Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਚੈਲੇਂਜਿੰਗ ਕਿਰਦਾਰ ਖੁਦ ਬ ਖੁਦ ਮੇਰੇ ਕੋਲ ਚਲੇ ਆਉਂਦੇ ਹਨ : ਅਨੁਸ਼ਕਾ ਸ਼ਰਮਾ

December 19, 2018 09:17 AM

ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਜੀਰੋ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹੈ। ਇਸ ਫਿਲਮ ਵਿੱਚ ਉਹ ਇੱਕ ਡਿਸੇਬਲਡ ਲੜਕੀ ਦੇ ਕਿਰਦਾਰ ਵਿੱਚ ਹੈ। ਉਸ ਦਾ ਮੰਨਣਾ ਹੈ ਕਿ ਚੈਲੇਂਜਿੰਗ ਰੋਲ ਨਾਲ ਇੰਪਰੂਵਮੈਂਟ ਆਉਂਦੀ ਹੈ। ਇਸ ਮੁਲਾਕਾਤ ਵਿੱਚ ਉਸ ਨਾਲ ਚੈਲੇਂਜਿੰਗ ਕਿਰਦਾਰ, ਕਰੀਅਰ ਵਰਗੇ ਵੱਖ-ਵੱਖ ਪੁਆਇੰਟਸ ਉੱਤੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ‘ਜੀਰੋ’ ਵਿੱਚ ਡਿਸੇਬਲ ਸਾਇੰਟਿਸਟ ਬਣੇ ਹੋ, ਇਸ ਦਾ ਕਿਹੜਾ ਹਿੱਸਾ ਤੁਹਾਨੂੰ ਸਭ ਤੋਂ ਚੈਲੇਂਜਿੰਗ ਸੀ?
- ਫਿਲਮ ਵਿੱਚ ਮੈਂ ਇੱਕ ਤੇਜ਼-ਤਰਾਰ ਲੜਕੀ ਬਣੀ ਹਾਂ, ਜੋ ਡਿਸੇਬਿਲਿਟੀ ਦੇ ਕਾਰਨ ਖੁਦ ਨੂੰ ਅਧੂਰਾ ਨਹੀਂ ਮੰਨਦੀ ਅਤੇ ਆਪਣੇ ਆਪ ਵਿੱਚ ਮੁਕੰਮਲ ਹੈ। ਇਹੀ ਇਸ ਕਰੈਕਟਰ ਦੀ ਆਤਮਾ ਹੈ ਜਿਸ ਨੂੰ ਅਸੀਂ ਸਹੀ ਤਰੀਕੇ ਨਾਲ ਦਰਸਾਉਣਾ ਚਾਹੁੰਦੇ ਸੀ। ‘ਜੀਰੋ' ਦੇ ਕਰੈਕਟਰ 'ਤੇ ਹਿਮਾਂਸ਼ੂ ਅਤੇ ਆਨੰਦ ਰਾਏ ਨੇ ਕਾਫੀ ਰਿਸਰਚ ਕੀਤੀ ਸੀ। ਮੈਂ ਉਨ੍ਹਾਂ ਦਾ ਵਿਜ਼ਨ ਫਾਲੋ ਕਰਨਾ ਸੀ। ਹਰ ਵਿਅਕਤੀ ਦੀਆਂ ਚੁਣੌਤੀਆਂ ਅਲੱਗ ਹਨ, ਜਿਨ੍ਹਾਂ ਦਾ ਉਹ ਸਾਹਮਣਾ ਕਰਦੇ ਹਨ, ਪਰ ਇਨ੍ਹਾਂ ਸਭ ਦੇ ਬਾਵਜੂਦ ਅਸੀਂ ਪਿਆਰ ਅਤੇ ਜੀਵਨ ਨੂੰ ਕਿਵੇਂ ਸੈਲੀਬ੍ਰੇਟ ਕਰਦੇ ਹਾਂ ਇਸ ਫਿਲਮ ਦਾ ਮੂਲ ਵਿਚਾਰ ਇਹੀ ਹੈ।
* ਕੀ ਤੁਹਾਨੂੰ ਲੱਗਦਾ ਹੈ ਕਿ ਇਸ ਕਰੈਕਟਰ ਨੂੰ ਜ਼ਿਆਦਾ ਸੈਂਸੀਟਿਵਿਟੀ ਅਤੇ ਹਮਦਰਦੀ ਦੀ ਜ਼ਰੂਰਤ ਹੈ?
