Welcome to Canadian Punjabi Post
Follow us on

16

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਹਿੰਦੋਸਤਾਨੀ ਲੋਕਾਂ ਨੂੰ ਫਿਰਕਾਪ੍ਰਸਤਾਂ ਤੋਂ ਬਚਣ ਦੀ ਲੋੜ

December 20, 2018 09:26 AM

-ਵਿਨੀਤ ਨਾਰਾਇਣ
ਤਿੰਨ ਰਾਜਾਂ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋ ਵੱਡੇ ਖਤਰਨਾਕ ਸੰਦੇਸ਼ ਆਏ। ਇੱਕ 'ਚ ਹਰਾ ਝੰਡਾ ਲੈ ਕੇ ਕੁਝ ਨੌਜਵਾਨ ਜਲੂਸ ਕੱਢ ਰਹੇ ਸਨ ਕਿ ਬਾਬਰੀ ਮਸਜਿਦ ਉਥੇ ਹੀ ਬਣਾਵਾਂਗੇ। ਦੂਜੇ ਸੰਦੇਸ਼ ਵਿੱਚ ਕੇਸਰੀ ਝੰਡਾ ਲੈ ਕੇ ਇੱਕ ਜਲੂਸ ਨਿਕਲ ਰਿਹਾ ਸੀ, ਜਿਸ ਵਿੱਚ ਨਾਅਰੇ ਲੱਗ ਰਹੇ ਸਨ-‘ਏਕ ਧੱਕਾ ਔਰ ਦੋ, ਜਾਮਾ ਮਸਜਿਦ ਤੋੜ ਦੋ’। ਇਹ ਬਹੁਤ ਖਤਰਨਾਕ ਗੱਲ ਹੈ। ਇਸ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਬਰਬਾਦ ਹੋ ਜਾਣਗੇ ਅਤੇ ਮੌਜਾਂ ਕਰਨਗੇ ਉਹ ਸਿਆਸਤਦਾਨ, ਜੋ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹਨ।
ਸਾਲ 1980 ਤੋਂ ਪਹਿਲਾਂ ਮੁਰਾਦਾਬਾਦ ਦਾ ਪਿੱਤਲ ਉਦਯੋਗ ਐਕਸਪੋਰਟ ਦੇ ਮਾਮਲੇ 'ਚ ਅਸਮਾਨ ਛੂਹ ਰਿਹਾ ਸੀ। ਯੂਰਪ ਤੇ ਅਮਰੀਕਾ ਤੋਂ ਖੂਬ ਵਿਦੇਸ਼ੀ ਕਰੰਸੀ ਆ ਰਹੀ ਸੀ। ਲੋਕਾਂ ਦੀ ਤੇਜ਼ੀ ਨਾਲ ਆਰਥਿਕ ਤਰੱਕੀ ਹੋ ਰਹੀ ਸੀ। ਇਸੇ ਦੌਰਾਨ ਕਿਸੇ ਸਿਆਸਤਦਾਨ ਨੇ ਈਦਗਾਹ 'ਚ ਸੂਰ ਛੱਡ ਕੇ ਈਦ ਦੀ ਨਮਾਜ਼ ਵਿੱਚ ਵਿਘਨ ਪਾ ਦਿੱਤਾ। ਉਸ ਪਿੱਛੋਂ ਜਦੋ ਹਿੰਦੂਆਂ-ਮੁਸਲਮਾਨਾਂ ਦੇ ਦੰਗੇ ਹੋਏ ਤਾਂ ਉਨ੍ਹਾਂ 'ਚ ਸੈਂਕੜੇ ਜਾਨਾਂ ਗਈਆਂ। ਮਹੀਨਿਆਂ ਤੱਕ ਕਰਫਿਊ ਲੱਗਾ ਰਿਹਾ। ਪਿੱਤਲ ਉਦਯੋਗ ਨਾਲ ਜੁੜੇ ਹਜ਼ਾਰਾਂ ਪਰਵਾਰ ਤਬਾਹ ਹੋ ਗਏ। ਕਈ ਲੋਕਾਂ ਨੇ ਆਤਮ ਹੱਤਿਆ ਕਰ ਲਈ। ਇਸ ਤ੍ਰਾਸਦੀ ਦਾ ੲਹੋ ਜਿਹਾ ਵਧੀਆ ਅਸਰ ਪਿਆ ਕਿ ਮੁਰਾਦਾਬਾਦ ਦੇ ਹਿੰਦੂਆਂ-ਮੁਸਲਮਾਨਾਂ ਨੇ ਗੱਠ ਬੰਨ੍ਹ ਲਈ ਕਿ ਭਾਵੇਂ ਕੁਝ ਹੋ ਜਾਵੇ, ਉਹ ਸ਼ਹਿਰ 'ਚ ਫਸਾਦ ਨਹੀਂ ਹੋਣ ਦੇਣਗੇ। ਸਾਲ 1990 ਦੇ ਦੌਰ 'ਚ ਜਦੋਂ ਅਯੁੱਧਿਆ ਵਿਵਾਦ ਸਿਖਰਾਂ 'ਤੇ ਸੀ ਤੇ ਜਗ੍ਹਾ-ਜਗ੍ਹਾ ਫਿਰਕਾ ਪ੍ਰਸਤੀ ਭੜਕ ਰਹੀ ਸੀ, ਉਦੋਂ ਵੀ ਮੁਰਾਦਾਬਾਦ ਵਿੱਚ ਕੋਈ ਫਿਰਕੂ ਦੰਗਾ ਨਹੀਂ ਹੋਇਆ।
