Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਗਵਾਦਰ ਬੰਦਰਗਾਹ ਉੱਤੇ ਚੀਨੀ ਪ੍ਰਾਜੈਕਟ: ਸਥਾਨਕ ਵਿਰੋਧ ਤੇ ਵਿਸ਼ਵ ਪੱਧਰੀ ਚਿੰਤਾਵਾਂ

December 16, 2021 02:10 AM

-ਨਿਰੁਪਮਾ ਸੁਬਰਾਮਣੀਅਮ

ਬਲੋਚਿਸਤਾਨ ਪਾਕਿਸਤਾਨ ਦੇ ਚਾਰ ਰਾਜਾਂ ਵਿੱਚੋਂ ਸਭ ਤੋਂ ਵੱਧ ਸੋਮਿਆਂ ਨਾਲ ਸੰਪੰਨ ਹੋਣ ਦੇ ਬਾਵਜੂਦ ਸਭ ਤੋਂ ਘੱਟ ਵਿਕਸਿਤ ਹੈ। ਇਸ ਖੇਤਰ ਦੇ ਲੋਕਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਮੱਛੀ ਫੜਨਾ ਹੈ।

ਨਵੰਬਰ ਦੇ ਦੂਸਰੇ ਹਫ਼ਤੇ ਤੋਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਹਿੱਸੇ ਵਜੋਂ ਇਸ ਬੰਦਰਗਾਹ ਸ਼ਹਿਰ ਦੇ ਮੈਗਾ ਵਿਕਾਸ ਪ੍ਰਾਜੈਕਟਾਂ ਦੇ ਵਿਰੁੱਧ ਬਲੋਚਿਸਤਾਨ ਦੇ ਗਵਾਦਰ ਵਿੱਚ ਲਗਾਤਾਰ ਰੋਸ ਵਿਖਾਵੇ ਹੋ ਰਹੇ ਹਨ। ਗਵਾਦਰ ਨੂੰ ਹੁਕੂਕ ਦੋ ਤਹਿਰੀਕ (ਗਵਾਦਰ ਨੂੰ ਅਧਿਕਾਰ ਦੇਵੋ ਅੰਦੋਲਨ) ਹੇਠ ਰੈਲੀ ਕਰ ਰਹੇ ਰੋਸ ਵਿਖਾਵਾਕਾਰੀਆਂ ਨੇ ਬੰਦਰਗਾਹ ਦੇ ਵਿਕਾਸ ਵਿੱਚ ਸਥਾਨਕ ਲੋਕਾਂ ਦੀ ਹਾਸ਼ੀਏ ਉੱਤੇ ਜਾਣ ਵੱਲ ਧਿਆਨ ਆਕਰਸ਼ਿਤ ਕਰਨ ਦੀ ਮੰਗ ਕੀਤੀ ਹੈ। ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਨਾ ਸਿਰਫ਼ ਉਨ੍ਹਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ, ਸਗੋਂ ਉਨ੍ਹਾਂ ਦੀ ਮੌਜੂਦਾ ਰੋਜ਼ੀ ਖਤਰੇ ਵਿੱਚ ਹੈ। ਉਹ ਗਵਾਦਰ ਅਤੇ ਸਮੁੰਦਰੀ ਕੰਢੇ ਦੇ ਬਲੋਚਿਸਤਾਨ ਦੇ ਆਸ-ਪਾਸ ਦੇ ਖੇਤਰ ਤੋਂ ਹਨ, ਜਿਨ੍ਹਾਂ ਵਿੱਚ ਤੁਰਬਤ, ਪਿਸ਼ਕਨ, ਜਮਰਾਨ, ਬੁਲੇਦਾ, ਓਰਮਾਰਾ ਅਤੇ ਪਾਸਨੀ ਸ਼ਾਮਲ ਹਨ। ਇਹ ਪਹਿਲੀ ਵਾਰ ਨਹੀਂ ਕਿ ਗਵਾਦਰ ਵਿੱਚ ਰੋਸ ਵਿਖਾਵੇ ਹੋ ਰਹੇ ਹਨ, ਪਰ ਇਹ ਇਸ ਵਾਰ 26 ਦਿਨਾਂ ਤੋਂ ਚੱਲ ਰਹੇ ਹਨ। ਬਲੋਚਿਸਤਾਨ ਦੀ ਘੋਰ ਰੂੜੀਵਾਦਤਾ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮਹਿਲਾ ਵਿਖਾਵਾਕਾਰੀ ਸਾਹਮਣੇ ਆਈਆਂ ਹਨ। 

