Welcome to Canadian Punjabi Post
Follow us on

18

January 2019
ਬ੍ਰੈਕਿੰਗ ਖ਼ਬਰਾਂ :
ਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਕੈਨੇਡਾ

ਰੋਮਾਨੀਆ ਵਿੱਚ ਨਾਟੋ ਮਿਸ਼ਨ ਉੱਤੇ ਹਨ ਕੈਨੇਡਾ ਦੇ ਉਮਰ ਵਿਹਾਅ ਚੁੱਕੇ ਲੜਾਕੂ ਜਹਾਜ਼

December 20, 2018 06:48 PM

ਰੋਮਾਨੀਆ, 20 ਦਸੰਬਰ (ਪੋਸਟ ਬਿਊਰੋ) : ਰੋਮਾਨੀਆ ਵਿੱਚ ਸ਼ਾਂਤੀ ਮਿਸ਼ਨ ਵਾਸਤੇ ਕੈਨੇਡਾ ਦੇ ਉਮਰ ਵਿਹਾਅ ਚੁੱਕੇ ਲੜਾਕੂ ਜਹਾਜ਼ ਵੀ ਬਿਲਕੁਲ ਸਹੀ ਕੰਮ ਕਰ ਰਹੇ ਹਨ। ਇਹ ਗੱਲ ਕੈਨੇਡਾ ਦੇ ਏਅਰ ਪੁਲਿਸਿੰਗ ਮਿਸ਼ਨ ਦੇ ਕਮਾਂਡਰ ਨੇ ਆਖੀ।
ਪਿਛਲੇ ਚਾਰ ਮਹੀਨੇ ਤੋਂ ਰਾਇਲ ਕੈਨੇਡੀਅਨ ਏਅਰ ਫੋਰਸ ਦੇ 135 ਮੈਂਬਰਾਂ ਦੀ ਕਮਾਂਡ ਸਾਂਭ ਰਹੇ ਲੈਫਟੀਨੈਂਟ ਕਰਨਲ ਟਿੰਮ ਵੁੱਡਜ਼ ਨੇ ਆਖਿਆ ਕਿ ਇਸ ਖਿੱਤੇ ਵਿੱਚ ਨਾਟੋ ਦੇ ਵਿਸ਼ੇਸ਼ ਮਿਸ਼ਨ ਤਹਿਤ ਅਗਸਤ ਦੇ ਅਖੀਰ ਤੋਂ ਹੀ ਇੱਥੇ ਕੈਨੇਡਾ ਦੇ ਪੰਜ ਸੀਐਫ 18 ਜਹਾਜ਼ ਤਾਇਨਾਤ ਕੀਤੇ ਗਏ ਹਨ। ਵੁੱਡਜ਼ ਨੇ ਆਖਿਆ ਕਿ ਅਸੀਂ ਇਸ ਭੂਮਿਕਾ ਲਈ ਪੂਰੀ ਤਰ੍ਹਾਂ ਲੈਸ ਹਾਂ।
ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਸੀਐਫ-18 ਤੀਹ ਸਾਲ ਤੋਂ ਵੀ ਪੁਰਾਣੇ ਹਨ ਤੇ ਇਨ੍ਹਾਂ ਨੂੰ ਦੋ ਦਹਾਕਿਆਂ ਬਾਅਦ ਹੀ ਬਦਲਿਆ ਜਾਣਾ ਸੀ। ਹੁਣ ਕੌਮੀ ਰੱਖਿਆ ਮੰਤਰਾਲਾ ਆਸਟਰੇਲੀਆ ਤੋਂ 25 ਵਰਤੇ ਹੋਏ ਜੈੱਟ ਜਹਾਜ਼ ਖਰੀਦਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਆਪਣੇ ਫਲੀਟ ਨੂੰ ਸਹੀ ਕਰ ਸਕੇ। ਸਰਕਾਰ ਦੀ ਇਸ ਯੋਜਨਾ ਦਾ ਵਿਰੋਧੀ ਧਿਰ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।
