Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਭਾਜਪਾ ਨੂੰ ਹਲਕੇ ਤੌਰ ਉੱਤੇ ਨਹੀਂ ਲੈ ਸਕਦੀ ਕਾਂਗਰਸ

December 21, 2018 08:32 AM

-ਕਲਿਆਣੀ ਸ਼ੰਕਰ
ਕਾਂਗਰਸ ਪਾਰਟੀ, ਜਿਸ ਦੇ ਸਾਹਮਣੇ ਹੋਂਦ ਦਾ ਸੰਕਟ ਦਿਖਾਈ ਦਿੰਦਾ ਸੀ, ਲਈ ਇਸ ਮਹੀਨੇ ਤਿੰਨ ਵੱਡੇ ਸੂਬਿਆਂ-ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਮਨਾਉਣ ਲਈ ਬਹੁਤ ਕੁਝ ਹੈ।
ਚੋਣਾਂ 'ਚ ਸਫਲਤਾ ਹਮੇਸ਼ਾ ਹੀ ਚੰਗੀ ਹੁੰਦੀ ਹੈ, ਪਰ ਇਹ ਕਾਂਗਰਸ ਲਈ ਹੋਰ ਵੀ ਬਿਹਤਰ ਬਣ ਗਈ ਹੈ, ਜਦੋਂ ਕਾਂਗਰਸ 2014 ਤੋਂ ਸਿਆਸੀ ਅਗਿਆਤਵਾਸ ਦਾ ਸਾਹਮਣਾ ਕਰ ਰਹੀ ਸੀ। ਹਾਲਾਂਕਿ ਅਜਿਹਾ ਲੱਗਦਾ ਸੀ, ਜਿਵੇਂ 2014 ਤੋਂ ਬਾਅਦ ਭਾਜਪਾ ਪੂਰੇ ਜੋਸ਼ ਵਿੱਚ ਸੀ, ਪਰ 11 ਦਸੰਬਰ ਤੋਂ ਬਾਅਦ ਭਗਵਾ ਪਾਰਟੀ ਦਾ ਖੇਤਰ ਕੁਝ ਮਿਸਟ ਗਿਆ ਹੈ।
ਕਾਂਗਰਸ ਲੀਡਰਸ਼ਿਪ ਲਈ ਚੁਣੌਤੀ ਇਸ ਰਫਤਾਰ ਨੂੰ 2019 ਦੀਆਂ ਲੋਕ ਸਭਾ ਚੋਣਾਂ ਤੱਕ ਅੱਗੇ ਲੈ ਜਾਣਾ ਹੈ, ਜਿੱਥੇ ਕਾਂਗਰਸ ਦੀ ਅਗਵਾਈ ਵਾਲੇ ਯੂ ਪੀ ਏ ਅਤੇ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੋਹਾਂ ਲਈ ਦਾਅ ਬਹੁਤ ਉਚੇ ਹਨ। ਆਖਿਰ ਰਫਤਾਰ ਸਿਆਸਤ ਵਿੱਚ ਮਹੱਤਤਾ ਰੱਖਦੀ ਹੈ। ਕਮਜ਼ੋਰ ਹੋ ਗਈ ਭਾਜਪਾ ਚੁੱਪ ਬੈਠਣ ਵਾਲੀ ਨਹੀਂ ਹੈ ਅਤੇ ਨਾ ਹੀ 2019 ਦੀਆਂ ਚੋਣਾਂ ਲਈ ਕਾਂਗਰਸ ਨੂੰ ਖੁੱਲ੍ਹੀ ਛੋਟ ਦੇਣ ਵਾਲੀ ਹੈ।
ਇਹ ਫਿਲਹਾਲ ਚੋਣਾਂ ਨੂੰ ਜਿੱਤਣ ਲਈ ਆਪਣੇ ਯਤਨ ਦੁੱਗਣੇ ਕਰ ਸਕਦੀ ਹੈ। ਮੋਦੀ ਇੱਕ ਨਿਸ਼ਚੈ-ਆਤਮਕ ਪ੍ਰਧਾਨ ਮੰਤਰੀ ਹਨ ਅਤੇ ਖੁਦ ਨੂੰ ਇੱਕ ਵਾਖਰੇ ‘ਬ੍ਰਾਂਡ ਮੋਦੀ' ਵਜੋਂ ਪੇਸ਼ ਕਰ ਸਕਦੇ ਹਨ। ਜੇ ਰਾਹੁਲ ਖੁਦ ਨੂੰ ਆਪਣੀ ਪਾਰਟੀ ਨੂੰ ਇੱਕ ਨਵੇਂ ਰੂਪ ਵਿੱਚ ਪੇਸ਼ ਕਰਨ ਲਈ ਸਹੀ ਰਾਹ 'ਤੇ ਚੱਲਦੇ ਹਨ ਕਿਉਂਕਿ ਚੋਣ ਨਤੀਜਿਆਂ ਦੇ ਮੱਦੇਨਜ਼ਰ ਲੋਕ ਉਨ੍ਹਾਂ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਨ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਇੱਕ ਬਦਲਵੀਂ ਸਿਆਸਤ ਰਫਤਾਰ ਫੜ ਸਕਦੀ ਹੈ।
ਰਾਹੁਲ ਦੀਆਂ ਤਰਜੀਹਾਂ
ਰਾਹੁਲ ਗਾਂਧੀ ਦੀ ਮੁੱਢਲੀ ਤਰਜੀਹ ਸੰਗਠਨ ਨੂੰ ਦਰੁਸਤ ਕਰਨਾ, ਜੋ ਚੋਣਾਵੀ ਤੌਰ 'ਤੇ ਸੁੰਗੜ ਗਿਆ ਹੈ ਅਤੇ ਵਿਰੋਧੀ ਧਿਰ ਦੀ ਏਕਤਾ ਲਈ ਯਤਨ ਦੁੱਗਣੇ ਕਰਨਾ ਹੋਣੀ ਚਾਹੀਦੀ ਹੈ। ਕਾਂਗਰਸ ਹੁਣ ਪੱਛਮੀ ਬੰਗਾਲ, ਮਹਾਰਾਸ਼ਟਰ ਤੇ ਤਾਮਿਲ ਨਾਡੂ ਵਰਗੇ ਸੂਬਿਆਂ ਵਿੱਚ ਚੌਥੇ ਨੰਬਰ 'ਤੇ ਹੈ ਅਤੇ ਬਹੁਤ ਸਾਰੇ ਸੂਬਿਆਂ ਵਿੱਚ ਇਹ ਤੀਜੇ ਜਾਂ ਚੌਥੇ ਨੰਬਰ 'ਤੇ ਖਿਸਕ ਗਈ ਹੈ ਕਿਉਂਕਿ ਦਲਿਤਾਂ, ਜਨਜਾਤਾਂ ਅਤੇ ਉਚੀਆਂ ਜਾਤਾਂ ਵਰਗੇ ਕਈ ਵਰਗ, ਇਥੋਂ ਤੱਕ ਕਿ ਮੁਸਲਮਾਨ ਵੀ ਇਸ ਤੋਂ ਦੂਰ ਹੋ ਗਏ ਹਨ।
ਭਾਜਪਾ ਦੀ ਤਾਕਤ ਇਸ ਦਾ ਕਾਡਰ ਆਧਾਰਤ ਹੋਣਾ ਹੈ। ਉਸ ਕੋਲ ਅਥਾਹ ਸੋਮੇ ਹਨ, ਬਿਹਤਰੀਨ ਸੰਚਾਰ ਹੁਨਰ ਤੇ ਬਿਹਤਰੀਨ ਪ੍ਰਚਾਰ ਮਸ਼ੀਨਰੀ ਹੈ। ਅੰਦਰੂਨੀ ਤੌਰ 'ਤੇ ਨੌਜਵਾਨ ਰਾਹੁਲ ਗਾਂਧੀ ਨੇ ਪੁਰਾਣੇ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਣ ਨੂੰ ਤਰਜੀਹ ਦਿੱਤੀ, ਜਿਵੇਂ ਕਿ ਹੁਣੇ-ਹੁਣੇ ਜਿੱਤੇ ਸੂਬਿਆਂ ਵਿੱਚ ਮੁੱਖ ਮੰਤਰੀਆਂ ਦੀ ਚੋਣ ਜਾਂ ਨਿਯੁਕਤੀ ਦੇ ਮਾਮਲੇ 'ਚ ਹੋਇਆ ਹੈ।
