ਼ ਨੂੰ ਰੈਸਟੋਰੈਂਟਸ ਤੋਂ ਖਾਣਾ ਲਿਆ ਕੇ ਦਿੰਦੇ ਹਨ। ਉਸ ਦਾ ਤਰਕ ਹੈ ਕਿ ਊਬਰ ਦੇ ਡਰਾਈਵਰ ਕੰਪਨੀ ਦੇ ਕਰਮਚਾਰੀ ਹਨ, ਜਿਸ ਕਾਰਨ ਉਹ ਘੱਟ ਤੋਂ ਘੱਟ ਉਜਰਤਾਂ, ਵੈਕੇਸ਼ਨ ਪੇਅ ਤੇ ਓਨਟਾਰੀਓ ਇੰਪਲਾਇਮੈਂਟ ਸਟੈਂਡਰਡਜ਼ ਐਕਟ ਤਹਿਤ ਹੋਰ ਪ੍ਰੋਟੈਕਸ਼ਨਜ਼ ਦੇ ਹੱਕਦਾਰ ਹਨ।
ਅਪੀਲ ਕੋਰਟ ਨੇ ਆਖਿਆ ਕਿ ਇਹ ਵਿਚੋਲਗੀ ਵਾਲਾ ਕਲਾਜ਼ ਜਾਇਜ਼ ਨਹੀਂ ਹੈ ਕਿਉਂਕਿ ਡਰਾਈਵਰਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੇ ਵਿਵਾਦ ਵਿੱਚ ਇਹ ਸਿਰਫ ਊਬਰ ਦਾ ਹੀ ਪੱਖ ਪੂਰਦਾ ਹੈ। ਇਸ ਲਈ ਅਦਾਲਤ ਨੇ ਊਬਰ ਨੂੰ ਹੈਲਰ ਨੂੰ ਅਪੀਲ ਕਰਨ ਦੀ ਕੀਮਤ ਦੇ ਨਾਲ ਨਾਲ ਹੋਰ ਖਰਚ ਤੋਂ ਇਲਾਵਾ ਕੁੱਲ 20,000 ਡਾਲਰ ਅਦਾ ਕਰਨ ਦਾ ਹੁਕਮ ਵੀ ਦਿੱਤਾ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