- ਇਸ ਤਰ੍ਹਾਂ ਦੇ ਕਰੈਕਟਰ ਨੂੰ ਨਿਭਾਉਣਾ ਤੇ ਇਸ ਨੂੰ ਸਹੀ ਤਰੀਕੇ ਨਾਲ ਰਿਪ੍ਰੇਜੈਂਟ ਕਰਨਾ ਚੁਣੌਤੀਪੂਰਨ ਸੀ। ਡਾਇਲਾਗ ਬੋਲਦੇ ਸਮੇਂ ਅਲੱਗ ਹਰਕਤਾਂ ਕਰਨਾ ਮੇਰੇ ਲਈ ਚੈਲੇਂਜਿੰਗ ਸੀ। ਕਦੇ ਕਦੇ ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਇਸ ਨੂੰ ਕਰ ਸਕਾਂਗੀ ਜਾਂ ਨਹੀਂ, ਪਰ ਮੈਂ ਮੈਨੇਜ ਕਰ ਲਿਆ। ਸੈੱਟ 'ਤੇ ਪੂਰੇ ਸਮੇਂ ਵ੍ਹੀਲਚੇਅਰ 'ਤੇ ਬੈਠੀ ਰਹਿੰਦੀ ਸੀ, ਇਥੋਂ ਤੱਕ ਕਿ ਕੈਮਰੇ ਦੇ ਸਾਹਮਣੇ ਨਹੀਂ ਹੋਣ 'ਤੇ ਵੀ। ਮੈਂ ਡਬਿੰਗ ਵੀ ਵ੍ਹੀਲਚੇਅਰ 'ਤੇ ਬੈਠ ਕੇ ਹੀ ਕੀਤੀ ਸੀ।
* ਤੁਹਾਨੂੰ ‘ਸੂਈ ਧਾਗਾ’ ਦੇ ਲਈ ਕਾਫੀ ਪ੍ਰਸ਼ੰਸਾ ਮਿਲੀ ਹੈ? ਇਸ ਦੇ ਲਈ ਕਿੰਨਾ ਦਬਾਅ ਮਹਿਸੂਸ ਕਰਦੇ ਹੋ?
- ਮੈਨੂੰ ਉਮੀਦਾਂ ਰਹੀਆਂ ਹਨ ਤੇ ਮੈਂ ਹਮੇਸ਼ਾ ਚੁਣੌਤੀਪੂਰਨ ਰੋਲ ਨਿਭਾਏ ਹਨ। ਇੱਕ ਚੰਗੀ ਗੱਲ ਕਹਿ ਸਕਦੀ ਹਾਂ ਕਿ ਮੇਰੀ ਪ੍ਰਫਾਰਮੈਂਸ ਹਮੇਸ਼ਾ ਪਸੰਦ ਕੀਤੀ ਗਈ। ਮੈਂ ‘ਸੂਈ ਧਾਗਾ’ ਦੇ ਰੋਲ ਲਈ ਬਹੁਤ ਸਾਰਾ ਸਮਾਂ ਤਿਆਰੀ ਨੂੰ ਦਿੱਤਾ ਹੈ। ਮੈਂ ਅਜਿਹੇ ਕਰੈਕਟਰ ਨੂੰ ਚੁਣਿਆ ਹੈ, ਜੋ ਕਾਫੀ ਅਲੱਗ ਹਨ ਅਤੇ ਮੈਂ ਇਨ੍ਹਾਂ ਨੂੰ ਕਰ ਕੇ ਖੁਦ ਨੂੰ ਸਰਪ੍ਰਾਈਜ਼ ਕੀਤਾ ਹੈ। ਪਿੰਡ ਦੀ ਭੋਲੀ-ਭਾਲੀ ਮਹਿਲਾ ਦੀ ਲੁਕ ਲੈਣ ਦੇ ਲਈ ਕਈ ਔਰਤਾਂ ਨੂੰ ਆਬਜ਼ਰਵ ਕੀਤਾ। ਇਸ ਦੇ ਬਾਅਦ ਆਪਣੇ ਰੋਲ ਵਿੱਚ ਇੰਪਲੀਮੈਂਟ ਕੀਤਾ ਅਤੇ ਦਰਸ਼ਕਾਂ ਨੇ ਮੇਰੀ ਪ੍ਰਸ਼ੰਸਾ ਕੀਤੀ ਹੈ।
* ਫਾਰਚਿਊਨ ਮੈਗਜ਼ੀਨ ਨੇ ਤੁਹਾਨੂੰ ਇੰਡੀਆ ਦੇ 25 ਸਫਲ ਕਾਰੋਬਾਰੀਆਂ ਵਿੱਚ ਸ਼ਾਮਲ ਕੀਤਾ ਹੈ।
- ਮੈਨੂੰ ਲੱਗਦਾ ਹੈ ਕਿ ਇੱਕ ਕਾਰੋਬਾਰੀ ਦੇ ਤੌਰ 'ਤੇ ਅਜੇ ਮੈਂ ਸ਼ੁਰੂ ਦੇ ਪੱਧਰ 'ਤੇ ਹਾਂ। ਫਿਰ ਵੀ 26ਵਾਂ ਸਥਾਨ ਮਿਲਣਾ ਅਚੀਵਮੈਂਟ ਹੈ। ਹੌਲੀ ਹੌਲੀ ਮੈਂ ਵਿਕਸਤ ਹੋਵਾਂਗੀ ਪ੍ਰੰਤੂ ਇਹ ਨੈਚੁਰਲੀ ਹੋਵੇਗਾ। ਮੈਂ ਸਹੀ ਚੋਣ ਕਰ ਰਹੀ ਹਾਂ ਤੇ ਅਜਿਹਾ ਹੀ ਕਰਦੀ ਰਹਾਂਗੀ। ਸੁਫਨੇ ਤਾਂ ਸੁਫਨੇ ਹਨ। ਜਦ ਤੁਸੀਂ ਐਗਰੇਸਿਵ ਹੁੰਦੇ ਹੋ ਤਾਂ ਇਹ ਇਨਸਕਿਓਰਿਟੀ ਨੂੰ ਦਿਖਾਉਂਦਾ ਹੈ। ਮੈਂ ਬਹੁਤ ਐਂਬੀਸ਼ੀਅਸ ਹਾਂ ਅਤੇ ਮੈਨੂੰ ਆਪਣੇ ਟੈਲੇਂਟ 'ਤੇ ਭਰੋਸਾ ਹੈ। ਮੈਂ ਸਮਝਦੀ ਹਾਂ ਕਿ ਜੋ ਵੀ ਚੈਲੇਂਜਿੰਗ ਰੋਲ ਹੁੰਦੇ ਹਨ ਉਹ ਖੁਦ-ਬ-ਖੁਦ ਮੇਰੇ ਕੋਲ ਆਉਂਦੇ ਹਨ।
* ‘ਜੀਰੋ’ ਦੀ ਸ਼ੂਟਿੰਗ ਦੌਰਾਨ ਹੀ ਤੁਹਾਡਾ ਵਿਆਹ ਵੀ ਸੀ?
