Welcome to Canadian Punjabi Post
Follow us on

18

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਬੇਲੋੜੇ ਸਨ ਸਕੂਲ ਬੋਰਡ ਦੇ ਖਤਮ ਕੀਤੇ ਗਏ ਪ੍ਰੋਗਰਾਮ : ਲੀਜ਼ਾ ਥੌਂਪਸਨ

December 20, 2018 06:46 PM

ਕੁਈਨਜ਼ ਪਾਰਕ, 20 ਦਸੰਬਰ (ਪੋਸਟ ਬਿਊਰੋ) : ਸਿੱਖਿਆ ਮੰਤਰੀ ਲੀਜ਼ਾ ਥੌਂਪਸਨ ਨੇ ਅੱਜ ਆਖਿਆ ਕਿ ਸਾਡੀ ਸਰਕਾਰ ਵੱਲੋਂ 25 ਮਿਲੀਅਨ ਡਾਲਰ ਦੀ ਰਕਮ ਦੀ ਉਨ੍ਹਾਂ ਪ੍ਰੋਗਰਾਮਾਂ ਵਿੱਚੋਂ ਕਟੌਤੀ ਕੀਤੀ ਗਈ ਹੈ ਜਿਹੜੇ ਪ੍ਰੋਗਰਾਮ ਬੇਲੋੜੇ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਜਿਹੜੇ ਸਕੂਲ ਬੋਰਡ ਕਲਾਸਰੂਮਜ਼ ਵਿੱਚ ਬੱਚਿਆਂ ਨੂੰ ਪੜ੍ਹਾਉਣ ਤੇ ਸਕੂਲ ਤੋਂ ਬਾਅਦ ਵਾਲੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਪਾਰਟ ਟਾਈਮ ਹਾਇਰ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਪੈਸੇ ਖੁੱਸਣ ਦਾ ਡਰ ਹੈ ਤਾਂ ਉਹ ਆਪਣੇ ਬਜਟ ਦੇ ਹੋਰਨਾਂ ਹਿੱਸਿਆਂ ਵਿੱਚ ਕਟੌਤੀ ਕਰਕੇ ਅਜਿਹੇ ਪ੍ਰੋਗਰਾਮ ਚਲਾ ਸਕਦੇ ਹਨ।
ਕੁਈਨਜ਼ ਪਾਰਕ ਵਿਖੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥੌਂਪਸਨ ਨੇ ਆਖਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਸਿੱਖਿਆ ਵਾਲੇ ਪ੍ਰੋਗਰਾਮ ਨੂੰ ਮੈਚਿੰਗ ਡਾਲਰ ਪ੍ਰੋਗਰਾਮ ਵਜੋਂ ਚਲਾਇਆ ਗਿਆ ਸੀ। ਇਸ ਲਈ ਬੋਰਡ ਨੇ ਵੀ 50 ਫੀ ਸਦੀ ਹਿੱਸੇਦਾਰੀ ਨਿਭਾਉਣੀ ਸੀ। ਇਸ ਲਈ ਜੇ ਬੋਰਡ ਇਸ ਪ੍ਰੋਗਰਾਮ ਨੂੰ ਚਾਲੂ ਰੱਖਣਾ ਚਾਹੁੰਦੇ ਹਨ ਤਾਂ ਉਹ ਆਪਣੀ ਜਨਰਲ ਐਜੂਕੇਸ਼ਨ ਗ੍ਰਾਂਟ ਵਿੱਚੋਂ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ।
ਇਸ ਦੌਰਾਨ ਬੋਰਡਜ਼ ਦਾ ਕਹਿਣਾ ਹੈ ਕਿ ਇਨ੍ਹਾਂ ਨਵੀਆਂ ਕਟੌਤੀਆਂ ਬਾਰੇ ਉਨ੍ਹਾਂ ਨੂੰ ਹਨ੍ਹੇਰੇ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਕਟੌਤੀਆਂ ਬਾਰੇ ਸਰਕਾਰ ਨੇ ਪਿਛਲੇ ਹਫਤੇ ਹੀ ਈਮੇਲਜ਼ ਰਾਹੀਂ ਸਕੂਲ ਬੋਰਡਜ਼ ਨੂੰ ਜਾਣਕਾਰੀ ਦਿੱਤੀ ਸੀ। ਬਹੁਤੇ ਬੋਰਡਜ਼ ਤਾਂ ਅਜੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਹ ਇਸ ਵਿੱਤੀ ਝਟਕੇ ਨੂੰ ਕਿਸ ਤਰ੍ਹਾਂ ਬਰਦਾਸ਼ਤ ਕਰਨਗੇ। ਕੈਥੋਲਿਕ ਬੋਰਡ ਚੇਅਰ ਮਾਰੀਆ ਰਿਜ਼ੋ ਦਾ ਕਹਿਣਾ ਹੈ ਕਿ ਮੰਤਰੀ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਪ੍ਰੋਵਿੰਸ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਹੀ ਆਧਾਰਿਤ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਲਈ ਕੈਨੇਡਾ ਨੇ ਭਾਰਤ ਵਿੱਚ ਲਾਂਚ ਕੀਤੀ ਵੀਜ਼ਾ ਇਨਫਰਮੇਸ਼ਨ ਕੈਂਪੇਨ
2020 ਤੱਕ ਯੂਨੀਵਰਸਲ ਫਾਰਮਾਕੇਅਰ ਲਿਆਉਣ ਦਾ ਐਨਡੀਪੀ ਦਾ ਵਾਅਦਾ ਯਥਾਰਥਵਾਦੀ ਨਹੀਂ : ਸਿਹਤ ਮੰਤਰੀ
ਨੈਸ਼ਨਲ ਡਰੱਗ ਯੋਜਨਾ ਰਾਹੀਂ ਐਨਡੀਪੀ ਨੇ ਯੂਨੀਵਰਸਲ ਹੈਲਥ ਕੇਅਰ ਦੇ ਪਸਾਰ ਦਾ ਕੀਤਾ ਵਾਅਦਾ
20 ਜੂਨ ਨੂੰ ਵਾਸਿ਼ੰਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਫੋਰਡ ਸਰਕਾਰ ਨੇ 141 ਮਿਲੀਅਨ ਡਾਲਰ ਟੋਰੀਜ਼ ਦੀ ਨੁਮਾਇੰਦਗੀ ਵਾਲੀਆਂ ਪੇਂਡੂ ਕਮਿਊਨਿਟੀਜ਼ ਨੂੰ ਦਿੱਤੇ
ਬਰੈਂਪਟਨ ਨੂੰ ਭਵਿੱਖ ਦੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਿੱਤੀ ਗਈ ਮਾਨਤਾ
ਮਾਹਿਰਾਂ ਦੇ ਪੈਨਲ ਵੱਲੋਂ ਕੈਨੇਡਾ ਲਈ ਫਾਰਮਾਕੇਅਰ ਸਿਸਟਮ ਲਿਆਉਣ ਦੀ ਸਿਫਾਰਿਸ਼
ਇਸ ਮਹੀਨੇ ਵਾਸਿੰ਼ਗਟਨ ਵਿੱਚ ਟਰੰਪ ਨਾਲ ਮੁਲਾਕਾਤ ਕਰਨਗੇ ਟਰੂਡੋ
ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ
ਇਟੋਬੀਕੋ ਹਸਪਤਾਲ ਦੇ ਪਸਾਰ ਨਾਲ ਹਾਲਵੇਅ ਹੈਲਥ ਕੇਅਰ ਖਤਮ ਕਰਨ ਦਾ ਮੁੱਢ ਬੱਝਿਆ : ਫੋਰਡ