Welcome to Canadian Punjabi Post
Follow us on

22

March 2019
ਅੰਤਰਰਾਸ਼ਟਰੀ

ਫੇਸਬੁਕ ਖੁਦਕੁਸ਼ੀ ਦੇ ਵਿਚਾਰ ਵਾਲੀਆਂ ਪੋਸਟਾਂ ਪੁਲਸ ਨੂੰ ਦੱਸ ਕੇ ਖੁਦਕੁਸ਼ੀਆਂ ਰੋਕ ਰਿਹੈ

January 03, 2019 12:42 AM

ਅਮਰੀਕਾ, 2 ਜਨਵਰੀ (ਪੋਸਟ ਬਿਊਰੋ)- ਅਮਰੀਕਾ ਦੇ ਓਹਾਈਓ ਸੂਬੇ 'ਚ ਰਾਤ ਦੀ ਡਿਊਟੀ ਕਰ ਰਹੇ ਪੁਲਸ ਮੁਲਾਜ਼ਮ ਕੋਲ ਫੇਸਬੁਕ ਵੱਲੋਂ ਇੱਕ ਫੋਨ ਆਇਆ ਅਤੇ ਦੱਸਿਆ ਗਿਆ ਕਿ ਇੱਕ ਔਰਤ ਨੇ ਫੇਸਬੁਕ 'ਤੇ ਪੋਸਟ ਕੀਤਾ ਹੈ ਕਿ ਉਹ ਪ੍ਰੇਸ਼ਾਨ ਹੈ ਤੇ ਉਸ ਦੇ ਮਨ 'ਚ ਖੁਦਕੁਸ਼ੀ ਦਾ ਖਿਆਲ ਆ ਰਿਹਾ ਹੈ। ਪੁਲਸ ਵਾਲੇ ਨੇ ਮੋਰਚਾ ਸੰਭਾਲਿਆ ਅਤੇ ਇੱਕ ਪੁਲਸ ਟੀਮ ਤੁਰੰਤ ਉਸ ਔਰਤ ਤੱਕ ਜਾ ਪਹੁੰਚੀ। ਉਸ ਔਰਤ ਨੇ ਕਿਹਾ ਕਿ ਉਸ ਦੇ ਮਨ ਵਿੱਚੋਂ ਅਜਿਹਾ ਕੋਈ ਵਿਚਾਰ ਨਿਕਲ ਗਿਆ ਹੈ, ਫਿਰ ਵੀ ਪੁਲਸ ਵਾਲੇ ਉਸ ਨੂੰ ਡਾਕਟਰ ਕੋਲ ਲੈ ਗਏ ਤੇ ਯਕੀਨੀ ਕੀਤਾ ਕਿ ਕੁਝ ਮਾੜਾ ਨਾ ਹੋਵੇ।
ਇਹ ਇਸ ਤਰ੍ਹਾਂ ਦਾ ਪਹਿਲਾ ਕੇਸ ਨਹੀਂ। ਮੈਸਾਚੁਸੈਟਸ ਤੋਂ ਲੈ ਕੇ ਮੁੰਬਈ ਤੱਕ ਅਜਿਹੇ ਕਈ ਕੇਸ ਪਤਾ ਲੱਗ ਚੁੱਕੇ ਹਨ। ਫੇਸਬੁਕ ਵੱਲੋਂ ਦੁਨੀਆ 'ਚ ਕਈ ਥਾਵਾਂ 'ਤੇ ਪੁਲਸ ਨੂੰ ਇਸ ਤਰ੍ਹਾਂ ਦੇ ਫੋਨ ਕਰ ਕੇ ਅਜਿਹੇ ਲੋਕਾਂ ਬਾਰੇ ਸਾਵਧਾਨ ਕੀਤਾ ਜਾ ਰਿਹਾ ਹੈ, ਜੋ ਇਸ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖੁਦਕੁਸ਼ੀ ਜਿਹਾ ਵਿਚਾਰ ਰੱਖਦੇ ਹਨ।
