Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਅੰਤਰਰਾਸ਼ਟਰੀ

ਸ਼ੇਖ ਹਸੀਨਾ ਦੀ ਪਾਰਟੀ ਬੰਗਲਾ ਦੇਸ਼ ਵਿੱਚ ਲਗਾਤਾਰ ਤੀਜੀ ਵਾਰ ਜੇਤੂ

January 01, 2019 12:57 PM

* ਤਿੰਨ ਸੌ ਵਿੱਚੋਂ 288 ਸੀਟਾਂ ਜਿੱਤ ਗਈ ਹਾਕਮ ਪਾਰਟੀ

ਢਾਕਾ, 31 ਦਸੰਬਰ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਹੇਠਲੇ ਹਾਕਮ ਗੱਠਜੋੜ ਨੇ ਬੰਗਲਾ ਦੇਸ਼ ਦੀਆਂ ਆਮ ਚੋਣਾਂ ਵਿੱਚ ਹੂੰਝਾ ਫੇਰੂ ਜਿੱਤ ਜਿੱਤੀ ਹੈ। ਇਸ ਜਿੱਤ ਨਾਲ ਹਸੀਨਾ (71 ਸਾਲ) ਦਾ ਲਗਾਤਾਰ ਤੀਸਰੀ ਵਾਰ ਅਤੇ ਅੱਜ ਤੱਕ ਕੁੱਲ ਮਿਲਾ ਕੇ ਚੌਥੀ ਵਾਰ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ। ਇਸ ਮੌਕੇ ਵਿਰੋਧੀ ਪਾਰਟੀਆਂ ਨੇ ਚੋਣ ਨਤੀਜਿਆਂ ਨੂੰ ਹਾਸੋਹੀਣਾ ਕਰਾਰ ਦਿੱਤਾ ਹੈ।
ਬੰਗਲਾ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਕੇ ਐੱਮ ਨੂਰੁਲ ਹੁਦਾ ਨੇ ਚੋਣਾਂ ਵਿੱਚ ਪੱਖਪਾਤ ਅਤੇ ਗੜਬੜ ਦੇ ਦੋਸ਼ ਰੱਦ ਕਰਦੇ ਹੋਏ ਵਿਰੋਧੀ ਧਿਰ ਵੱਲੋਂ ਨਵੇਂ ਸਿਰਿਓਂ ਚੋਣਾਂ ਕਰਾਉਣ ਦੀ ਮੰਗ ਨਕਾਰ ਦਿੱਤੀ। ਪ੍ਰਧਾਨ ਮੰਤਰੀ ਤੇ ਅਵਾਮੀ ਲੀਗ ਪਾਰਟੀ ਦੀ ਮੁਖੀ ਸ਼ੇਖ ਹਸੀਨਾ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਲੱਗੇ ਇਸ ਧੱਕੇ ਦਾ ਮੁੱਖ ਕਾਰਨ ਉਨ੍ਹਾਂ ਕੋਲ ਲੀਡਰਸ਼ਿਪ ਦੀ ਘਾਟ ਹੈ। ਅਵਾਮੀ ਲੀਗ ਦੀ ਅਗਵਾਈ ਹੇਠਲੇ ਮਹਾਂਗੱਠਜੋੜ ਨੇ ਤਿੰਨ ਸੌ ਮੈਂਬਰੀ ਪਾਰਲੀਮੈਂਟ ਦੀਆਂ 288 ਸੀਟਾਂ ਜਿੱਤ ਲਈਆਂ ਹਨ। ਸਾਲ 2008 ਦੀ ਆਪਣੀ ਸਰਵੋਤਮ ਕਾਰਗੁਜ਼ਾਰੀ ਨੂੰ ਵੀ ਟੱਪ ਕੇ ਇਸ ਵਾਰੀ ਗੱਠਜੋੜ ਦੇ ਹੱਕ ਵਿੱਚ 82 ਫੀਸਦੀ ਵੋਟਾਂ ਪਈਆਂ ਹਨ। ਦਸ ਸਾਲ ਪਹਿਲਾਂ ਗੱਠਜੋੜ ਨੇ 263 ਸੀਟਾਂ ਜਿੱਤੀਆਂ ਸਨ।
ਵਿਰੋਧੀ ਪਾਰਟੀਆਂ ਦਾ ਗੱਠਜੋੜ ਨੈਸ਼ਨਲ ਯੂਨਿਟੀ ਫਰੰਟ (ਐਨ ਯੂ ਐਫ਼) ਮਸਾਂ ਸੱਤ ਸੀਟਾਂ ਜਿੱਤ ਸਕਿਆ ਅਤੇ ਤਿੰਨ ਸੀਟਾਂ ਹੋਰਨਾਂ ਧਿਰਾਂ ਨੂੰ ਮਿਲੀਆਂ ਹਨ। ਚੋਣ ਕਮਿਸ਼ਨ ਦੇ ਸੈਕਟਰੀ ਹਿਲਾਲੂਦੀਨ ਅਹਿਮਦ ਦੇ ਮੁਤਾਬਕ ਇਕ ਹਲਕੇ ਵਿੱਚ ਵੋਟਿੰਗ ਅੱਗੇ ਪਾ ਦਿੱਤੀ ਗਈ ਸੀ ਅਤੇ ਇਕ ਹਲਕੇ ਵਿੱਚ ਉਮੀਦਵਾਰ ਦੀ ਮੌਤ ਕਾਰਨ ਨਤੀਜਾ ਨਹੀਂ ਐਲਾਨਿਆ ਗਿਆ। ਇਨ੍ਹਾਂ ਚੋਣਾ ਨਾਲ ਬੰਗਲਾ ਦੇਸ਼ ਨੈਸ਼ਨਲ ਪਾਰਟੀ ਦੀ ਆਗੂ ਖ਼ਾਲਿਦਾ ਜ਼ਿਆ, ਜਿਹੜੀ ਅੰਸ਼ਕ ਤੌਰ ਉੱਤੇ ਅਧਰੰਗ ਦਾ ਸ਼ਿਕਾਰ ਹੈ, ਦੇ ਸਿਆਸੀ ਭਵਿੱਖ ਬਾਰੇ ਬੇਯਕੀਨੀ ਹੋਰ ਵਧ ਗਈ ਹੈ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