Welcome to Canadian Punjabi Post
Follow us on

21

October 2021
 
ਪੰਜਾਬ

ਕੰਪਨੀ ਦਾ ਨਿੱਜੀ ਡਾਟਾ ਲੀਕ ਕਰਨ ਵਾਲੇ ਆਈ ਬੀ ਡੀ ਅਫਸਰ ਦੇ ਵਿਰੁੱਧ ਕੇਸ ਦਰਜ

September 28, 2021 01:54 AM

ਜਲੰਧਰ, 27 ਸਤੰਬਰ (ਪੋਸਟ ਬਿਊਰੋ)- ਓ ਕੇ ਫਾਰਜਿਨਸ ਪ੍ਰਾਈਵੇਟ ਕੰਪਨੀ ਦਾ ਨਿੱਜੀ ਡਾਟਾ ਲੀਕ ਕਰਨ ਦੇ ਦੋਸ਼ ਵਿੱਚ ਥਾਣਾ ਅੱਠ ਦੀ ਪੁਲਸ ਨੇ ਕੱਲ੍ਹ ਕੰਪਨੀ ਦੇ ਇੰਪੋਰਟ ਬਿਜ਼ਨਸ ਡਿਵੈਲਪਮੈਂਟ (ਆਈ ਬੀ ਡੀ) ਅਫਸਰ ਦੇ ਖਿਲਾਫ 420 ਦਾ ਕੇਸ ਦਰਜ ਕੀਤਾ ਹੈ। ਦੋਸ਼ੀ ਰਾਹੁਲ ਜੈਨ ਵਾਸੀ ਮੁਹੱਲਾ ਨੰਬਰ 27 ਜਲੰਧਰ ਕੈਂਟ ਨੇ ਹਜ਼ਾਰਾਂ ਗੁਪਤ ਦਸਤਾਵੇਜ਼ ਈ-ਮੇਲ ਦੇ ਰਾਹੀਂ ਲਿੰਕ ਕੀਤੇ ਸਨ। ਪਹਿਲਾਂ ਇਸ ਵਿੱਚ ਸੇਲਜ਼ ਮੈਨੇਜਰ ਦਾ ਨਾਂਅ ਵੀ ਚੱਲਦਾ ਸੀ, ਪਰ ਜਾਂਚ ਵਿੱਚ ਉਸ ਨੂੰ ਕਲੀਨ ਚਿੱਟ ਮਿਲ ਗਈ ਅਤੇ ਬਾਕੀ ਲੋਕਾਂ ਬਾਰੇ ਪੁਲਸ ਜਾਂਚ ਕਰ ਰਹੀ ਹੈ।
ਪਠਾਨਕੋਟ ਬਾਈਪਾਸ ਉੱਤੇ ਸਥਿਤ ਇਸ ਕੰਪਨੀ ਦੇ ਡੀ ਜੀ ਐਮ ਪ੍ਰਦੀਪ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਰਾਹੁਲ ਜੈਨ ਕਾਫੀ ਸਮੇਂ ਤੋਂ ਆਈ ਬੀ ਡੀ ਅਫਸਰ ਦੀ ਪੋਸਟ ਉੱਤੇ ਕੰਮ ਕਰ ਰਿਹਾ ਸੀ ਅਤੇ ਇਸ ਦੇ ਕੋਲ ਕੰਪਨੀ ਦੀ ਖਰੀਦੋ-ਫਰੋਖਤ ਅਤੇ ਦੇਸੀ ਤੇ ਵਿਦੇਸ਼ੀ ਕੰਪਨੀਆਂ ਨਾਲ ਡੀਲਿੰਗ ਦਾ ਸਾਰਾ ਡਾਟਾ ਹੁੰਦਾ ਸੀ। ਬੀਤੀ 29 ਅਪ੍ਰੈਲ ਨੂੰ ਉਸ ਨੇ ਸੋਸ਼ਲ ਮੀਡੀਆ ਰਾਹੀਂ ਅਸਤੀਫਾ ਭੇਜਿਆ, ਜਿਸ ਨੂੰ ਦੋ ਦਿਨ ਬਾਅਦ ਮਨਜ਼ੂਰ ਕਰ ਲਿਆ ਗਿਆ, ਪਰ ਕੰਪਨੀ ਨੇ ਤਿੰਨ ਮਹੀਨੇ ਦਾ ਟਾਈਮ ਬੌਂਡ ਦਿੱਤਾ ਕਿ ਉਹ ਓਦੋਂ ਤਕ ਕੰਮ ਕਰੇਗਾ। ਇਸ ਦੇ ਬਾਅਦ 10 ਮਈ ਨੂੰ ਰਾਹੁਲ ਨੇ ਕੰਪਨੀ ਨੂੰ ਦੋਬਾਰਾ ਈ-ਮੇਲ ਕਰ ਕੇ ਅਸਤੀਫਾ ਜਲਦੀ ਮਨਜ਼ੂਰੀ ਕਰਨ ਦੀ ਮੰਗ ਕੀਤੀ।