ਸਾਲ 2017 ਦੇ ਸ਼ੁਰੂਆਤੀ ਦਿਨਾਂ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਏ ਸਨ, ਜਦੋਂ ਕੁਝ ਲੋਕਾਂ ਨੇ ਫੇਸਬੁਕ 'ਤੇ ਲਾਈਵ ਸਟ੍ਰੀਮਿੰਗ ਕਰਦਿਆਂ ਖੁਦਕੁਸ਼ੀ ਕਰ ਲਈ ਸੀ। ਇਹੋ ਜਿਹੀਆਂ ਕਈ ਘਟਨਾਵਾਂ ਤੋਂ ਸਬਕ ਲੈਂਦਿਆਂ ਫੇਸਬੁਕ ਨੇ ਚਿਤਾਵਨੀ ਦਾ ਸਿਸਟਮ ਚਾਲੂ ਕੀਤਾ, ਜਿਸ ਹੇਠ ਐਲਗੋਰਿਦਮ ਰਾਹੀਂ ਫੇਸਬੁਕ ਇਹੋ ਜਿਹੀ ਪੋਸਟ ਜਾਂ ਕੁਮੈਂਟ ਦੀ ਪਛਾਣ ਕਰਦਾ ਹੈ, ਜਿਸ ਵਿੱਚ ਕਿਸੇ ਨੇ ਖੁਦਕੁਸ਼ੀ ਗੱਲ ਕੀਤੀ ਹੈ। ਏਦਾਂ ਦੇ ਪੋਸਟ ਮਿਲਦੇ ਸਾਰ ਇਸ ਦੀ ਜਾਣਕਾਰੀ ਫੇਸਬੁੱਕ ਦੀ ਟੀਮ ਨੂੰ ਪਹੁੰਚਦੀ ਹੈ ਅਤੇ ਖਾਸ ਸਿਖਲਾਈ ਪ੍ਰਾਪਤ ਤੇ ਕਾਨੂੰਨੀ ਵਿਵਸਥਾਵਾਂ ਦੇ ਜਾਣਕਾਰ ਲੋਕ ਪੋਸਟ ਦੀ ਸਮੀਖਿਆ ਕਰਦੇ ਹਨ। ਜੇ ਉਨ੍ਹਾਂ ਨੂੰ ਜ਼ਰੂਰੀ ਲੱਗਦਾ ਹੈ ਤਾਂ ਪੁਲਸ ਨਾਲ ਸੰਪਰਕ ਕਰਦੇ ਹਨ। ਕੁਝ ਸਿਹਤ ਮਾਹਰਾਂ ਨੇ ਫੇਸਬੁਕ ਦੀ ਇਸ ਪਹਿਲ 'ਤੇ ਸਵਾਲ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏਦ੍ਹਾਂ ਦੀ ਹਰ ਸੂਚਨਾ ਪੁਲਸ ਕੋਲ ਜਾਣ ਨਾਲ ਸੰਭਵ ਹੈ ਕਿ ਕਿਸੇ ਅਜਿਹੇ ਵਿਅਕਤੀ ਨੂੰ ਬੇਵਜ੍ਹਾ ਡਾਕਟਰ ਕੋਲ ਜਾਣਾ ਪਵੇ, ਜਿਸ ਵਿੱਚ ਖੁਦਕੁਸ਼ੀ ਦਾ ਕੋਈ ਵਿਚਾਰ ਨਹੀਂ।
ਫੇਸਬੁਕ ਦਾ ਤਰੀਕਾ ਕਿੰਨਾ ਸਟੀਕ ਤੇ ਸੁਰੱਖਿਅਤ ਹੈ, ਇਸ 'ਤੇ ਵੀ ਸਵਾਲ ਉਠਦੇ ਹਨ। ਪਿੱਛੇ ਜਿਹੇ ਜਿਸ ਤਰ੍ਹਾਂ ਫੇਸਬੁਕ ਤੋਂ ਲੋਕਾਂ ਦੇ ਡਾਟਾ ਚੋਰੀ ਹਿੱਟ ਹੋਣ ਦੇ ਕੇਸ ਨਿਕਲੇ ਹਨ, ਉਸ ਨਾਲ ਲੋਕਾਂ ਦਾ ਭਰੋਸਾ ਟੁੱਟਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਕ ਖੁਦਕੁਸ਼ੀ 15 ਤੋਂ 