ਇਸ ਨਾਲ ਪਾਰਟੀ ਨੂੰ ਸਪੱਸ਼ਟ ਸੰਦੇਸ਼ ਗਿਆ ਹੈ। ਉਨ੍ਹਾਂ ਨੇ ਨੌਜਵਾਨ ਆਗੂਆਂ ਨੂੰ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣਾ ਅਕਸ ਬਣਾਉਣ ਦਾ ਮੌਕਾ ਦਿੱਤਾ ਜਾਵੇਗਾ, ਪਰ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੂੰ ਕੁਝ ਉਡੀਕ ਕਰਨੀ ਪਵੇਗੀ।
ਰਾਹੁਲ ਦੀ ਦੂਜੀ ਤਰਜੀਹ ਗਠਜੋੜ ਬਣਾਉਣਾ ਹੋਣੀ ਚਾਹੀਦੀ ਹੈ। ਇਥੇ ਹਵਾ ਆਪਣੇ ਪੱਖ ਵਿੱਚ ਹੋਣ ਦੇ ਬਾਵਜੂਦ ਕਾਂਗਰਸ ਸਾਹਮਣੇ ਚੁਣੌਤੀਆਂ ਹਨ। ਸਿਆਸੀ ਪਾਰਟੀਆਂ ਵਿੱਚ ਆਪਾ-ਵਿਰੋਧ ਵੀ ਹਨ। ਰਾਹੁਲ ਗਾਂਧੀ ਗੁਜਰਾਤ 'ਚ ਜਿਗਨੇਸ਼ ਮੇਵਾਨੀ ਅਤੇ ਹਾਰਦਿਕ ਪਟੇਲ ਨਾਲ ਚੱਲ ਕੇ ਕੁਝ ਖੁੱਲ੍ਹਾਪਣ ਦਿਖਾ ਰਹੇ ਹਨ, ਜਿਸ ਨੇ ਗੁਜਰਾਤ ਵਿੱਚ ਭਾਜਪਾ ਨੂੰ ਕੁਝ ਕਮਜ਼ੋਰ ਕੀਤਾ ਹੈ।
ਇਸੇ ਤਰ੍ਹਾਂ ਇਸ ਸਾਲ ਦੇ ਸ਼ੁਰੂ 'ਚ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਣ ਲਈ ਕਰਨਾਟਕ 'ਚ ਜਨਤਾ ਦਲ (ਐੱਸ) ਨੂੰ ਸਮਰਥਨ ਦੇਣ ਦਾ ਫੈਸਲਾ ਵੀ ਰਾਹੁਲ ਦੀ ਸਿਆਸੀ ਜੁਰਅੱਤ ਨੂੰ ਦਰਸਾਉਂਦਾ ਹੈ। ਪਾਰਟੀ ਨੇ ਬਿਹਾਰ, ਮਹਾਰਾਸ਼ਟਰ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਤੇ ਝਾਰਖੰਡ ਵਰਗੇ ਸੂਬਿਆਂ 'ਚ ਗਠਜੋੜ ਕੀਤੇ ਹਨ ਤੇ ਯੂ ਪੀ 'ਚ ਸਪਾ ਤੇ ਬਸਪਾ ਨਾਲ ਗਠਜੋੜ ਕਰਨ ਦੀ ਪ੍ਰਕਿਰਿਆ 'ਚ ਹੈ।
ਕਾਂਗਰਸ ਨੂੰ ਸਿਰਫ ਯੂ ਪੀ ਏ ਦੇ ਸਹਿਯੋਗੀਆਂ ਨੂੰ ਹੀ ਨਾਲ ਨਹੀਂ ਰੱਖਣਾ ਪਵੇਗਾ, ਸਗੋਂ ਜਿੱਥੇ ਲੋੜ ਪਵੇਗੀ, ਹੋਰਨਾਂ ਨੂੰ ਵੀ ਨਾਲ ਲੈਣਾ ਪਵੇਗਾ। ਇੱਕ ਵੱਡੀ ਪਾਰਟੀ ਹੋਣ ਦੇ ਨਾਤੇ ਕਾਂਗਰਸ ਨੂੰ ਖੇਤਰੀ ਪਾਰਟੀਆਂ ਨਾਲ ਸੀਟਾਂ ਦੀ ਵੰਡ ਦੇ ਮਾਮਲੇ ਵਿੱਚ ਲਚਕਦਾਰ ਬਣਨਾ ਪਵੇਗਾ।
ਸਿਰਫ ਮੋਦੀ ਦੀ ਆਲੋਚਨਾ 'ਚ ਉਲਝੇ ਰਹਿਣਾ ਕਾਫੀ ਨਹੀਂ
ਤੀਜੀ ਤਰਜੀਹ ਨਵੇਂ ਬਿਰਤਾਂਤ ਨੂੰ ਲੈ ਕੇ ਹੈ। ਸਿਰਫ ਨਰਿੰਦਰ ਮੋਦੀ ਦੀ ਆਲੋਚਨਾ ਤੇ ਨਾਂਹ-ਪੱਖੀ ਪ੍ਰਚਾਰ 'ਚ ਹੀ ਉਲਝੇ ਰਹਿਣਾ ਕਾਫੀ ਨਹੀਂ ਹੈ। ਰਾਹੁਲਵ ਗਾਂਧੀ ਭਾਜਪਾ ਸਰਕਾਰ ਦੇ ਵਿਰੁੱਧ ਕਿਸਾਨਾਂ ਦੀ ਸਿਆਸੀ ਨਾਰਾਜ਼ਗੀ ਦੇ ਨਾਲ-ਨਾਲ ਨੌਕਰੀਆਂ ਨਾ ਮਿਲਣ ਕਰ ਕੇ ਨੌਜਵਾਨਾਂ 'ਚ ਪੈਦਾ ਹੋਈ ਨਿਰਾਸ਼ਾ ਦਾ ਵੀ ਲਾਹਾ ਲੈਣ ਵਿੱਚ ਸਫਲ ਰਹੇ ਹਨ। ਇਹ ਦੋ ਪ੍ਰਮੁੱਖ ਮੁੱਦੇ ਹਨ, ਜਿਨ੍ਹਾਂ ਨੇ ਨੋਟਬੰਦੀ ਅਤੇ ਜੀ ਐੱਸ ਟੀ ਨੂੰ ਲੈ ਕੇ ਨਾਂਹ-ਪੱਖੀ ਭਾਵਨਾਵਾਂ ਤੋਂ ਇਲਾਵਾ ਤਿੰਨ ਸੂਬਿਆਂ ਨੂੰ ਜਿੱਤਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਹੈ।
ਇਸ ਤੋਂ ਇਲਾਵਾ ਜਾਤੀ ਕਾਰਕ ਨੇ ਵੀ ਕਾਂਗਰਸ ਦੀ ਜਿੱਤ 'ਚ ਯੋਗਦਾਨ ਪਾਇਆ ਹੈ। ਹਾਲਾਂਕਿ ਰਾਹੁਲ ਰਾਫੇਲ ਸੌਦੇ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਉਨ੍ਹਾਂ ਨੂੰ ਕਿੰਨੀ ਮਦਦ ਮਿਲੀ।
ਚੌਥੀ ਹੈ ਵਿਰੋਧੀ ਧਿਰ ਦੀ ਏਕਤਾ ਨੂੰ ਬਣਾਈ ਰੱਖਣਾ। ਵਿਧਾਨ ਸਭਾ ਚੋਣਾਂ ਵਿੱਚ ਸਫਲਤਾ ਨੇ ਰਾਹੁਲ ਗਾਂਧੀ ਨੂੰ ਇੱਕ ਨਵਾਂ ਅਕਸ ਪ੍ਰਦਾਨ ਕੀਤਾ ਹੈ। ਉਨ੍ਹਾਂ ਨੂੰ ਸੀਨੀਅਰ ਆਗੂਆਂ ਤੇ ਖੇਤਰੀ ਵਿਰੋਧੀ ਪਾਰਟੀਆਂ ਤੱਕ ਪਹੁੰਚ ਬਣਾਉਣ ਦੇ ਸਮਰੱਥ ਹੋਣਾ ਚਾਹੀਦਾ ਹੈ। ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਾਂਗਰਸ ਗਠਜੋੜ ਸਹਿਯੋਗੀਆਂ ਨੂੰ ਜੋੜੀ ਰੱਖੇ।
ਕਰਨਾਟਕ ਦੀਆਂ ਚੋਣਾਂ ਤੋਂ ਬਾਅਦ ਵਿਰੋਧੀ ਧਿਰ ਨੇ ਇੱਕ ਮਹਾਗਠਜੋੜ ਬਣਾਉਣ ਵਿੱਚ ਦਿਲਚਸਪੀ ਦਿਖਾਈ ਸੀ, ਪਰ ਬਾਅਦ ਵਿੱਚ ਸਪਾ ਤੇ ਬਸਪਾ ਦੇ ਇਸ ਨਾਲੋਂ ਅੱਡ ਹੋਣ ਕਰ ਕੇ ਯੋਜਨਾ ਸਿਰੇ ਨਹੀਂ ਚੜ੍ਹੀ। ਹੁਣ ਇਹ ਸਪੱਸ਼ਟ ਹੈ ਕਿ ਵਿਰੋਧੀ ਧਿਰ ਦੇ ਪੀ ਐੱਮ ਦੇ ਚਿਹਰੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਵਿਰੋਧੀ ਧਿਰ ‘ਜਾਦੂ’ ਕਰ ਸਕਦੀ ਹੈ, ਜੇ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਰਹਿਣ ਅਤੇ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਵੋਟਾਂ ਵੰਡ ਨਾ ਹੋਣ ਕਿਉਂਕਿ ਮੋਦੀ ਦੀ ਤਾਕਤ ਵਿਰੋਧੀ ਧਿਰ ਦੀ ਫੁਟ 'ਚ ਹੀ ਲੁਕੀ ਹੈ।
ਚੁਣੌਤੀਪੂਰਨ ਰਾਹ
2019 'ਚ ਸਫਲਤਾ ਦਾ ਰਾਹ ਚੁਣੌਤੀਪੂਰਨ ਹੈ, ਪਰ ਰਾਹੁਲ ਗਾਂਧੀ ਨੇ ਚੰਗੀ ਸਿਆਸਤ ਕੀਤੀ ਹੈ। ਝਟਕਿਆਂ ਦੇ ਬਾਵਜੂਦ ਭਾਜਪਾ ਇੱਕ ਸਖਤ ਵਿਰੋਧੀ ਬਣੀ ਹੋਈ ਹੈ ਤੇ ਕਾਂਗਰਸ ਉਸ ਨੂੰ ਹਲਕੇ ਤੌਰ 'ਤੇ ਨਹੀਂ ਲੈ ਸਕਦੀ ਕਿਉਂਕਿ ਭਾਜਪਾ ਆਪਣੇ ਕਾਡਰ ਨਾਲ ਕਿਤੇ ਜ਼ਿਆਦਾ ਸੰਗਠਿਤ ਹੈ।
ਭਾਜਪਾ ਵਿੱਚ ਬਹੁਤ ਸਾਰੇ ਲੋਕ ਕਾਂਗਰਸ ਨੂੰ ਯਾਦ ਦਿਵਾਉਂਦੇ ਹਨ ਕਿ ਉਸ ਨੂੰ ਪਿਛਾਂਹ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਸੰਬਰ 2003 ਵਿੱਚ ਭਗਵਾ ਪਾਰਟੀ ਨੇ ਇਹੋ ਤਿੰਨ ਸੂਬੇ ਜਿੱਤੇ ਸਨ, ਪਰ ਪਾਰਟੀ 2004 ਦੀਆਂ ਆਮ ਚੋਣਾਂ ਹਾਰ ਗਈ ਸੀ।
ਕਾਂਗਰਸ ਨੂੰ ਮੌਜੂਦਾ ਸਫਲਤਾ ਦੇ ਨਸ਼ੇ ਵਿੱਚ ਚੂਰ ਨਹੀਂ ਹੋਣਾ ਚਾਹੀਦਾ। ਇਸ ਨੇ ਲੜਾਈ ਜਿੱਤੀ ਹੈ, ਪਰ ਯੁੱਧ ਅਜੇ ਬਾਕੀ ਹੈ। ਸਮਾਂ ਬਹੁਤ ਘੱਟ ਹੈ ਤੇ ਵਿਰੋਧੀ ਪਾਰਟੀਆਂ ਨੂੰ ਜਿੰਨੀ ਛੇਤੀ ਹੋ ਸਕੇ, ਆਪਣੀ ਰਣਨੀਤੀ ਬਾਰੇ ਫੈਸਲਾ ਕਰ ਲੈਣਾ ਚਾਹੀਦਾ ਹੈ।

 

Have something to say? Post your comment