Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਭਾਰਤ

ਪ੍ਰਦੂਸ਼ਣ ਫੈਲਾ ਕੇ ਦੁਨੀਆ ਨੂੰ ਕੀ ਸੁਨੇਹਾ ਦੇ ਰਹੇ ਹੋ-ਸੁਪਰੀਮ ਕੋਰਟ

November 26, 2021 02:03 AM

* ਕੇਂਦਰ ਤੇ ਸੂਬਿਆਂ ਨੂੰ ਪ੍ਰਦੂਸ਼ਣ ਘਟਾਉਣ ਲਈ ਲਾਗੂ ਉਪਾਅ ਜਾਰੀ ਰੱਖਣ ਦੇ ਹੁਕਮ
* ਸਥਿਤੀ ਦਾ ਅਨੁਮਾਨ ਲਗਾ ਕੇ ਅਹਿਤੀਆਤੀ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ

ਨਵੀਂ ਦਿੱਲੀ, 25 ਨਵੰਬਰ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਕੇਂਦਰ ਤੇ ਐਨ ਸੀ ਆਰ ਸੂਬਿਆਂ ਨੂੰ ਹਵਾ ਦੀ ਗੁਣਵੱਤਾ 'ਚ ਸੁਧਾਰ ਲਿਆਉਣ ਲਈ ਲਾਗੂ ਕੀਤੇ ਉਪਾਅ ਕੁਝ ਦਿਨ ਤਕ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਪਹਿਲਾਂ ਤੋਂ ਸਥਿਤੀ ਦਾ ਅਨੁਮਾਨ ਲਗਾ ਕੇ ਪ੍ਰਦੂਸ਼ਣ ਰੋਕਣ ਲਈ ਅਹਿਤੀਆਤੀ ਕਦਮ ਚੁੱਕਣ ਦੀ ਲੋੜ ਹੈ। ਸੁਪਰੀਮ ਕੋਰਟ ਨੇ ਇਸ 'ਤੇ ਹੈਰਾਨੀ ਪ੍ਰਗਟਾਈ ਕਿ ਅਸੀਂ ਦੁਨੀਆ ਨੂੰ ਕੀ ਸੁਨੇਹਾ ਭੇਜ ਰਹੇ ਹਾਂ।
ਚੀਫ ਜਸਟਿਸ ਐਨ ਵੀ ਰਾਮੰਨਾ, ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ 'ਤੇ ਆਧਾਰਤ ਵਿਸ਼ੇਸ਼ ਬੈਂਚ ਨੇ ਕਿਹਾ, ‘‘ਜਦੋਂ ਮੌਸਮ ਖਰਾਬ ਹੋ ਜਾਂਦਾ ਹੈ ਤਾਂ ਅਸੀਂ ਕਦਮ ਚੁੱਕਦੇ ਹਾਂ। ਇਹ ਕਦਮ ਪੇਸ਼ੀਨਗੋਈ ਨਾਲ ਚੁੱਕੇ ਜਾਣੇ ਚਾਹੀਦੇ ਹਨ ਤੇ ਪੇਸ਼ੀਨਗੋਈ ਅੰਕੜਾ ਮਾਡਲ, ਵਿਗਿਆਨਕ ਆਧਾਰ ਅਤੇ ਪੈਟਰਨ 'ਤੇ ਆਧਾਰਤ ਹੋਣੀ ਚਾਹੀਦੀ ਹੈ।''
