Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਮਨੋਰੰਜਨ

ਕਾਮੇਡੀ ਲਈ ਮੈਨੂੰ ਮਿਹਨਤ ਨਹੀਂ ਕਰਨੀ ਪੈਂਦੀ: ਅਮਰ ਉਪਾਧਿਆਏ

November 17, 2021 01:54 AM

ਟੈਲੀਵਿਜ਼ਨ ਤੇ ਫਿਲਮ ਵਿੱਚ ਇਕੱਠੇ ਕੰਮ ਕਰਨ ਲਈ ਟਾਈਮ ਮੈਨੇਜਮੈਂਟ ਦੀ ਜ਼ਰੂਰਤ ਹੁੰਦੀ ਹੈ, ਇਹ ਕਹਿਣਾ ਹੈ ਅਭਿਨੇਤਾ ਅਮਰ ਉਪਾਧਿਆਏ ਦਾ। ਮੋਲਕੀ ਸੀਰੀਅਲ ਵਿੱਚ ਕੰਮ ਕਰਦੇ ਹੋਏ ਅਮਰ ਨੇ ਅਗਲੀ ਹਾਰਰ ਕਾਮੇਡੀ ਫਿਲਮ ‘ਭੂਲ ਭੁਲੱਈਆਂ-2’ ਦੀ ਵੀ ਸ਼ੂਟਿੰਗ ਕਰ ਲਈ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕਈ ਕਲਾਕਾਰ ਫਿਲਮਾਂ ਦੇ ਬਾਅਦ ਟੀ ਵੀ ਉੱਤੇ ਕੰਮ ਨਹੀਂ ਕਰਦੇ, ਪਰ ਤੁਸੀਂ ਟੀ ਵੀ ਨੂੰ ਕਦੇ ਨਹੀਂ ਛੱਡਿਆ। ਇਸ ਦੀ ਕੀ ਵਜ੍ਹਾ ਰਹੀ?
-ਮੇਰੇ ਲਈ ਟੈਲੀਵਿਜ਼ਨ ਉੱਤੇ ਕੰਮ ਕਰਦੇ ਰਹਿਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਫਿਲਮਾਂ ਵਿੱਚ ਕੰਮ ਕਰਨਾ। ਕੁਝ ਸਮਾਂ ਪਹਿਲਾਂ ਮੈਂ ਫਿਲਮਾਂ ਵਿੱਚ ਕੰਮ ਕਰਨ ਲਈ ਟੀ ਵੀ ਤੋਂ ਬ੍ਰੇਕ ਲਿਆ ਸੀ, ਪਰ ਮੈਨੂੰ ਲੱਗਦਾ ਹੈ ਕਿ ਕਲਾਕਾਰ ਨੂੰ ਇਨ੍ਹਾਂ ਚੀਜ਼ਾਂ ਵਿੱਚ ਨਹੀਂ ਫਸਣਾ ਚਾਹੀਦਾ। ਦੋਵਾਂ ਮਾਧਿਅਮਾਂ ਉੱਤੇ ਸੰਤੁਲਨ ਬਣਾਉਂਦੇ ਹੋਏ ਕੰਮ ਕਰਨਾ ਚਾਹੀਦਾ ਹੈ। ਸਭ ਕੁਝ ਟਾਈਮ ਮੈਨੇਜਮੈਂਟ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਦੋਵਾਂ ਦੇ ਲਈ ਸਮਾਂ ਕਿਵੇਂ ਕੱਢਦੇ ਹੋ।
* ਕੋਰੋਨਾ ਕਾਲ ਦੇ ਬਾਅਦ ਦੋਬਾਰਾ ਜਦ ‘ਭੂਲ ਭੁਲੱਈਆਂ 2’ ਦੀ ਸ਼ੂਟਿੰਗ ਸ਼ੁਰੂ ਹੋਈ ਸੀ ਤਾਂ ਆਪਣਾ ਕਿਰਦਾਰ ਸਮਝਣ ਵਿੱਚ ਕੀ ਦਿੱਕਤਾਂ ਆਈਆਂ?