- ਹਾਂ, ਵਿਆਹ ਦੇ ਦੋ ਦਿਨ ਪਹਿਲਾਂ ਮੈਂ ‘ਜੀਰੋ’ ਦੇ ਸੈੱਟ 'ਤੇ ਸੀ। ਵਿਆਹ ਦੀਆਂ ਤਿਆਰੀਆਂ ਕਰਨਾ ਬਹੁਤ ਸਿਰਦਰਦੀ ਵਾਲਾ ਕੰਮ ਹੈ। ਜਿਵੇਂ ਹੀ ਵਿਆਹ ਹੋਇਆ, ਮੈਂ ਵਾਪਸ ਆ ਕੇ ‘ਸੂਈ ਧਾਗਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਇਹ ਸਾਲ ਮੇਰੇ ਲਈ ਰੋਲਰ ਕੋਸਟਰ ਰਾਈਡ ਦੀ ਤਰ੍ਹਾਂ ਰਿਹਾ। ਦੂਸਰਾ ਪ੍ਰੋਜੈਕਟ ਲੈਣ ਤੋਂ ਪਹਿਲਾਂ ਥੋੜ੍ਹਾ ਸਮਾਂ ਲੈ ਰਹੀ ਹਾਂ। ਅਜਿਹਾ ਇਸ ਲਈ ਵੀ ਹੈ ਕਿਉਂਕਿ ਪ੍ਰੋਡਿਊਸਰ ਦੇ ਤੌਰ 'ਤੇ ਬਹੁਤ ਕੁਝ ਚੱਲ ਰਿਹਾ ਹੈ। ਅਸੀਂ ਅਮੇਜਨ ਦੇ ਲਈ ਇੱਕ ਸ਼ੋਅ ਅਤੇ ਨੈਟਫਲਿਕਸ ਦੇ ਲਈ ਫਿਲਮ ਪ੍ਰੋਡਿਊਸ ਕਰ ਰਹੇ ਹਾਂ।
* ਤੁਹਾਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ ਹੈ। ਕੀ ਸੈਲੀਬ੍ਰਿਟੀਜ਼ ਸਟੇਟਸ ਦੇ ਬਾਅਦ ਆਪਣੀ ਗੱਲ ਕਹਿਣਾ ਮੁਸ਼ਕਲ ਹੁੰਦਾ ਹੈ?
-ਦੁਖਦਾਈ ਇਹ ਹੈ ਕਿ ਜੇ ਤੁਸੀਂ ਕੁਝ ਕਹਿੰਦੇ ਹੋ ਤਾਂ ਵੀ ਇਸ਼ਿਊ ਬਣਾਇਆ ਜਾਂਦਾ ਹੈ ਤੇ ਨਹੀਂ ਕਹਿੰਦੇ ਤਦ ਵੀ। ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ 'ਤੇ ਬੋਲਣ ਲਈ ਬਹੁਤ ਸਾਰੇ ਮੂੰਹ ਹਨ, ਚਿਹਰਾ ਕੋਈ ਨਹੀਂ। ਤੁਸੀਂ ਮੇਰੇ ਸਾਹਮਣੇ ਆ ਕੇ ਕੁਝ ਕਹਿੰਦੇ ਹੋ ਤਾਂ ਉਸ ਦਾ ਸਨਮਾਨ ਕਰਾਂਗੀ। ਲਗਾਤਾਰ ਖੁਦ 'ਤੇ ਕੰਮ ਕਰ ਰਹੀ ਹਾਂ। ਮੈਂ ਉਹੀ ਚੀਜ਼ਾਂ ਕਰਦੀ ਹਾਂ, ਜੋ ਅੰਦਰੋਂ ਆਉਂਦੀਆਂ ਹਨ। ਚੰਗੀ ਗੱਲ ਇਹ ਹੁੰਦੀ ਹੈ ਕਿ ਜਦ ਤੁਹਾਨੂੰ ਬੁਰੇ ਰਿਐਕਸ਼ਨ ਮਿਲਦੇ ਹਨ ਅਤੇ ਤੁਹਾਨੂੰ ਇਨ੍ਹਾਂ ਤੋਂ ਫਰਕ ਪੈਣਾ ਬੰਦ ਹੋ ਜਾਂਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