ਬੈਂਚ ਨੇ ਕਿਹਾ, ‘‘ਇਹ ਕੌਮੀ ਰਾਜਧਾਨੀ ਹੈ। ਦੇਖੋ ਅਸੀਂ ਦੁਨੀਆ ਨੂੰ ਕੀ ਸੰਕੇਤ ਭੇਜ ਰਹੇ ਹਾਂ। ਤੁਸੀਂ ਪਹਿਲਾਂ ਹੀ ਸਥਿਤੀ ਦਾ ਅਨੁਮਾਨ ਲਗਾ ਕੇ ਇਹ ਗਤੀਵਿਧੀਆਂ ਬੰਦ ਕਰ ਸਕਦੇ ਹੋ ਤਾਂ ਜੋ ਸਥਿਤੀ ਗੰਭੀਰ ਨਾ ਹੋਵੇ।'' ਸੁਪਰੀਮ ਕੋਰਟ ਨੇ ਕਿਹਾ ਕਿ ਸਨਅਤੀ ਪ੍ਰਦੂਸ਼ਣ, ਥਰਮਲ ਪਲਾਂਟ, ਵਾਹਨਾਂ ਦਾ ਪ੍ਰਦੂਸ਼ਣ, ਧੂੜ ਕੰਟਰੋਲ, ਡੀਜ਼ਲ ਜਨਰੇਟਰ ਨਾਲ ਨਜਿੱਠਣ ਲਈ ਐਨ ਸੀ ਆਰ ਤੇ ਉਸ ਨਾਲ ਜੁੜੇ ਇਲਾਕਿਆਂ ਵਿੱਚ ਹਵਾ ਗੁਣਵੱਤਾ ਪ੍ਰਬੰਧਕੀ ਕਮਿਸ਼ਨ ਵੱਲੋਂ ਸੁਝਾਏ ਕਦਮਾਂ ਨਾਲ ਹੀ ਘਰ ਤੋਂ ਕੰਮ ਕਰਨਾ ਕੁਝ ਸਮੇਂ ਲਈ ਜਾਰੀ ਰਹੇ। ਬੈਂਚ ਨੇ ਕਿਹਾ, ‘‘ਅਗਲੇ ਦੋ-ਤਿੰਨ ਦਿਨਾਂ ਲਈ ਉਪਾਅ ਕਰੋ ਅਤੇ ਅਸੀਂ ਅਗਲੇ ਸੋਮਵਾਰ ਨੂੰ ਇਸ ਮਾਮਲੇ 'ਤੇ ਸੁਣਵਾਈ ਕਰਾਂਗੇ। ਇਸੇ ਦੌਰਾਨ ਜੇ ਪ੍ਰਦੂਸ਼ਣ 100 ਏ ਕਿਊ ਆਈ 'ਤੇ ਪਹੁੰਚਦਾ ਹੈ ਤਾਂ ਤੁਸੀਂ ਕੁਝ ਪਾਬੰਦੀਆਂ ਹਟਾ ਸਕਦੇ ਹੋ। ਹਵਾ ਪ੍ਰਦੂਸ਼ਣ ਦੀ ਵਿਗੜੀ ਸਥਿਤੀ ਦੇ ਮੱਦੇਨਜ਼ਰ ਆਟੋਮੈਟਿਕ ਗ੍ਰੇਡਿਡ ਕਾਰਜ ਯੋਜਨਾ 'ਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਦਾ ਜ਼ਿਕਰ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਆਰਜ਼ੀ ਸਿਸਟਮ ਹੈ ਅਤੇ ਪ੍ਰਦੂਸ਼ਣ ਬਾਰੇ ਕਮਿਸ਼ਨ ਨੂੰ ਇੱਕ ਵਿਗਿਆਨਕ ਅਧਿਅਨ ਕਰਵਾਉਣਾ ਪਵੇਗਾ ਅਤੇ ਸਥਿਤੀ ਨੂੰ ਸਮਝਦਿਆਂ ਕਾਰਵਾਈ ਕਰਨੀ ਹੋਵੇਗੀ।
ਪਰਾਲੀ ਸਾੜਨ ਦੇ ਮੁੱਦੇ 'ਤੇ ਬੈਂਚ ਨੇ ਹੈਰਾਨੀ ਜ਼ਾਹਿਰ ਕੀਤੀ ਕਿ ਨੌਕਰਸ਼ਾਹੀ ਕੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਵਰਗੇ ਅਧਿਕਾਰੀਆਂ ਨੂੰ ਕਿਸਾਨਾਂ, ਮਾਹਰਾਂ ਤੇ ਵਿਗਿਆਨੀਆਂ ਕੋਲ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਬੈਂਚ ਨੇ ਕਿਹਾ, ‘‘ਜਿਵੇਂ ਇੱਕ ਸਰਕਾਰੀ ਵਕੀਲ ਤੇ ਅਸੀਂ ਜੱਜ ਇਸ 'ਤੇ ਚਰਚਾ ਕਰ ਰਹੇ ਹਾਂ। ਇੰਨੇ ਸਾਲਾਂ ਤੋਂ ਨੌਕਰਸ਼ਾਹੀ ਕੀ ਕਰ ਰਹੀ ਹੈ? ਉਨ੍ਹਾਂ ਨੂੰ ਪਿੰਡਾਂ 'ਚ ਭੇਜੋ। ਉਹ ਖੇਤਾਂ ਵਿੱਚ ਜਾ ਸਕਦੇ ਹਨ, ਕਿਸਾਨਾਂ ਨਾਲ ਗੱਲ ਕਰ ਸਕਦੇ ਹਨ ਅਤੇ ਫੈਸਲਾ ਲੈ ਸਕਦੇ ਹਨ। ਉਹ ਵਿਗਿਆਨੀਆਂ ਨੂੰ ਸ਼ਾਮਲ ਕਰ ਸਕਦੇ ਹਨ ਅਤੇ ਇਹ ਕਿਉਂ ਨਹੀਂ ਹੋ ਸਕਦਾ। ਉਸਾਰੀ ਮਜ਼ਦੂਰਾਂ ਦੇ ਮੁੱਦੇ 'ਤੇ ਅਦਾਲਤ ਨੇ ਕਿਹਾ ਕਿ ਰਾਜਾਂ ਕੋਲ ਰੀਅਲ ਅਸਟੇਟ ਕੰਪਨੀਆਂ ਲਈ ਲੇਬਰ ਸੈਸ ਵਜੋਂ ਵੱਡਾ ਫੰਡ ਹੈ ਅਤੇ ਇਹ ਫੰਡ ਉਨ੍ਹਾਂ ਮਜ਼ਦੂਰਾਂ ਨੂੰ ਦਿੱਤਾ ਜਾ ਸਕਦਾ ਹੈ, ਜੋ ਪਾਬੰਦੀ ਕਾਰਨ ਆਪਣੀ ਦਿਹਾੜੀ ਤੋਂ ਵਾਂਝੇ ਹਨ। ਸੁਣਵਾਈ ਦੀ ਸ਼ੁਰੂਆਤ 'ਚ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਉਨ੍ਹਾਂ ਕਦਮਾਂ ਦਾ ਜ਼ਿਕਰ ਕੀਤਾ, ਜੋ ਵਧਦੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਾਗੂ ਕੀਤੇ ਗਏ ਹਨ ਤੇ ਉਨ੍ਹਾਂ ਕਿਹਾ ਕਿ ਸਥਿਤੀ ਦੀ ਕੁਝ ਦਿਨਾਂ ਅੰਦਰ ਸਮੀਖਿਆ ਕੀਤੀ ਜਾਵੇਗੀ।
ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਦਿੱਲੀ ਦਾ ਨੰਬਰ ਦੂਜਾ :
ਓਧਰ ਪਾਕਿਸਤਾਨ ਦੀ ਸਭਿਆਚਾਰਕ ਰਾਜਧਾਨੀ ਲਾਹੌਰ ਉਤੇ ਧੂੰਏ ਦੇ ਸੰਘਣੇ ਬੱਦਲ ਛਾ ਗਏ ਹਨ ਤੇ ਇਸ ਦੇ ਨਾਲ ਹੀ ਅੱਜ ਇਹ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਇੱਕ ਸਵਿੱਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਏ ਕਿਊ ਆਈ ਅਨੁਸਾਰ ਕਿ ਲਾਹੌਰ ਪ੍ਰਦੂਸ਼ਿਤ ਸ਼ਹਿਰਾਂ ਦੀ ਉਸ ਸੂਚੀ ਵਿੱਚ ਸਭ ਤੋਂ ਉਪਰ ਹੈ ਤੇ ਅਮਰੀਕੀ ਪੈਮਾਨੇ ਮੁਤਾਬਕ ਲਾਹੌਰ ਦਾ ਹਵਾ ਗੁਣਵੱਤਾ ਇੰਡੈਕਸ (ਏ ਕਿਊ ਆਈ) 203 ਰਿਹਾ, ਜਦ ਕਿ ਦਿੱਲੀ ਦੂਜੇ ਨੰਬਰ 'ਤੇ ਹੈ। ਉਥੇ ਦਾ ਏ ਕਿਊ ਆਈ 183 ਦਰਜ ਕੀਤਾ ਗਿਆ ਹੈ। ਕੰਪਨੀ ਅਨੁਸਾਰ ਢਾਕਾ (ਬੰਗਲਾ ਦੇਸ਼) 169 ਏ ਕਿਊ ਆਈ ਨਾਲ ਤੀਜੇ ਨੰਬਰ ਉਤੇ ਹੈ ਅਤੇ ਕੋਲਕਾਤਾ 168 ਨਾਲ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ। ਇੱਕ ਦਿਨ ਪਹਿਲਾਂ ਲਾਹੌਰ ਤੀਜੇ ਨੰਬਰ 'ਤੇ ਸੀ। ਲਾਹੌਰ ਨੂੰ ਕਦੇ ਬਾਗ਼ਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਤੇ 16ਵੀਂ ਤੋਂ 19ਵੀਂ ਸਦੀ ਦੌਰਾਨ ਮੁਗ਼ਲ ਕਾਲ ਦੌਰਾਨ ਇੱਥੇ ਵੱਡੀ ਗਿਣਤੀ ਵਿੱਚ ਬਾਗ਼ ਸਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਮਹਿਲਾ ਇੰਸਪੈਕਟਰ ਵੱਲੋਂ ਲਿੰਗ ਪਰਿਵਤਰਨ ਕਰਾਉਣ ਦਾ ਫੈਸਲਾ
ਸੁਪਰੀਮ ਕੋਰਟ ਨੇ ਕਿਹਾ: ਬੱਚਿਆਂ ਦੇ ਵੱਡੇ ਹੋਣ ਤਕ ਪਾਲਣ ਦੀ ਜ਼ਿੰਮੇਵਾਰੀ ਪਿਤਾ ਦੀ
ਭਗਵੰਤ ਮਾਨ ਨੇ ਫੌਜੀ ਭਰਤੀ ਦਾ ਮੁੱਦਾ ਪਾਰਲੀਮੈਂਟ ਵਿੱਚ ਚੁੱਕਿਆ
ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੇ ਬਿੱਲ ਉੱਤੇ ਰਾਸ਼ਟਰਪਤੀ ਵੱਲੋਂ ਮੋਹਰ
ਬਾਦਲ ਅਕਾਲੀ ਦਲ ਨੂੰ ਝਟਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਭਾਜਪਾ ਵਿੱਚ ਸ਼ਾਮਲ
1.34 ਕਰੋੜ ਭਾਰਤੀ ਲੋਕ ਦੂਸਰੇ ਦੇਸ਼ਾਂ ਦੇ ਨਾਗਰਿਕ ਜਾ ਬਣੇ
ਕਿਸਾਨਾਂ ਦੇ ਪ੍ਰਦਰਸ਼ਨ ਵਿਰੁੱਧ ਪੋਸਟਾਂ ਕਾਰਨ ਕੰਗਣਾ ਰਣੌਤ ਨੂੰ ਧਮਕੀ
ਕਿਸਾਨ ਅੰਦੋਲਨ ਕਾਰਨ 60000 ਕਰੋੜ ਦੇ ਕਾਰੋਬਾਰ ਦੇ ਨੁਕਸਾਨ ਦਾ ਅੰਦਾਜ਼ਾ
ਭਾਰਤ ਸਰਕਾਰ ਜਲਦ ਹੀ ਕ੍ਰਿਪਟੋਕਰੰਸੀ ਬਿੱਲ ਪੇਸ਼ ਕਰੇਗੀ
ਆਸੂ ਦੇ ਆਗੂ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ ਵਿੱਚ 13 ਗ੍ਰਿਫਤਾਰ