- ਕਈ ਵਾਰ ਕਿਰਦਾਰ ਨੂੰ ਫੜਨ ਵਿੱਚ ਸਮਾਂ ਲੱਗ ਜਾਂਦਾ ਹੈ, ਪਰ ਇੰਨੇ ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਜਿਵੇਂ ਹੀ ਸੈੱਟ ਉੱਤੇ ਪਹੁੰਚਦਾ ਹਾਂ ਤੇ ਮਾਹੌਲ ਦੇਖਦਾ ਹਾਂ, ਕਿਰਦਾਰ ਪਕੜ ਵਿੱਚ ਆ ਜਾਂਦਾ ਹੈ। ਅਸੀਂ ਪਿਛਲੇ ਸਾਲ ਜਦ ਲਖਨਊ ਵਿੱਚ ਇਸ ਫਿਲਮ ਲਈ ਗਏ ਸੀ, ਤਦ ਹਫਤੇ-ਦਸ ਦਿਨ ਵਿੱਚ ਹੀ ਕੋਵਿਡ ਕਾਰਨ ਸ਼ੂਟਿੰਗ ਰੋਕਣੀ ਪੈ ਗਈ ਸੀ। ਇਸ ਸਾਲ ਅਗਸਤ ਵਿੱਚ ਸ਼ੂਟਿੰਗ ਸ਼ੁਰੂ ਕਰ ਕੇ ਅਸੀਂ ਦੋ ਮਹੀਨੇ ਦੇ ਇੱਕ ਹੀ ਸ਼ਡਿਊਲ ਵਿੱਚ ਫਿਲਮ ਨੂੰ ਪੂਰਾ ਕੀਤਾ।
* ਇਹ ਫਿਲਮ ਤੁਹਾਡੇ ਤੱਕ ਕਿਵੇਂ ਪਹੁੰਚੀ ਸੀ? ਤੁਸੀਂ ਫਿਲਮ ਵਿੱਚ ਕੀ ਕਿਰਦਾਰ ਨਿਭਾ ਰਹੇ ਹੋ?
- ਅਨੀਸ ਬਜ਼ਮੀ ਨਾਲ ਮੈਂ ‘ਇਟਸ ਮਾਇ ਲਾਈਫ’ ਫਿਲਮ ਵਿੱਚ ਕੰਮ ਕੀਤਾ ਸੀ। ਉਨ੍ਹਾਂ ਨਾਲ ਮੈਂ ਹਮੇਸ਼ਾ ਸੰਪਰਕ ਵਿੱਚ ਰਹਿੰਦਾ ਸੀ। ਉਹ ਤੱਬੂ ਦੇ ਆਪੋਜ਼ਿਟ ਇੱਕ ਐਕਟਰ ਦੀ ਤਲਾਸ਼ ਵਿੱਚ ਸਨ। ਕਾਸਟਿੰਗ ਡਾਇਰੈਕਰ ਮੁਕੇਸ਼ ਛਾਬੜਾ ਨੇ ਮੇਰਾ ਨਾਂਅ ਲਿਆ। ਉਨ੍ਹਾਂ ਨੇ ਮੈਨੂੰ ਦਫਤਰ ਬੁਲਾਇਆ ਤੇ ਇੱਕ-ਦੋ ਦਿਨ ਵਿੱਚ ਮੈਨੂੰ ਫਾਈਨਲ ਕਰ ਲਿਆ। ਜਿਸ ਮਹਿਲ ਵਿੱਚ ਇਸ ਹਾਰਰ ਕਾਮੇਡੀ ਫਿਲਮ ਨੂੰ ਸੈਟ ਕੀਤਾ ਗਿਆ ਹੈ, ਮੈਂ ਉਸ ਮਹਿਲ ਦਾ ਰਾਜ ਕੁਮਾਰ ਹਾਂ।
* ਲਖਨਊ ਦੀਆਂ ਕਿਨ੍ਹਾਂ ਥਾਵਾਂ ਨੂੰ ਫਿਲਮ ਵਿੱਚ ਦਿਖਾਇਆ ਜਾਵੇਗਾ? ਉਥੇ ਅਨੁਭਵ ਕਿਸ ਤਰ੍ਹਾਂ ਦਾ ਰਿਹਾ?
- ਅਸੀਂ ਉਥੇ ਮਹਿਮੂਦਾਬਾਦ ਦੇ ਇੱਕ ਮਹਿਲ ਵਿੱਚ ਸ਼ੂਟਿੰਗ ਕੀਤੀ ਸੀ। ਬਹੁਤ ਪੁਰਾਣਾ ਮਹਿਲ ਖੰਡਰ ਵਰਗਾ ਹੋ ਗਿਆ ਸੀ। ਉਥੇ ਅਸੀਂ ਹਾਰਰ ਦਿ੍ਰਸ਼ਟ ਸ਼ੂਟ ਕੀਤੇ। ਅਸੀਂ ਜਿੱਥੇ ਠਹਿਰੇ, ਉਥੋਂ ਮਹਿਮੂਦਾਬਾਦ ਡੇਢ ਘੰਟਾ ਦੂਰ ਸੀ, ਰੋਜ਼ਾਨਾ ਤਿੰਨ ਘੰਟੇ ਆਉਣ-ਜਾਣ ਵਿੱਚ ਨਿਕਲ ਜਾਂਦੇ ਸਨ। 10-12 ਘੰਟੇ ਸੈਟ ਉੱਤੇ ਹੀ ਰਹਿੰਦੇ ਸੀ, ਤਾਂ ਬਹੁਤ ਜ਼ਿਆਦਾ ਘੁੰਮਣ ਦਾ ਮੌਕਾ ਨਹੀਂ ਮਿਲਿਆ ਸੀ।
* ਅਨੀਸ ਬਜ਼ਮੀ ਦੇ ਨਿਰਦੇਸ਼ਨ ਵਿੱਚ ਕੰਮ ਕਰਦੇ ਕੀ ਸਿੱਖਿਆ?
