Welcome to Canadian Punjabi Post
Follow us on

22

March 2019
ਕੈਨੇਡਾ

ਜੀਆਈਡੀਐਸਐਸ ਵੱਲੋਂ ਇੰਟਰਫੇਥ ਡਾਇਲਾਗ ਤੇ ਰੰਗਾਰੰਗ ਸ਼ਾਮ ਸਫਲਤਾਪੂਰਬਕ ਸੰਪੰਨ

December 21, 2018 08:54 AM

ਓਨਟਾਰੀਓ, 20 ਦਸੰਬਰ (ਪੋਸਟ ਬਿਊਰੋ) : ਗੈਰ ਮੁਨਾਫੇ ਵਾਲੀ ਸੰਸਥਾ ਜੀਆਈਡੀਐਸਐਸ ਵੱਲੋਂ ਕੈਨੇਡਾ ਦੇ ਡਿਪਾਰਟਮੈਂਟ ਆਫ ਹੈਰੀਟੇਜ ਤੋਂ ਹਾਸਲ ਫੰਡਾਂ ਰਾਹੀਂ ਇੰਟਰਫੇਥ ਡਾਇਲੌਗ ਤੇ ਮਲਟੀਕਲਚਰਲ ਡਾਂਸ ਈਵੈਂਟ ਦਾ ਆਯੋਜਨ ਕੀਤਾ ਗਿਆ। ਬੀਤੇ ਦਿਨੀਂ ਹੋਏ ਇਸ ਈਵੈਂਟ ਵਿੱਚ 400 ਤੋਂ ਵੱਧ ਮਹਿਮਾਨਾਂ ਨੇ ਹਿੱਸਾ ਲਿਆ। ਇਸ ਦੌਰਾਨ 12 ਧਰਮਾਂ ਦੇ ਕਮਿਊਨਿਟੀ ਲੀਡਰਜ਼ ਨੇ ਵੀ ਦੋ ਪੈਨਲ ਬਣਾ ਕੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕੀਤੇ।
ਜੀਆਈਡੀਐਸਐਸ ਬੋਰਡ ਵਿੱਚ ਐਗਜ਼ੈਕਟਿਵ ਡਾਇਰੈਕਟਰ ਰਮਿੰਦਰ ਸਿੰਘ, ਬੋਰਡ ਚੇਅਰ ਮਨੀਸ਼ਾ ਦਿਆਲਾ, ਬੋਰਡ ਦੇ ਵਾਈਸ ਚੇਅਰ ਤੇ ਖਜ਼ਾਨਚੀ ਸਰਬਜੀਤ ਚਾਂਦੀ, ਮੈਂਬਰ ਟਿੱਲੂ ਗਿਰੀ, ਦਲਜੀਤ ਕੌਰ ਤੋਂ ਇਲਾਵਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਅੰਜਨਾ ਥੌਮ ਦੀ ਅਗਵਾਈ ਵਾਲੇ ਐਡਵਾਈਜ਼ਰੀ ਬੋਰਡ ਦੀ ਨਿਗਰਾਨੀ ਵਿੱਚ ਇਹ ਈਵੈਂਟ ਕਰਵਾਇਆ ਗਿਆ। ਇਨ੍ਹਾਂ ਨੂੰ ਕੈਨੇਡਾ ਸਰਕਾਰ, ਓਨਟਾਰੀਓ ਸਰਕਰ ਤੇ ਸਿਟੀ ਆਫ ਬਰੈਂਪਟਨ ਤੋਂ ਕਈ ਪ੍ਰੋਜੈਕਟਾਂ ਜਿਵੇਂ ਕਿ ਜੌਬ ਫੇਅਰਜ਼, ਜੀਆਈਡੀਐਸਐਸ ਟਾਕ, ਈਐਸਈਐਸ, ਗੈੱਟ ਕੁਨੈਕਟ ਅਤੇ ਸਮਾਰਟ ਟਾਕ ਲਈ ਫੰਡ ਹਾਸਲ ਹੁੰਦਾ ਹੈ। ਇਨ੍ਹਾਂ ਕੋਲ 300 ਵਾਲੰਟੀਅਰਜ਼ ਤੇ ਵੱਖ ਵੱਖ ਭਾਸ਼ਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਐਡਵਾਈਜ਼ਰੀ ਬੋਰਡ ਵਿੱਚ 20 ਮੈਂਬਰ ਸ਼ਾਮਲ ਹਨ।
