Welcome to Canadian Punjabi Post
Follow us on

22

March 2019
ਪੰਜਾਬ

'ਆਪ' ਨੇ ਵਪਾਰ ਸੈੱਲ ਦੇ 5 ਜ਼ੋਨ ਪ੍ਰਧਾਨ ਅਤੇ 10 ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ

December 20, 2018 06:24 PM


ਚੰਡੀਗੜ੍ਹ, 20 ਦਸੰਬਰ (ਪੋਸਟ ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਸੰਗਠਨਾਤਮਿਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵਪਾਰ ਸੈੱਲ (ਟਰੇਡ ਵਿੰਗ) ਦੇ 5 ਜ਼ੋਨ ਪ੍ਰਧਾਨ ਅਤੇ 10 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ।
ਪਾਰਟੀ ਦੇ ਮੁੱਖ ਦਫ਼ਤਰ ਵੱਲੋਂ ਜਾਰੀ ਸੂਚੀ ਅਨੁਸਾਰ ਜ਼ੋਨ ਪ੍ਰਧਾਨਾਂ ਵਿਚ ਦੋਆਬਾ ਤੋਂ ਚਰਨਜੀਤ ਸਿੰਘ, ਮਾਝਾ ਤੋਂ ਮੁਨੀਸ਼ ਅਗਰਵਾਲ, ਮਾਲਵਾ-1 ਤੋਂ ਬਲਜਿੰਦਰ ਸਿੰਘ ਪਲਟਾ, ਮਾਲਵਾ-2 ਤੋਂ ਧਰਮਿੰਦਰ ਸਿੰਘ ਰੂਪਰਾਏ ਅਤੇ ਮਾਲਵਾ-3 ਤੋਂ ਗੁਰਪ੍ਰੀਤ ਸਿੰਘ ਚੀਨਾਂ ਦੇ ਨਾਮ ਸ਼ਾਮਿਲ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨਾਂ ਵਿਚ ਦੋਆਬਾ ਦੇ ਜਲੰਧਰ (ਪੇਂਡੂ) ਤੋਂ ਪ੍ਰਦੀਪ ਦੁੱਗਲ ਅਤੇ ਜਲੰਧਰ (ਸ਼ਹਿਰੀ) ਤੋਂ ਸੁਭਾਸ਼ ਸ਼ਰਮਾ, ਹੁਸ਼ਿਆਰਪੁਰ ਤੋਂ ਰਾਜੇਸ਼ ਜਸਵਾਲ, ਮਾਲਵਾ-1 ਦੇ ਫ਼ਿਰੋਜ਼ਪੁਰ ਤੋਂ ਬਲਜੀਤ ਸਿੰਘ, ਬਠਿੰਡਾ ਤੋਂ ਮਨਜੀਤ ਸਿੰਘ, ਮਾਨਸਾ ਤੋਂ ਸਤਪਾਲ ਸਿੰਗਲਾ, ਮਾਲਵਾ-2 ਦੇ ਫ਼ਤਿਹਗੜ੍ਹ ਸਾਹਿਬ ਤੋਂ ਓਮਕਾਰ ਸਿੰਘ, ਮੋਗਾ ਤੋਂ ਸੰਕੇਤ ਗਰਗ, ਮਾਲਵਾ-3 ਦੇ ਰੋਪੜ ਤੋਂ ਬਲਵਿੰਦਰ ਸਿੰਘ ਗਿੱਲ ਅਤੇ ਮੋਹਾਲੀ ਤੋਂ ਕੁਲਵੰਤ ਸਿੰਘ ਗਿੱਲ ਦੇ ਨਾਮ ਸ਼ਾਮਿਲ ਹਨ।
ਜਾਰੀ ਬਿਆਨ ਅਨੁਸਾਰ ਇਹ ਨਿਯੁਕਤੀਆਂ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਅਤੇ ਸਹਿ ਪ੍ਰਧਾਨ ਅਨਿਲ ਠਾਕੁਰ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਸਾਰੇ ਮੈਂਬਰਾਂ ਵੱਲੋਂ ਸਲਾਹ ਮਸ਼ਵਰੇ ਉਪਰੰਤ ਕੀਤੀਆਂ ਗਈਆਂ ਹਨ।

 

Have something to say? Post your comment
ਹੋਰ ਪੰਜਾਬ ਖ਼ਬਰਾਂ
ਦੋ ਡੱਬਿਆਂ ਤੇ ਟਿਫਨ ਵਿੱਚ ਛਿਪਾ ਕੇ 62.30 ਲੱਖ ਕੈਸ਼ ਲਿਜਾਂਦੇ ਛੇ ਜਣੇ ਗ੍ਰਿਫਤਾਰ
ਜਲੰਧਰ ਗੋਲੀ ਕਾਂਡ ਵਿੱਚ ਵਿਵੇਕ ਮਹਾਜਨ ਤੇ ਰਿਸ਼ੂ ਗ੍ਰਿਫਤਾਰ
ਪੈਪਸੂ ਦੀ ਬੱਸ ਵਿੱਚੋਂ ਚਾਂਦੀ ਦੇ ਬਿਸਕੁਟਾਂ ਦੀ ਵੱਡੀ ਖੇਪ ਫੜੀ
ਯੂਨੀਵਰਸਿਟੀ ਵੱਲੋਂ ‘ਸ਼ਬਦ’ ਦੀ ਥਾਂ ‘ਐਨਥਮ' ਵਜੋਂ ‘ਗੀਤ' ਲਾਗੂ ਕਰਨ ਦਾ ਮਾਮਲਾ ਭਖਿਆ!
ਜ਼ਾਬਤੇ ਦੀ ਉਲੰਘਣਾ ਕਾਰਨ ਚੰਦੂਮਾਜਰਾ ਨੂੰ ਦੂਜਾ ਨੋਟਿਸ ਜਾਰੀ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ: ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ, ਭਾਜਪਾ ਵੱਲ ਜਾਣ ਦੀ ਸੋਚਣਾ ਵੀ ਗੁਨਾਹ
ਬਾਦਲ ਅਕਾਲੀ ਦਲ ਨੂੰ ਸੱਟ: ਬ੍ਰਹਮਪੁਰਾ ਦੇ ਭਤੀਜੇ ਉੱਤੇ ਬਿਨਾਂ ਆਗਿਆ ਰੈਲੀ, ਸ਼ਰਾਬ ਪਰੋਸਣ ਦਾ ਕੇਸ ਦਰਜ
ਚੋਣ ਕਮਿਸ਼ਨ ਨੂੰ ਡੀ ਸੀ ਰੋਪੜ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਸ਼ਿਕਾਇਤ
ਬੇਅਦਬੀ ਤੇ ਗੋਲ਼ੀ ਕਾਂਡ: ਡੇਰਾ ਸੱਚਾ ਸੌਦਾ ਦੇ ਮੁਖੀ ਤੋਂ ਪੁੱਛਗਿੱਛ ਤੱਕ ਗੱਲ ਜਾ ਪਹੁੰਚੀ
ਵਿਧਾਇਕ ਬੈਂਸ ਨੇ ਲਾਈਵ ਹੋ ਕੇ ਰਿਸ਼ਵਤ ਲੈਂਦੇ ਪੁਲਸ ਵਾਲੇ ਘੇਰੇ