- ਉਨ੍ਹਾਂ ਨੂੰ ਆਪਣੇ ਸੀਨ ਵਿੱਚ ਪ੍ਰਫੈਕਸ਼ਨ ਚਾਹੀਦੀ ਹੈ। ਉਹ ਤੁਹਾਡੇ ਵਿਚਾਰ ਸੁਣਨ ਲਈ ਵੀ ਤਿਆਰ ਰਹਿੰਦੇ ਹਨ, ਪਰ ਸੀਨ ਨਾਲ ਸਮਝੌਤਾ ਬਿਲਕੁਲ ਨਹੀਂ ਕਰਦੇ। ਉਹ ਆਰਾਮ ਨਾਲ ਕਦੇ ਡਾਇਰੈਕਟਰ ਦੀ ਕੁਰਸੀ ਉੱਤੇ ਨਹੀਂ ਬੈਠਦੇ। ਉਨ੍ਹਾਂ ਤੋਂ ਇਹੀ ਸਿੱਖਿਆ ਕਿ ਤੁਹਾਡਾ ਕੰਮ ਹੀ ਤੁਹਾਡੀ ਪੂਜਾ ਹੈ। ਕੰਮ ਨੂੰ ਕਦੇ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
* ਤੱਬੂ ਨਾਲ ਕੰਮ ਕਰਨ ਦੀਆਂ ਕੀ ਯਾਦਾਂ ਹਨ?
- ਤੱਬੂ ਸੈੱਟ ਉੱਤੇ ਪੂਰੀ ਤਰ੍ਹਾਂ ਨਾਲ ਤਿਆਰ ਹੋ ਕੇ ਆਉਂਦੀ ਸੀ। ਇਹ ਕਦੇ ਨਹੀਂ ਹੋਇਆ ਕਿ ਉਨ੍ਹਾਂ ਨੂੰ ਇਹ ਪਤਾ ਨਾ ਹੋਵੇ ਕਿ ਸੈੱਟ ਉੱਤੇ ਆ ਕੇ ਉਨ੍ਹਾਂ ਨੂੰ ਕੀ ਕਰਨਾ ਹੈ। ਸਪਾਟ ਬੁਆਏ ਤੋਂ ਲੈ ਕੇ ਹਰ ਕਿਸੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੀ ਸੀ। ਸਾਡੀ ਬਹੁਤ ਚੰਗੀ ਦੋਸਤੀ ਹੋ ਗਈ ਸੀ।
* ‘ਮੋਲਕੀ’ ਸੀਰੀਅਲ ਵਿੱਚ ਗੰਭੀਰ ਕਿਰਦਾਰ ਅਤੇ ਫਿਲਮ ਵਿੱਚ ਕਾਮੇਡੀ, ਦੋਵਾਂ ਨੂੰ ਕਿਵੇਂ ਮੈਨੇਜ ਕੀਤਾ?
- ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ‘ਦੇਖ ਭਾਈ ਦੇਖ' ਕਾਮੇਡੀ ਸ਼ੋਅ ਨਾਲ ਕੀਤੀ ਸੀ। ਉਸ ਦੇ ਬਾਅਦ ਪਰੇਸ਼ ਭਾਈ (ਪਰੇਸ਼ ਰਾਵਲ) ਨਾਲ ਫਿਲਮ ‘ਜੋੜੀ ਕਯਾ ਬਣਾਈ ਵਾਹ ਵਾਹ ਰਾਮ ਜੀ’ ਵਿੱਚ ਵੀ ਕਾਮੇਡੀ ਕੀਤੀ। ਮੇਰੇ ਅੰਦਰੋਂ ਕਾਮੇਡੀ ਨੈਚੁਰਲੀ ਨਿਕਲਦੀ ਹੈ, ਕਿਉਂਕਿ ਅਸਲ ਜੀਵਨ ਵਿੱਚ ਵੀ ਮੈਂ ਲੋਕਾਂ ਨਾਲ ਹਾਸਾ-ਮਜ਼ਾਕ ਕਰਦਾ ਰਹਿੰਦਾ ਹਾਂ। ‘ਮੋਲਕੀ’ ਸ਼ੋਅ ਵਿੱਚ ਮੇਰਾ ਜੋ ਮੁਖੀਆ ਦਾ ਕਿਰਦਾਰ ਹੈ, ਉਹ ਗੰਭੀਰ ਜ਼ਰੂਰ ਹੈ, ਪਰ ਵਿੱਚ-ਵਿੱਚ ਉਹ ਵੀ ਕਾਮੇਡੀ ਕਰ ਲੈਂਦਾ ਹੈ। ਕਾਮੇਡੀ ਕਰਨ ਦੇ ਲਈ ਮੈਨੂੰ ਵੱਖਰੇ ਤੌਰ ਉੱਤੇ ਕੋਈ ਮਿਹਨਤ ਨਹੀਂ ਕਰਨੀ ਪੈਂਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