ਪਤਨੀ (ਪਤੀ ਨੂੰ), ‘‘ਪੂਜਾ ਕਰਿਆ ਕਰੋ, ਵੱਡੀਆਂ ਬਲਾਵਾਂ ਟਲ ਜਾਂਦੀਆਂ ਹਨ।''
ਪਤੀ, ‘‘ਤੇਰੇ ਪਿਓ ਨੇ ਵੀ ਬਹੁਤ ਪੂਜਾ ਕੀਤੀ ਸੀ, ਉਨ੍ਹਾਂ ਦੀ ਇੰਨੀ ਵੱਡੀ ਬਲਾ ਟਲ ਕੇ ਮੇਰੇ ਪੱਲੇ ਪੈ ਗਈ।''
***
ਨਵ-ਵਿਆਹੁਤਾ ਲਾੜੀ ਰਾਤ ਨੂੰ ਪਤੀ ਨੂੰ ਸ਼ਿਕਾਇਤ ਕਰਦੀ ਹੈ..।
ਪਤਨੀ, ‘‘ਸੁਣੋ ਜੀ! ਇਸ ਖਿੜਕੀ ਉੱਤੇ ਪਰਦਾ ਲਗਵਾ ਦਿਓ।''
ਪਤੀ, ‘‘ਕਿਉਂ, ਕੀ ਗੱਲ?''
ਪਤਨੀ, ‘‘ਉਹ ਗੁਆਂਢੀ ਮੈਨੂੰ ਵਾਰ-ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ।''
ਪਤੀ, ‘‘ਇੱਕ ਵਾਰ ਠੀਕ ਤਰ੍ਹਾਂ ਨਾਲ ਉਸ ਨੂੰ ਦੇਖ ਲੈਣ ਦੇ, ਉਹ ਖੁਦ ਹੀ ਪਰਦਾ ਲਗਵਾ ਲਵੇਗਾ।''
***
ਪੱਪੂ ਸਾਈਕਲ ਉੱਤੇ ਜਾ ਰਿਹਾ ਸੀ। ਅਚਾਨਕ ਇੱਕ ਲੜਕੀ ਨਾਲ ਟੱਕਰ ਹੋ ਗਈ।
ਲੜਕੀ, ‘‘ਤੂੰ ਘੰਟੀ ਨਹੀਂ ਮਾਰ ਸਕਦਾ ਸੀ?''
ਪੱਪੂ, ‘‘ਓਏ! ਮੈਂ ਪੂਰੀ ਸਾਈਕਲ ਹੀ ਮਾਰ ਦਿੱਤੀ, ਕੀ ਘੰਟੀ ਵੱਖਰੀ ਕੱਢ ਕੇ ਮਾਰਾਂ?''