ਵਿਰੋਧ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਸ ਦੀ ਅਗਵਾਈ ਖੇਤਰ ਦੇ ਜਮਾਤ-ਏ-ਇਸਲਾਮੀ ਨੇਤਾ ਮੌਲਾਨਾ ਹਦਾਇਤ ਉਰ ਰਹਿਮਾਨ ਕਰ ਰਹੇ ਹਨ, ਜੋ ਰਵਾਇਤੀ ਤੌਰ ਉੱਤੇ ਪਾਕਿਸਤਾਨ ਦੀ ਫੌਜ ਦੇ ਸਹਿਯੋਗੀ ਰਹੇ ਹਨ ਅਤੇ ਜੋ ਆਈ ਦੇ ਰਾਸ਼ਟਰੀ ਨੇਤਾ ਸਿਰਾਜ ਉਲ ਹੱਕ ਨੇ ਵੀ ਵਿਖਾਵਾਕਾਰੀਆਂ ਦੇ ਨਾਲ ਇੱਕਜੁੱਟਤਾ ਦਿਖਾਉਣ ਲਈ ਗਵਾਦਰ ਦਾ ਦੌਰਾ ਕੀਤਾ। ਸਥਾਨਕ ਚਿੰਤਾਵਾਂ-ਬਲੋਚਿਸਤਾਨ ਵਿੱਚ ਪੀਣ ਦੇ ਪਾਣੀ, ਬਿਜਲੀ ਤੇ ਇੱਥੋਂ ਤੱਕ ਕਿ ਗੈਸ ਤੱਕ ਸਭ ਤੋਂ ਘੱਟ ਪਹੁੰਚ ਹੈ, ਜੋ ਇਸ ਖੇਤਰ ਦਾ ਮੁੱਖ ਸੋਮਾ ਹੈ।

ਡਾਨ ਅਖ਼ਬਾਰ ਦੇ ਅਨੁਸਾਰ ਵਿਖਾਵਾਕਾਰੀਆਂ ਨੇ 19 ਮੰਗਾਂ ਰੱਖੀਆਂ ਹਨ। ਇੱਕ ਇਹ ਹੈ ਕਿ ਗਵਾਦਰ ਤੋਂ ਵੱਖ ਲੋਕਾਂ ਨੂੰ ਬੰਦਰਗਾਹ ਵਿਕਸਿਤ ਕਰਨ ਵਾਲੀ ਚੀਨੀ ਕੰਪਨੀ ਵੱਲੋਂ ਨਿਯੋਜਿਤ ਕੀਤਾ ਜਾਣ ਚਾਹੀਦਾ ਹੈ। ਇਸ ਸੂਚੀ ਵਿੱਚ ਸਭ ਤੋਂ ਉਪਰ ਇਹ ਹੈ ਕਿ ਸਰਕਾਰ ਨੂੰ ਵਿਦੇਸ਼ੀ ‘ਟ੍ਰਾਲਰ ਮਾਫੀਆ' ਉੱਤੇ ਨੱਥ ਕੱਸਣੀ ਚਾਹੀਦੀ ਹੈ ਜੋ ਗਵਾਦਰ ਸਾਗਰ ਦੇ ਸਮੁੰਦਰੀ ਸੋਮਿਆਂ ਨੂੰ ਖੋਹ ਰਹੇ ਹਨ। ਇਹ ਮੰਗ ਪਹਿਲੀ ਵਾਰ ਜੂਨ ਵਿੱਚ ਚੁੱਕੀ ਗਈ ਸੀ, ਜਦੋਂ ਸੈਂਕੜੇ ਮਛੇਰਿਆਂ, ਸਿਆਸੀ ਵਰਕਰਾਂ ਤੇ ਨਾਗਰਿਕ ਸਮਾਜ ਦੇ ਮੈਂਬਰਾਂ ਨੇ ਚੀਨੀ ਮੱਛੀਆਂ ਫੜਨ ਵਾਲੇ ਟ੍ਰਾਲਰਾਂ ਨੂੰ ਸਰਕਾਰ ਵੱਲੋਂ ਲਾਇਸੰਸ ਦਿੱਤੇ ਜਾਣ ਦੇ ਵਿਰੁੱਧ ਰੋਸ ਵਿਖਾਵਾ ਕੀਤਾ ਸੀ।

ਵਿਖਾਵਾਕਾਰੀਆਂ ਨੇ ਦੱਸਿਆ ਕਿ ਗਵਾਦਰ ਦੇ ਮਛੇਰਿਆਂ ਨੇ ਇਸ ਭਰੋਸੇ ਦੇ ਬਾਅਦ ਬੰਦਰਗਾਹ ਦੇ ਵਿਕਾਸ ਲਈ ਆਪਣੇ ਮੱਛੀਆਂ ਫੜਨ ਵਾਲੇ ਸਥਾਨਾਂ ਨੂੰ ਛੱਡਿਆ ਸੀ ਕਿ ਇਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਕਾਫ਼ੀ ਸੁਧਾਰ ਹੋਵੇਗਾ। ਚੀਨੀ ਮੱਛੀ ਫੜਨ ਦੇ ਜਹਾਜ਼ਾਂ ਦੇ ਨਾਲ ਨਾਬਰਾਬਰ ਦੀ ਮੁਕਾਬਲੇਬਾਜ਼ੀ ਦੇ ਕਾਰਨ ਉਨ੍ਹਾਂ ਦੀ ਹਾਲਤ ਖਰਾਬ ਹੋ ਰਹੀ ਸੀ ਜੋ ਵਾਤਾਵਰਣੀ ਤੰਤਰ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਨੇ ਗੁੱਸਾ ਤੇ ਨਿਰਾਸ਼ਾ ਪ੍ਰਗਟ ਕੀਤੀ ਕਿ ਕੇਂਦਰੀ ਮੱਛੀ ਪਾਲਣ ਮੰਤਰੀ ਸਮੇਤ ਪਾਕਿਸਤਾਨੀ ਸਰਕਾਰ ਦੇ ਅਫਸਰ ਉਨ੍ਹਾਂ ਦੇ ਕੇਸ ਦਾ ਸਮਰਥਨ ਨਾ ਕਰਕੇ ਚੀਨੀ ਮਛੇਰਿਆਂ ਦੇ ਪੱਖ ਵਿੱਚ ਬਿਆਨ ਦੇ ਰਹੇ ਸਨ। ਉਨ੍ਹਾਂ ਨੇ ਉਨ੍ਹਾਂ ਦਾ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ।

