Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇੱਕ ਸਾਲ ਵਿੱਚ ਕੈਨੇਡਾ ਪਹੁੰਚੇ ਰਿਕਾਰਡ ਇਮੀਗ੍ਰੈਂਟਸ

December 24, 2021 08:29 AM

ਓਟਵਾ, 23 ਦਸੰਬਰ (ਪੋਸਟ ਬਿਊਰੋ) : ਮੂਲਵਾਸੀ ਲੋਕਾਂ ਤੋਂ ਬਿਨਾਂ ਜੇ ਦੇਖਿਆ ਜਾਵੇ ਤਾਂ ਸਾਰੇ ਕੈਨੇਡੀਅਨਜ਼ ਹੋਰਨਾਂ ਥਾਂਵਾਂ ਤੋਂ ਹੀ ਇੱਥੇ ਆ ਕੇ ਵੱਸੇ ਹਨ। ਕੈਨੇਡਾ ਵਿੱਚ ਇਮੀਗ੍ਰੇਸ਼ਨ ਦਾ ਇਤਿਹਾਸ ਕਾਫੀ ਪੁਰਾਣਾ ਹੈ ਤੇ ਇਹ ਸਿਲਸਿਲਾ ਹੁਣ ਤੱਕ ਚੱਲ ਰਿਹਾ ਹੈ।

ਮਹਾਂਮਾਰੀ ਤੋਂ ਬਾਅਦ ਵਾਲੀ ਰਿਕਵਰੀ ਲਈ ਤੇ ਖੁਸ਼ਹਾਲ ਭਵਿੱਖ ਲਈ ਕੈਨੇਡਾ ਸਰਕਾਰ ਨੇ 2021-2023 ਦੇ ਇਮੀਗ੍ਰੇਸ਼ਨ ਲੈਵਲਜ਼ ਪਲੈਨ ਦੇ ਹਿੱਸੇ ਵਜੋਂ 2021 ਵਿੱਚ 401,000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕਰਨ ਦਾ ਟੀਚਾ ਮਿਥਿਆ ਸੀ। ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਅੱਜ ਐਲਾਨ ਕੀਤਾ ਕਿ ਕੈਨੇਡਾ ਨੇ ਆਪਣਾ ਇਹ ਟੀਚਾ ਪੂਰਾ ਕਰ ਲਿਆ ਹੈ ਤੇ 2021 ਵਿੱਚ 401,000 ਤੋਂ ਵੀ ਵੱਧ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਸੱਦ ਚੁੱਕਿਆ ਹੈ। ਇਸ ਨਾਲ ਪਹਿਲਾਂ ਕਾਇਮ 1913 ਦਾ ਰਿਕਾਰਡ ਵੀ ਟੁੱਟ ਚੁੱਕਿਆ ਹੈ ਤੇ ਕੈਨੇਡੀਅਨ ਇਤਿਹਾਸ ਵਿੱਚ ਐਨੇ ਇਮੀਗ੍ਰੈਂਟਸ ਇੱਕ ਸਾਲ ਵਿੱਚ ਪਹਿਲਾਂ ਕਦੇ ਨਹੀਂ ਆਏ।

ਮਹਾਂਮਾਰੀ ਦਰਮਿਆਨ ਖੜ੍ਹੀਆਂ ਹੋਈਆਂ ਕਈ ਚੁਣੌਤੀਆਂ ਦੇ ਬਾਵਜੂਦ ਇਹ ਪ੍ਰਾਪਤੀ ਕਾਫੀ ਵੱਡੀ ਹੈ। ਮਹਾਂਮਾਰੀ ਦੌਰਾਨ ਸਰਹੱਦਾਂ ਬੰਦ ਕਰਨ ਤੋਂ ਲੈ ਕੇ ਘਰੇਲੂ ਪੱਧਰ ਉੱਤੇ ਲਾਕਡਾਊਨ ਲਾਏ ਗਏ ਤੇ ਕੋਵਿਡ-19 ਕਾਰਨ ਗਲੋਬਲ ਮਾਈਗ੍ਰੇਸ਼ਨ ਵੀ ਪ੍ਰਭਾਵਿਤ ਹੋਈ। ਪਰ ਇਮੀਗ੍ਰੇਸ਼ਨ ਕਰਮਚਾਰੀਆਂ ਤੇ ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ ( ਆਈ ਆਰ ਸੀ ਸੀ ) ਨੇ 2021 ਵਿੱਚ ਰਿਕਾਰਡ ਅੱਧਾ ਮਿਲੀਅਨ ਅਰਜ਼ੀਆਂ ਨੂੰ ਪ੍ਰੋਸੈੱਸ ਕੀਤਾ। ਇਸ ਟੀਚੇ ਨੂੰ ਹਾਸਲ ਕਰਨ ਲਈ ਆਈ ਆਰ ਸੀ ਸੀ ਨੇ ਸਰੋਤ ਜੁਟਾਏ, ਨਵੀਂ ਤਕਨਾਲੋਜੀ ਦਾ ਸਹਾਰਾ ਲਿਆ ਤੇ ਬਹੁਤੀ ਪ੍ਰਕਿਰਿਆ ਆਨਲਾਈਨ ਚਲਾਈ ਗਈ। ਇਹ ਸਾਰੀਆਂ ਤਬਦੀਲੀਆਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਸਥਾਈ ਸੁਧਾਰਾਂ ਦਾ ਹਿੱਸਾ ਹਨ।

ਫਰੇਜ਼ਰ ਨੇ ਆਖਿਆ ਕਿ ਮਹਾਂਮਾਰੀ ਨਾਲ ਸੰਘਰਸ਼ ਕਰਦਿਆਂ ਅਸੀਂ ਬਹੁਤਾ ਟੇਲੈਂਟ ਕੈਨੇਡਾ ਸੱਦ ਚੁੱਕੇ ਹਾਂ। ਇਨ੍ਹਾਂ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਵਿੱਚੋਂ ਬਹੁਤਿਆਂ ਦਾ ਸਟੇਟਸ ਅਜੇ ਟੈਂਪਰੇਰੀ ਹੈ। ਅਸੀਂ ਅਸੈਂਸ਼ੀਅਲ ਵਰਕਰਜ਼, ਹੈਲਥ ਕੇਅਰ ਪੋ੍ਰਫੈਸ਼ਨਲਜ਼, ਇੰਟਰਨੈਸ਼ਨਲ ਗ੍ਰੈਜੂਏਟਸ ਤੇ ਫਰੈਂਚ ਬੋਲਣ ਵਾਲੇ ਨਿਊਕਮਰਜ਼ ਲਈ ਨਵੇਂ ਪ੍ਰੋਗਰਾਮ ਲਾਂਚ ਕੀਤੇ।ਪਰਿਵਾਰਾਂ ਨੂੰ ਮੁੜ ਮਿਲਾਉਣਾ ਸਾਡੇ ਸਿਸਟਮ ਦਾ ਇੱਕ ਹੋਰ ਥੰਮ੍ਹ ਹੈ।ਇਸ ਤੋਂ ਇਲਾਵਾ ਜਦੋਂ ਦੁਨੀਆ ਰਫਿਊਜੀਆਂ ਲਈ ਆਪਣੇ ਦਰ ਬੰਦ ਕਰ ਰਹੀ ਹੈ ਤਾਂ ਅਸੀਂ ਅਜਿਹੇ ਵਿੱਚ ਆਪਣੇ ਦਰਵਾਜ਼ੇ ਉਨ੍ਹਾਂ ਲਈ ਖੋਲ੍ਹ ਰਹੇ ਹਾਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