Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛਤਰਪਤੀ ਕਤਲ ਕੇਸ `ਚ ਰਾਮ ਰਹੀਮ ਅਤੇ 3 ਹੋਰ ਦੋਸ਼ੀਆਂ ਨੂੰ ਉਮਰਕੈਦ ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਅੰਤਰਰਾਸ਼ਟਰੀ

ਸਰਬਜੀਤ ਕੌਰ ਦੇ ਕਾਤਲ ਉਤੇ ਪਹਿਲੀ ਪਤਨੀ ਦੇ ਕਤਲ ਦਾ ਕੇਸ ਵੀ ਦਰਜ

December 29, 2018 10:01 PM

ਲੰਡਨ, 29 ਦਸੰਬਰ (ਪੋਸਟ ਬਿਊਰੋ)- 16 ਫਰਵਰੀ 2018 ਨੂੰ ਕਤਲ ਹੋਈ 38 ਸਾਲਾ ਸਰਬਜੀਤ ਕੌਰ ਦੇ ਕਤਲ ਕੇਸ ਦਾ ਸਾਹਮਣਾ ਕਰ ਰਹੇ ਉਸ ਦੇ ਪਤੀ ਗੁਰਪ੍ਰੀਤ ਸਿੰਘ ਉਤੇ ਉਸ ਦੀ ਪਹਿਲੀ ਪਤਨੀ ਅਮਨਦੀਪ ਕੌਰ ਦੇ ਕਤਲ ਦਾ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ ਹੈ। ਅਮਨਦੀਪ ਕੌਰ ਦੀ ਮੌਤ 11 ਜੁਲਾਈ ਤੋਂ ਦੋ ਦਸੰਬਰ 2013 ਵਿਚਾਲੇ ਓਦੋਂ ਹੋਈ ਸੀ ਜਦੋਂ ਉਹ ਪੰਜਾਬ ਛੁੱਟੀਆਂ ਕੱਟਣ ਗਈ ਸੀ। ਉਸ ਦੀ ਮੌਤ ਨੂੰ ਕੁਦਰਤੀ ਮੌਤ ਮੰਨੀ ਗਈ ਸੀ।
ਸਰਬਜੀਤ ਕੌਰ ਦੇ ਕਤਲ ਲਈ ਦੋਸ਼ੀ ਮੰਨਦਿਆਂ ਗੁਰਪ੍ਰੀਤ ਸਿੰਘ ਉੱਤੇ ਮਈ 2018 'ਚ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਜਾਂਚ ਦੌਰਾਨ ਤਿੰਨ ਮਹੀਨੇ ਪੁਲਸ ਦੇ ਹੱਥ ਕੁਝ ਨਾ ਲੱਗਾ ਤੇ ਸਰਬਜੀਤ ਦੀ ਮੌਤ ਦੇ ਵੱਖ-ਵੱਖ ਕਾਰਨ ਮੰਨੇ ਜਾ ਰਹੇ ਸਨ। ਬਹੁਤਾ ਸ਼ੱਕ ਲੁੱਟ-ਖੋਹ ਦੀ ਘਟਨਾ ਦਾ ਸੀ। ਸਰਬਜੀਤ ਆਪਣੇ ਘਰ ਵਿੱਚ ਸਿਲਾਈ ਦਾ ਕੰਮ ਕਰਦੀ ਸੀ, ਉਸ ਦੇ ਘਰ 'ਚੋਂ ਕਈ ਚੀਜ਼ਾਂ ਗੁੰਮ ਸਨ ਅਤੇ ਜਦੋਂ ਗੁਰਪ੍ਰੀਤ ਸਿੰਘ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਤਾਂ ਸਰਬਜੀਤ ਕੌਰ ਦੀ ਮ੍ਰਿਤਕ ਦੇਹ ਕੋਲ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਜ਼ਿਕਰ ਯੋਗ ਹੈ ਕਿ ਸਰਬਜੀਤ ਕੌਰ 2015 'ਚ ਗੁਰਪ੍ਰੀਤ ਸਿੰਘ ਨਾਲ ਵਿਆਹ ਕਰਵਾ ਕੇ ਪੰਜਾਬ ਤੋਂ ਯੂ ਕੇ ਆਈ ਸੀ, ਜਿਸ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਸਨ। ਗੁਰਪ੍ਰੀਤ ਦੀ ਪਹਿਲੀ ਪਤਨੀ ਅਮਨਦੀਪ ਕੌਰ ਦੀ ਦਸੰਬਰ 2013 'ਚ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ। ਅਮਨਦੀਪ ਕੌਰ ਦੀ ਮੌਤ ਦੇ ਸਪੱਸ਼ਟ ਕਾਰਨਾਂ ਦਾ ਸਬੂਤ ਨਾ ਮਿਲਣ 'ਤੇ ਪੁਲਸ ਦਾ ਮੰਨਣਾ ਹੈ ਕਿ ਉਸ ਦੀ ਮੌਤ ਪਿੱਛੇ ਵੀ ਗੁਰਪ੍ਰੀਤ ਸਿੰਘ ਦਾ ਹੱਥ ਹੈ। ਇਹ ਕੇਸ ਮਾਰਚ 2019 'ਚ ਸ਼ੁਰੂ ਹੋਣਾ ਸੀ ਜੋ ਇਸ ਕੇਸ ਦੇ ਬਾਅਦ ਅਪ੍ਰੈਲ 2019 ਵਿੱਚ ਸ਼ੁਰੂ ਹੋਵੇਗਾ। ਜੱਜ ਫਿਲਪ ਪਾਰਕਰ ਕਿਊ ਨੇ ਗੁਰਪ੍ਰੀਤ ਸਿੰਘ ਨੂੰ ਕੇਸ ਦੀ ਸੁਣਵਾਈ ਤੱਕ ਹਿਰਾਸਤ 'ਚ ਭੇਜ ਦਿੱਤਾ ਹੈ। ਗੁਰਪ੍ਰੀਤ ਸਿੰਘ ਵੱਲੋਂ ਇਨ੍ਹਾਂ ਦੋਵੇਂ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਜਦ ਕਿ ਉਸ ਦੇ ਨਜ਼ਦੀਕੀ ਵੀ ਗੁਰਪ੍ਰੀਤ ਸਿੰਘ ਨੂੰ ਬੇਕਸੂਰ ਮੰਨ ਰਹੇ ਹਨ।

Have something to say? Post your comment
 
ਹੋਰ ਅੰਤਰਰਾਸ਼ਟਰੀ ਖ਼ਬਰਾਂ