ਇਸ ਹਫ਼ਤੇ ‘ਵਾਇਸ ਆਫ ਅਮਰੀਕਾ' ਦੀ ਰਿਪੋਰਟ ਦੇ ਬਾਅਦ ਚੀਨੀ ਮੱਛੀ ਫੜਨ ਵਾਲੇ ਟ੍ਰਾਲਰਾਂ ਦੇ ਵਿਰੋਧ ਨੂੰ ਜੋੜ ਕੇ ਚੀਨੀ ਵਿਦੇਸ਼ ਮੰਤਰਾਲਾ ਨੇ ਇਸ ਨੂੰ ‘ਨਕਲੀ' ਕਹਿ ਕੇ ਰੱਦ ਕਰ ਦਿੱਤਾ। ਚੀਨ ਦੇ ਸਰਕਾਰੀ ਮੀਡੀਆ ‘ਗਲੋਬਲ ਟਾਈਮਸ' ਨੇ ਵੀ ਵੀ ਓ ਏ ਦੀ ਰਿਪੋਰਟ ਰੱਦ ਕਰ ਦਿੱਤੀ, ਪਰ ਇਹ ਵੀ ਕਿਹਾ ਕਿ ਚੀਨੀ ਨਿਰਮਾਣ ਮਹਾਰਥੀ ਚਾਈਨਾ ਕਮਿਊਨੀਕੇਸ਼ਨ ਕੰਸਟ੍ਰੱਕਸ਼ਨ ਕੰਪਨੀ (ਸੀ ਸੀ ਸੀ ਸੀ), ਜੋ ਇਸ ਖੇਤਰ ਵਿੱਚ 144 ਡਾਲਰ ਮੀਟਰ ਐਕਸਪ੍ਰੈਸਵੇਅ ਬਣਾ ਰਹੀ ਹੈ, ਮੱਛੀ ਫੜਨ ਦੇ 75 ਜਾਲ ਦਾਨ ਕਰਨ ਦੀ ਯੋਜਨਾ ਬਣਾ ਰਹੀ ਸੀ। ਇਸ ਨੇ ਕੰਪਨੀ ਨੂੰ ਇਹ ਕਹਿੰਦੇ ਐਲਾਨ ਕੀਤਾ ਕਿ ਗਵਾਦਰ ਵਿੱਚ ਸਥਾਨਕ ਨਿਵਾਸੀਆਂ ਦੇ ਨਾਲ 1,00,000 ਯੂਆਨ (15,701 ਡਾਲਰ) ਅਤੇ ‘ਦਾਨ ਸਮਾਰੋਹ' ਦਾ ਆਯੋਜਨ ਕੀਤਾ ਜਾਵੇਗਾ।

ਗਵਾਦਰ ਵਿੱਚ ਬੰਦਰਗਾਹ ਦਾ ਵਿਕਾਸ ਸ਼ਾਇਦ ਸੀ ਪੀ ਈ ਸੀ ਦਾ ਸਭ ਤੋਂ ਰਣਨੀਤਕ ਤੌਰ ਉੱਤੇ ਮਹੱਤਵਪੂਰਨ ਪ੍ਰਾਜੈਕਟ ਹੈ ਤੇ ਉਥੇ ਚੀਨੀ ਭਾਈਵਾਲੀ ਘੱਟੋ-ਘੱਟ ਇੱਕ ਦਹਾਕੇ ਤੋਂ ਪਹਿਲਾਂ ਦੀ ਹੈ। ਉਥੇ ਕੰਮ ਜਨਰਲ ਪ੍ਰਵੇਜ਼ ਮੁਸ਼ੱਰਫ ਦੇ 10 ਸਾਲ ਦੇ ਸ਼ਾਸਨ ਦੌਰਾਨ ਸ਼ੁਰੂ ਹੋਇਆ, ਜਿਨ੍ਹਾਂ ਨੇ ਇਸ ਨੂੰ ਇੱਕ ਰਣਨੀਤਕ ਊਰਜਾ ਗਲਿਆਰੇ ਦੇ ਰੂਪ ਵਿੱਚ ਪੇਸ਼ ਕੀਤਾ, ਜੋ ਚੀਨ ਨੂੰ ਮੱਧ-ਪੂਰਬ ਤੋਂ ਆਪਣੇ ਤੇਲ ਦਰਾਮਦ ਦੇ ਲਈ ਸਮੁੰਦਰੀ ਮਾਰਗ ਦਾ ਬਦਲ ਪੇਸ਼ ਕਰੇਗਾ। ਉਦੋਂ ਤੋਂ ਬਲੋਚ ਰਾਸ਼ਟਰਵਾਦੀ ਆਪਣੇ ਬਾਈਕਾਟ ਉੱਤੇ ਨਾਰਾਜ਼ ਹਨ ਅਤੇ ਬਲੋਚ ਲਿਬਰੇਸ਼ਨ ਆਰਮੀ ਅਤੇ ਉਸ ਵਰਗੇ ਹੋਰ ਵੱਖਵਾਦੀ ਬਾਗੀ ਸਮੂਹਾਂ ਨੇ ਗਵਾਦਰ ਤੇ ਉਸ ਦੇ ਨੇੜੇ-ਤੇੜੇ ਚੀਨੀ ਹਿੱਤਾਂ ਨੂੰ ਨਿਸ਼ਾਨਾ ਬਣਾਇਆ ਹੈ। ਸੀ ਪੀ ਈ ਸੀ ਦੇ ਕੰਮ ਦੀ ਸ਼ੁਰੂਆਤ ਹੋਣ ਦੇ ਬਾਅਦ ਹਮਲੇ ਵਧੇ ਹਨ। ਸਾਲ 2019 ਵਿੱਚ ਇੱਕ ਅਧਿਕਾਰਤ ਚੀਨੀ ਵਫਦ ਦੀ ਯਾਤਰਾ ਦੌਰਾਨ ਸੇਰੇਨਾ ਉੱਤੇ ਹਮਲਾ ਹੋਇਆ ਸੀ। ਜਵਾਬ ਵਿੱਚ ਬੰਦਰਗਾਹ ਸ਼ਹਿਰ ਪਾਕਿਸਤਾਨੀ ਫੌਜੀਆਂ ਨਾਲ ਭਰ ਦਿੱਤਾ ਗਿਆ। ਵਿਖਾਵਾਕਰੀਆਂ ਦੀਆਂ ਮੰਗਾਂ ਵਿੱਚੋਂ ਇੱਕ ਚੌਕੀਆਂ ਦੀ ਗਿਣਤੀ ਵਿੱਚ ਕਮੀ ਲਿਆਉਣਾ ਸੀ।

