Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਅਹਾਨ ਨੂੰ ਲੈ ਕੇ ਜ਼ਿਆਦਾ ਚਿੰਤਾ ਨਹੀਂ : ਸੁਨੀਲ ਸ਼ੈੱਟੀ

December 13, 2021 01:56 AM

ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਆਪਣੇ ਬੇਟੇ ਅਹਾਨ ਸ਼ੈੱਟੀ ਦੀ ਪਹਿਲੀ ਫਿਲਮ ਨੂੰ ਬਾਕਸ ਆਫਿਸ ਉਤੇ ਸ਼ਾਨਦਾਰ ਪ੍ਰਤੀਕਿਰਿਆ ਮਿਲਣ ਉੱਤੇ ਮਾਣ ਮਹਿਸੂਸ ਕਰਦੇ ਹਨ। ਇੱਕ ਪਿਤਾ ਵਜੋਂ ਉਨ੍ਹਾਂ ਨੇ ਕਿਹਾ ਕਿ ਉਹ ਫਿਲਹਾਲ ਘੱਟ ਚਿੰਤਾ ਮਹਿਸੂਸ ਕਰ ਰਹੇ ਹਨ। ਸੁਨੀਲ ਨੇ ਆਪਣੇ ਬੇਟੇ ਦੇ ਬਾਰੇ ਵਿੱਚ ਗੱਲਬਾਤ ਵਿੱਚ ਕਿਹਾ, ‘‘ਫਿਲਹਾਲ ਮੈਂ ਘੱਟ ਚਿੰਤਤ ਪਿਤਾ ਹਾਂ। ਬੇਸ਼ੱਕ ਮਾਣ ਹੈ। ਮੈਨੂੰ ਹਮੇਸ਼ਾ ਤੋਂ ਪਤਾ ਸੀ ਕਿ ਉਸ ਨੇ ਸਖਤ ਮਿਹਨਤ ਕੀਤੀ ਹੈ, ਪਰ ਇੱਕ ਬੱਚੇ ਦੇ ਚਿੰਤਤ ਹੋਣ ਨਾਲ ਤੁਾਹਨੂੰ ਵੀ ਚਿੰਤਾ ਹੁੰਦੀ ਹੈ।”
60 ਸਾਲਾ ਸਟਾਰ ਨੂੰ ਪਤਾ ਸੀ ਕਿ ਅਹਾਨ ਨੂੰ ਕਾਮਯਾਬੀ ਮਿਲੇਗੀ, ਪਰ ਇੰਨੀ ਵੱਡੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ। ਉਸ ਨੇ ਕਿਹਾ, ਇਮਾਨਦਾਰੀ ਨਾਲ ਜਦ ਮੈਂ ਅਹਾਨ ਦੇ ਕੰਮ ਨੂੰ ਦੇਖਿਆ ਤਾਂ ਮੈਨੂੰ ਪਤਾ ਸੀ ਕਿ ਉਸ ਨੂੰ ਪ੍ਰਸ਼ੰਸਾ ਮਿਲੇਗੀ, ਪ੍ਰੰਤੂ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ। ‘ਤੜਪ’ ਬਾਕਿਸ ਆਫਿਸ ਉਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਰਿਲੀਜ਼ ਦੇ ਦੂਸਰੇ ਦਿਨ ਇਸ ਨੇ 8.17 ਕਰੋੜ ਦੀ ਕਮਾਈ ਕੀਤੀ। ਫਾਕਸ ਸਟਾਰ ਸਟੂਡੀਓ ਦੁਆਰਾ ਪੇਸ਼ ‘ਤੜਪ’, ਸਾਜਿਦ ਨਾਡਿਆਡਵਾਲਾ ਦੀ ਬਣਾਈ ਅਤੇ ਮਿਲ ਲੂਥਰੀਆ ਦੇ ਨਿਰਦੇਸ਼ਨ ਵਿੱਚ ਤਿੰਨ ਦਸੰਬਰ ਨੂੰ ਰਿਲੀਜ਼ ਹੋਈ ਸੀ। ਅਹਾਨ ਇਸ ਫਿਲਮ ਵਿੱਚ ਤਾਰਾ ਸੁਤਾਰੀਆ ਦੇ ਨਾਲ ਦਿਖਾਈ ਦਿੱਤੇ ਹਨ। ਤਾਰਾ ਇਸ ਤੋਂ ਪਹਿਲਾਂ ‘ਸਟੂਡੈਂਟ ਆਫ ਦੀ ਈਅਰ’ ਅਤੇ ‘ਮਰਜਾਵਾਂ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