ਕੈਨੇਡਾ ਦੀ ਏਅਰ ਟਾਸਕ ਫੋਰਸ ਜਨਵਰੀ ਵਿੱਚ ਰੋਮਾਨੀਆ ਤੋ ਪਰਤੇਗੀ। ਭਾਵੇਂ ਕਿ ਕੈੇਨੇਡੀਅਨ ਆਰਮਡ ਫੋਰਸਿਜ਼ ਵੱਲੋਂ ਅਜੇ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ। ਵੁੱਡਜ਼ ਨੇ ਆਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਸਾਲ ਵੀ ਕੈਨੇਡਾ ਦੀ ਐਡੀ ਵੱਡੀ ਫੋਰਸ ਹੀ ਨਾਟੋ ਦੇ ਕਿਸੇ ਹੋਰ ਮਿਸ਼ਨ ਉੱਤੇ ਜਾਵੇਗੀ। ਕੈਨੇਡਾ 2014 ਤੋਂ ਹੀ ਨਾਟੋ ਮਿਸ਼ਨ ਲਈ ਆਪਣੀਆਂ ਫੌਜੀ ਟੁਕੜੀਆਂ ਮੁਹੱਈਆ ਕਰਵਾ ਰਿਹਾ ਹੈ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ
ਹੁਆਵੇਈ ਦੀ ਐਗਜ਼ੈਕਟਿਵ ਨੂੰ ਗ੍ਰਿਫਤਾਰ ਕਰਕੇ ਕੈਨੇਡਾ ਨੇ ਚੀਨ ਦੀ ਪਿੱਠ ਵਿੱਚ ਛੁਰਾ ਮਾਰਿਆ : ਲੂ ਸ਼ਾਯੇ
ਅਯੁੱਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਉੱਤੇ ਦਬਾਅ ਕਿਉਂ?
ਬਰਨਾਬੀ ਸਾਊਥ ਤੋਂ ਲਿਬਰਲ ਉਮੀਦਵਾਰ ਪਾਸੇ ਹਟੀ, ਜਗਮੀਤ ਸਿੰਘ ਤੋਂ ਮੰਗੀ ਮੁਆਫੀ
ਦੇਸ਼ ਦੀ ਸਕਿਊਰਿਟੀ ਨੂੰ ਖਤਰਾ ਦੱਸੇ ਜਾਣ ਵਾਲੇ ਵਿਅਕਤੀ ਨੂੰ ਦਿੱਤੀ ਗਈ ਪਰਮਾਨੈਂਟ ਰੈਜ਼ੀਡੈਂਸੀ
ਆਰਸੀਐਮਪੀ ਦੀ ਜਵਾਬਦੇਹੀ ਤੈਅ ਕਰਨ ਦੀ ਤਿਆਰੀ ਕਰ ਰਹੀ ਹੈ ਫੈਡਰਲ ਸਰਕਾਰ
ਹਾਈਵੇਅ 407 ਦੇ ਸਟੇਸ਼ਨ ਦੇ ਬਾਹਰ ਚੱਲੀ ਗੋਲੀ, ਇੱਕ ਦੀ ਹਾਲਤ ਨਾਜ਼ੁਕ
ਟਿਊਸ਼ਨ ਫੀਸ ਵਿੱਚ 10 ਫੀਸਦੀ ਕਟੌਤੀ ਕਰੇਗਾ ਓਨਟਾਰੀਓ
ਸ਼ੈਲਨਬਰਗ ਮਾਮਲੇ ਵਿੱਚ ਕੈਨੇਡਾ ਨੇ ਚੀਨ ਨੂੰ ਕੀਤੀ ਨਰਮੀ ਵਰਤਣ ਦੀ ਅਪੀਲ
ਫੋਰਡ ਵੱਲੋਂ ਓਸ਼ਵਾ ਪਲਾਂਟ ਸਬੰਧੀ ਕੰਪਨੀ ਦਾ ਫੈਸਲਾ ਬਦਲਾਉਣ ਦਾ ਭਰੋਸਾ : ਡਾਇਸ