ਭਾਰਤ, ਪੱਛਮ ਦੀਆਂ ਚਿੰਤਾਵਾਂ-ਭਾਰਤ ਇਸ ਗੱਲ ਤੋਂ ਚਿੰਤਤ ਹੈ ਕਿ ਗਵਾਦਰ, ਜੋ ਚੀਨ ਨੂੰ ਅਰਬ ਸਾਗਰ ਅਤੇ ਹਿੰਦ ਮਹਾਸਾਗਰ ਤੱਕ ਰਣਨੀਤਕ ਪਹੁੰਚ ਦੇਂਦਾ ਹੈ, ਨੂੰ ਨਾ ਸਿਰਫ ਵਪਾਰ ਐਟ੍ਰੋਪੋਟ (ਗੋਦਾਮ) ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਸਗੋਂ ਪੀ ਐਲ ਏ ਐਨ (ਚੀਨੀ ਸਮੁੰਦਰੀ ਫੌਜ) ਵੱਲੋਂ ਵਰਤੋਂ ਲਈ ਦੋਹਰੇ ਮਕਸਦ ਵਾਲੀ ਬੰਦਰਗਾਹ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਚੀਨੀ ਹਾਜ਼ਰੀ ਦਾ ਮਿਆਂਮਾਰ ਵਿੱਚ ਕਯਾਕਪਯੂ ਅਤੇ ਸ਼੍ਰੀਲੰਕਾ ਵਿੱਚ ਹੰਬਨਟੋਟਾ ਦੇ ਨਾਲ ਹਿੰਦ ਮਹਾਸਾਗਰ ਖੇਤਰ ਵਿੱਚ ਵਾਧਾ ਕਰਨ ਦਾ ਇਰਾਦਾ ਹੈ। ਪੱਛਮੀ ਏਸ਼ੀਆ ਵਿੱਚ ਮਹੱਤਵਪੂਰਨ ਫ਼ੌਜੀ ਹਿੱਤਾਂ ਦੇ ਨਾਲ ਅਮਰੀਕਾ ਵੀ ਗਵਾਦਰ ਵਿੱਚ ਚੀਨੀ ਹਾਜ਼ਰੀ ਤੋਂ ਚਿੰਤਤ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਗੁਪਤ ਚੀਨੀ ਫੌਜੀ ਅੱਡੇ ਦੀ ਹਾਲੀਆ ਖੋਜ ਚਿੰਤਤਾਂ ਨੂੰ ਹੋਰ ਵਧਾ ਸਕਦੀ ਹੈ।

 

