Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਬਿਹਤਰ ਖਾਣੇ ਲਈ ਬਿਹਤਰ ਬੀਜਣਾ ਚਾਹੀਦਾ ਹੈ

October 19, 2021 02:00 AM

-ਟੋਮੀਓ ਸ਼ਿਚਿਰ
ਕਿਸੇ ਦੇਸ਼ ਦੀ ਖੇਤੀ-ਖੁਰਾਕ ਪ੍ਰਣਾਲੀ ਦੀ ਸਿਹਤ ਉਸ ਦੇ ਲੋਕਾਂ ਦੀ ਸਿਹਤ ਨੂੰ ਨਿਰਧਾਰਤ ਕਰਦੀ ਹੈ। ਪੰਜਵੇਂ ਕੌਮੀ ਪਰਵਾਰ ਸਿਹਤ ਸਰਵੇਖਣ ਦੇ ਪਹਿਲੇ ਦੌਰ ਦੇ ਸਿੱਟੇ ਦੱਸਦੇ ਹਨ ਕਿ ਵਧੇਰੇ ਰਾਜਾਂ ਵਿੱਚ ਪੋਸ਼ਣ ਦੇ ਸੰਕੇਤਕ ਖਰਾਬ ਹੋ ਗਏ ਹਨ। ਸਰਵੇਖਣ ਵਿੱਚ 17 ਰਾਜਾਂ ਤੇ ਪੰਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਜਿਸ ਵਿੱਚ ਭਾਰਤ ਦੀ ਆਬਾਦੀ ਦਾ 54 ਫੀਸਦੀ ਹਿੱਸਾ ਸ਼ਾਮਲ ਹੈ। ਇਸ ਦੇ ਇਲਾਵਾ ਵਿਆਪਕ ਰਾਸ਼ਟਰੀ ਪੋਸ਼ਣ ਸਰਵੇਖਣ (2016-18) ਦੇ ਸਿੱਟਿਆਂ ਨੂੰ ਸੂਖਮ ਕੁਪੋਸ਼ਣ ਦੀ ਭੂਮਿਕਾ ਉੱਤੇ ਰੋਸ਼ਨੀ ਪਾਈ ਹੈ।
ਇੱਕ ਬਹੁ ਮਕਸਦੀ ਨਜ਼ਰੀਆ ਹੈ ਕਿ ਭਾਰਤੀਆਂ ਨੂੰ ਬਿਹਤਰ ਖਾਣੇ ਲਈ ਬਿਹਤਰ ਬੀਜਣਾ ਚਾਹੀਦਾ ਹੈ। ਭੋਜਨ ਪੈਟਰਨ ਤੇ ਪੋਸ਼ਣ ਵਿੱਚ ਮੁੱਢਲੀਆਂ ਤਬਦੀਲੀਆਂ ਲਈ ਉਤਪਾਦਨ ਵਿੱਚ ਤਬਦੀਲੀ ਦੀ ਲੋੜ ਹੁੰਦੀ ਹੈ। ਪੋਸ਼ਣ ਸੁਰੱਖਿਆ ਦੇ ਰਸਤੇ ਵਿੱਚ ਭੋਜਨ ਦੀ ਵੰਨ-ਸੁਵੰਨਤਾ ਵਿੱਚ ਸੁਧਾਰ, ਕਿਚਨ ਗਾਰਡਨ, ਫਸਲ ਦੇ ਬਾਅਦ ਦੇ ਨੁਕਸਾਨ ਨੂੰ ਘਟਾਉਣਾ, ਸੁਰੱਖਿਆ ਤੰਤਰ ਨੂੰ ਵੱਧ ਪੋਸ਼ਣ-ਸੰਵੇਦਨਸ਼ੀਲ ਬਣਾਉਣਾ, ਮਹਿਲੀ ਸ਼ਕਤੀਕਰਨ, ਮਾਪਦੰਡਾਂ ਤੇ ਨਿਯਮਾਂ ਲਾਗੂ ਕਰਨਾ, ਪਾਣੀ, ਸਾਫ-ਸਫਾਈ ਤੇ ਸਫਾਈ ਸੁਧਾਰ, ਪੋਸ਼ਣ ਸੁਰੱਖਿਆ ਤੇ ਡਿਜੀਟਲ ਤਕਨੀਕ ਦੀ ਪ੍ਰਭਾਵੀ ਵਰਤੋਂ ਸ਼ਾਮਲ ਹੈ।