29 ਸਾਲ ਦੀ ਉਮਰ ਦੇ ਲੋਕਾਂ ਵਿੱਚ ਮੌਤ ਦੀ ਦੂਜੀ ਸਭ ਤੋਂ ਵੱਡੀ ਵਜ੍ਹਾ ਹੈ। ਇਸ ਲਈ ਫੇਸਬੁਕ ਦੀ ਇਹ ਪਹਿਲ ਮਦਦਗਾਰ ਸਾਬਿਤ ਹੋ ਰਹੀ ਹੈ। ਫੇਸਬੁਕ ਦੇ ਸੀ ਈ ਓ ਮਾਰਕ ਜ਼ੁਕਰਬਰਗ ਨੇ ਨਵੰਬਰ ਵਿੱਚ ਇੱਕ ਪੋਸਟ ਵਿੱਚ ਦੱਸਿਆ ਸੀ ਕਿ ਫੇਸਬੁਕ ਦੀ ਇਸ ਪਹਿਲ ਨਾਲ ਦੁਨੀਆ ਦੇ ਕਰੀਬ 3500 ਲੋਕਾਂ ਤੱਕ ਮਦਦ ਪਹੁੰਚਾਈ ਗਈ ਹੈ। ਕੁਝ ਪੁਲਸ ਅਧਿਕਾਰੀ ਵੀ ਇਸ ਨੂੰ ਚੰਗਾ ਕਦਮ ਮੰਨ ਰਹੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟੇਨ ਦੀਆਂ 5 ਮਸਜਿਦਾਂ ਵਿੱਚ ਭੰਨਤੋੜ, ਪੁਲਸ ਵੱਲੋਂ ਜਾਂਚ ਸ਼ੁਰੂ
ਬ੍ਰੈਗਜਿ਼ਟ ਲਈ ਬ੍ਰਿਟੇਨ ਨੂੰ ਯੂਰਪੀਅਨ ਯੂਨੀਅਨ ਨੇ ਦਿੱਤੀ ਥੋੜ੍ਹੀ ਹੋਰ ਮੋਹਲਤ
ਬ੍ਰਿਟੇਨ ਨੇ ਬ੍ਰੈਗਜ਼ਿਟ ਡੀਲ 30 ਜੂਨ ਤੱਕ ਟਾਲ ਦੇਣ ਲਈ ਯੂਰਪੀ ਯੂਨੀਅਨ ਨੂੰ ਅਪੀਲ ਕੀਤੀ
ਚੀਨ ਦੇ ਬੈਲਟ ਐਂਡ ਰੋਡ ਫੋਰਮ ਵਿੱਚ ਭਾਰਤ ਹਿੱਸਾ ਨਹੀਂ ਲਵੇਗਾ
ਕੰਗਾਲ ਹੋਇਆ ਪਾਕਿ ਸਰਕਾਰੀ ਜਾਇਦਾਦ ਵੇਚ ਕੇ ਕਰਜ਼ਾ ਲਾਹੁਣ ਦੇ ਯਤਨ ਕਰੇਗਾ
ਇਸ਼ਤਿਹਾਰਾਂ ਵਿੱਚ ਪੱਖਪਾਤ ਕਾਰਨ ਗੂਗਲ ਨੂੰ 1.49 ਡਾਲਰ ਦਾ ਜੁਰਮਾਨਾ
ਅਮਰੀਕਾ ਵਿੱਚ ਭਾਰਤੀ ਮੂਲ ਦੀ ਨੇਓਮੀ ਰਾਓ ਨੇ ਅਹੁਦੇ ਦੀ ਚੁੱਕੀ ਸਹੁੰ
ਪਾਕਿ ਵਿੱਚ ਛੋਟੀ ਜਿਹੀ ਗੱਲੋਂ ਵਿਦਿਆਰਥੀ ਨੇ ਪ੍ਰੋਫੈਸਰ ਮਾਰਿਆ
5 ਅਣਵਿਆਹੇ ਜੋੜਿਆਂ ਨੂੰ ਸ਼ਰੇਆਮ ਕੋੜੇ ਮਾਰੇ ਗਏ
ਅਮਰੀਕਾ ਦੀ ਪਾਕਿ ਨੂੰ ਚੇਤਾਵਨੀ: ਜੇ ਇਸ ਤੋਂ ਬਾਅਦ ਭਾਰਤ ਉੱਤੇ ਹਮਲਾ ਹੋਇਆ ਤਾਂ ਪਾਕਿ ਨੂੰ ਵੀ ਵੱਡੀ ਪਰੇਸ਼ਾਨੀ ਹੋਵੇਗੀ