   

gvfdr bµdrgfh AuWqy cInI pRfjYkt: sQfnk ivroD qy ivÈv pwDrI icµqfvF

-inrupmf subrfmxIam

bloicsqfn pfiksqfn dy cfr rfjF ivwcoN sB qoN vwD soimaF nfl sµpµn hox dy bfvjUd sB qoN Gwt ivkisq hY. ies Kyqr dy lokF dI roËI-rotI df muwK sfDn mwCI PVnf hY.

nvµbr dy dUsry hÌqy qoN cIn-pfiksqfn afriQk gilafry dy ihwsy vjoN ies bµdrgfh Èihr dy mYgf ivkfs pRfjYktF dy ivruwD bloicsqfn dy gvfdr ivwc lgfqfr ros ivKfvy ho rhy hn. gvfdr ƒ hukUk do qihrIk (gvfdr ƒ aiDkfr dyvo aµdoln) hyT rYlI kr rhy ros ivKfvfkfrIaF ny bµdrgfh dy ivkfs ivwc sQfnk lokF dI hfÈIey AuWqy jfx vwl iDafn afkriÈq krn dI mµg kIqI hY. Auh ies gwl qoN nfrfË hn ik nf isrÌ AunHF ƒ bfhr kIqf jf irhf hY, sgoN AunHF dI mOjUdf roËI Kqry ivwc hY. Auh gvfdr aqy smuµdrI kµZy dy bloicsqfn dy afs-pfs dy Kyqr qoN hn, ijnHF ivwc qurbq, ipÈkn, jmrfn, bulydf, Ermfrf aqy pfsnI Èfml hn. ieh pihlI vfr nhIN ik gvfdr ivwc ros ivKfvy ho rhy hn, pr ieh ies vfr 26 idnF qoN cwl rhy hn. bloicsqfn dI Gor rUVIvfdqf dy bfvjUd vwzI igxqI ivwc mihlf ivKfvfkfrI sfhmxy afeIaF hn.

ivroD df iewk hor mhwqvpUrn pihlU ieh hY ik ies dI agvfeI Kyqr dy jmfq-ey-ieslfmI nyqf mOlfnf hdfieq Aur rihmfn kr rhy hn, jo rvfieqI qOr AuWqy pfiksqfn dI POj dy sihXogI rhy hn aqy jo afeI dy rfÈtrI nyqf isrfj Aul hwk ny vI ivKfvfkfrIaF dy nfl iewkjuwtqf idKfAux leI gvfdr df dOrf kIqf. sQfnk icµqfvF-bloicsqfn ivwc pIx dy pfxI, ibjlI qy iewQoN qwk ik gYs qwk sB qoN Gwt phuµc hY, jo ies Kyqr df muwK somf hY.

zfn aÉbfr dy anusfr ivKfvfkfrIaF ny 19 mµgF rwKIaF hn. iewk ieh hY ik gvfdr qoN vwK lokF ƒ bµdrgfh ivkisq krn vflI cInI kµpnI vwloN inXoijq kIqf jfx cfhIdf hY. ies sUcI ivwc sB qoN Aupr ieh hY ik srkfr ƒ ivdyÈI ‘t®flr mfPIaf' AuWqy nwQ kwsxI cfhIdI hY jo gvfdr sfgr dy smuµdrI soimaF ƒ Koh rhy hn. ieh mµg pihlI vfr jUn ivwc cuwkI geI sI, jdoN sYNkVy mCyiraF, isafsI vrkrF qy nfgirk smfj dy mYNbrF ny cInI mwCIaF PVn vfly t®flrF ƒ srkfr vwloN lfiesµs idwqy jfx dy ivruwD ros ivKfvf kIqf sI.

ivKfvfkfrIaF ny dwisaf ik gvfdr dy mCyiraF ny ies Brosy dy bfad bµdrgfh dy ivkfs leI afpxy mwCIaF PVn vfly sQfnF ƒ Cwizaf sI ik ies nfl AunHF dI afriQk siQqI ivwc kfÌI suDfr hovygf. cInI mwCI PVn dy jhfËF dy nfl nfbrfbr dI mukfblybfËI dy kfrn AunHF dI hflq Krfb ho rhI sI jo vfqfvrxI qµqr ƒ vI nuksfn phuµcf rhy sn. AunHF ny guwsf qy inrfÈf pRgt kIqI ik kyNdrI mwCI pflx mµqrI smyq pfiksqfnI srkfr dy aPsr AunHF dy kys df smrQn nf krky cInI mCyiraF dy pwK ivwc ibafn dy rhy sn. AunHF ny AunHF df lfiesYNs rwd krn dI mµg kIqI.

