Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਸੀ ਬੀ ਆਈ ਨੇ ਕਿਹਾ: ਹੈਲੀਕਾਪਟਰ ਸੌਦੇ ਦੇ ਵਿਚੋਲੇ ਮਿਸ਼ੈਲ ਦੀ ਪਹੁੰਚ ਉਪਰ ਤੱਕ ਹੈ

December 21, 2018 08:29 AM

ਨਵੀਂ ਦਿੱਲੀ, 20 ਦਸੰਬਰ (ਪੋਸਟ ਬਿਊਰੋ)- ਦਿੱਲੀ ਦੀ ਇਕ ਅਦਾਲਤ ਨੇ ਕੱਲ੍ਹ ਅਗਸਤਾ ਵੈਸਟਲੈਂਡ ਵੀ ਵੀ ਆਈ ਪੀ ਹੈਲੀਕਾਪਟਰ ਸੌਦਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਚੋਲੇ ਕ੍ਰਿਸ਼ਚੀਅਨ ਮਿਸ਼ੈਲ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ 22 ਦਸੰਬਰ ਲਈ ਰਾਖਵਾਂ ਰੱਖ ਲਿਆ। ਮਿਸ਼ੈਲ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਜਾ ਚੁੱਕਿਆ ਹੈ।
ਬ੍ਰਿਟਿਸ਼ ਨਾਗਰਿਕ ਮਿਸ਼ੈਲ (57) ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਕਿਹਾ ਕਿ ਪੁੱਛਗਿੱਛ ਲਈ ਉਸ ਨੂੰ ਹੋਰ ਹਿਰਾਸਤ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਅਤੇ ਇਸ ਨਾਲ ਕੋਈ ਲਾਭ ਨਹੀਂ ਹੋਵੇਗਾ। ਮਿਸ਼ੈਲ ਨੇ ਅਦਾਲਤ ਨੂੰ ਕਿਹਾ ਕਿ ਮੇਰੇ ਬਿਆਨ ਲਏ ਜਾ ਚੁੱਕੇ ਹਨ। ਸੀ ਬੀ ਆਈ ਕੋਲ ਉਸ ਦਾ ਮਿਲਾਨ ਕਰਨ ਲਈ ਕੋਈ ਓਰੀਜ਼ਨਲ ਦਸਤਾਵੇਜ਼ ਨਹੀਂ ਹੈ। ਮੈਂ ਸਵੈ ਇੱਛਾ ਨਾਲ ਸਾਰੇ ਦਸਤਾਵੇਜ਼ ਹਾਸਲ ਕਰਾਉਣ ਨੂੰ ਕਿਹਾ ਹੈ। ਸੀ ਬੀ ਆਈ ਨੇ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਮਿਸ਼ੈਲ ਭੱਜ ਸਕਦਾ ਹੈ, ਕਿਉਂਕਿ ਹਵਾਲਗੀ ਤੋਂ ਪਹਿਲਾ ਵੀ ਉਸ ਨੇ ਦੁਬਈ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਮਿਸ਼ੈਲ ਦੀ ਪਹੁੰਚ ਉਪਰ ਤੱਕ ਹੈ, ਉਸ ਦੇ ਸੰਬੰਧ ਮੰਤਰਾਲੇ ਦੇ ਲੋਕਾਂ, ਅਫਸਰਾਂ ਤੇ ਨੇਤਾਵਾਂ ਨਾਲ ਹਨ, ਇਨ੍ਹਾਂ 'ਚੋਂ ਕਈ ਮਾਮਲੇ ਵਿੱਚ ਗਵਾਹ ਹਨ। ਅਸੀਂ ਉਸ ਨੂੰ ਬਹੁਤ ਮੁਸ਼ਕਿਲ ਨਾਲ ਲੈ ਕੇ ਆਏ ਹਾਂ। ਕੁਝ ਨਵੇਂ ਤੱਤ ਸਾਹਮਣੇ ਆਏ ਹਨ ਅਤੇ ਸਾਨੂੰ ਉਨ੍ਹਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਹ ਸਹਿਯੋਗੀ ਰਵੱਈਏ ਵਾਲਾ ਗਵਾਹ ਨਹੀਂ ਹੈ। ਬਹੁਤ ਸਾਰੇ ਤੱਥਾਂ ਨੂੰ ਕੱਢਣਾ ਹੈ। ਉਸ ਦਾ ਭਾਰਤ ਨਾਲ ਕੋਈ ਲੈਣਾ ਦੇਣਾ ਨਹੀਂ। ਉਸ ਕੋਲ ਜਾਇਦਾਦ ਹੈ, ਪਰ ਉਸ ਨੂੰ ਵੇਚ ਕੇ ਉਹ ਦੂਰ ਜਾ ਸਕਦਾ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
20 ਜੂਨ ਨੂੰ ਵਾਸਿ਼ੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਫੋਰਡ ਸਰਕਾਰ ਨੇ 141 ਮਿਲੀਅਨ ਡਾਲਰ ਟੋਰੀਜ਼ ਦੀ ਨੁਮਾਇੰਦਗੀ ਵਾਲੀਆਂ ਪੇਂਡੂ ਕਮਿਊਨਿਟੀਜ਼ ਨੂੰ ਦਿੱਤੇ
ਬਰੈਂਪਟਨ ਨੂੰ ਭਵਿੱਖ ਦੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਿੱਤੀ ਗਈ ਮਾਨਤਾ
ਮਾਹਿਰਾਂ ਦੇ ਪੈਨਲ ਵੱਲੋਂ ਕੈਨੇਡਾ ਲਈ ਫਾਰਮਾਕੇਅਰ ਸਿਸਟਮ ਲਿਆਉਣ ਦੀ ਸਿਫਾਰਿਸ਼
ਇਸ ਮਹੀਨੇ ਵਾਸਿੰ਼ਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ
ਇਟੋਬੀਕੋ ਹਸਪਤਾਲ ਦੇ ਪਸਾਰ ਨਾਲ ਹਾਲਵੇਅ ਹੈਲਥ ਕੇਅਰ ਖਤਮ ਕਰਨ ਦਾ ਮੁੱਢ ਬੱਝਿਆ : ਫੋਰਡ
ਟੋਰੀਜ਼ ਵੱਲੋਂ ਪ੍ਰਸਤਾਵਿਤ ਸੋਧਾਂ ਰੱਦ ਕਰਨ ਦੀ ਤਿਆਰੀ ਵਿੱਚ ਫੈਡਰਲ ਸਰਕਾਰ
ਕਮਿਊਨਿਟੀ ਵਿੱਚ ਵੱਧ ਰਹੇ ਜੁਰਮ ਕਾਰਨ ਚਿੰਤਤ ਹਨ ਐਮਪੀ ਸਹੋਤਾ
ਵਿਦਿਆਰਥੀਆਂ ਨੂੰ ਵਰਲਡ ਕਲਾਸ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਫੋਰਡ ਸਰਕਾਰ ਕਰ ਰਹੀ ਹੈ ਮਦਦ