Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਓਟੂਲ ਖਿਲਾਫ ਮੋਰਚਾ ਖੋਲ੍ਹਣ ਵਾਲੇ ਨੈਸ਼ਨਲ ਕਾਊਂਸਲ ਦੇ ਮੈਂਬਰ ਨੂੰ ਕੀਤਾ ਗਿਆ ਸਸਪੈਂਡ

October 15, 2021 01:51 AM

ਓਨਟਾਰੀਓ, 14 ਅਕਤੂਬਰ (ਪੋਸਟ ਬਿਊਰੋ) : ਐਰਿਨ ਓਟੂਲ ਦੀ ਲੀਡਰਸਿ਼ਪ ਦੇ ਸਬੰਧ ਵਿੱਚ ਆਪਣੇ ਆਪ ਹੀ ਮੁਲਾਂਕਣ ਦੀ ਸ਼ੁਰੂਆਤ ਕਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਕਾਊਂਸਲ ਦੇ ਮੈਂਬਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਬਰਟ ਚੈਨ ਓਨਟਾਰੀਓ ਤੋਂ ਨੁਮਾਇੰਦੇ ਵਜੋਂ ਪਾਰਟੀ ਦੀ ਨੈਸ਼ਨਲ ਕਾਊਂਸਲ ਵਿੱਚ ਬੈਠਦਾ ਸੀ ਜਦੋਂ ਉਸ ਨੇ ਇਹ ਸੋਚ ਕੇ ਓਟੂਲ ਖਿਲਾਫ ਦਸਤਖ਼ਤ ਇੱਕਠੇ ਕਰਵਾਉਣ ਲਈ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਕਰਵਾ ਦਿੱਤੀ ਕਿ ਕਾਊਂਸਲ 2023 ਤੋਂ ਪਹਿਲਾਂ ਰਾਇਸ਼ੁਮਾਰੀ ਕਰਵਾ ਲਵੇਗੀ। ਕੰਜ਼ਰਵੇਟਿਵਾਂ ਦੀ ਚੋਣਾਂ ਵਿੱਚ ਹੋਈ ਹਾਰ ਦੇ 24 ਘੰਟੇ ਦੇ ਅੰਦਰ ਹੀ ਉਸ ਨੇ ਇਹ ਪਟੀਸ਼ਨ ਲਾਂਚ ਕਰ ਦਿੱਤੀ ਤੇ ਇਸ ਨੇ ਹੀ ਓਟੂਲ ਦੇ ਕਾਰਜਕਾਲ ਉੱਤੇ ਪਹਿਲਾ ਸਵਾਲ ਉਠਾਇਆ।
ਚੈਨ ਨੇ ਆਖਿਆ ਕਿ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਓਟੂਲ ਨੇ ਪਾਰਟੀ ਦੀਆਂ ਕਦਰਾਂ ਕੀਮਤਾਂ ਨਾਲ ਧੋਖਾ ਕੀਤਾ ਹੈ। ਪਾਰਟੀ ਦੇ ਪ੍ਰੈਜ਼ੀਡੈਂਟ ਰੌਬ ਬਾਥਰਸਨ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਚੈਨ ਦੀ ਇਸ ਹਰਕਤ ਕਾਰਨ ਉਨ੍ਹਾਂ ਨੂੰ ਹਾਸਲ ਹੋਈਆਂ ਸਿ਼ਕਾਇਤਾਂ ਤੋਂ ਬਾਅਦ ਉਸ ਨੂੰ 60 ਦਿਨਾਂ ਲਈ ਸਸਪੈਂਡ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਇੱਕ ਫੇਸਬੁੱਕ ਪੋਸਟ ਵਿੱਚ ਚੈਨ ਨੇ ਆਖਿਆ ਕਿ ਉਸ ਨੂੰ ਇਸ ਲਈ ਸਸਪੈਂਡ ਕੀਤਾ ਗਿਆ ਹੈ ਤਾਂ ਕਿ ਅਜਿਹੇ ਕੰਜ਼ਰਵੇਟਿਵ ਮੈਂਬਰਾਂ ਨੂੰ ਚੁੱਪ ਕਰਵਾਇਆ ਜਾ ਸਕੇ ਜਿਨ੍ਹਾਂ ਦਾ ਐਰਿਨ ਓਟੂਲ ਦੀ ਲੀਡਰਸਿ਼ਪ ਤੋਂ ਭਰੋਸਾ ਉੱਠ ਚੁੱਕਿਆ ਹੈ।

 

 

 
Have something to say? Post your comment