ਜੋ ਰਾਜਨੇਤਾ ਇਹ ਕਹਿੰਦੇ ਹਨ ਕਿ ਮੁਸਲਮਾਨ ਪਾਕਿਸਤਾਨ ਚਲੇ ਜਾਣ, ਉਹ ਮੂਰਖ ਹਨ। ਇੰਨੀ ਵੱਡੀ ਆਬਾਦੀ ਨੂੰ ਧੱਕੇ ਮਾਰ ਕੇ ਪਾਕਿਸਤਾਨ ਵਿੱਚ ਨਹੀਂ ਵਾੜਿਆ ਜਾ ਸਕਦਾ ਅਤੇ ਨਾ ਉਨ੍ਹਾਂ ਦਾ ਕਤਲੇਆਮ ਹੋ ਸਕਦਾ ਹੈ। ਠੀਕ ਇਸੇ ਤਰ੍ਹਾਂ ਮੁਸਲਮਾਨਾਂ ਦੇ ਜੋ ਮਜ਼੍ਹਬੀ ਨੇਤਾ ਸੁਫਨਾ ਦਿਖਾਉਂਦੇ ਹਨ ਕਿ ਉਹ ਹਿੰਦੂਆਂ ਨੂੰ ਬਦਲ ਕੇ ਭਾਰਤ ਵਿੱਚ ਇਸਲਾਮ ਦੀ ਹਕੂਮਤ ਕਾਇਮ ਕਰਨਗੇ, ਉਹ ਉਨ੍ਹਾਂ ਤੋਂ ਵੀ ਵੱਡੇ ਮੂਰਖ ਹਨ। ਇਹ ਜਾਣਦੇ ਹੋਏ ਕਿ ਕਈ ਸਦੀਆਂ ਤੱਕ ਭਾਰਤ ਉਤੇ ਬਾਹਰਲੇ ਲੋਕਾਂ ਦੀ ਹਕੂਮਤ ਰਹੀ ਅਤੇ ਫਿਰ ਵੀ ਭਾਰਤ ਵਿੱਚ ਹਿੰਦੂ ਬਹੁਗਿਣਤੀ ਹੈ, ਤਾਂ ਅੱਗੋਂ ਇਹ ਕਿਵੇਂ ਸੰਭਵ ਹੈ?
ਇਹ ਗੱਲ ਤੈਅ ਹੈ ਕਿ ਨੇਤਾ ਭਾਵੇਂ ਹਿੰਦੂ ਧਰਮ ਦੇ ਹੋਣ, ਮੁਸਲਮਾਨ, ਈਸਾਈ ਜਾਂ ਸਿੱਖਾਂ ਦੇ, ਉਨ੍ਹਾਂ ਦੇ ਭੜਕਾਊ ਭਾਸ਼ਣ ਆਵਾਮ ਦੇ ਹੱਕ ਲਈ ਨਹੀਂ ਹੁੰਦੇ, ਆਵਾਮ ਨੂੰ ਲੜਾ ਕੇ ਆਪਣੇ ਸਿਆਸੀ ਆਕਾਵਾਂ ਦੇ ਹਿੱਤ ਸਾਧਣ ਲਈ ਹੁੰਦੇ ਹਨ। ਇਨ੍ਹਾਂ ਧਾਰਮਿਕ ਨੇਤਾਵਾਂ ਦੇ ਪ੍ਰਵਚਨਾਂ 'ਚ ਜੇ ਅਧਿਆਤਮ ਜਾਂ ਰੂਹਾਨੀਅਤ ਨਹੀਂ ਤੇ ਰਾਜਨੀਤੀ ਹਾਵੀ ਹੈ ਤਾਂ ਸਾਫ ਹੈ ਕਿ ਉਹ ਸੱਤਾ ਦੀ ਖੇਡ ਖੇਡ ਰਹੇ ਹਨ। ਉਨ੍ਹਾਂ ਦਾ ਮਜ਼੍ਹਬ ਨਾਲ ਕੋਈ ਲੈਣਾ-ਦੇਣਾ ਨਹੀਂ।
ਕੁਝ ਮਹੀਨਿਆਂ 'ਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ। ਹਰ ਸਿਆਸੀ ਦਲ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਪਾੜਾ ਪਾ ਦੇਣ, ਜਿਸ ਨਾਲ ਵੋਟਾਂ ਦਾ ਧਰੁਵੀਕਰਨ ਹੋ ਜਾਵੇ ਅਤੇ ਅਜਿਹੇ ਧਰੁਵੀਕਰਨ ਤੋਂ ਬਾਅਦ ਜਿਨ੍ਹਾਂ ਦੇ ਹੱਥਾਂ ਵਿੱਚ ਸੱਤਾ ਜਾਵੇਗੀ, ਉਹ ਫਿਰ ਜਨਤਾ ਦੀ ਕੋਈ ਪ੍ਰਵਾਹ ਨਹੀਂ ਕਰਨਗੇ। ਧਰਮ ਤੇ ਸੰਸਕ੍ਰਿਤੀ ਦੇ ਨਾਂਅ 'ਤੇ ਛਲਾਵੇ, ਦਿਖਾਵੇ ਅਤੇ ਅਡੰਬਰ ਕੀਤੇ ਜਾਣਗੇ, ਜਿਨ੍ਹਾਂ ਵਿੱਚ ਹਜ਼ਾਰਾਂ ਕਰੋੜ ਰੁਪਿਆ ਖਰਚ ਕਰ ਕੇ ਵੀ ਆਮ ਜਨਤਾ ਨੂੰ ਲਾਭ ਨਹੀਂ ਹੋਣਾ। ਨਾ ਉਸ ਨਾਲ ਪਿੰਡਾਂ ਦੇ ਸਰੋਵਰਾਂ ਵਿੱਚ ਪਾਣੀ ਆਵੇਗਾ, ਨਾ ਉਜੜੇ ਬਾਗਾਂ ਨੂੰ ਫਲ ਲੱਗਣਗੇ, ਨਾ ਉਨ੍ਹਾਂ ਦੀ ਖੇਤੀ ਸੁਧਰੇਗੀ, ਨਾ ਉਨ੍ਹਾਂ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ। ਫਿਰ ਤੁਸੀਂ ਕਿਸ ਦੇ ਅੱਗੇ ਰੋਵੋਗੇ ਕਿਉਂਕਿ ਜੋ ਸੱਤਾ ਦੇ ਸਿੰਘਾਸਨ 'ਤੇ ਬੈਠ ਜਾਣਗੇ, ਉਹ ਆਪਣਾ ਅਤੇ ਪਾਰਟੀ ਦਾ ਖਜ਼ਾਨਾ ਵਧਾਉਣਗੇ ਤੇ ਜਨਤਾ ਤ੍ਰਾਹ-ਤ੍ਰਾਹ ਕਰੇਗੀ।
ਜੇ ਅਸੀਂ ਘੁਟਣ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਣਾ ਚਾਹੰੁਦੇ ਹਾਂ ਤਾਂ ਸਾਨੂੰ ਆਪਣੇ ਦੁਆਲੇ ਦੇ ਮਾਹੌਲ ਨੂੰ ਦੇਖ ਕੇ ਸਮਝਣਾ ਚਾਹੀਦਾ ਹੈ ਕਿ ਅੱਜ ਤੱਕ ਇੰਨੇ ਵਾਅਦੇ ਸੁਣੇ, ਕੀ ਸਾਡੀ ਜ਼ਿੰਦਗੀ ਵਿੱਚ ਕੋਈ ਬਦਲਾਅ ਆਇਆ ਜਾਂ ਨਹੀਂ? ਇਹ ਬਦਲਾਅ ਕਿਸੇ ਸਰਕਾਰ ਕਾਰਨ ਆਇਆ ਜਾਂ ਲੋਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਤੁਸੀਂ ਨਿਰਾਸ਼ ਹੀ ਹੋਵੋਗੇ। ਅਖਬਾਰਾਂ ਦੇ ਵਿਗਿਆਪਨਾਂ ਵਿੱਚ ਸਰਕਾਰਾਂ ਸੈਂਕੜੇ ਕਰੋੜਾਂ ਰੁਪਏ ਖਰਚ ਕਰ ਕੇ ਆਪਣੀ ਕਾਮਯਾਬੀ ਦੇ ਜਿਹੜੇ ਦਾਅਵੇ ਕਰਦੀਆਂ ਹਨ, ਉਹ ਸੱਚਾਈ ਤੋਂ ਕਿੰਨੇ ਦੂਰ ਹੁੰਦੇ ਹਨ, ਤੁਸੀਂ ਜਾਣਦੇ ਹੋ। ਹੁਕਮਰਾਨ ਜਾਂ ਜਾਣਨਾ ਨਹੀਂ ਚਾਹੁੰਦੇ ਜਾਂ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਦੱਸਣ ਵਾਲਾ ਕੋਈ ਨਹੀਂ, ਕਿਉਂਕਿ ਵਿਚਲੇ ਲੋਕ ਸਹੀ ਗੱਲ ਉਪਰ ਜਾਣ ਨਹੀਂ ਦਿੰਦੇ। ਰਾਜੇ ਨੂੰ ਲੱਗਦਾ ਹੈ ਕਿ ਮੇਰੇ ਰਾਜ ਵਿੱਚ ਸਭ ਖੁਸ਼ਹਾਲ ਹਨ ਤੇ ਅਮਨ-ਚੈਨ ਹੈ।

 

Have something to say? Post your comment