ਕੁਪੋਸ਼ਣ ਦੀ ਸਖਤ ਸਮੱਸਿਆ ਦਾ ਹੱਲ ਕਰਨਾ ਇੱਕ ਬਹੁਤ ਵੱਡਾ ਕਾਰਡ ਹੈ, ਜਿਸ ਦੇ ਲਈ ਸਾਨੂੰ ਖੇਤੀ ਖੁਰਾਕ ਪ੍ਰਣਾਲੀਆਂ ਨੂੰ ਸਮੁੱਚੇ ਤੌਰ ਉੱਤੇ ਦੇਖਣ ਅਤੇ ਬਹੁ ਮਕਸਦੀ ਨਜ਼ਰੀਆ ਅਪਣਾਉਣ ਦੀ ਲੋੜ ਹੈ। ਜਿੱਥੇ ਕੋਵਿਡ-19 ਨੇ ਪੋਸ਼ਣ ਦਾ ਮੁੱਦਾ ਵਧਾ ਦਿੱਤਾ, ਓਧਰ ਜਲਵਾਯੂ ਪਰਿਵਰਤਨ ਨੇ ਖੇਤੀ ਉਤਪਾਦਨ ਨੂੰ ਚੁਣੌਤੀ ਦਿੱਤੀ ਹੈ। ਦੇਸ਼ ਦੀ ਖੇਤੀ ਖੁਰਾਕ ਪ੍ਰਣਾਲੀ ਨਵੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਖਾਸ ਤੌਰ ਉੱਤੇ ਆਰਥਿਕ ਅਤੇ ਵਾਤਾਵਰਣ ਸੰਬੰਧੀ ਸਥਿਰਤਾ, ਪੋਸ਼ਣ ਤੇ ਨਵੀਆਂ ਖੇਤੀਬਾੜੀ ਤਕਨੀਕਾਂ ਨੂੰ ਅਪਣਾਉਣ ਦੇ ਸੰਬੰਧ ਵਿੱਚ। ਭਾਰਤ ਦੀ ਜੈਵ ਸੁਰੱਖਿਆ ਦੀ ਇਮਾਰਤ ਆਫਤਾਂ ਤੇ ਸਿਖਰ ਦੀਆਂ ਘਟਨਾਵਾਂ ਦੇ ਵਾਸਤੇ ਸੰਵੇਦਨਸ਼ੀਲ ਹੈ। ਖੇਤੀ ਖੁਰਾਕ ਪ੍ਰਣਾਲੀਆਂ ਭਾਰਤੀ ਅਰਥ ਵਿਵਸਥਾ ਦਾ ਸਭ ਤੋਂ ਮਹੱਤਵ ਪੂਰਨ ਹਿੱਸਾ ਹਨ। ਭਾਰਤ ਦੁਨੀਆ ਦੀ ਲਗਭਗ 18 ਫੀਸਦੀ ਆਬਾਦੀ (2020 ਤੱਕ) ਨੂੰ ਬਣਾਈ ਰੱਖਣ ਲਈ ਲੋੜੀਂਦੇ ਭੋਜਨ, ਚਾਰਾ ਅਤੇ ਫਾਈਬਰ ਦਾ ਉਤਪਾਦਨ ਕਰਦਾ ਹੈ।
ਭਾਰਤ ਦੇ ਕੁੱਲ ਘਰੇਲੂ ਉਤਪਾਦ ਵਿੱਚ ਖੇਤੀਬਾੜੀ ਦਾ ਯੋਗਦਾਨ ਲਗਭਗ 16.5 ਫੀਸਦੀ ਹੈ ਅਤੇ ਕਾਰਜ ਬਲ ਦਾ 42.3 ਫੀਸਦੀ (2019-20) ਕੰਮ ਕਰ ਰਿਹਾ ਹੈ। ਨਾ ਸਿਰਫ ਖੇਤੀ ਆਮਦਨ ਵਿੱਚ ਵਾਧਾ ਕਰਨ, ਸਗੋਂ ਸੁਰੱਖਿਅਤ ਅਤੇ ਪੌਸ਼ਟਿਕ ਖੁਰਾਕੀ ਪਦਾਰਥਾਂ ਤੱਕ ਬਿਹਤਰ ਪਹੁੰਚ ਯਕੀਨੀ ਬਣਾਉਣ ਲਈ ਖੇਤੀ-ਖੁਰਾਕ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਦਿਸ਼ਾ ਦੇ ਪੁਨਰਗਠਨ ਦੀ ਤੁਰੰਤ ਲੋੜ ਹੈ। ਇਸ ਦੇ ਇਲਾਵਾ ਵਾਤਾਵਰਣ, ਜਲਵਾਯੂ ਤੇ ਲਾਗਤ ਘਟਾਉਣ ਲਈ ਖੇਤੀ ਖੁਰਾਕ ਪ੍ਰਣਾਲੀਆਂ ਨੂੰ ਮੁੜ ਸਿਰਜਣ ਦੀ ਲੋੜ ਹੈ। ਇਸ ਲੋੜ ਨੂੰ ਵਿਸ਼ਵ ਖੁਰਾਕ ਦਿਵਸ 2021 ਦੇ ਥੀਮ ਰਾਹੀਂ ਮਾਨਤਾ ਦਿੱਤੀ ਗਈ ਹੈ: ਸਾਡੇ ਕਾਰਜ ਸਾਡਾ ਭਵਿੱਖ ਹਨ। ਬਿਹਤਰ ਉਤਪਾਦਨ, ਬਿਹਤਰ ਪੋਸ਼ਣ, ਬਿਹਤਰ ਵਾਤਾਵਰਣ ਅਤੇ ਬਿਹਤਰ ਜੀਵਨ'। ਚਾਰ ਸੁਧਾਰ ਖੁਰਾਕ ਅਤੇ ਖੇਤੀ ਸੰਗਠਨ (ਐੱਫ ਏ ਓ) ਦੇ ਸਮੁੱਚੇ ਵਿਕਾਸ ਟੀਚਿਆਂ ਅਤੇ ਹੋਰ ਉਚ ਪੱਧਰੀ ਇੱਛਾਵਾਦੀ ਟੀਚਿਆਂ ਵਿੱਚ ਯੋਗਦਾਨ ਦੀ ਪ੍ਰਤੀਨਿਧਤਾ ਕਰਦੇ ਹਨ।
ਐਫ ਏ ਓ ਨੇ 1948 ਵਿੱਚ ਸੰਚਾਲਨ ਸ਼ੁਰੂ ਕਰਨ ਦੇ ਬਾਅਦ ਤੋਂ ਭਾਰਤ ਨਾਲ ਚੰਗੀ ਸਾਂਝ ਨਿਭਾਈ ਹੈ। ਪਿਛਲੇ ਦਿਨੀਂ ਐੱਫ ਏ ਓ ਖੇਤੀ ਜੈਵਿਕ ਵੰਨ-ਸੁਵੰਨਤਾ ਨੂੰ ਮੁੱਖ ਧਾਰਾ ਵਿੱਚ ਲਿਆਉਣ, ਖੇਤੀ ਨੂੰ ਹਰਾ-ਭਰਾ ਕਰਨ, ਪੋਸ਼ਣ ਸੰਵੇਦਨਸ਼ੀਲ ਖੇਤੀ ਨੂੰ ਉਤਸ਼ਾਹਤ ਕਰਨ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਦੇ ਨਾਲ ਜੁੜਿਆ ਹੈ। ਖੇਤੀ-ਖੁਰਾਕ ਸਿਸਟਮ ਨੂੰ ਬਦਲਣ ਲਈ ਐਫ ਏ ਓ ਦਾ ਸਮਰਥਨ ਖੇਤੀ ਵਾਤਾਵਰਣੀ ਹਾਲਤ ਵਿੱਚ ਜ਼ਰੂਰੀ ਹੈ। ਖੇਤੀ ਪ੍ਰਣਾਲੀ ਜਿੰਨੀ ਵੱਧ ਵੰਨ-ਸੁਵੰਨਤਾ ਵਾਲੀ ਹੋਵੇਗੀ, ਝਟਕਿਆਂ ਦੇ ਅਨੁਕੂਲ ਹੋਣ ਦੀ ਉਸ ਦੀ ਸਮਰੱਥਾ ਓਨੀ ਵੱਧ ਹੋਵੇਗੀ। ਸੰਗਠਿਤ ਫਸਲ, ਪਸ਼ੂ ਧਨ, ਜੰਗਲਾਤ, ਮੱਛੀ ਪਾਲਣ ਪ੍ਰਣਾਲੀਆਂ ਦੇ ਵੱਖ-ਵੱਖ ਸੰਯੋਜਨ ਕਿਸਾਨਾਂ ਨੂੰ ਇੱਕ ਹੀ ਖੇਤਰ ਵਿੱਚ, ਇੱਕੋ ਸਮੇਂ ਜਾਂ ਵਾਰੀ-ਵਾਰੀ ਤੋਂ ਵੱਖ-ਵੱਖ ਕਿਸਮ ਦੀਆਂ ਫਸਲਾਂ ਪੈਦਾ ਕਰਨ ਵਿੱਚ ਮਦਦ ਕਰ ਸਕਦੇ ਹਨ। ਇਸ ਸਾਲ ਜਨਵਰੀ ਵਿੱਚ ਐੱਫ ਏ ਓ ਨੇ ਭਾਰਤ ਦੇ ਨੀਤੀ ਆਯੋਗ ਅਤੇ ਖੇਤੀਬਾੜੀ ਮੰਤਰਾਲਾ ਦੇ ਸਹਿਯੋਗ ਨਾਲ 2030 ਤੱਕ ਇੱਕ ਵੱਧ ਟਿਕਾਊ ਖੇਤੀ ਖੁਰਾਕ ਪ੍ਰਣਾਲੀ ਵਿੱਚ ਆਵਾਜਾਈ ਲਈ ਇੱਕ ਰੂਪ ਰੇਖਾ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪੋਸ਼ਣ ਸੁਰੱਖਿਆ ਹਾਸਲ ਕਰਨ ਦੇ ਰਾਹ ਦੀ ਪਛਾਣ ਕਰਨ ਲਈ ਵਾਰਤਾ ਕਰਵਾਈ ਸੀ। ਇੱਕ ਸਥਾਈ ਖੇਤੀ ਖੁਰਾਕ ਪ੍ਰਣਾਲੀ ਉਹ ਹੈ, ਜਿਸ ਵਿੱਚ ਵੱਖ-ਵੱਖ ਕਿਸਮ ਦੇ ਲੋੜੀਂਦੇ, ਪੌਸ਼ਟਿਕ ਅਤੇ ਸੁਰੱਖਿਅਤ ਖੁਰਾਕੀ ਪਦਾਰਥ ਸਾਰਿਆਂ ਨੂੰ ਸਸਤੀ ਕੀਮਤ ਉੱਤੇ ਮਿਲ ਜਾਂਦੇ ਹਨ ਅਤੇ ਕੋਈ ਭੁੱਖਾ ਨਹੀਂ ਰਹਿੰਦਾ ਜਾਂ ਕਿਸੇ ਕਿਸਮ ਦੇ ਕੁਪੋਸ਼ਣ ਤੋਂ ਪੀੜਤ ਨਹੀਂ ਹੁੰਦਾ। ਭੋਜਨ ਘੱਟ ਬਰਬਾਦ ਹੁੰਦਾ ਤੇ ਖੁਰਾਕ ਸਪਲਾਈ ਚੇਨ ਝਟਕਿਆਂ ਮੂਹਰੇ ਵੱਧ ਲਚਕੀਲੀ ਹੰੁਦੀ ਹੈ। ਖੁਰਾਕ ਸਿਸਟਮ ਵਾਤਾਵਰਣੀ ਗਿਰਾਵਟ ਜਾਂ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ। ਸਾਰੇ ਖੇਤੀ-ਖੁਰਾਕ ਸਿਸਟਮ ਆਰਥਿਕ, ਸਮਾਜਕ, ਵਾਤਾਵਰਣੀ ਗਿਰਾਵਟ ਜਾਂ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿੱਚ ਮਦਦ ਕਰ ਸਕਦੇ ਹਨ। ਸਾਰੇ ਖੇਤੀ-ਖੁਰਾਕ ਸਿਸਟਮ ਆਰਥਿਕ, ਸਮਾਜਕ ਤੇ ਵਾਤਾਵਰਣੀ ਆਧਾਰਾਂ ਨਾਲ ਸਮਝੌਤਾ ਕੀਤੇ ਬਿਨਾਂ ਸਾਰਿਆਂ ਲਈ ਖੁਰਾਕ ਸੁਰੱਖਿਆ ਅਤੇ ਪੋਸ਼ਣ ਪ੍ਰਦਾਨ ਕਰ ਸਕਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’