ਪ੍ਰਦੀਪ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਜਦ ਉਸ ਦੇ ਮੋਬਾਈਲ ਫੋਨ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਛੇ ਮਈ ਨੂੰ ਰਾਹੁਲ ਨੇ ਮਹੱਤਵਪੂਰਨ ਡਾਟਾ ਕੰਪਨੀ ਦੇ ਸੇਲਜਮੈਨ ਨੂੰ ਸ਼ੇਅਰ ਕੀਤਾ ਅਤੇ ਕੁਝ ਫਾਈਲਾਂ ਪੀ ਡੀ ਐਫ ਵਜੋਂ ਸਾਬਕਾ ਮੁਲਾਜ਼ਮਾਂ ਨੂੰ ਭੇਜੀਆਂ ਸਨ। ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਲੁਧਿਆਣਾ ਵਿੱਚ ਰਹਿੰਦੇ ਕੰਪਨੀ ਦੇ ਸੇਲਜਮੈਨ ਨੂੰ ਦਫਤਰ ਸੱਦਿਆ ਤੇ ਉਸ ਦੇ ਲੈਪਟਾਪ ਤੋਂ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਚੈਕ ਕੀਤਾ। ਉਥੋਂ ਪਤਾ ਲੱਗਾ ਕਿ ਰਾਹੁਲ ਜੈਨ ਨੇ ਛੇ ਮਈ ਨੂੰ ਕਰੀਬ 45 ਮੈਸੇਜ ਕਰਕੇ ਡੇਢ ਸੌ ਅਟੈਚਮੈਂਟ ਫਾਈਲਾਂ ਅਤੇ ਹਜ਼ਾਰ ਤੋਂ ਵੱਧ ਦਸਤਾਵੇਜ਼ ਸਾਬਕਾ ਮੁਲਾਜ਼ਮ ਨੂੰ ਭੇਜੇ ਸਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਾਂਗਰਸੀ ਵਿਧਾਇਕ ਨੇ ਜਗਰਾਤੇ ਵਿੱਚ ਨੌਜਵਾਨ ਨੂੰ ਸ਼ਰੇਆਮ ਥੱਪੜ ਮਾਰੇ, ਵੀਡੀਓ ਵਾਇਰਲ
ਕੈਪਟਨ ਦੇ ਨਵੀਂ ਪਾਰਟੀ ਬਨਾਉਣ ਦੇ ਐਲਾਨ ਤੋਂ ਕਾਂਗਰਸ ਦੇ ਆਗੂ ਭੜਕੇ
ਕੈਪਟਨ ਅਮਰਿੰਦਰ ਨੇ ਨਵੀਂ ਪਾਰਟੀ ਬਣਾਉਣ ਦੇ ਆਪਣੇ ਫ਼ੈਸਲੇ ਨੂੰ ਅਟਲ ਆਖਿਆ
ਗੰਨ ਪੁਆਇੰਟ ਉਤੇ ਜਿਊਲਰ ਦੀ ਦੁਕਾਨ ਵਿੱਚੋਂ 10 ਲੱਖ ਦੀ ਲੁੱਟ
ਇੱਕ ਖਾਲਿਸਤਾਨੀ ਖਾੜਕੂ ਦੀ ਗ਼੍ਰਿਫ਼ਤਾਰੀ ਨਾਲ ਕੌਮਾਂਤਰੀ ਸੰਗਠਨ ਦਾ ਭੇਦ ਖੁੱਲ੍ਹਾ
ਜ਼ਿਲ੍ਹਾ ਅਟਾਰਨੀ ਦੀ ਰਾਏ ਬਿਨਾਂ ਐਸ ਸੀ,ਐਸ ਟੀ ਐਕਟ ਵਾਲੇ ਕੇਸ ਦਰਜ ਨਾ ਕਰੋ: ਹਾਈ ਕੋਰਟ
ਸਿੰਘੂ ਬਾਰਡਰ ਉੱਤੇ ਕਤਲ ਕਰਨ ਵਾਲਾ ਸਰਬਜੀਤ ਸਿੰਘ ਥੋੜ੍ਹਾ ਸਮਾਂ ਪਹਿਲਾਂ ਹੀ ਨਿਹੰਗ ਬਣਿਐ
ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਦੋ ਸਾਲਾਂ ਬਾਅਦ ਫਿਰ ਸ਼ੁਰੂ
ਪੰਜਾਬ ਪੁਲਿਸ ਵਲੋਂ ਭਾਰਤ-ਪਾਕਿ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਵੱਡੀ ਤਸਕਰੀ ਦੀ ਕੋਸ਼ਿਸ਼ ਨਾਕਾਮ
ਝੋਨੇ ਦੀ ਖਰੀਦ ਅਤੇ ਚੁਕਾਈਂ ਵਿਚ ਭ੍ਰਿ਼ਸ਼ਟਾਚਾਰ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਆਸ਼ੂ