ਇਸ ਪ੍ਰੋਗਰਾਮ ਦੀ ਮੇਜ਼ਬਾਨੀ ਜੀਟੀਏ ਸਾਊਥ ਏਸ਼ੀਅਨ ਮੀਡੀਆ ਨੈੱਟਵਰਕ ਦੇ ਪ੍ਰੈਜ਼ੀਡੈਂਟ ਐਨੀ ਕੋਸ਼ੀ ਨੇ ਕੀਤੀ। ਪਹਿਲੇ ਪੈਨਲ ਵਿੱਚ ਹਿੰਦੂ ਹੈਰੀਟੇਜ ਸੈਂਟਰ ਦੇ ਪ੍ਰੈਜ਼ੀਡੈਂਟ ਅਚਾਰਿਆ ਸੁਰਿੰਦਰ ਸ਼ਰਮਾ ਸ਼ਾਸਤਰੀ, ਪੀਲ ਰੀਜਨ ਦੇ ਕਮਿਊਨਿਟੀ ਐਂਗੇਜਮੈਂਟ ਐਂਡ ਐਥਨਿਕ ਮੀਡੀਆ ਦੇ ਉਰਜ ਹੀਰ, ਮਾਲਟਨ ਗੁਰਦੁਆਰੇ ਦੇ ਸਰਦਾਰ ਗੁਲਜ਼ਾਰ ਸਿੰਘ, ਫਰੀ ਫੌਰ ਆਲ ਫਾਊਂਡੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਡੇਵਿਡ ਗ੍ਰੀਨ ਅਤੇ ਆਰ ਲੇਡੀ ਫਾਤਿਮਾ ਚਰਚ, ਬਰੈਂਪਟਨ ਦੇ ਜੋਜ ਐਂਟੋਨੀਓ ਪਰੇਰਾ ਕੌਰਡਿਏਰੋ ਨੇ ਹਿੱਸਾ ਲਿਆ। ਇਸ ਪੈਨਲ ਦੀ ਕਾਰਵਾਈ ਐਨੀ ਨੇ ਚਲਾਈ।
ਦੂਜੇ ਪੈਨਲ ਵਿੱਚ ਚਰਚ ਆਫ ਸਾਊਥ ਇੰਡੀਆ ਦੇ ਅਨੀਸ ਐਮ ਜਾਰਜ ਪਦਿਕਮਨਿਲ, ਪਾਕਿਸਤਾਨ ਸਰਵਿਸਿਜ਼ ਕਮਿਊਨਿਟੀ ਦੇ ਫਾਊਂਡਰ ਡਾਇਰੈਕਟਰ ਨਸੀਰ ਮਲਿਕ, ਮਿਸੀਸਾਗਾ ਰਾਮ ਮੰਦਰ ਦੇ ਬਾਨੀ ਤੇ ਰੂਹਾਨੀ ਆਗੂ ਪੰਡਤ ਰੂਪਨਾਥ ਸ਼ਰਮਾ, ਮੌਨਟੈਸਰੀ ਕਿਊਰੀਕੁਲਮ ਬੇਸਡ ਸਕੂਲ-ਕਾਂਸੈਪਟ1 ਲਰਨਿੰਗ ਸੈਂਟਰ ਦੀ ਮਾਲਕ ਰਮਿੰਦਰ ‘ਰੋਜ਼ੀ’ ਕੌਰ ਚੌਹਾਨ, ਬਹਾਈ ਧਰਮ ਦੀ ਲੀਜ਼ਾ ਲੌਟਫਾਲੀ, ਮੁਸਲਿਮ ਕਮਿਊਨਿਟੀ ਦੇ ਆਗੂ ਅਲੀ ਡੋਗਰ ਨੇ ਹਿੱਸਾ ਲਿਆ। ਇਸ ਪੈਨਲ ਦੀ ਕਾਰਵਾਈ ਨਿਊਜ਼ ਮੀਡੀਆ ਸ਼ਖਸੀਅਤ ਅਕਸੇ਼ ਟੰਡਨ ਨੇ ਚਲਾਈ।
ਇਸ ਦੌਰਾਨ ਬੱਚਿਆਂ ਨੇ ਕੈਂਡਰ ਵਾਰੀਅਰਜ਼ ਦੇ ਬਾਨੀ ਨਵਨੀਤ ਸ਼ਰਮਾ ਦੀ ਅਗਵਾਈ ਵਿੱਚ ਪਰੇਡ ਕਰਕੇ ਈਵੈਂਟ ਦੀ ਸੁ਼ਰੂਆਤ ਕੀਤੀ। ਇਸ ਦੌਰਾਨ ਵੱਖ ਵੱਖ ਸੱਭਿਆਚਾਰਾਂ ਨਾਲ ਜੁੜੇ ਡਾਂਸ ਪੇਸ਼ ਕੀਤੇ ਗਏ। ਇਸ ਮੌਕੇ ਕਈ ਸੀਨੀਅਰ ਸੰਸਥਾਵਾਂ ਵੀ ਸ਼ਾਮਲ ਹੋਈਆਂ। ਇਸ ਈਵੈਂਟ ਨੂੰ ਸਫਲ ਬਣਾਉਣ ਪਿੱਛੇ ਬੋਰਡ ਦੀ ਸਖਤ ਮਿਹਨਤ ਸਾਫ ਝਲਕਦੀ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ
ਬੱਜਟ 2019: ਚੋਣਾਂ ਦੇ ਵਰ੍ਹੇ ਵਿੱਚ ਮਨ ਲੁਭਾਵਣੀਆਂ ਉਮੀਦਾਂ
ਅਸੈਂਬਲੀ ਪਲਾਂਟ ਦੇ ਭਵਿੱਖ ਬਾਰੇ ਜੀਐਮ ਨਾਲ ਚੱਲ ਰਹੀ ਹੈ ਸਕਾਰਾਤਮਕ ਗੱਲਬਾਤ : ਯੂਨੀਫੌਰ