ies hÌqy ‘vfies afP amrIkf' dI irport dy bfad cInI mwCI PVn vfly t®flrF dy ivroD ƒ joV ky cInI ivdyÈ mµqrflf ny ies ƒ ‘nklI' kih ky rwd kr idwqf. cIn dy srkfrI mIzIaf ‘globl tfeIms' ny vI vI E ey dI irport rwd kr idwqI, pr ieh vI ikhf ik cInI inrmfx mhfrQI cfeInf kimAUnIkyÈn kµst®wkÈn kµpnI (sI sI sI sI), jo ies Kyqr ivwc 144 zflr mItr aYkspRYsvya bxf rhI hY, mwCI PVn dy 75 jfl dfn krn dI Xojnf bxf rhI sI. ies ny kµpnI ƒ ieh kihµdy aYlfn kIqf ik gvfdr ivwc sQfnk invfsIaF dy nfl 1,00,000 XUafn (15,701 zflr) aqy ‘dfn smfroh' df afXojn kIqf jfvygf.

gvfdr ivwc bµdrgfh df ivkfs Èfied sI pI eI sI df sB qoN rxnIqk qOr AuWqy mhwqvpUrn pRfjYkt hY qy AuQy cInI BfeIvflI Gwto-Gwt iewk dhfky qoN pihlF dI hY. AuQy kµm jnrl pRvyË muÈwrP dy 10 sfl dy Èfsn dOrfn ÈurU hoieaf, ijnHF ny ies ƒ iewk rxnIqk AUrjf gilafry dy rUp ivwc pyÈ kIqf, jo cIn ƒ mwD-pUrb qoN afpxy qyl drfmd dy leI smuµdrI mfrg df bdl pysL krygf. AudoN qoN bloc rfÈtrvfdI afpxy bfeIkft AuWqy nfrfË hn aqy bloc ilbryÈn afrmI aqy Aus vrgy hor vwKvfdI bfgI smUhF ny gvfdr qy Aus dy nyVy-qyVy cInI ihwqF ƒ inÈfnf bxfieaf hY. sI pI eI sI dy kµm dI ÈurUafq hox dy bfad hmly vDy hn. sfl 2019 ivwc iewk aiDkfrq cInI vPd dI Xfqrf dOrfn syrynf AuWqy hmlf hoieaf sI. jvfb ivwc bµdrgfh Èihr pfiksqfnI POjIaF nfl Br idwqf igaf. ivKfvfkrIaF dIaF mµgF ivwcoN iewk cOkIaF dI igxqI ivwc kmI ilafAuxf sI.

Bfrq, pwCm dIaF icµqfvF-Bfrq ies gwl qoN icµqq hY ik gvfdr, jo cIn ƒ arb sfgr aqy ihµd mhfsfgr qwk rxnIqk phuµc dyNdf hY, ƒ nf isrP vpfr aYt®opot (godfm) dy rUp ivwc ivkisq kIqf jf irhf hY, sgoN pI aYl ey aYn (cInI smuµdrI POj) vwloN vrqoN leI dohry mksd vflI bµdrgfh dy rUp ivwc ivkisq kIqf jf irhf hY aqy cInI hfËrI df imaFmfr ivwc kXfkpXU aqy ÈRIlµkf ivwc hµbntotf dy nfl ihµd mhfsfgr Kyqr ivwc vfDf krn df ierfdf hY. pwCmI eyÈIaf ivwc mhwqvpUrn ÌOjI ihwqF dy nfl amrIkf vI gvfdr ivwc cInI hfËrI qoN icµqq hY. sµXukq arb amIrfq ivwc iewk gupq cInI POjI awzy dI hflIaf Koj icµqqF ƒ hor vDf skdI hY.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”